Atishi: ਦਿੱਲੀ ਦੀ ਸੀਐਮ ਆਤਿਸ਼ੀ ਨੇ ਹੰਨੁਮਾਨ ਮੰਦਿਰ ‘ਚ ਟੇਕਿਆ ਮੱਥਾ, ਬੋਲੇ – ਵਿਕਾਸ ਲਈ ਮਿਲੇਗੀ ਹਿੰਮਤ

Updated On: 

24 Sep 2024 12:59 PM

Atishi in Hanuman Mandir : ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਮੰਗਲਵਾਰ ਨੂੰ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ਪਹੁੰਚੇ। ਉਨ੍ਹਾਂ ਨੇ ਹਨੂੰਮਾਨ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਐਕਸ 'ਤੇ, ਉਨ੍ਹਾਂ ਨੇ ਲਿਖਿਆ, 'ਰੱਬ ਸਾਨੂੰ ਸਾਰਿਆਂ ਨੂੰ ਤਾਕਤ ਅਤੇ ਹਿੰਮਤ ਦੇਵੇ, ਤਾਂ ਜੋ ਅਸੀਂ ਦਿੱਲੀ ਦੇ ਵਿਕਾਸ ਅਤੇ ਆਪਣੇ ਨੇਤਾ ਅਰਵਿੰਦ ਕੇਜਰੀਵਾਲ ਦੇ ਵਿਜ਼ਨ ਨੂੰ ਅੱਗੇ ਵਧਾ ਸਕੀਏ।

Atishi: ਦਿੱਲੀ ਦੀ ਸੀਐਮ ਆਤਿਸ਼ੀ ਨੇ ਹੰਨੁਮਾਨ ਮੰਦਿਰ ਚ ਟੇਕਿਆ ਮੱਥਾ, ਬੋਲੇ - ਵਿਕਾਸ ਲਈ ਮਿਲੇਗੀ ਹਿੰਮਤ

ਹੰਨੁਮਾਨ ਮੰਦਿਰ ਪਹੁੰਚੇ ਦੇ ਸੀਐਮ ਆਤਿਸ਼ੀ

Follow Us On

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਮੰਗਲਵਾਰ ਨੂੰ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ਪਹੁੰਚੇ। ਉਨ੍ਹਾਂ ਨੇ ਹਨੂੰਮਾਨ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਦਰਸ਼ਨਾਂ ਤੋਂ ਪਹਿਲਾਂ ਉਨ੍ਹਾਂ ਐਕਸ ‘ਤੇ ਲਿਖਿਆ, ‘ਰੱਬ ਸਾਨੂੰ ਸਾਰਿਆਂ ਨੂੰ ਤਾਕਤ ਅਤੇ ਹਿੰਮਤ ਦੇਵੇ, ਤਾਂ ਜੋ ਅਸੀਂ ਦਿੱਲੀ ਦੇ ਵਿਕਾਸ ਅਤੇ ਆਪਣੇ ਨੇਤਾ ਅਰਵਿੰਦ ਕੇਜਰੀਵਾਲ ਦੇ ਵਿਜ਼ਨ ਨੂੰ ਅੱਗੇ ਵਧਾ ਸਕੀਏ।

ਮੁੱਖ ਮੰਤਰੀ ਆਤਿਸ਼ੀ ਨੇ ਕਿਹਾ, “ਪ੍ਰਾਚੀਨ ਹਨੂੰਮਾਨ ਮੰਦਰ ‘ਚ ਪੂਜਾ ਕੀਤੀ ਅਤੇ ਹਨੂੰਮਾਨ ਜੀ ਸਾਡੇ ‘ਸੰਕਟ ਮੋਚਨ’ ਰਹੇ ਹਨ। ਪਿਛਲੇ ਦੋ ਸਾਲਾਂ ਤੋਂ ‘ਆਪ’ ਅਤੇ ਅਰਵਿੰਦ ਕੇਜਰੀਵਾਲ ‘ਤੇ ਹਰ ਸੰਭਵ ਤਰੀਕੇ ਨਾਲ ਹਮਲੇ ਕੀਤੇ ਗਏ। ਸਾਨੂੰ ਤੋੜਨ, ਦਬਾਉਣ ਦੀ ਕੋਸ਼ਿਸ਼ ਕੀਤੀ ਗਈ।ਪਰ ਹਨੂੰਮਾਨ ਜੀ ਨੇ ਹਮੇਸ਼ਾ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ, ਦਿੱਲੀ ਅਤੇ ਇਸ ਦੇ ਲੋਕਾਂ ਦੀ ਰੱਖਿਆ ਕੀਤੀ ਹੈ।”

ਸੋਮਵਾਰ ਨੂੰ ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਸੰਭਾਲਿਆ ਸੀ ਚਾਰਜ

ਇਸ ਤੋਂ ਪਹਿਲਾਂ ਸੋਮਵਾਰ ਨੂੰ ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਚਾਰਜ ਸੰਭਾਲਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਲਈ ਕੁਰਸੀ ਖਾਲੀ ਹੈ ਅਤੇ ਉਹ ਉਡੀਕ ਕਰਨਗੇ। ਸੀਐਮ ਆਤਿਸ਼ੀ ਨੇ ਕਿਹਾ, ‘ਅੱਜ ਮੇਰੇ ਮਨ ਵਿੱਚ ਵੀ ਉਹੀ ਦਰਦ ਹੈ ਜੋ ਭਗਵਾਨ ਰਾਮ ਦੇ ਬਨਵਾਸ ‘ਤੇ ਜਾਣ ਵੇਲੇ ਭਰਤ ਜੀ ਦੇ ਮਨ ਵਿੱਚ ਸੀ। ਉਨ੍ਹਾਂ ਨੇ ਭਗਵਾਨ ਰਾਮ ਦੀ ਖੜਾਉਂ ਸੰਭਾਲ ਕੇ ਰਾਜ ਕੀਤਾ। ਭਗਵਾਨ ਰਾਮ ਸਾਡੇ ਸਾਰਿਆਂ ਦੇ ਆਦਰਸ਼ ਹਨ ਅਤੇ ਕੇਜਰੀਵਾਲ ਜੀ ਨੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਦੇ ਹੋਏ ਦਿੱਲੀ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਮਰਿਆਦਾ ‘ਤੇ ਚੱਲਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੈਨੂੰ ਭਰੋਸਾ ਹੈ ਕਿ ਹੁਣ ਦਿੱਲੀ ਦੇ ਲੋਕ ਕੇਜਰੀਵਾਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿਤਾ ਕੇ ਮੁੜ ਮੁੱਖ ਮੰਤਰੀ ਬਣਾਉਣਗੇ। ਉਦੋਂ ਤੱਕ ਇਹ ਮੁੱਖ ਮੰਤਰੀ ਦੀ ਕੁਰਸੀ ਨੂੰ ਕੇਜਰੀਵਾਲ ਜੀ ਦੀ ਉਡੀਕ ਰਹੇਗੀ।

ਆਤਿਸ਼ੀ ਨੇ ਕਿਹਾ, ‘ਮੈਨੂੰ ਭਰੋਸਾ ਹੈ ਕਿ ਫਰਵਰੀ ‘ਚ ਹੋਣ ਵਾਲੀਆਂ ਚੋਣਾਂ ‘ਚ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਫਿਰ ਤੋਂ ਮੁੱਖ ਮੰਤਰੀ ਦੇ ਰੂਪ ‘ਚ ਚੁਣਨਗੇ। ਉਦੋਂ ਤੱਕ ਇੱਥੇ ਅਰਵਿੰਦ ਕੇਜਰੀਵਾਲ ਦੀ ਕੁਰਸੀ ਬਣੀ ਰਹੇਗੀ। ਉਨ੍ਹਾਂ ਕਿਹਾ, ‘ਪਿਛਲੇ ਦੋ ਸਾਲਾਂ ਤੋਂ ਭਾਜਪਾ ਨੇ ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਖਰਾਬ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੂੰ ਛੇ ਮਹੀਨੇ ਦੀ ਜੇਲ੍ਹ ਹੋਈ। ਅਦਾਲਤ ਨੇ ਇਹ ਵੀ ਕਿਹਾ ਕਿ ਏਜੰਸੀ ਨੇ ਅਰਵਿੰਦ ਕੇਜਰੀਵਾਲ ਨੂੰ ਭੈੜੇ ਇਰਾਦੇ ਨਾਲ ਗ੍ਰਿਫਤਾਰ ਕੀਤਾ ਹੈ।

Exit mobile version