Video: ਯੂਪੀ ‘ਚ ਰੀਲ ਬਣਾਉਣ ਦੇ ਸ਼ੌਕ ਨੇ ਲਈ ਨੌਜਵਾਨ ਦੀ ਜਾਨ, ਫਲਾਈਓਵਰ ਦੇ ਭਾਰੀ ਸਲੈਬ ਹੇਠ ਦੱਬਣ ਕਾਰਨ ਮੌਕੇ ‘ਤੇ ਹੋਈ ਮੌਤ

Published: 

31 Jan 2026 15:23 PM IST

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ਲਈ ਰੀਲ ਬਣਾਉਣ ਦਾ ਸ਼ੌਕ ਇੱਕ ਹੱਸਦੇ-ਖੇਡਦੇ ਪਰਿਵਾਰ ਲਈ ਉਮਰ ਭਰ ਦਾ ਅਸਹਿ ਜ਼ਖ਼ਮ ਬਣ ਗਿਆ ਹੈ। ਨਵਾਬਗੰਜ ਥਾਣਾ ਖੇਤਰ ਦੇ ਬਿਜੌਰਿਆ ਰੇਲਵੇ ਸਟੇਸ਼ਨ ਨੇੜੇ ਇੱਕ ਨਿਰਮਾਣ ਅਧੀਨ ਫਲਾਈਓਵਰ 'ਤੇ ਰੀਲ ਬਣਾ ਰਹੇ 22 ਸਾਲਾ ਨੌਜਵਾਨ ਮੁਹੰਮਦ ਫੈਜ਼ਾਨ ਦੀ ਦਰਦਨਾਕ ਹਾਦਸੇ ਵਿੱਚ ਜਾਨ ਚਲੀ ਗਈ।

Video: ਯੂਪੀ ਚ ਰੀਲ ਬਣਾਉਣ ਦੇ ਸ਼ੌਕ ਨੇ ਲਈ ਨੌਜਵਾਨ ਦੀ ਜਾਨ, ਫਲਾਈਓਵਰ ਦੇ ਭਾਰੀ ਸਲੈਬ ਹੇਠ ਦੱਬਣ ਕਾਰਨ ਮੌਕੇ ਤੇ ਹੋਈ ਮੌਤ

ਰੀਲ ਬਣਾਉਣ ਦੇ ਸ਼ੌਕ ਨੇ ਲਈ ਜਾਨ, ਭਾਰੀ ਸਲੈਬ ਹੇਠ ਦੱਬਣ ਨਾਲ ਨੌਜਵਾਨ ਦੀ ਮੌਤ

Follow Us On

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ਲਈ ਰੀਲ ਬਣਾਉਣ ਦਾ ਸ਼ੌਕ ਇੱਕ ਹੱਸਦੇ-ਖੇਡਦੇ ਪਰਿਵਾਰ ਲਈ ਉਮਰ ਭਰ ਦਾ ਅਸਹਿ ਜ਼ਖ਼ਮ ਬਣ ਗਿਆ ਹੈ। ਨਵਾਬਗੰਜ ਥਾਣਾ ਖੇਤਰ ਦੇ ਬਿਜੌਰਿਆ ਰੇਲਵੇ ਸਟੇਸ਼ਨ ਨੇੜੇ ਇੱਕ ਨਿਰਮਾਣ ਅਧੀਨ ਫਲਾਈਓਵਰ ‘ਤੇ ਰੀਲ ਬਣਾ ਰਹੇ 22 ਸਾਲਾ ਨੌਜਵਾਨ ਮੁਹੰਮਦ ਫੈਜ਼ਾਨ ਦੀ ਦਰਦਨਾਕ ਹਾਦਸੇ ਵਿੱਚ ਜਾਨ ਚਲੀ ਗਈ। ਪੇਸ਼ੇ ਤੋਂ ਹੇਅਰ ਡਰੈਸਰ ਫੈਜ਼ਾਨ ਆਪਣੇ ਪਿੱਛੇ ਰੋਂਦਾ-ਕੁਰਲਾਉਂਦਾ ਪਰਿਵਾਰ ਛੱਡ ਗਿਆ ਹੈ। ਇਹ ਪੂਰੀ ਘਟਨਾ ਬਿਜੌਰਿਆ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਸੜਕ ਦੀ ਹੈ।

ਸਲੈਬ ‘ਤੇ ਪੋਜ਼ ਦਿੰਦੇ ਹੋਏ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ, ਇੱਥੇ ਫਲਾਈਓਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਜਿਸ ਕਾਰਨ ਸੜਕ ਕਿਨਾਰੇ ਸੀਮਿੰਟ ਦੇ ਭਾਰੀ-ਭਰਕਮ ਸਲੈਬ ਰੱਖੇ ਹੋਏ ਸਨ। ਰਿਛੋਲਾ ਪਿੰਡ ਦਾ ਰਹਿਣ ਵਾਲਾ ਫੈਜ਼ਾਨ ਆਪਣੇ ਦੋਸਤ ਅਨੁਜ ਨਾਲ ਉੱਥੇ ਘੁੰਮਣ ਗਿਆ ਸੀ। ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਲਈ ਫੈਜ਼ਾਨ ਇਕ ਸਲੈਬ ‘ਤੇ ਚੜ੍ਹ ਗਿਆ ਅਤੇ ਪੋਜ਼ ਦੇਣ ਲੱਗਾ।

ਇਸ ਦੌਰਾਨ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗ ਪਿਆ। ਹਾਦਸੇ ਦੀ ਵਿਡੰਬਨਾ ਦੇਖੋ ਕਿ ਜਿਵੇਂ ਹੀ ਉਹ ਹੇਠਾਂ ਡਿੱਗਿਆ, ਉੱਪਰ ਰੱਖਿਆ ਇੱਕ ਭਾਰੀ ਸਲੈਬ ਖਿਸਕ ਕੇ ਸਿੱਧਾ ਉਸ ਦੇ ਸਿਰ ‘ਤੇ ਆ ਡਿੱਗਿਆ। ਭਾਰੀ ਵਜ਼ਨ ਹੇਠ ਦੱਬਣ ਕਾਰਨ ਫੈਜ਼ਾਨ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪਰਿਵਾਰ ਵਿੱਚ ਮਚਿਆ ਕੋਹਰਾਮ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜਦੋਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਘਰ ਵਿੱਚ ਚੀਕ-ਚੁਪਾਲ ਮਚ ਗਈ। ਪਿਤਾ ਮਹਿੰਦੀ ਹਸਨ ਨੇ ਦੱਸਿਆ ਕਿ ਫੈਜ਼ਾਨ ਸ਼ਾਮ ਨੂੰ ਦੋਸਤ ਨਾਲ ਘੁੰਮਣ ਨਿਕਲਿਆ ਸੀ, ਉਨ੍ਹਾਂ ਨੂੰ ਕੀ ਪਤਾ ਸੀ ਕਿ ਉਹ ਹੁਣ ਕਦੇ ਵਾਪਸ ਨਹੀਂ ਪਰਤੇਗਾ। ਛੇ ਭੈਣ-ਭਰਾਵਾਂ ਵਿੱਚ ਫੈਜ਼ਾਨ ਸਭ ਦਾ ਲਾਡਲਾ ਸੀ। ਗ਼ਮਗੀਨ ਪਰਿਵਾਰ ਨੇ ਕਾਨੂੰਨੀ ਕਾਰਵਾਈ ਅਤੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਨੂੰ ਘਰ ਲੈ ਗਏ।

ਸੁਰੱਖਿਆ ਦੇ ਪ੍ਰਬੰਧਾਂ ਅਤੇ ਨੌਜਵਾਨੀ ‘ਤੇ ਵੱਡੇ ਸਵਾਲ

ਇਸ ਹਾਦਸੇ ਤੋਂ ਬਾਅਦ ਦੋ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾ ਇਹ ਕਿ ਨਿਰਮਾਣ ਅਧੀਨ ਵਾਲੀਆਂ ਥਾਵਾਂ ‘ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਿਉਂ ਨਹੀਂ ਹੁੰਦੇ, ਜਿਸ ਕਾਰਨ ਆਮ ਲੋਕ ਇਨ੍ਹਾਂ ਖ਼ਤਰਨਾਕ ਮਸ਼ੀਨਾਂ ਜਾਂ ਸਲੈਬਾਂ ਤੱਕ ਪਹੁੰਚ ਜਾਂਦੇ ਹਨ? ਦੂਜਾ ਅਤੇ ਸਭ ਤੋਂ ਗੰਭੀਰ ਸਵਾਲ ਇਹ ਹੈ ਕਿ ਆਖ਼ਰ ਨੌਜਵਾਨ ਰੀਲ ਬਣਾਉਣ ਦੇ ਚੱਕਰ ਵਿੱਚ ਆਪਣੀ ਜਾਨ ਜ਼ੋਖ਼ਮ ਵਿੱਚ ਪਾਉਣ ਤੋਂ ਕਿਉਂ ਨਹੀਂ ਝਿਜਕ ਰਹੇ? ਸੋਸ਼ਲ ਮੀਡੀਆ ਦੀ ਇਹ ਦੀਵਾਨਗੀ ਅੱਜ-ਕੱਲ੍ਹ ਕਈ ਕੀਮਤੀ ਜਾਨਾਂ ਨਿਗਲ ਰਹੀ ਹੈ।