Atishi: ਕੇਜਰੀਵਾਲ ਦੀ ਕੁਰਸੀ ‘ਤੇ ਨਹੀਂ ਬੈਠੇ ਆਤਿਸ਼ੀ, ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ

Updated On: 

23 Sep 2024 12:47 PM

Atishi Take Charge as Delhi CM: ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਸੀਐਮ ਆਤਿਸ਼ੀ ਅੱਜ ਪਹਿਲੀ ਵਾਰ ਦਿੱਲੀ ਸਕੱਤਰੇਤ ਪਹੁੰਚੀ, ਪਰ ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕੁਰਸੀ 'ਤੇ ਨਹੀਂ ਬੈਠੇ। ਸੀਐਮ ਆਤਿਸ਼ੀ ਆਪਣੀ ਇੱਕ ਕੁਰਸੀ ਲੈ ਕੇ ਸਕੱਤਰੇਤ ਪਹੁੰਚੇ।

Atishi: ਕੇਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੇ ਆਤਿਸ਼ੀ, ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ

ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ

Follow Us On

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਸੀਐਮ ਆਤਿਸ਼ੀ ਅੱਜ ਪਹਿਲੀ ਵਾਰ ਦਿੱਲੀ ਸਕੱਤਰੇਤ ਪਹੁੰਚੇ ਪਰ ਸੀਐਮ ਆਤਿਸ਼ੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕੁਰਸੀ ‘ਤੇ ਨਹੀਂ ਬੈਠੇ। ਸੀਐਮ ਆਤਿਸ਼ੀ ਆਪਣੀ ਇਕ ਕੁਰਸੀ ਲੈ ਕੇ ਸਕੱਤਰੇਤ ਪਹੁੰਚੇ ਅਤੇ ਉਹ ਉਸੇ ਕੁਰਸੀ ‘ਤੇ ਬੈਠੇ ਜਿਸ ਦਾ ਰੰਗ ਚਿੱਟਾ ਹੈ। ਉਨ੍ਹਾਂ ਦੀ ਕੁਰਸੀ ਦੇ ਨਾਲ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲਾਲ ਰੰਗ ਦੀ ਕੁਰਸੀ ਰੱਖੀ ਗਈ ਹੈ।

ਸੀਐਮ ਆਤਿਸ਼ੀ ਨੇ ਕਿਹਾ, ਅੱਜ ਮੈਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅੱਜ ਮੇਰੇ ਮਨ ਵਿੱਚ ਵੀ ਉਹੀ ਦਰਦ ਹੈ, ਜਿਸ ਤਰ੍ਹਾਂ ਭਰਤ ਜੀ ਨੂੰ ਸੀ, ਜਿਸ ਤਰ੍ਹਾਂ ਭਰਤ ਜੀ ਨੇ ਭਗਵਾਨ ਸ਼੍ਰੀ ਰਾਮ ਦੇ ਖੜਾਉ ਰੱਖ ਕੇ ਕੰਮ ਕੀਤਾ, ਉਸੇ ਤਰ੍ਹਾਂ ਮੈਂ ਅਗਲੇ 4 ਮਹੀਨਿਆਂ ਤੱਕ ਮੁੱਖ ਮੰਤਰੀ ਦਾ ਅਹੁਦਾ ਸੰਭਾਲਾਂਗੀ।

“ਇਹ ਕੁਰਸੀ ਕੇਜਰੀਵਾਲ ਜੀ ਦੀ ਹੈ”

ਸੀਐਮ ਆਤਿਸ਼ੀ ਨੇ ਕਿਹਾ, ਪਿਛਲੇ 2 ਸਾਲਾਂ ਤੋਂ ਭਾਜਪਾ ਨੇ ਅਰਵਿੰਦ ਕੇਜਰੀਵਾਲ ‘ਤੇ ਚਿੱਕੜ ਉਛਾਲਣ ‘ਚ ਕੋਈ ਕਸਰ ਨਹੀਂ ਛੱਡੀ, ਉਨ੍ਹਾਂ ਨੂੰ 6 ਮਹੀਨੇ ਜੇਲ੍ਹ ‘ਚ ਸੁੱਟ ਦਿੱਤਾ। ਅਦਾਲਤ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਏਜੰਸੀ ਨੇ ਭੈੜੇ ਇਰਾਦੇ ਨਾਲ ਗ੍ਰਿਫਤਾਰ ਕੀਤਾ ਸੀ। ਆਤਿਸ਼ੀ ਨੇ ਅੱਗੇ ਕਿਹਾ, ਇਹ ਕੁਰਸੀ ਅਰਵਿੰਦ ਕੇਜਰੀਵਾਲ ਜੀ ਦੀ ਹੈ, ਮੈਨੂੰ ਭਰੋਸਾ ਹੈ ਕਿ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਿੱਲੀ ਦੀ ਜਨਤਾ ਅਰਵਿੰਦ ਕੇਜਰੀਵਾਲ ਜੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਵੇਗੀ। ਉਦੋਂ ਤੱਕ ਅਰਵਿੰਦ ਕੇਜਰੀਵਾਲ ਜੀ ਦੀ ਕੁਰਸੀ ਇੱਥੇ ਹੀ ਰਹੇਗੀ।

ਆਤਿਸ਼ੀ ਨੇ ਅੱਗੇ ਕਿਹਾ, ਸਾਡੇ ਭਰੋਸੇ ਅਤੇ ਵਿਸ਼ਵਾਸ ਦੇ ਨਾਲ, ਅਸੀਂ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਜੀ ਨੂੰ ਇਸ ਕੁਰਸੀ ‘ਤੇ ਬਿਠਾਵਾਂਗੇ ਅਤੇ ਉਦੋਂ ਤੱਕ ਇਹ ਕੁਰਸੀ ਇਸੇ ਕਮਰੇ ਵਿੱਚ ਹੀ ਰਹੇਗੀ।

ਆਤਿਸ਼ੀ ਨੇ ਸਾਂਭੀ ਦਿੱਲੀ ਦੀ ਕਮਾਨ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸਨ, ਜਿਸ ਤੋਂ ਬਾਅਦ 13 ਸਤੰਬਰ ਨੂੰ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ। ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਨੇ ਅਜਿਹਾ ਐਲਾਨ ਕੀਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕੇਜਰੀਵਾਲ ਨੇ 15 ਸਤੰਬਰ ਨੂੰ ਕਿਹਾ ਸੀ ਕਿ ਉਹ ਅਗਲੇ ਦੋ ਦਿਨਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਕੇਜਰੀਵਾਲ ਨੇ 17 ਸਤੰਬਰ ਨੂੰ ਅਸਤੀਫਾ ਦੇ ਦਿੱਤਾ ਸੀ ਅਤੇ ਆਤਿਸ਼ੀ ਨੇ ਉਨ੍ਹਾਂ ਦੀ ਜਗ੍ਹਾ ਪਾਰਟੀ ਦੀ ਕਮਾਨ ਸੰਭਾਲ ਲਈ ਸੀ।

‘ਆਪ’ ਨੇਤਾ ਆਤਿਸ਼ੀ ਨੇ 21 ਸਤੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਕੈਬਨਿਟ ਦਾ ਗਠਨ ਕੀਤਾ, ਜਿਸ ਤੋਂ ਬਾਅਦ ਆਤਿਸ਼ੀ ਅੱਜ ਪਹਿਲੀ ਵਾਰ ਦਿੱਲੀ ਸਕੱਤਰੇਤ ਪਹੁੰਚੇ।

Exit mobile version