Kejriwal Road Show In Haryana: ਅੱਜ ਤੋਂ ਹਰਿਆਣਾ ‘ਚ ਗਰਜਣਗੇ ਅਰਵਿੰਦ ਕੇਜਰੀਵਾਲ, ਰੋਡ ਸ਼ੋਅ ਤੋਂ ਲੈ ਕੇ ਜਨ ਸਭਾ ਤੱਕ ਦੇ ਪ੍ਰੋਗਰਾਮ

Published: 

23 Sep 2024 12:45 PM

Kejriwal Road Show In Haryana: ਦਿੱਲੀ 'ਚ 'ਜਨਤਾ ਕੀ ਅਦਾਲਤ' ਲਗਾਉਣ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਅੱਜ ਤੋਂ ਹਰਿਆਣਾ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਜਿੱਥੇ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਕਰਨਗੇ। ਕੇਜਰੀਵਾਲ ਹਰਿਆਣਾ ਵਿੱਚ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ ਅਤੇ ਦਬਲੀ ਅਤੇ ਰਾਣੀਆ ਵਿਧਾਨ ਸਭਾ ਸੀਟਾਂ ਤੋਂ ਰੋਡ ਸ਼ੋਅ ਵੀ ਕਰਨਗੇ।

Kejriwal Road Show In Haryana: ਅੱਜ ਤੋਂ ਹਰਿਆਣਾ ਚ ਗਰਜਣਗੇ ਅਰਵਿੰਦ ਕੇਜਰੀਵਾਲ, ਰੋਡ ਸ਼ੋਅ ਤੋਂ ਲੈ ਕੇ ਜਨ ਸਭਾ ਤੱਕ ਦੇ ਪ੍ਰੋਗਰਾਮ

ਅਰਵਿੰਦ ਕੇਜਰੀਵਾਲ

Follow Us On

Haryana Vidhan Sabha Elections: ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕੁਝ ਹੀ ਸਮਾਂ ਬਾਕੀ ਹੈ। ਇਸ ਵਾਰ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸੱਤਾ ‘ਚ ਵਾਪਸੀ ਕਰ ਸਕਦੀ ਹੈ। ਦੂਜੇ ਪਾਸੇ ਭਾਜਪਾ ਵੀ ਪੂਰੀ ਤਾਕਤ ਨਾਲ ਚੋਣਾਂ ਲੜ ਰਹੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਅਜਿਹੇ ‘ਚ ਆਮ ਆਦਮੀ ਪਾਰਟੀ ਵੀ ਮੁਕਾਬਲੇ ‘ਚ ਹੈ। ਇਸ ਦੌਰਾਨ ‘ਆਪ’ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਆਵਾਜ਼ ਬੁਲੰਦ ਕਰਨ ਲਈ ਅੱਜ ਤੋਂ ਹਰਿਆਣਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ।

ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਹਰਿਆਣਾ ਦੌਰੇ ‘ਤੇ ਚਲੇ ਗਏ ਹਨ, ਜਿੱਥੇ ਉਹ ਰੋਡ ਸ਼ੋਅ ਕਰਨਗੇ। ਇਸ ਦੇ ਨਾਲ ਹੀ ਉਹ ਹਰਿਆਣਾ ‘ਚ ਜਨ ਸਭਾ ਵੀ ਕਰਨਗੇ। ਕੇਜਰੀਵਾਲ ਹਰਿਆਣਾ ਦੀਆਂ ਦਬਲੀ ਅਤੇ ਰਾਣੀਆ ਵਿਧਾਨ ਸਭਾ ਸੀਟਾਂ ਤੋਂ ਰੋਡ ਸ਼ੋਅ ਕਰਨਗੇ। ਇਸ ਤੋਂ ਇਲਾਵਾ ਉਹ ਮਹਿਮ ਅਤੇ ਭਿਵਾਨੀ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਚ ‘ਜਨਤਾ ਕੀ ਅਦਾਲਤ’ ਦਾ ਆਯੋਜਨ ਕੀਤਾ ਅਤੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਜਨਤਾ ਨੂੰ ਸੰਬੋਧਨ ਕੀਤਾ।

ਤਿਹਾੜ ਜੇਲ੍ਹ ਤੋਂ ਆਏ ਸੀ ਬਾਹਰ

ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਦਿੱਲੀ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਆਤਿਸ਼ੀ ਨੂੰ ਸੌਂਪ ਦਿੱਤੀ ਹੈ। ਅਜਿਹੇ ‘ਚ ਅਰਵਿੰਦ ਕੇਜਰੀਵਾਲ ਫਿਲਹਾਲ ਕਿਸੇ ਵੀ ਅਹੁਦੇ ਦੀ ਜ਼ਿੰਮੇਵਾਰੀ ਤੋਂ ਮੁਕਤ ਹਨ, ਇਸ ਲਈ ਉਹ ਹਰਿਆਣਾ ‘ਚ ਵੋਟ ਬੈਂਕ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੇਜਰੀਵਾਲ 5 ਤੋਂ 6 ਮਹੀਨੇ ਜੇਲ ਕੱਟਣ ਤੋਂ ਬਾਅਦ ਹਾਲ ਹੀ ‘ਚ ਤਿਹਾੜ ਜੇਲ ‘ਚੋਂ ਬਾਹਰ ਆਏ ਸਨ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਦੋ ਦਿਨ ਬਾਅਦ ਹੀ ਅਸਤੀਫਾ ਦੇ ਦਿੱਤਾ।

ਕੌਣ ਜਿੱਤੇਗਾ?

ਹਰਿਆਣਾ ਦੀਆਂ ਸਾਰੀਆਂ ਸੀਟਾਂ ‘ਤੇ 5 ਅਕਤੂਬਰ ਨੂੰ ਇਕੋ ਪੜਾਅ ‘ਚ ਵੋਟਿੰਗ ਹੋਵੇਗੀ, ਜਿਸ ਤੋਂ ਬਾਅਦ 8 ਅਕਤੂਬਰ ਨੂੰ ਨਤੀਜੇ ਆਉਣਗੇ। ਅਜਿਹੇ ‘ਚ ਦੇਖਣਾ ਹੋਵੇਗਾ ਕਿ ਕੀ ਕਾਂਗਰਸ ਵਾਕਈ ਸੱਤਾ ‘ਚ ਵਾਪਸੀ ਕਰਦੀ ਹੈ ਜਾਂ ਇਸ ਵਾਰ ਵੀ ਸੱਤਾਧਾਰੀ ਭਾਜਪਾ ਦੀ ਜਿੱਤ ਹੁੰਦੀ ਹੈ ਅਤੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣਦੇ ਹਨ ਜਾਂ ਫਿਰ ਤੀਜੀ ਧਿਰ ਯਾਨੀ ਆਮ ਆਦਮੀ ਪਾਰਟੀ ਦੀ ਕਿਸਮਤ ਇੱਥੋਂ ਚਮਕਦੀ ਹੈ।

Exit mobile version