Badrinath Donation Controversy: ਬਦਰੀਨਾਥ ਚੜ੍ਹਾਵਾ ਚੋਰੀ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ, ਪ੍ਰਮੋਦ ਨੌਟਿਆਲ ਗ੍ਰਿਫ਼ਤਾਰ

Updated On: 

13 Jul 2026 12:52 PM IST

Badrinath Temple Donation Scam: ਉੱਤਰਾਖੰਡ ਪੁਲਿਸ ਨੇ ਬਦਰੀਨਾਥ ਮੰਦਰ ਵਿੱਚ ਦਾਨ ਅਤੇ ਚੜ੍ਹਾਵਾ ਚੋਰੀ ਦੇ ਮਾਮਲੇ ਵਿੱਚ ਮੁਅੱਤਲ ਬੀਕੇਟੀਸੀ ਕਰਮਚਾਰੀ ਪ੍ਰਮੋਦ ਨੌਟਿਆਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਆਰੋਪਾਂ ਨੂੰ ਪਹਿਲੀ ਨਜ਼ਰੇ ਸੱਚ ਪਾਏ ਜਾਣ ਤੋਂ ਬਾਅਦ ਜਾਂਚ ਤੇਜ਼ ਕਰ ਦਿੱਤੀ ਗਈ ਹੈ।

Badrinath Donation Controversy: ਬਦਰੀਨਾਥ ਚੜ੍ਹਾਵਾ ਚੋਰੀ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ, ਪ੍ਰਮੋਦ ਨੌਟਿਆਲ ਗ੍ਰਿਫ਼ਤਾਰ

ਬਦਰੀਨਾਥ ਮੰਦਰ ਵਿੱਚ ਭੇਟਾਂ ਦੀ ਚੋਰੀ ਨੂੰ ਲੈ ਕੇ ਹੰਗਾਮੇ ਦੌਰਾਨ ਪਹਿਲੀ ਗ੍ਰਿਫ਼ਤਾਰੀ ਕੀਤੀ ਗਈ ਹੈ। ਜਾਂਚ ਦੇ ਆਧਾਰ ‘ਤੇ, ਪੁਲਿਸ ਨੇ ਮੁਲਜਮ ਪ੍ਰਮੋਦ ਨੌਟਿਆਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਇਸ ਸਮੇਂ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਉੱਤਰਾਖੰਡ ਪੁਲਿਸ ਨੇ ਬਦਰੀਨਾਥ ਮੰਦਰ ਵਿੱਚ ਚੜ੍ਹਾਵਾ ਅਤੇ ਦਾਨ ਦੇ ਪ੍ਰਬੰਧਨ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਪ੍ਰਮੋਦ ਨੌਟਿਆਲ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਚਮੋਲੀ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਸੁਰਜੀਤ ਸਿੰਘ ਪੰਵਾਰ ਨੇ ਦੱਸਿਆ ਕਿ ਚਮੋਲੀ ਪੁਲਿਸ ਨੇ ਐਤਵਾਰ ਰਾਤ ਨੂੰ ਪ੍ਰਮੋਦ ਨੌਟਿਆਲ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਬਦਰੀਨਾਥ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੰਦਰ ਕਮੇਟੀ ਨੇ ਪਹਿਲਾਂ ਹੀ ਕਰ ਦਿੱਤਾ ਸੀ ਮੁਅੱਤਲ

ਪ੍ਰਮੋਦ ਨੌਟਿਆਲ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (BKTC) ਦੇ ਮੁਅੱਤਲ ਕਰਮਚਾਰੀ ਹਨ। ਪੁਲਿਸ ਦੇ ਅਨੁਸਾਰ, ਮੰਗਲਵਾਰ ਦੇਰ ਰਾਤ BKTC ਪ੍ਰਧਾਨ ਦੇ ਨਿੱਜੀ ਸਹਾਇਕ ਵਜੋਂ ਕੰਮ ਕਰ ਚੁੱਕੇ ਨੌਟਿਆਲ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ।

ਚਾਰ ਮੈਂਬਰੀ BKTC ਜਾਂਚ ਕਮੇਟੀ ਨੇ ਆਪਣੀ ਮੁੱਢਲੀ ਜਾਂਚ ਵਿੱਚ ਪਾਇਆ ਕਿ ਦਾਨ ਅਤੇ ਚੜ੍ਹਾਵੇ ਦੇ ਪ੍ਰਬੰਧਨ ਵਿੱਚ ਬੇਨਿਯਮੀਆਂ ਦੇ ਆਰੋਪ ਪਹਿਲੀ ਨਜ਼ਰੇ ਸੱਚ ਜਾਪਦੇ ਹਨ। BKTC ਇੱਕ ਕਾਨੂੰਨੀ ਸੰਸਥਾ ਹੈ ਜੋ ਬਦਰੀਨਾਥ ਮੰਦਰ ਅਤੇ ਉੱਤਰਾਖੰਡ ਦੇ ਹੋਰ ਪ੍ਰਮੁੱਖ ਮੰਦਰਾਂ ਅਤੇ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਕਰਦੀ ਹੈ।

ਤਿੰਨ ਮੈਂਬਰੀ ਕਮੇਟੀ ਕਰ ਰਹੀ ਜਾਂਚ

ਪਿਛਲੇ ਹਫ਼ਤੇ, ਉੱਤਰਾਖੰਡ ਸਰਕਾਰ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਸੀ। ਕਮੇਟੀ ਦੀ ਅਗਵਾਈ ਗੜ੍ਹਵਾਲ ਡਿਵੀਜ਼ਨਲ ਕਮਿਸ਼ਨਰ ਕਰ ਰਹੇ ਹਨ ਅਤੇ ਉਹ ਆਪਣੀ ਜਾਂਚ ਰਿਪੋਰਟ ਅਤੇ ਸਿਫ਼ਾਰਸ਼ਾਂ ਰਾਜ ਸਰਕਾਰ ਨੂੰ ਸੌਂਪੇਗੀ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਦਰੀਨਾਥ ਮੰਦਰ ਵਿੱਚ ਦਾਨ ਅਤੇ ਚੜ੍ਹਾਵੇ ਦੀ ਗਿਣਤੀ ਵਿੱਚ ਕਥਿਤ ਬੇਨਿਯਮੀਆਂ ਦੇ ਆਰੋਪ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ। ਇਸ ਤੋਂ ਬਾਅਦ, ‘ਭੈਰਵ ਸੈਨਾ’ ਨਾਮਕ ਇੱਕ ਸੰਗਠਨ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਮਾਮਲੇ ਦੀ ਜਾਂਚ ਅਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।

Follow Us