Traffic alert! ਬੈਂਗਲੁਰੂ ਦਾ ਹੇਬਾਲ ਫਲਾਈਓਵਰ 17 ਅਪ੍ਰੈਲ ਤੋਂ ਚਾਰ ਮਹੀਨਿਆਂ ਲਈ ਰਹੇਗਾ ਬੰਦ, ਸਿਰਫ਼ ਦੋਪਹੀਆ ਵਾਹਨਾਂ ਹੀ ਕਰ ਸਕਣਗੇ ਵਰਤੋਂ | Bengaluru's Hebbal flyover will be closed for 4 months except for two-wheelers from April 17 full detail in punjabi Punjabi news - TV9 Punjabi

Traffic alert! ਬੈਂਗਲੁਰੂ ਦਾ ਹੇਬਾਲ ਫਲਾਈਓਵਰ 17 ਅਪ੍ਰੈਲ ਤੋਂ ਚਾਰ ਮਹੀਨਿਆਂ ਲਈ ਰਹੇਗਾ ਬੰਦ, ਸਿਰਫ਼ ਦੋਪਹੀਆ ਵਾਹਨਾਂ ਹੀ ਕਰ ਸਕਣਗੇ ਵਰਤੋਂ

Updated On: 

16 Apr 2024 16:36 PM

Traffic alert! ਬੈਂਗਲੁਰੂ ਦਾ ਹੇਬਾਲ ਫਲਾਈਓਵਰ 17 ਅਪ੍ਰੈਲ ਤੋਂ ਚਾਰ ਮਹੀਨਿਆਂ ਲਈ ਰਹੇਗਾ ਬੰਦ, ਸਿਰਫ਼ ਦੋਪਹੀਆ ਵਾਹਨਾਂ ਹੀ ਕਰ ਸਕਣਗੇ ਵਰਤੋਂ

ਬੈਂਗਲੁਰੂ ਦਾ ਹੇਬਾਲ ਫਲਾਈਓਵਰ

Follow Us On

ਬੈਂਗਲੁਰੂ ਵਿੱਚ ਵਾਹਨ ਚਾਲਕਾਂ ਨੂੰ ਚਾਰ ਮਹੀਨਿਆਂ ਲਈ ਆਵਾਜਾਈ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਅਧਿਕਾਰੀਆਂ ਨੇ ਹੇਬਾਲ ਬ੍ਰਿਜ ‘ਤੇ ਦੋ ਨਵੇਂ ਟਰੈਕ ਸ਼ਾਮਲ ਕੀਤੇ ਹਨ। ਕੱਲ੍ਹ ਤੋਂ ਸਿਰਫ ਦੋਪਹੀਆ ਵਾਹਨ ਹੀ ਹੇਬਾਲ ਫਲਾਈਓਵਰ ਦੀ ਵਰਤੋਂ ਕਰ ਸਕਣਗੇ। ਭੀੜ-ਭੜੱਕੇ ਨੂੰ ਘੱਟ ਕਰਨ ਲਈ ਡੇਟੋਰ ਰੂਟਾਂ ਦਾ ਸੁਝਾਅ ਦਿੱਤਾ ਜਾਂਦਾ ਹੈ। ਵੱਖ-ਵੱਖ ਖੇਤਰਾਂ ਦੇ ਵਸਨੀਕਾਂ ਨੂੰ ਬਦਲਵੇਂ ਰਸਤਿਆਂ ਦੀ ਸਲਾਹ ਦਿੱਤੀ ਗਈ ਹੈ। ਖਾਸ ਤੌਰ ‘ਤੇ, ਕੁਝ ਚੋਣਵੇ ਖੇਤਰਾਂ ਤੋਂ ਹਵਾਈ ਅੱਡੇ ਵੱਲ ਜਾਣ ਵਾਲਿਆਂ ਨੂੰ ਹੇਨੂਰ ਬਗਲੂਰ ਰੋਡ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

ਬੈਂਗਲੁਰੂ ਵਿੱਚ ਵਾਹਨ ਚਾਲਕਾਂ ਨੂੰ ਅਗਲੇ ਚਾਰ ਮਹੀਨਿਆਂ ਤੱਕ ਟ੍ਰੈਫਿਕ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਸਕਦਾ ਹੈ ਹੈ ਕਿਉਂਕਿ ਅਧਿਕਾਰੀ ਹੇਬਾਲ ਬ੍ਰਿਜ ‘ਤੇ ਦੋ ਨਵੇਂ ਟਰੈਕ ਜੋੜਨ ਦੇ ਕੰਮ ‘ਚ ਜੁਟੇ ਹਨ। ਹੇਬਾਲ ਰੋਡ ‘ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਇਨ੍ਹਾਂ ਚਾਰ ਮਹੀਨਿਆਂ ਦੌਰਾਨ ਭਾਰੀ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਉਸਾਰੀ ਦੇ ਕੰਮ ਲਈ ਮੂਪ ਨੂੰ ਜੋੜਨ ਵਾਲੇ ਮੁੱਖ ਟਰੈਕ ਦੇ ਦੋ ਸਪੈਨਾਂ ਨੂੰ ਬੰਦ ਕਰਨਾ ਜਰੂਰੀ ਹੈ।

ਕੱਲ੍ਹ ਤੋਂ, ਹੇਬਾਲ ਫਲਾਈਓਵਰ ‘ਤੇ ਸਿਰਫ ਦੋਪਹੀਆ ਵਾਹਨਾਂ ਨੂੰ ਹੀ ਲੰਘਣ ਦੀ ਆਗਿਆ ਹੋਵੇਗੀ,ਜਦਿਕਿ ਹੋਰ ਵਾਹਨਾਂ ਨੂੰ ਭੀੜ-ਭੜੱਕੇ ਤੋਂ ਬਚਣ ਲਈ ਬਦਲਵੇਂ ਰੂਟਾਂ ਦੀ ਵਰਤੋਂ ਕਰਨੀ ਪਵੇਗੀ। ਅਧਿਕਾਰੀਆਂ ਦੁਆਰਾ ਸੁਝਾਏ ਗਏ ਡੇਟੌਰ ਰੂਟਾਂ ਦਾ ਉਦੇਸ਼ ਟ੍ਰੈਫਿਕ ਸਮੱਸਿਆਂ ਨੂੰ ਘੱਟ ਕਰਨਾ ਹੈ।

– ਨਗਾਵਾੜਾ ਤੋਂ ਮੇਖੜੀ ਸਰਕਲ ਤੱਕ, ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਡੀਗੇ ਹਾਲੀ ਜੰਕਸ਼ਨ ਯੂ-ਟਰਨ ਲਈ ਹੇਬਾਲ ਅੰਡਰ ਪਾਸ ਰਾਈਟ ਟਰਨ ਲੈਣ, ਫਿਰ ਸਰਵਿਸ ਰੋਡ ਰਾਹੀਂ ਅੱਗੇ ਵਧਣ।

– ਕੇਆਰ ਪੁਰਮ ਤੋਂ ਨਗਾਵਾੜਾ ਤੱਕ ਸਫਰ ਕਰਨ ਵਾਲੇ ਨਗਾਵਾੜਾ ਟੈਨਰੀ ਰੋਡ ‘ਤੇ ਲੰਘਦੇ ਹੋਏ ਆਈਓਸੀ ਮੁਕੁੰਦਾ ਥੀਏਟਰ ਅਤੇ ਲਿੰਗਰਾਜਪੁਰ ਫਲਾਈਓਵਰ ਤੋਂ ਲੰਘਣ ਵਾਲੇ ਰਸਤੇ ਦੀ ਚੋਣ ਕਰ ਸਕਦੇ ਹਨ ।

– ਹੇਗੜੇ ਨਗਰ ਅਤੇ ਥਾਨੀਸੰਦਰਾ ਦੇ ਵਸਨੀਕ ਜੀਕੇਵੀਕੇ ਜਕਕੁਰੂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ।

– ਬੀਈਐਲ ਸਰਕਲ ਸਦਾਸ਼ਿਵਨਗਰ ਰੋਡ ਤੋਂ ਕੇਆਰ ਪੁਰਮ, ਹੇਬਾਲ ਅਤੇ ਯਸ਼ਵੰਤਪੁਰ ਤੱਕ ਪਹੁੰਚਣ ਲਈ, ਵਾਹਨ ਚਾਲਕਾਂ ਨੂੰ ਨਿਰਧਾਰਤ ਰੂਟ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

– ਕੇਆਰ ਪੁਰਮ, ਹੇਨੂਰ, ਐਚਆਰਬੀਆਰ ਲੇਆਉਟ, ਕੇਜੀ ਹਾਲੀ, ਅਤੇ ਬਨਸਾਵੜੀ ਤੋਂ ਹਵਾਈ ਅੱਡੇ ਵੱਲ ਜਾਣ ਵਾਲੇ ਹੇਨੂਰ ਬਗਲੂਰ ਰੋਡ ਦੀ ਵਰਤੋਂ ਕਰਨ।

Exit mobile version