Live Updates: ਮੁੰਬਈ ਵਿੱਚ ਵੱਡਾ ਸੜਕ ਹਾਦਸਾ, ਬੈਸਟ ਬੱਸ ਨੇ ਕਈ ਲੋਕਾਂ ਨੂੰ ਮਾਰੀ ਟੱਕਰ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਮੁੰਬਈ ਵਿੱਚ ਵੱਡਾ ਸੜਕ ਹਾਦਸਾ, ਬੈਸਟ ਬੱਸ ਨੇ ਕਈ ਲੋਕਾਂ ਨੂੰ ਮਾਰੀ ਟੱਕਰ
ਮੁੰਬਈ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਕ ਬੈਸਟ ਬੱਸ ਨੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਤੋਂ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਭਾਂਡੁਪ ਵੈਸਟ ਸਟੇਸ਼ਨ ਰੋਡ ਇਲਾਕੇ ਵਿੱਚ ਵਾਪਰਿਆ।
-
CAT ਨੇ ਰੱਦ ਕੀਤੀ DG ਬ੍ਰਹਮੋਸ ਦੀ ਨਿਯੁਕਤੀ
ਭਾਰਤ ਦੇ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (CAT) ਨੇ ਬ੍ਰਹਮੋਸ ਮੁਖੀ ਡਾ. ਜੈਤੀਰਥ ਆਰ. ਜੋਸ਼ੀ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। CAT ਨੇ ਇਸ ਨਿਯੁਕਤੀ ਨੂੰ ਮਨਮਾਨੀ ਅਤੇ ਕਾਨੂੰਨ ਦੇ ਖਿਲਾਫ ਦੱਸਿਆ। ਟ੍ਰਿਬਿਊਨਲ ਨੇ ਕਿਹਾ ਕਿ ਤਿੰਨੋਂ ਉਮੀਦਵਾਰਾਂ ਨੂੰ ਬਰਾਬਰ ਯੋਗ ਮੰਨਿਆ ਗਿਆ ਸੀ ਅਤੇ ਉਨ੍ਹਾਂ ਨੂੰ 80 ਅੰਕ ਦਿੱਤੇ ਗਏ ਸਨ, ਪਰ ਸਭ ਤੋਂ ਜੂਨੀਅਰ ਅਧਿਕਾਰੀ ਦੀ ਚੋਣ ਕਰਨ ਦਾ ਕੋਈ ਕਾਰਨ ਦਰਜ ਨਹੀਂ ਕੀਤਾ ਗਿਆ।
-
DAC ਨੇ 79000 ਕਰੋੜ ਦੇ ਰੱਖਿਆ ਪ੍ਰਸਤਾਵਾਂ ਨੂੰ ਦਿੱਤੀ ਪ੍ਰਵਾਨਗੀ
ਡੀਏਸੀ ਨੇ ਸੁਰੱਖਿਆ ਬਲਾਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ 79,000 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ
-
ED ਨੇ ਗੈਂਗਸਟਰ ਇੰਦਰਜੀਤ ਯਾਦਵ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ
ਈਡੀ ਨੇ ਗੈਂਗਸਟਰ ਇੰਦਰਜੀਤ ਯਾਦਵ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਦਿੱਲੀ, ਗੁਰੂਗ੍ਰਾਮ ਅਤੇ ਰੋਹਤਕ ਵਿੱਚ ਲਗਭਗ 10 ਥਾਵਾਂ ‘ਤੇ ਕੀਤੀ ਗਈ।
-
328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸੀਐਮ ਮਾਨ ਨੇ ਜਤਾਈ ਚਿੰਤਾ
ਪੰਜਾਬ ਦੇ ਮੁੱਖ ਮੰਤਰੀ ਭਗੰਵਤ ਸਿੰਘ ਮਾਨ ਨੇ 382 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਚਿੰਤਾ ਜਤਾਈ ਹੈ।
-
ਅਰਾਵਲੀ ਮਾਮਲੇ ‘ਚ ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਤੇ ਲਗਾਈ ਰੋਕ
ਸੁਪਰੀਮ ਕੋਰਟ ਨੇ ਅਰਾਵਲੀ ਮਾਮਲੇ‘ਚ 20 ਨਵੰਬਰ ਦੇ ਆਪਣੇ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗੇ ਹਨ। ਦਿੱਲੀ, ਹਰਿਆਣਾ ਤੇ ਰਾਜਸਥਾਨ ਸਮੇਤ ਹੋਰ ਰਾਜਾਂ ਤੋਂ ਜਵਾਬ ਮੰਗੇ ਗਏ ਹਨ। ਅਗਲੀ ਸੁਣਵਾਈ 21 ਜਨਵਰੀ ਨੂੰ ਹੋਵੇਗੀ। 20 ਨਵੰਬਰ ਨੂੰ, ਸੁਪਰੀਮ ਕੋਰਟ ਨੇ ਕੇਂਦਰੀ ਵਾਤਾਵਰਣ ਮੰਤਰਾਲੇ ਦੀ ਇੱਕ ਕਮੇਟੀ ਦੁਆਰਾ ਸੁਝਾਈ ਗਈ ਪਰਿਭਾਸ਼ਾ ਨੂੰ ਸਵੀਕਾਰ ਕਰ ਲਿਆ। ਇਸ ਅਨੁਸਾਰ, ਸਿਰਫ਼ 100 ਮੀਟਰ ਜਾਂ ਇਸ ਤੋਂ ਵੱਧ ਉਚਾਈ ਵਾਲੀਆਂ ਪਹਾੜੀਆਂ ਨੂੰ ਹੀ ਅਰਾਵਲੀ ਸ਼੍ਰੇਣੀ ਦਾ ਹਿੱਸਾ ਮੰਨਿਆ ਜਾਵੇਗਾ।
-
ਕੁਲਦੀਪ ਸੇਂਗਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
ਕੁਲਦੀਪ ਸੇਂਗਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਹਾਈ ਕੋਰਟ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ ਤੇ ਸੇਂਗਰ ਨੂੰ ਨੋਟਿਸ ਜਾਰੀ ਕੀਤਾ ਹੈ। -
ਦਿੱਲੀ ‘ਚ ਧੁੰਦ ਕਾਰਨ 128 ਉਡਾਣਾਂ ਰੱਦ
ਅੱਜ ਦਿੱਲੀ ਹਵਾਈ ਅੱਡੇ ‘ਤੇ ਕੁੱਲ 128 ਉਡਾਣਾਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ‘ਚ 64 ਆਉਣ ਵਾਲੀਆਂ ਤੇ 64 ਜਾਣ ਵਾਲੀਆਂ ਉਡਾਣਾਂ ਸ਼ਾਮਲ ਹਨ। ਅੱਠ ਨੂੰ ਡਾਇਵਰਟ ਕੀਤਾ ਗਿਆ ਤੇ 30 ਫਲਾਈਟਾਂ ਨੇ ਦੇਰੀ ਨਾਲ ਉਡਾਣ ਭਰੀ।
-
ਜੰਮੂ ‘ਚ ਸੰਘਣੀ ਧੁੰਦ ਕਾਰਨ ਸਵੇਰ ਤੋਂ ਕੋਈ ਵੀ ਉਡਾਣ ਨਹੀਂ ਹੋ ਸਕੀ ਲੈਂਡ
ਜੰਮੂ ਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ‘ਚ ਸੰਘਣੀ ਧੁੰਦ ਨੇ ਹਵਾਈ ਸੇਵਾਵਾਂ ਨੂੰ ਸਿੱਧਾ ਪ੍ਰਭਾਵਿਤ ਕੀਤਾ ਹੈ। ਸਵੇਰ ਤੋਂ ਜੰਮੂ ਹਵਾਈ ਅੱਡੇ ‘ਤੇ ਕੋਈ ਵੀ ਉਡਾਣ ਨਹੀਂ ਉਤਰ ਸਕੀ। ਅੱਜ ਕੁੱਲ 17 ਉਡਾਣਾਂ ਜੰਮੂ ਪਹੁੰਚਣੀਆਂ ਸਨ ਤੇ ਲਗਭਗ ਇੰਨੀਆਂ ਹੀ ਉਡਾਣਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਜੰਮੂ ਤੋਂ ਰਵਾਨਾ ਹੋਣੀਆਂ ਸਨ।
-
ਦਿੱਲੀ ‘ਚ ਸੀਤ ਲਹਿਰ ਤੇ ਧੁੰਦ ਕਾਰਨ ਆਈਜੀਆਈ ਹਵਾਈ ਅੱਡੇ ‘ਤੇ ਕੁੱਝ ਉਡਾਣਾਂ ‘ਚ ਦੇਰੀ
ਦਿੱਲੀ ‘ਚ ਠੰਢ ਦੀ ਲਹਿਰ ਕਾਰਨ ਧੁੰਦ ਕਾਰਨ ਆਈਜੀਆਈ ਹਵਾਈ ਅੱਡੇ ‘ਤੇ ਕੁੱਝ ਉਡਾਣਾਂ ਦੇਰੀ ਹੋ ਰਹੀ ਹੈ।
#WATCH | Delhi | As cold waves grip the national capital, few flights are delayed at IGI Airport due to fog.
(Visuals from Indira Gandhi International Airport) pic.twitter.com/0Zlvs7gzlR
— ANI (@ANI) December 29, 2025
-
ਧੁੰਦ ਦੀ ਲਪੇਟ ‘ਚ ਪੰਜਾਬ ਸਮੇਤ ਪੂਰਾ ਉੱਤਰ ਭਾਰਤ
ਅੱਜ ਪੂਰੇ ਪੰਜਾਬ ‘ਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉੱਤਰ ਭਾਰਤ ਦੇ ਕਈ ਰਾਜਾਂ ‘ਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਵਰਗੇ ਉੱਤਰ ਭਾਰਤ ਦੇ ਕਈ ਰਾਜਾਂ ‘ਚ ਸੰਘਣੀ ਧੁੰਦ ਦੇਖੀ ਜਾ ਰਹੀ ਹੈ।
