ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Live Updates-ਗੁਜਰਾਤ ਨੇ ਹੈਦਰਾਬਾਦ ਨੂੰ 38 ਦੌੜਾਂ ਨਾਲ ਹਰਾਇਆ, ਗਿੱਲ-ਬਟਲਰ ਨੇ ਦਿਵਾਈ ਜਿੱਤ

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

jarnail-singhtv9-com
| Updated On: 03 May 2025 08:18 AM IST
Live Updates-ਗੁਜਰਾਤ ਨੇ ਹੈਦਰਾਬਾਦ ਨੂੰ 38 ਦੌੜਾਂ ਨਾਲ ਹਰਾਇਆ, ਗਿੱਲ-ਬਟਲਰ ਨੇ ਦਿਵਾਈ ਜਿੱਤ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 02 May 2025 11:45 PM (IST)

    ਗੁਜਰਾਤ ਨੇ ਹੈਦਰਾਬਾਦ ਨੂੰ 38 ਦੌੜਾਂ ਨਾਲ ਹਰਾਇਆ, ਗਿੱਲ-ਬਟਲਰ ਨੇ ਦਿਵਾਈ ਜਿੱਤ

    ਗੁਜਰਾਤ ਟਾਈਟਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 38 ਦੌੜਾਂ ਨਾਲ ਹਰਾਇਆ। ਗੁਜਰਾਤ ਦੀ ਇਹ 7ਵੀਂ ਜਿੱਤ ਹੈ ਅਤੇ ਉਹ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਗੁਜਰਾਤ ਦੀ ਜਿੱਤ ਵਿੱਚ ਸ਼ੁਭਮਨ ਗਿੱਲ ਅਤੇ ਜੋਸ ਬਟਲਰ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ। ਸਾਈਂ ਸੁਦਰਸ਼ਨ ਨੇ ਵੀ 48 ਦੌੜਾਂ ਦੀ ਤੇਜ਼ ਪਾਰੀ ਖੇਡੀ।

  • 02 May 2025 09:30 PM (IST)

    ਪੁਲਵਾਮਾ ਹਮਲੇ ਤੋਂ ਬਾਅਦ ਕਿੱਥੇ ਹੋਈ ਸਰਜੀਕਲ ਸਟ੍ਰਾਈਕ : ਕਾਂਗਰਸ ਸਾਂਸਦ ਚੰਨੀ

    ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ, ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਉਠਾਏ। ਉਨ੍ਹਾਂ ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਨਾਕਾਫ਼ੀ ਦੱਸਿਆ ਅਤੇ ਸਰਜੀਕਲ ਸਟ੍ਰਾਈਕ ਦੇ ਸਬੂਤ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਸਾਡੇ 40 ਜਵਾਨ ਸ਼ਹੀਦ ਹੋ ਗਏ ਸਨ। ਅੱਜ ਤੱਕ ਮੈਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਾ ਪਾਕਿਸਤਾਨ ਵਿੱਚ ਕਿੱਥੇ ਹੋਇਆ ਸੀ।

  • 02 May 2025 05:51 PM (IST)

    ਭਾਰਤ ਨੇ ਪਾਕਿਸਤਾਨੀ ਕ੍ਰਿਕਟਰਾਂ ਨੂੰ ਇੰਸਟਾਗ੍ਰਾਮ ‘ਤੇ ਕੀਤਾ ਬੈਨ

    ਭਾਰਤ ਨੇ ਇੰਸਟਾਗ੍ਰਾਮ ‘ਤੇ ਪਾਕਿਸਤਾਨੀ ਕ੍ਰਿਕਟਰਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਵਿੱਚ ਇੰਸਟਾਗ੍ਰਾਮ ‘ਤੇ ਬਾਬਰ ਆਜ਼ਮ, ਸ਼ਾਹੀਨ ਅਫਰੀਦੀ, ਹਸਨ ਅਲੀ, ਇਮਾਮ ਉਲ ਹੱਕ, ਮੁਹੰਮਦ ਰਿਜ਼ਵਾਨ ਅਤੇ ਹੋਰ ਬਹੁਤ ਸਾਰੇ ਲੋਕਾਂ ‘ਤੇ ਪਾਬੰਦੀ ਲਗਾਈ ਗਈ ਹੈ।

  • 02 May 2025 03:56 PM (IST)

    ਪੰਜਾਬ ਬੋਰਡ ਵੱਲੋਂ 8ਵੀਂ ਤੋਂ 12ਵੀਂ ਦੇ ਦਾਖਲੇ ਦਾ ਸ਼ਡਿਊਲ ਜਾਰੀ

    PSEB Admission Schedule : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 8ਵੀਂ ਤੋਂ 12ਵੀਂ ਜਮਾਤ ਦੇ ਰੈਗੂਲਰ ਵਿਦਿਆਰਥੀਆਂ ਲਈ ਦਾਖਲੇ ਦਸ਼ਡਿਊਲ ਜਾਰੀ ਕਰ ਦਿੱਤਾ ਹੈ। ਦਾਖਲੇ ਲਈ ਆਖਰੀ ਮਿਤੀ 15 ਜੁਲਾਈ ਹੈ। ਇਹ ਆਰਡਰ ਮਾਨਤਾ ਪ੍ਰਾਪਤ ਅਤੇ ਸਹਿਯੋਗੀ ਸਕੂਲਾਂ ਤੇ ਲਾਗੂ ਹੋਵੇਗਾ।

  • 02 May 2025 03:25 PM (IST)

    ਭਾਖੜਾ ਦੇ ਪਾਣੀ ਨੂੰ ਲੈਕੇ ਸੁਪਰੀਮ ਕੋਰਟ ਦਾ ਰੁੱਖ ਕਰੇਗੀ ਹਰਿਆਣਾ ਸਰਕਾਰ

    ਪਾਣੀ ਦੇ ਮੁੱਦੇ ਨੂੰ ਲੈਕੇ ਹਰਿਆਣਾ ਸਰਕਾਰ ਹੁਣ ਸੁਪਰੀਮ ਕੋਰਟ ਦਾ ਰੁੱਖ ਕਰੇਗੀ। ਹਰਿਆਣਾ ਸਰਕਾਰ ਅੱਜ ਹੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰੇਗੀ।

  • 02 May 2025 03:15 PM (IST)

    ਭਾਖੜਾ ਦੇ ਪਾਣੀ ਨੂੰ ਲੈਕੇ ਦਿੱਲੀ ਵਿੱਚ ਕੇਂਦਰ ਸਰਕਾਰ ਦੀ ਮੀਟਿੰਗ ਸ਼ੁਰੂ

    BBMB Water controversy : ਬੀਬੀਐਮਬੀ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਵੱਲੋਂ ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਕਾਰਨ ਪੰਜਾਬ ਅਤੇ ਹਰਿਆਣਾ ਵਿਚਕਾਰ ਤਣਾਅ ਸਿਖਰ ‘ਤੇ ਹੈ। ਹੁਣ ਭਾਖੜਾ ਜਲ ਵਿਵਾਦ ‘ਤੇ ਦਿੱਲੀ ਵਿੱਚ ਮੀਟਿੰਗ ਸ਼ੁਰੂ ਹੋ ਗਈ ਹੈ।

  • 02 May 2025 01:33 PM (IST)

    ਭਾਰਤ ਵਿੱਚ ਰਹਿ ਰਹੇ ਹਨ 6 ਪਾਕਿਸਤਾਨੀ ਵਾਪਸੀ ‘ਤੇ SC ਨੇ ਲਗਾਈ ਰੋਕ

    ਸੁਪਰੀਮ ਕੋਰਟ ਨੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਰਹਿ ਰਹੇ 6 ਕਥਿਤ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਣ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਆਪਣੀ ਮੰਗ ਢੁਕਵੇਂ ਅਥਾਰਟੀ ਸਾਹਮਣੇ ਰੱਖਣ ਲਈ ਕਿਹਾ। ਪਟੀਸ਼ਨਕਰਤਾਵਾਂ ਦਾ ਤਰਕ ਹੈ ਕਿ ਉਨ੍ਹਾਂ ਕੋਲ ਇੱਕ ਵੈਧ ਭਾਰਤੀ ਪਾਸਪੋਰਟ ਹੈ। ਉਸਨੇ ਅਦਾਲਤ ਨੂੰ ਦੱਸਿਆ ਕਿ ਸਾਨੂੰ ਸਰਹੱਦ ‘ਤੇ ਹਿਰਾਸਤ ਵਿੱਚ ਲਿਆ ਗਿਆ ਹੈ। ਅਸੀਂ ਭਾਰਤੀ ਨਾਗਰਿਕ ਹਾਂ, ਸਾਡੇ ਕੋਲ ਭਾਰਤੀ ਪਾਸਪੋਰਟ ਹਨ, ਆਧਾਰ ਕਾਰਡ ਹਨ।

  • 02 May 2025 11:30 AM (IST)

    ਪਾਣੀ ਦੇ ਮੁੱਦੇ ਤੇ ਭਾਜਪਾ ਦੋ-ਫਾੜ

    ਭਾਜਪਾ ਲੀਡਰ ਪ੍ਰਨੀਤ ਕੌਰ ਨੇ ਕਿਹਾ ਕਿ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਦੀ ਹਾਲੀਆ ਮੀਟਿੰਗ ਵਿੱਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤੇ ਜਾਣ ਦੇ ਫੈਸਲੇ ਨਾਲ ਪੰਜਾਬ ਦੇ ਹਿਤਾਂ ਨੂੰ ਗੰਭੀਰ ਢੰਗ ਨਾਲ ਨੁਕਸਾਨ ਪਹੁੰਚਿਆ ਹੈ। ਪੰਜਾਬ ਭਾਜਪਾ ਦਾ ਸਾਫ਼ ਸਟੈਂਡ ਹੈ ਕਿ ਸਾਡੇ ਕੋਲ ਕਿਸੇ ਹੋਰ ਰਾਜ ਨੂੰ ਵਾਧੂ ਪਾਣੀ ਦੇਣ ਲਈ ਇਕ ਬੂੰਦ ਵੀ ਨਹੀਂ ਹੈ। ਪੰਜਾਬ ਭਾਜਪਾ ਇਸ ਫੈਸਲੇ ਨਾਲ ਕੱਤਈ ਸਹਿਮਤ ਨਹੀਂ ਹੈ ਅਤੇ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

    ਜਦੋਂ ਕਿ ਮਨੋਰੰਜਨ ਕਾਲੀਆ ਹਰਿਆਣਾ ਨੂੰ ਪਾਣੀ ਦੇਣ ਦੀ ਮੰਗ ਕਰ ਰਹੇ ਹਨ।

  • 02 May 2025 11:24 AM (IST)

    ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ- ਜੱਥੇਦਾਰ

    ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰਪੇਰੀਅਨ ਕਾਨੂੰਨ ਮੁਤਾਬਕ ਪਾਣੀਆਂ ਉੱਪਰ ਪਹਿਲਾ ਹੱਕ ਉਸ ਦਾ ਹੈ, ਜਿਸ ਦੀ ਧਰਤੀ ਉਪਰੋਂ ਦਰਿਆ ਵਗ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਕੋਈ ਹੜ੍ਹ ਆਉਂਦਾ ਹੈ ਤਾਂ ਉਸ ਦਾ ਨੁਕਸਾਨ ਪੰਜਾਬ ਨੂੰ ਝੱਲਣਾ ਪੈਂਦਾ ਹੈ।

  • 02 May 2025 11:02 AM (IST)

    ਕਾਂਗਰਸ ਨੇ ਵੀ ਸਰਕਾਰ ਦਾ ਕੀਤਾ ਸਮਰਥਨ

    ਕਾਂਗਰਸ ਪਾਰਟੀ ਵੱਲੋਂ ਬੈਠਕ ਵਿੱਚ ਸ਼ਾਮਿਲ ਹੋਏ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪਾਣੀ ਦਾ ਮੁੱਦਾ, ਪੰਜਾਬ ਦੀ ਜਿ਼ੰਦਗੀ ਦਾ ਵਿਸ਼ਾ ਹੈ। ਇਸ ਲਈ ਕਾਂਗਰਸ ਇਸ ਮਸਲੇ ਤੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਨਾਲ ਡਟ ਕੇ ਖੜ੍ਹੀ ਹੈ।

    ਰਾਣਾ ਕੇਪੀ ਨੇ ਪਾਣੀਆਂ ਦੇ ਮੁੱਦੇ ਤੇ ਸਪੱਸ਼ਟ ਸਟੈਂਡ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਵੀ ਕੀਤੀ।

  • 02 May 2025 10:58 AM (IST)

    ਭਾਜਪਾ ਨੇ ਪੂਰਿਆ ਹਰਿਆਣਾ ਦਾ ਪੱਖ

    ਭਾਜਪਾ ਵੱਲੋਂ ਮੀਟਿੰਗ ਵਿੱਚ ਸ਼ਾਮਲ ਹੋਏ ਮਨੋਰੰਜਨ ਕਾਲੀਆ ਨੇ ਹਰਿਆਣਾ ਦਾ ਪੱਖ ਪੂਰਦਿਆਂ ਵਾਧੂ ਪਾਣੀ ਦੇਣ ਦੀ ਵਕਾਲਤ ਕੀਤੀ। ਉਹਨਾਂ ਨੇ ਪਿਛਲੀਆਂ ਸਰਕਾਰਾਂ ਦਾ ਹਵਾਲਾਂ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਪਾਣੀ ਦਿੱਤਾ ਜਾਂਦਾ ਰਿਹਾ ਹੈ।

  • 02 May 2025 10:55 AM (IST)

    ਪਾਣੀਆਂ ਦੇ ਮੁੱਦੇ ਤੇ ਸਰਕਾਰ ਨੂੰ SAD ਦਾ ਮਿਲਿਆ ਸਾਥ

    ਆਲ ਪਾਰਟੀ ਮੀਟਿੰਗ ਜਾਰੀ ਹੈ, ਮੀਟਿੰਗ ਵਿੱਚ ਸ੍ਰੋਮਣੀ ਅਕਾਲੀ ਦਲ ਵੱਲੋਂ ਬੋਲਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਸ ਮੁੱਦੇ ਉੱਪਰ ਅਕਾਲੀ ਦਲ ਨੂੰ ਪੂਰਾ ਸਮਰਥਨ ਹੈ। ਉਹਨਾਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਇੱਕ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।

  • 02 May 2025 10:52 AM (IST)

    ਮੁੱਖ ਮੰਤਰੀ ਨੇ ਦਿੱਤੀ ਮੌਜੂਦਾ ਸਥਿਤੀ ਦੀ ਜਾਣਕਾਰੀ

    ਪਾਣੀਆਂ ਦੇ ਮੁੱਦੇ ਉੱਪਰ ਆਲ ਪਾਰਟੀ ਮੀਟਿੰਗ ਜਾਰੀ ਹੈ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਪਾਰਟੀਆਂ ਅੱਗੇ ਮੌਜੂਦਾ ਸਥਿਤੀ ਦੀ ਜਾਣਕਾਰੀ ਰੱਖੀ ਹੈ। ਮੁੱਖ ਮੰਤਰੀ ਨੇ ਸਾਰੀਆਂ ਪਾਰਟੀਆਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ ਹੈ।

  • 02 May 2025 10:31 AM (IST)

    ਆਲ ਪਾਰਟੀ ਮੀਟਿੰਗ ਜਾਰੀ

    ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਲ ਪਾਰਟੀ ਮੀਟਿੰਗ ਸ਼ੁਰੂ ਹੋ ਗਈ ਹੈ।

  • 02 May 2025 10:17 AM (IST)

    ਬਸਪਾ ਪ੍ਰਧਾਨ ਵੀ ਮੀਟਿੰਗ ਵਿੱਚ ਪਹੁੰਚੇ

    ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਪ੍ਰਧਾਨ ਅਵਤਾਰ ਕਰੀਮਪੁਰੀ ਪ੍ਰਧਾਨ ਅਤੇ ਵਿਧਾਇਕ ਨਛੱਤਰਪਾਲ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ।

  • 02 May 2025 10:15 AM (IST)

    ਅਮਨ ਅਰੋੜਾ ਵੀ ਪਹੁੰਚੇ

    ਹੁਣ ਤੋਂ ਥੋੜ੍ਹੀ ਦੇਰ ਵਿੱਚ ਮੀਟਿੰਗ ਸ਼ੁਰੂ ਹੋ ਜਾਵੇਗੀ। ਆਮ ਆਦਮੀ ਪਾਰਟੀ ਵੱਲੋਂ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਗਏ ਹਨ।

  • 02 May 2025 10:10 AM (IST)

    ਭਾਜਪਾ ਵੱਲੋਂ ਜਾਖੜ ਲੈਣਗੇ ਹਿੱਸਾ

    ਭਾਜਪਾ ਵੱਲੋਂ ਆਲ ਪਾਰਟੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਸੁਨੀਲ ਜਾਖੜ ਅਤੇ ਮਨੋਰੰਜਨ ਕਾਲੀਆ ਪਹੁੰਚੇ ਹਨ।

  • 02 May 2025 10:06 AM (IST)

    ਅਕਾਲੀ ਦਲ ਵੱਲੋਂ ਭੂੰਦੜ ਪਹੁੰਚੇ

    ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੂੰਦੜ ਅਤੇ ਦਲਜੀਤ ਸਿੰਘ ਚੀਮਾ ਪਹੁੰਚੇ ਹਨ।

  • 02 May 2025 10:05 AM (IST)

    ਕਾਂਗਰਸ ਵੱਲੋਂ ਰਾਣਾ ਕੇਪੀ ਪਹੁੰਚੇ

    ਆਲ ਪਾਰਟੀ ਮੀਟਿੰਗ ਵਿੱਚ ਕਾਂਗਰਸ ਵੱਲੋਂ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਾਮਿਲ ਹੋਣ ਲਈ ਪਹੁੰਚੇ ਹਨ।

  • 02 May 2025 10:03 AM (IST)

    ਥੋੜ੍ਹੀ ਦੇਰ ਵਿੱਚ ਸ਼ੁਰੂ ਹੋਵੇਗੀ ਬੈਠਕ

    ਆਲ ਪਾਰਟੀ ਮੀਟਿੰਗ ਥੋੜ੍ਹੀ ਦੇਰ ਵਿੱਚ ਸ਼ੁਰੂ ਹੋਵੇਗੀ। ਆਮ ਆਦਮੀ ਪਾਰਟੀ ਵੱਲੋਂ ਸੂਬਾ ਪ੍ਰਧਾਨ ਅਮਨ ਅਰੋੜਾ ਸ਼ਾਮਿਲ ਹੋਣਗੇ

  • 02 May 2025 09:28 AM (IST)

    ਅੱਧੇ ਘੰਟੇ ਬਾਅਦ ਹੋਵੇਗੀ ਮੀਟਿੰਗ

    ਆਲ ਪਾਰਟੀ ਮੀਟਿੰਗ ਦੇ ਲਈ ਅੱਧੇ ਘੰਟੇ ਦਾ ਸਮਾਂ ਬਾਕੀ ਰਹਿ ਗਿਆ ਹੈ। ਸਵੇਰੇ 10 ਵਜੇ ਇਹ ਮੀਟਿੰਗ ਹੋਵੇਗੀ। ਕਾਂਗਰਸ ਪਾਰਟੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਿਲ ਹੋ ਸਕਦੇ ਹਨ।

  • 02 May 2025 09:10 AM (IST)

    ਵਿਵਾਦ ਤੋਂ ਬਾਅਦ ਅਲਰਟ ਤੇ ਹਰਿਆਣਾ

    ਹਰਿਆਣਾ ਵਿੱਚ ਪਾਣੀ ਦੇ ਸੰਕਟ ਦੇ ਮੱਦੇਨਜ਼ਰ, ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਨੇ ਸਾਰੇ ਜ਼ਿਲ੍ਹਿਆਂ ਵਿੱਚ ਤਾਇਨਾਤ ਐਸਈ, ਐਕਸੀਅਨ, ਐਸਡੀਓ ਅਤੇ ਜੇਈ ਨੂੰ ਕਿਸੇ ਵੀ ਹਾਲਤ ਵਿੱਚ ਹੈੱਡਕੁਆਰਟਰ ਨਾ ਛੱਡਣ ਲਈ ਕਿਹਾ ਹੈ। ਸਾਰੇ ਅਧਿਕਾਰੀਆਂ ਨੂੰ ਅਲਰਟ ਤੇ ਰੱਖਿਆ ਗਿਆ ਹੈ।

  • 02 May 2025 09:02 AM (IST)

    ਪੰਜਾਬ ਤੋਂ ਗ੍ਰਹਿ ਵਿਭਾਗ ਦੇ ਸਕੱਤਰ ਲੈਣਗੇ ਹਿੱਸਾ

    ਕੇਂਦਰ ਵੱਲੋਂ 4 ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਤਲਬ ਕੀਤਾ ਗਿਆ ਹੈ। ਪਰ ਪੰਜਾਬ ਦੇ ਮੁੱਖ ਸਕੱਤਰ ਛੁੱਟੀ ਤੇ ਹਨ। ਜਿਸ ਤੋਂ ਬਾਅਦ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਪੰਜਾਬ ਤੋਂ ਗ੍ਰਹਿ ਵਿਭਾਗ ਦੇ ਸਕੱਤਰ ਕੇਂਦਰ ਨਾਲ ਹੋਣ ਵਾਲੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ।

  • 02 May 2025 08:55 AM (IST)

    ਦਿੱਲੀ ਵਿੱਚ ਵੀ ਪਾਣੀ ਦੇ ਵਿਵਾਦ ਤੇ ਚਰਚਾ

    ਪੰਜਾਬ ਅਤੇ ਹਰਿਆਣਾ ਵਿੱਚ ਪਾਣੀ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਹੁਣ ਕੇਂਦਰ ਵੀ ਐਕਟਿਵ ਹੋ ਗਿਆ ਹੈ। ਕੇਂਦਰ ਨੇ ਚਾਰ ਸੂਬਿਆਂ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਮੁੱਖ ਸਕੱਤਰ ਨੂੰ ਤਲਬ ਕੀਤਾ ਹੈ। ਜਿੱਥੇ ਪਾਣੀ ਦੀ ਮੌਜੂਦ ਸਥਿਤੀ ਅਤੇ ਵਿਵਾਦ ਨੂੰ ਖ਼ਤਮ ਕਰਨ ਸਬੰਧੀ ਚਰਚਾ ਹੋ ਸਕਦੀ ਹੈ।

  • 02 May 2025 08:40 AM (IST)

    ਪੰਜਾਬ ਭਾਜਪਾ ਕਰੇਗੀ ਰੋਸ ਪ੍ਰਦਰਸ਼ਨ

    ਅੱਜ ਸੂਬੇ ਭਰ ਵਿੱਚ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਬੀਤੇ ਕੱਲ੍ਹ ਪਾਣੀਆਂ ਦੇ ਮੁੱਦੇ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਸੂਬੇ ਭਰ ਵਿੱਚ ਭਾਜਪਾ ਦੇ ਜ਼ਿਲ੍ਹਾ ਹੈੱਡਕੁਆਟਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੀ।

  • 02 May 2025 08:30 AM (IST)

    ਭਾਜਪਾ ਵੀ ਲਵੇਗੀ ਹਿੱਸਾ

    ਭਾਜਪਾ ਵੱਲੋਂ ਆਲ ਪਾਰਟੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀ ਸ਼ਾਮਿਲ ਹੋਣਗੇ।

  • 02 May 2025 08:25 AM (IST)

    ਅਕਾਲੀ ਦਲ ਹੋਵੇਗਾ ਮੀਟਿੰਗ ਵਿੱਚ ਸ਼ਾਮਿਲ

    ਆਲ ਪਾਰਟੀ ਮੀਟਿੰਗ ਵਿੱਚ ਸ੍ਰੋਮਣੀ ਅਕਾਲੀ ਦਲ ਹਿੱਸਾ ਲਵੇਗਾ। ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਸ਼ਾਮਿਲ ਹੋਣਗੇ।

  • 02 May 2025 08:16 AM (IST)

    10 ਵਜੇ ਹੋਵੇਗੀ ਮੀਟਿੰਗ

    ਪੰਜਾਬ ਸਰਕਾਰ ਨੇ ਪਾਣੀ ਦੇ ਮੁੱਦੇ ਤੇ ਸਰਬ ਦਲੀ ਬੈਠਕ ਬੁਲਾਈ ਹੈ। ਇਹ ਬੈਠਕ ਅੱਜ ਸਵੇਰੇ 10 ਵਜੇ ਪੰਜਾਬ ਭਵਨ ਵਿੱਚ ਹੋਵੇਗੀ। ਜਿਸ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।

Follow Us
Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ...
Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ......
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ...
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?...
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ...
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ...
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ...
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ......
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ...