ਅਹਿਮਦਾਬਾਦ ਵਿੱਚ ਅੱਗ ਦਾ ਗੋਲਾ ਬਣਿਆ ਜਹਾਜ਼… ਜਾਣੋ ਕਿਹੜੇ ਦੇਸ਼ ਦੇ ਕਿੰਨੇ ਯਾਤਰੀ ਸਨ ਸਵਾਰ?
Ahmedabad Plane Crash : ਗੁਜਰਾਤ ਦੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਬੋਇੰਗ 787-8 ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਏਅਰ ਇੰਡੀਆ ਦੇ ਅਨੁਸਾਰ, ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 12 ਚਾਲਕ ਦਲ ਦੇ ਮੈਂਬਰ ਅਤੇ ਬਾਕੀ ਯਾਤਰੀ ਸਨ। ਭਾਰਤੀਆਂ ਤੋਂ ਇਲਾਵਾ, ਬ੍ਰਿਟੇਨ, ਪੁਰਤਗਾਲ ਅਤੇ ਕੈਨੇਡਾ ਦੇ ਨਾਗਰਿਕ ਵੀ ਇਸ ਜਹਾਜ਼ ਵਿੱਚ ਯਾਤਰਾ ਕਰ ਰਹੇ ਸਨ।
ਹਾਦਸਾਗ੍ਰਸਤ ਜਹਾਜ਼ ਵਿੱਚ ਕਿਹੜੇ ਦੇਸ਼ ਦੇ ਕਿੰਨੇ ਯਾਤਰੀ ਸਨ ਸਵਾਰ?
ਗੁਜਰਾਤ ਦੇ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾਰ ਕੁੱਲ 242 ਲੋਕਾਂ ਵਿੱਚੋਂ, ਬਹੁਤ ਸਾਰੇ ਵਿਦੇਸ਼ੀ ਯਾਤਰੀ ਵੀ ਸਨ। ਜਹਾਜ਼ ਲੰਡਨ ਲਈ ਉਡਾਣ ਭਰ ਰਿਹਾ ਸੀ, ਪਰ ਅਚਾਨਕ ਇਹ ਹਾਦਸਾਗ੍ਰਸਤ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਗੁਜਰਾਤ ਦੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਬੋਇੰਗ 787-8 ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਪੀਟੀਆਈ ਦੇ ਅਨੁਸਾਰ, ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ, ਜਹਾਜ਼ ਮੇਘਾਨੀ ਨਗਰ ਖੇਤਰ ਦੇ ਇੱਕ ਮੇਂਟਲ ਹਸਪਤਾਲ ‘ਤੇ ਡਿੱਗ ਗਿਆ। ਇਸ ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 2 ਪਾਇਲਟ, 10 ਚਾਲਕ ਦਲ ਦੇ ਮੈਂਬਰ ਅਤੇ 230 ਯਾਤਰੀ ਸ਼ਾਮਲ ਸਨ।
ਕਿਹੜੇ ਦੇਸ਼ ਦੇ ਕਿੰਨੇ ਯਾਤਰੀ
ਏਅਰ ਇੰਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਬੋਇੰਗ 787-8 ਨੇ ਦੁਪਹਿਰ 13:38 ਵਜੇ ਉਡਾਣ ਭਰੀ। ਇਸ ਵਿੱਚ 242 ਯਾਤਰੀ ਸਨ, ਜਿਨ੍ਹਾਂ ਵਿੱਚੋਂ 12 ਚਾਲਕ ਦਲ ਦੇ ਮੈਂਬਰ ਸਨ, ਬਾਕੀ 230 ਯਾਤਰੀਆਂ ਵਿੱਚੋਂ ਸਭ ਤੋਂ ਵੱਧ 169 ਭਾਰਤੀ ਸਨ। 53 ਬ੍ਰਿਟਿਸ਼ ਨਾਗਰਿਕ ਸਨ, 1 ਯਾਤਰੀ ਕੈਨੇਡਾ ਦਾ ਸੀ ਅਤੇ 7 ਪੁਰਤਗਾਲੀ ਨਾਗਰਿਕ ਸਨ। ਏਅਰ ਇੰਡੀਆ ਅਨੁਸਾਰ, ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।
ਏਅਰ ਇੰਡੀਆ ਨੇ ਜਾਰੀ ਕੀਤਾ ਲਪਲਾਈਨ ਨੰਬਰ
ਹਾਦਸੇ ਤੋਂ ਬਾਅਦ, ਏਅਰ ਇੰਡੀਆ ਵੱਲੋਂ ਇੱਕ ਹੈਲਪਲਾਈਨ ਜਾਰੀ ਕੀਤੀ ਗਈ ਹੈ। ਏਅਰ ਇੰਡੀਆ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਯਾਤਰੀਆਂ ਲਈ ਇੱਕ ਹੈਲਪਲਾਈਨ ਨੰਬਰ 1800 5691 444 ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਹਾਦਸਾ ਕਿਵੇਂ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਏਅਰ ਇੰਡੀਆ ਜਾਂਚ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ।