Live Updates: 15 ਅਗਸਤ ਨੂੰ ਵੇਖਦੇ ਹੋਏ ਬਠਿੰਡਾ ਪੁਲਿਸ ਨੇ ਕੀਤੇ ਸੁਰੱਖਿਆ ਦੇ ਕੜੇ ਬੰਦੋਬਸਤ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
15 ਅਗਸਤ ਨੂੰ ਵੇਖਦੇ ਹੋਏ ਬਠਿੰਡਾ ਪੁਲਿਸ ਨੇ ਕੀਤੇ ਸੁਰੱਖਿਆ ਦੇ ਕੜੇ ਬੰਦੋਬਸਤ
ਐਸਐਸਪੀ ਅਮਨੀਤ ਕੁੰਡਲ ਨੇ ਸੁਰੱਖਿਆ ਦਾ ਜਾਇਜਾ ਲਿਆ ਅਤੇ ਦੱਸਿਆ ਕਿ ਅੱਜ ਬਠਿੰਡਾ ਦੇ ਵਿੱਚ ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਸਪੈਸ਼ਲ ਨਾਕੇਬੰਦੀ ਕੀਤੀ ਗਈ ਸੀ।
-
ਕਪਿਲ ਸ਼ਰਮਾ ਦੇ ਕੈਫੇ ਤੇ ਫਾਈਰਿੰਗ, ਲਾਰੈਂਸ-ਗੋਲਡੀ ਢਿੱਲੋਂ ਨੇ ਲਈ ਜਿੰਮੇਵਾਰੀ
ਕਪਿਲ ਸ਼ਰਮਾ ਦੇ ਕੈਫੇ ‘ਤੇ ਮੁੜ ਤੋਂ ਫਾਈਰਿੰਗ ਹੋਈ ਹੈ। ਇਸ ਦੀ ਜਿੰਮਵਾਰੀ ਲਾਰੈਂਸ ਅਤੇ ਗੋਲਡੀ ਢਿੱਲੋਂ ਨੇ ਲਈ ਹੈ।
-
ਨੰਗਲ ਵਿੱਚ ਮੁੜ ਵੇਖਿਆ ਗਿਆ ਤੇਂਦੂਆ
ਨੰਗਲ ਨਗਰ ਕੌਂਸਲ ਦੇ ਵਾਰਡ ਨੰਬਰ ਇੱਕ ਵਿੱਚ ਤੇਂਦੂਆ ਮੁੜ ਵੇਖਿਆ ਗਿਆ ਹੈ। ਸੀਸੀਟੀਵੀ ਰੂਮ ਵਿੱਚ ਕੈਦ ਹੋਈਆਂ ਤਸਵੀਰਾਂ ਤੋਂ ਬਾਅਦ ਵਾਰਡ ਦੇ ਲੋਕ ਘਬਰਾਏ ਹੋਏ ਹਨ।
-
12 ਅਗਸਤ ਨੂੰ NDA ਉਪ ਰਾਸ਼ਟਰਪਤੀ ਉਮੀਦਵਾਰ ਦਾ ਕਰ ਸਕਦਾ ਹੈ ਐਲਾਨ
ਐਨਡੀਏ 12 ਅਗਸਤ ਨੂੰ ਆਪਣੇ ਉਪ ਰਾਸ਼ਟਰਪਤੀ ਉਮੀਦਵਾਰ ਦਾ ਐਲਾਨ ਕਰ ਸਕਦਾ ਹੈ।
-
ਪੰਜਾਬ-ਹਰਿਆਣਾ ਹਾਈ ਕੋਰਟ ਦਾ ਫੈਸਲਾ, ਲੈਂਡ ਪੂਲਿੰਗ ਪਾਲਿਸੀ ‘ਤੇ ਲਗਾਈ ਪਾਬੰਦੀ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਹਾਈ ਕੋਰਟ ਨੇ ਲੈਂਡ ਪੂਲਿੰਗ ਪਾਲਿਸੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 4 ਹਫ਼ਤਿਆਂ ਲਈ ਲਗਾਈ ਹੈ।
-
ਅੰਮ੍ਰਿਤਸਰ ‘ਚ 4 ਹਥਿਆਰ ਤਸਕਰ ਗ੍ਰਿਫ਼ਤਾਰ, 7 ਪਿਸਤੌਲਾਂ ਬਰਾਮਦ
ਅੰਮ੍ਰਿਤਸਰ ‘ਚ 4 ਹਥਿਆਰ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਕੋਲੋਂ 7 ਪਿਸਤੌਲਾਂ ਬਰਾਮਦ ਹੋਇਆ ਹਨ।
-
ਉਤਰਾਖੰਡ ‘ਚ ਗੁਜਰਾਤ-ਮਹਾਰਾਸ਼ਟਰ ਸਮੇਤ 10 ਰਾਜਾਂ ਦੇ 274 ਲੋਕਾਂ ਦਾ ਰੈਸਕਿਊ
ਉੱਤਰਾਖੰਡ ਸਰਕਾਰ ਨੇ ਕਿਹਾ, “274 ਲੋਕਾਂ ਨੂੰ ਗੰਗੋਤਰੀ ਅਤੇ ਹੋਰ ਖੇਤਰਾਂ ਤੋਂ ਹਰਸ਼ੀਲ ਲਿਆਂਦਾ ਗਿਆ ਹੈ ਅਤੇ ਸਾਰੇ ਸੁਰੱਖਿਅਤ ਹਨ। ਇਨ੍ਹਾਂ ਵਿੱਚ ਗੁਜਰਾਤ ਤੋਂ 131, ਮਹਾਰਾਸ਼ਟਰ ਤੋਂ 123, ਮੱਧ ਪ੍ਰਦੇਸ਼ ਤੋਂ 21, ਉੱਤਰ ਪ੍ਰਦੇਸ਼ ਤੋਂ 12, ਰਾਜਸਥਾਨ ਤੋਂ 6, ਦਿੱਲੀ ਤੋਂ 7, ਅਸਾਮ ਤੋਂ 5, ਕਰਨਾਟਕ ਤੋਂ 5, ਤੇਲੰਗਾਨਾ ਤੋਂ 3 ਅਤੇ ਪੰਜਾਬ ਤੋਂ 1 ਸ਼ਾਮਲ ਹੈ। ਸਾਰੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਦੇਹਰਾਦੂਨ ਲਿਆਂਦਾ ਜਾ ਰਿਹਾ ਹੈ।”
-
ਸਵਾਮੀਨਾਥਨ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਸਨ: ਪ੍ਰਧਾਨ ਮੰਤਰੀ ਮੋਦੀ
ਪ੍ਰੋਫੈਸਰ ਐਮਐਸ ਸਵਾਮੀਨਾਥਨ ਨੂੰ ਸਮਰਪਿਤ ਇੱਕ ਯਾਦਗਾਰੀ ਸਿੱਕਾ ਤੇ ਸ਼ਤਾਬਦੀ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਉਨ੍ਹਾਂ (ਪ੍ਰੋਫੈਸਰ ਐਮਐਸ ਸਵਾਮੀਨਾਥਨ) ਨਾਲ ਹਰ ਮੁਲਾਕਾਤ ਮੇਰੇ ਲਈ ਇੱਕ ਕੀਮਤੀ ਸਿੱਖਣ ਦਾ ਅਨੁਭਵ ਸੀ। ਉਨ੍ਹਾਂ ਕਿਹਾ ਸੀ, “ਵਿਗਿਆਨ ਸਿਰਫ਼ ਖੋਜ ਬਾਰੇ ਨਹੀਂ ਹੈ, ਸਗੋਂ ਵੰਡ ਬਾਰੇ ਹੈ।” ਉਨ੍ਹਾਂ ਨੇ ਆਪਣੇ ਕੰਮ ਨਾਲ ਇਹ ਸਾਬਤ ਕੀਤਾ। ਉਨ੍ਹਾਂ ਨੇ ਨਾ ਸਿਰਫ਼ ਖੋਜ ਕੀਤੀ, ਸਗੋਂ ਕਿਸਾਨਾਂ ਨੂੰ ਖੇਤੀ ਦੇ ਤਰੀਕੇ ਨੂੰ ਬਦਲਣ ਲਈ ਵੀ ਪ੍ਰੇਰਿਤ ਕੀਤਾ। ਅੱਜ ਵੀ, ਉਨ੍ਹਾਂ ਦਾ ਦ੍ਰਿਸ਼ਟੀਕੋਣ, ਉਨ੍ਹਾਂ ਦੇ ਵਿਚਾਰ ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਹਰ ਜਗ੍ਹਾ ਦਿਖਾਈ ਦਿੰਦੇ ਹਨ। ਉਹ ਸੱਚਮੁੱਚ ਭਾਰਤ ਮਾਤਾ ਦੇ ਰਤਨ ਸਨ।
-
ਰਾਹੁਲ ਗਾਂਧੀ ਅੱਜ ਦੁਪਹਿਰ 1.30 ਵਜੇ ਪ੍ਰੈਸ ਕਰਨਗੇ ਕਾਨਫਰੰਸ
ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਦੁਪਹਿਰ 1.30 ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਕਰਨਾਟਕ ਲੋਕ ਸਭਾ ਚੋਣਾਂ ਵਿੱਚ ਵੋਟਰ ਸੂਚੀ ਅਤੇ ਵੋਟਿੰਗ ਬੇਨਿਯਮੀਆਂ ਬਾਰੇ ਗੱਲ ਕਰਨਗੇ।
