Live Updates: ਰਾਏਪੁਰ ਵਿੱਚ ਸਾਊਥ ਅਫਰੀਕਾ ਤੋਂ ਹਾਰੀ ਟੀਮ ਇੰਡਿਆ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਰਾਏਪੁਰ ਵਿੱਚ ਸਾਊਥ ਅਫਰੀਕਾ ਤੋਂ ਹਾਰੀ ਟੀਮ ਇੰਡਿਆ
ਰਾਏਪੁਰ ਵਿੱਚ ਸਾਊਥ ਅਫਰੀਕਾ ਤੋਂ ਹਾਰੀ ਟੀਮ ਇੰਡਿਆ
-
CM ਮਾਨ ਦੇ ਜਾਪਾਨ ਦੌਰੇ ਦਾ ਦੂਜਾ ਦਿਨ,Toppan Speciality Films ਨਾਲ ਹੋਇਆ MOU
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਾਪਾਨ ਦੌਰੇ ਦਾ ਦੂਜਾ ਦਿਨ ਹੈ। ਟੋਕੀਓ ਵਿੱਚ Toppan Speciality Films ਨਾਲ MOU ਸਾਇਨ ਹੋਇਆ ਹੈ।
-
ਗੰਗਾਨਗਰ ਵਿੱਚ ਗ੍ਰਿਫ਼ਤਾਰ ਜਾਸੂਸ ਪ੍ਰਕਾਸ਼ ਸਿੰਘ 10 ਦਿਨਾਂ ਦੇ ਰਿਮਾਂਡ ‘ਤੇ ਭੇਜਿਆ
ਗੰਗਾਨਗਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਾਸੂਸ ਪ੍ਰਕਾਸ਼ ਸਿੰਘ ਉਰਫ਼ ਬਾਦਲ ਨੂੰ 10 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਰਾਜਸਥਾਨ ਵਿੱਚ ਅੱਠ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਕਾਸ਼ ਸਿੰਘ ਲਗਭਗ ਡੇਢ ਸਾਲ ਤੋਂ ਨਿਗਰਾਨੀ ਹੇਠ ਸੀ। ਉਹ ਪਿਛਲੇ 10 ਸਾਲਾਂ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਸੰਪਰਕ ਵਿੱਚ ਸੀ। ਪ੍ਰਕਾਸ਼ ਨੇ ਹੁਣ ਤੱਕ ਆਪਣੀ ਪੁੱਛਗਿੱਛ ਦੌਰਾਨ ਮਹੱਤਵਪੂਰਨ ਖੁਲਾਸੇ ਕੀਤੇ ਹਨ।
-
ਵਿਰਾਟ ਕੋਹਲੀ ਨੇ ਲਗਾਤਾਰ ਲਗਾਇਆ ਦੂਜਾ ਸੈਂਕੜਾ, ODI ਵਿੱਚ 53ਵੀਂ ਸੈਂਚੁਰੀ
ਵਿਰਾਟ ਕੋਹਲੀ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ। ਇਸ ਦੌਰਾਨ ਉਨ੍ਹਾਂ ਦੀ ODI ਵਿੱਚ 53ਵੀਂ ਸੈਂਚੁਰੀ ਦਰਜ ਹੋ ਗਈ ਹੈ।
-
ਵਪਾਰੀ ਸੰਗਠਨ ਸੀਟੀਆਈ ਨੇ ਸੰਚਾਰ ਸਾਥੀ ਐਪ ਦਾ ਕੀਤਾ ਵਿਰੋਧ
ਸੰਚਾਰ ਸਾਥੀ ਐਪ ਨੇ ਇੱਕ ਗਰਮ ਬਹਿਸ ਛੇੜ ਦਿੱਤੀ ਹੈ। ਵਿਰੋਧੀ ਧਿਰਾਂ ਵੱਲੋਂ ਵਿਰੋਧ ਵੀ ਦੇਖਿਆ ਜਾ ਰਿਹਾ ਹੈ। ਹੁਣ, ਵਪਾਰੀ ਸੰਗਠਨ ਸੀਟੀਆਈ ਨੇ ਵੀ ਆਪਣਾ ਵਿਰੋਧ ਦਰਜ ਕਰਵਾਇਆ ਹੈ ਤੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਇੱਕ ਪੱਤਰ ਲਿਖਿਆ ਹੈ
-
ਪੁਤਿਨ ਦੇ ਦੌਰੇ ਤੋਂ ਪਹਿਲਾਂ ਦਿੱਲੀ ‘ਚ ਸਖ਼ਤ ਸੁਰੱਖਿਆ ਪ੍ਰਬੰਧ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4 ਦਸੰਬਰ ਨੂੰ ਭਾਰਤ ਆ ਰਹੇ ਹਨ ਤੇ ਇਸ ਹਾਈ-ਪ੍ਰੋਫਾਈਲ ਫੇਰੀ ਤੋਂ ਪਹਿਲਾਂ ਰਾਜਧਾਨੀ ਦਿੱਲੀ ‘ਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ। ਪੁਤਿਨ 23ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ‘ਚ ਸ਼ਾਮਲ ਹੋਣਗੇ ਤੇ ਸੁਰੱਖਿਆ ਕਾਰਨਾਂ ਕਰਕੇ ਦਿੱਲੀ ‘ਚ ਉਨ੍ਹਾਂ ਦੇ ਠਹਿਰਾਅ ਨੂੰ ਗੁਪਤ ਰੱਖਿਆ ਗਿਆ ਹੈ।
-
ਗੁਜਰਾਤ ਦੇ ਭਾਵਨਗਰ ‘ਚ ਇੱਕ ਕੰਪਲੈਕਸ’ਚ ਭਿਆਨਕ ਅੱਗ
ਗੁਜਰਾਤ ਦੇ ਭਾਵਨਗਰ ‘ਚ ਇੱਕ ਕੰਪਲੈਕਸ ‘ਚ ਭਿਆਨਕ ਅੱਗ ਲੱਗ ਗਈ ਹੈ। ਕਈ ਦੁਕਾਨਾਂ ਅੱਗ ਦੀ ਲਪੇਟ ‘ਚ ਆ ਗਈਆਂ ਹਨ। ਕਈ ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਮੌਜੂਦ ਹਨ। ਅੱਗ ਇੱਕ ਪੈਥੋਲੋਜੀ ਲੈਬ ‘ਚ ਲੱਗੀ।
-
ਦਿੱਲੀ ਐਮਸੀਡੀ ਉਪ ਚੋਣਾਂ ‘ਚ ਭਾਜਪਾ ਨੇ 7 ਸੀਟਾਂ ਜਿੱਤੀਆਂ
12 ਐਮਸੀਡੀ ਵਾਰਡਾਂ ਲਈ ਹੋਈਆਂ ਉਪ ਚੋਣਾਂ ‘ਚ, ਭਾਜਪਾ ਨੇ 7 ਸੀਟਾਂ ਜਿੱਤੀਆਂ, ਜਦੋਂ ਕਿ ਆਮ ਆਦਮੀ ਪਾਰਟੀ ਨੇ 3 ਸੀਟਾਂ ਜਿੱਤੀਆਂ, ਕਾਂਗਰਸ ਨੇ 1 ਸੀਟ ਜਿੱਤੀ ਤੇ ਇੱਕ ਆਜ਼ਾਦ ਉਮੀਦਵਾਰ ਨੇ 1 ਸੀਟ ਜਿੱਤੀ।
-
ਦਿੱਲੀ ਦੇ ਰਾਮਜਸ ਕਾਲਜ ਤੇ ਦੇਸ਼ਬੰਧੂ ਕਾਲਜ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ
ਦਿੱਲੀ ਯੂਨੀਵਰਸਿਟੀ ਦੇ ਅੰਦਰ ਦੋ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਰਾਮਜਸ ਕਾਲਜ ਤੇ ਦੇਸ਼ਬੰਧੂ ਕਾਲਜ ਨੂੰ ਈਮੇਲਸ ਭੇਜੀਆਂ ਗਈਆਂ ਹਨ । ਪੁਲਿਸ ਤੇ ਬੰਬ ਸਕੁਐਡ ਟੀਮਾਂ ਇਸ ਸਮੇਂ ਮੌਕੇ ‘ਤੇ ਹਨ।
-
ਸੰਸਦ ‘ਚ ਕੁੱਤਾ ਲਿਆਉਣ ‘ਤੇ ਰੇਣੂਕਾ ਚੌਧਰੀ ਵਿਰੁੱਧ ਲਿਆਂਦਾ ਜਾ ਸਕਦਾ ਵਿਸ਼ੇਸ਼ ਅਧਿਕਾਰ ਉਲੰਘਣਾ ਮਤਾ
ਰਾਜ ਸਭਾ ‘ਚ ਕਾਂਗਰਸ ਨੇਤਾ ਰੇਣੂਕਾ ਚੌਧਰੀ ਵਿਰੁੱਧ ਵਿਸ਼ੇਸ਼ ਅਧਿਕਾਰ ਉਲੰਘਣਾ ਮਤਾ ਲਿਆਂਦਾ ਜਾ ਸਕਦਾ ਹੈ। ਰਾਜ ਸਭਾ ਸੰਸਦ ‘ਚ ਸੁਰੱਖਿਆ ਉਲੰਘਣਾ ਦੇ ਆਧਾਰ ‘ਤੇ ਵਿਸ਼ੇਸ਼ ਅਧਿਕਾਰ ਉਲੰਘਣਾ ਮਤੇ ‘ਤੇ ਵਿਚਾਰ ਕਰ ਰਹੀ ਹੈ। ਸੱਤਾਧਾਰੀ ਪਾਰਟੀ ਨੇ ਰੇਣੂਕਾ ਚੌਧਰੀ ਵੱਲੋਂ ਆਪਣੇ ਕੁੱਤੇ ਨੂੰ ਸੰਸਦ ‘ਚ ਲਿਆਉਣ ਤੇ ਉਸ ਤੋਂ ਬਾਅਦ ਦਿੱਤੇ ਬਿਆਨ ‘ਤੇ ਇਤਰਾਜ਼ ਜਤਾਇਆ।
