ਇਕ ਪਾਸੇ ਵਸੂਲੀ ਮਾਮਲੇ ‘ਚ ਨਰੇਸ਼ ਬਲਿਆਨ ਨੂੰ ਮਿਲੀ ਜ਼ਮਾਨਤ, ਉੱਧਰ, ਮਕੋਕਾ ਕੇਸ ‘ਚ ਪੁਲਿਸ ਨੇ ਕੀਤਾ ਗ੍ਰਿਫਤਾਰ
Naresh Balyan: ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲਿਆਨ ਨੂੰ ਫਿਰੌਤੀ ਦੇ ਮਾਮਲੇ 'ਚ ਰਾਉਜ਼ ਐਵੇਨਿਊ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਜ਼ਮਾਨਤ ਮਿਲਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਮਕੋਕਾ ਮਾਮਲੇ ਵਿੱਚ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਵਸੂਲੀ ਮਾਮਲੇ 'ਚ ਅਦਾਲਤ ਨੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਸੀ। ਕੱਲ੍ਹ ਅਦਾਲਤ ਨੇ ਉਨ੍ਹਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਸੀ।
ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲਿਆਨ ਨੂੰ ਫਿਰੌਤੀ ਦੇ ਮਾਮਲੇ ‘ਚ ਰਾਉਜ਼ ਐਵੇਨਿਊ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਮਕੋਕਾ ਮਾਮਲੇ ‘ਚ ਉਨ੍ਹਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ। ਵਸੂਲੀ ਮਾਮਲੇ ‘ਚ ਅਦਾਲਤ ਨੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਸੀ। ਕੱਲ੍ਹ ਅਦਾਲਤ ਨੇ ਉਨ੍ਹਾਂ ਨੂੰ ਇੱਕ ਦਿਨ ਦੇ ਪੁਲਿਸਸ ਰਿਮਾਂਡ ਤੇ ਭੇਜਿਆ ਸੀ। 30 ਨਵੰਬਰ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਰੇਸ਼ ਬਾਲਿਆਨ ਨੂੰ ਵਸੂਲੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੇਸ਼ੀ ਦੌਰਾਨ ਨਰੇਸ਼ ਬਾਲਿਆਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਸਤਗਾਸਾ ਪੱਖ ਨੇ ਅਜਿਹਾ ਕੁਝ ਵੀ ਪੇਸ਼ ਨਹੀਂ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਬਾਲਿਆਨ ਜ਼ਮਾਨਤ ‘ਤੇ ਰਿਹਾਅ ਹੋਣ ‘ਤੇ ਖ਼ਤਰਾ ਬਣ ਜਾਣਗੇ। ਉਹ ਲੋਕ ਸੇਵਕ ਹਨ। ਉਹ ਕਿਤੇ ਭੱਜ ਨਹੀਂ ਸਕਦੇ। ਉਹ ਖੁਦ ਵੀ ਰੰਗਦਾਰੀ ਮਾਮਲੇ ਦੇ ਸ਼ਿਕਾਰ ਹੈ। ਉਨ੍ਹਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਕੀ ਕਾਰਵਾਈ ਕੀਤੀ ਗਈ?
ਇਹ ਇੱਕ ਸਿਆਸੀ ਸਟੰਟ ਹੈ ਹੋਰ ਕੁਝ ਨਹੀਂ
ਉਨ੍ਹਾਂ ਕਿਹਾ, ਜੇਕਰ ਪੁਲਿਸ ਜਾਂਚ ਵਿੱਚ ਲਾਪਰਵਾਹੀ ਹੋਈ ਹੈ ਤਾਂ ਰੱਬ ਹੀ ਸਾਡੇ ਦੇਸ਼ ਨੂੰ ਬਚਾਵੇ। ਚੋਣਾਂ ਨੇੜੇ ਹਨ ਅਤੇ ਉਹ ਅਚਾਨਕ ਜਾਗ ਗਏ ਹਨ। ਉਨ੍ਹਾਂ ਕੋਲ ਕੁਝ ਨਵਾਂ ਨਹੀਂ ਹੈ। ਇਹ ਕਲਿੱਪ ਉਨ੍ਹਾਂ ਕੋਲ ਡੇਢ ਸਾਲ ਤੋਂ ਸੀ। ਧਾਰਾ 41-ਏ ਦੀ ਪਾਲਣਾ ਕੀਤੇ ਬਿਨਾ ਨਰੇਸ਼ ਬਲਿਆਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਇੱਕ ਸਿਆਸੀ ਸਟੰਟ ਹੈ ਹੋਰ ਕੁਝ ਨਹੀਂ।
ਨੋਟਿਸ ਨਾ ਦੇਣਾ ਸੁਪਰੀਮ ਕੋਰਟ ਦਾ ਅਪਮਾਨ
ਨਰੇਸ਼ ਬਾਲਿਆਨ ਦੇ ਵਕੀਲ ਨੇ ਕਿਹਾ ਸੀ, ਉਨ੍ਹਾਂ ਦਾ ਮੇਰੇ ਮੁਵੱਕਿਲ ‘ਤੇ ਕੋਈ ਕੇਸ ਨਹੀਂ ਹੈ। ਨੋਟਿਸ ਨਾ ਦੇਣਾ ਸੁਪਰੀਮ ਕੋਰਟ ਦਾ ਅਪਮਾਨ ਹੈ। ਦਿੱਲੀ ਪੁਲਿਸ ਨੂੰ ਇਹ ਵੀ ਨਹੀਂ ਪਤਾ ਹੈ ਕਿ ਆਡੀਓ ਕਲਿੱਪ ਅਸਲੀ ਹੈ ਜਾਂ ਨਹੀਂ। ਇਹ ਗ੍ਰਿਫਤਾਰੀ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਚੋਣ ਪ੍ਰਚਾਰ ਤੋਂ ਰੋਕਣ ਦੀ ਕੋਸ਼ਿਸ਼ ਹੈ। ਮੇਰਾ ਮੁਵੱਕਿਲ ਇੱਕ ਸਾਧਾਰਨ ਸਮਾਜ ਸੇਵੀ ਹੈ, ਜੋ ਜ਼ਬਰਨ ਵਸੂਲੀ ਦੇ ਪੀੜਤਾਂ ਦੀ ਮਦਦ ਕਰ ਰਹੇ ਸਨ।
ਕੀ ਹੈ ਵਸੂਲੀ ਮਾਮਲਾ?
ਨਰੇਸ਼ ਬਾਲਿਆਨ ਅਤੇ ਗੈਂਗਸਟਰ ਕਪਿਲ ਸਾਂਗਵਾਨ ਉਰਫ ਨੰਦੂ ਵਿਚਾਲੇ ਹੋਈ ਗੱਲਬਾਤ ਦਾ ਆਡੀਓ ਕਲਿੱਪ ਸਾਹਮਣੇ ਆਇਆ ਹੈ। ਦੋਵਾਂ ਵਿਚਾਲੇ ਹੋਈ ਗੱਲਬਾਤ ‘ਚ ਕਥਿਤ ਤੌਰ ‘ਤੇ ਕਾਰੋਬਾਰੀਆਂ ਤੋਂ ਫਿਰੌਤੀ ਵਸੂਲਣ ਦੀ ਯੋਜਨਾ ‘ਤੇ ਚਰਚਾ ਹੋਈ। ਨਰੇਸ਼ ਦੀ ਗ੍ਰਿਫਤਾਰੀ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਵੱਲੋਂ ਕਥਿਤ ਆਡੀਓ ਕਲਿੱਪ ਜਾਰੀ ਕਰਨ ਤੋਂ ਬਾਅਦ ਹੋਈ ਹੈ।
ਇਹ ਵੀ ਪੜ੍ਹੋ
ਇਸ ਵਿੱਚ ਬਾਲਿਆਨ ਨੂੰ ਗੈਂਗਸਟਰ ਤੋਂ ਪੈਸੇ ਵਸੂਲਣ ਦੀ ਯੋਜਨਾ ਬਣਾਉਂਦੇ ਸੁਣਿਆ ਗਿਆ। ਇਸ ਮਾਮਲੇ ਸਬੰਧੀ ਗੌਰਵ ਭਾਟੀਆ ਨੇ ਐਕਸ ‘ਤੇ ਪੋਸਟ ਕਰਦਿਆਂ ਆਰੋਪ ਲਾਇਆ ਕਿ ਆਮ ਆਦਮੀ ਪਾਰਟੀ ਦਿੱਲੀ ‘ਚ ਲੁੱਟ-ਖੋਹ ਦਾ ਨੈੱਟਵਰਕ ਚਲਾ ਰਹੀ ਹੈ। ਦਿੱਲੀ ਦੇ ਵਪਾਰੀਆਂ ਅਤੇ ਬਿਲਡਰਾਂ ਤੋਂ ਫਿਰੌਤੀ ਵਸੂਲੀ ਜਾ ਰਹੀ ਸੀ।