Live Updates: ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਕਈ ਸ਼ਰਧਾਲੂ ਬੇਹੋਸ਼

Updated On: 

28 Jun 2025 08:16 AM IST

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਕਈ ਸ਼ਰਧਾਲੂ ਬੇਹੋਸ਼

Live Updates

Follow Us On
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 27 Jun 2025 10:50 PM (IST)

    ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਕਈ ਸ਼ਰਧਾਲੂ ਬੇਹੋਸ਼

    ਪੁਰੀ ਵਿੱਚ ਭਗਵਾਨ ਜਗਨਨਾਥ ਰੱਥ ਯਾਤਰਾ ਦੌਰਾਨ ਕਈ ਸ਼ਰਧਾਲੂਆਂ ਦੇ ਬੇਹੋਸ਼ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰੀ ਭੀੜ ਕਾਰਨ ਕੁਝ ਸ਼ਰਧਾਲੂ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

  • 27 Jun 2025 10:31 PM (IST)

    ਦਿੱਲੀ ‘ਚ ਡੋਰ ਦੀ ਚਪੇਟ ਵਿੱਚ ਇੱਕ ਵਿਅਕਤੀ, ਗਲਾ ਕੱਟਣ ਨਾਲ ਹੋਈ ਮੌਤ

    ਦਿੱਲੀ ਦੇ ਬਾਰਾ ਹਿੰਦੂ ਰਾਓ ਥਾਣਾ ਖੇਤਰ ਵਿੱਚ ਰਾਣੀ ਝਾਂਸੀ ਰੋਡ ‘ਤੇ ਡੋਰ ਨਾਲ ਗਲਾ ਕੱਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਵਿਅਕਤੀ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਇੱਕ ਤਿੱਖੀ ਧਾਰੀ ਡੋਰ ਉਸ ਦੀ ਗਰਦਨ ਵਿੱਚ ਫਸ ਗਈ ਅਤੇ ਕੁਝ ਹੀ ਦੇਰ ਵਿੱਚ ਉਸ ਦਾ ਪੂਰਾ ਗਲਾ ਕੱਟ ਗਿਆ ਅਤੇ ਸੜਕ ‘ਤੇ ਖੂਨ ਦੀ ਤੇਜ਼ ਧਾਰਾ ਵਗਣ ਲੱਗ ਪਈ। ਜਦੋਂ ਤੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦਾ ਨਾਮ ਯਸ਼ ਦੱਸਿਆ ਜਾ ਰਿਹਾ ਹੈ ਜੋ ਕਿ ਕਰਾਵਲ ਨਗਰ ਦਾ ਰਹਿਣ ਵਾਲਾ ਸੀ।

  • 27 Jun 2025 09:31 PM (IST)

    ਪੰਜਾਬ ਵਿੱਚ ISI ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼

    ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੁਆਰਾ ਸਮਰਥਤ ਬੱਬਰ ਖਾਲਸਾ ਇੰਟਰਨੈਸ਼ਨਲ ਨਾਮਕ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਅੰਮ੍ਰਿਤਸਰ ਦੇ ਰਾਮਦਾਸ ਦੇ ਵਸਨੀਕ ਸਹਿਜਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਮੋਹਾਲੀ ਦੁਆਰਾ ਕੀਤੇ ਗਏ ਇੱਕ ਖੁਫੀਆ ਆਪ੍ਰੇਸ਼ਨ ਦੌਰਾਨ ਇੱਕ 17 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

  • 27 Jun 2025 07:14 PM (IST)

    ਬੰਗਾਲ ਵਿੱਚ ਕਾਨੂੰਨ ਵਿਵਸਥਾ ਕੀ ਸਥਿਤੀ ਹੈ ਇਹ ਸਮਝ ਆ ਰਿਹਾ ਹੈ: ਦਿਲੀਪ ਘੋਸ਼

    ਕੋਲਕਾਤਾ ਵਿੱਚ ਹੋਏ ਕਥਿਤ ਸਮੂਹਿਕ ਬਲਾਤਕਾਰ ਮਾਮਲੇ ‘ਤੇ, ਭਾਜਪਾ ਨੇਤਾ ਦਿਲੀਪ ਘੋਸ਼ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਬੰਗਾਲ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਕੀ ਹੈ। ਜਦੋਂ ਵੀ ਪੱਛਮੀ ਬੰਗਾਲ ਵਿੱਚ ਕੋਈ ਅਪਰਾਧ ਹੁੰਦਾ ਹੈ, ਤਾਂ ਇੱਕ ਟੀਐਮਸੀ ਨੇਤਾ ਇਸ ਵਿੱਚ ਸ਼ਾਮਲ ਪਾਇਆ ਜਾਂਦਾ ਹੈ। ਜ਼ਿਆਦਾਤਰ ਸਮਾਜ ਵਿਰੋਧੀ ਤੱਤ ਟੀਐਮਸੀ ਵਿੱਚ ਹਨ। ਟੀਐਮਸੀ ਦਾ ਝੰਡਾ ਫੜਨ ਦਾ ਮਤਲਬ ਹੈ ਕਿ ਹੁਣ ਤੁਹਾਡੀ ਕੋਈ ਗਲਤੀ ਨਹੀਂ ਹੈ ਅਤੇ ਨਾ ਹੀ ਪੁਲਿਸ ਤੁਹਾਡੇ ਵਿਰੁੱਧ ਕੋਈ ਕਾਰਵਾਈ ਕਰੇਗੀ।

  • 27 Jun 2025 06:01 PM (IST)

    ਇਟਾਵਾ ਵਿੱਚ ਜਾਤੀ ਵਿਵਾਦ ਜਾਇਜ਼ ਨਹੀਂ: ਸ਼ਿਵਰਾਜ ਸਿੰਘ ਚੌਹਾਨ

    ਇਟਾਵਾ ਵਿੱਚ ਜਾਤੀ ਵਿਵਾਦ ‘ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਹ ਜਾਇਜ਼ ਨਹੀਂ ਹੈ। ਭਾਰਤ ਵਿੱਚ ਜਾਤੀ ਦੇ ਆਧਾਰ ‘ਤੇ ਕਦੇ ਵੀ ਨਫ਼ਰਤ ਨਹੀਂ ਫੈਲਾਈ ਗਈ। ਆਤਮਵਤ ਸਰਵਭੂਤੇਸ਼ੁ ਅਤੇ ਵਸੁਧੈਵ ਕੁਟੁੰਬਕਮ ਭਾਰਤ ਦੀ ਮੂਲ ਭਾਵਨਾ ਹੈ। ਸਾਰਿਆਂ ਨੂੰ ਪਿਆਰ ਕਰਨਾ ਭਾਰਤ ਦੀ ਮੂਲ ਭਾਵਨਾ ਹੈ। ਇਸ ਲਈ ਸਾਨੂੰ ਇਸ ਮੂਲ ਭਾਵਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ।

  • 27 Jun 2025 05:57 PM (IST)

    ਮਹਾਰਾਸ਼ਟਰ ‘ਚ ਕੋਰੋਨਾ ਨਾਲ ਇੱਕ ਹੋਰ ਮੌਤ, 13 ਨਵੇਂ ਮਾਮਲੇ ਆਏ ਸਾਹਮਣੇ

    ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਨਾਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। 27 ਜੂਨ ਨੂੰ ਸੂਬੇ ਵਿੱਚ ਕੋਰੋਨਾ ਵਾਇਰਸ ਦੇ 13 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ, ਸਰਗਰਮ ਮਰੀਜ਼ਾਂ ਦੀ ਕੁੱਲ ਗਿਣਤੀ 148 ਹੋ ਗਈ ਹੈ। ਇਨਫੈਕਸ਼ਨ ਨਾਲ ਮਰਨ ਵਾਲਾ ਮਰੀਜ਼ ਕੋਲਹਾਪੁਰ ਦੀ ਇੱਕ 65 ਸਾਲਾ ਔਰਤ ਦੱਸਿਆ ਜਾ ਰਿਹਾ ਹੈ।

  • 27 Jun 2025 04:02 PM (IST)

    3 ਸੂਬਿਆਂ ਵਿੱਚ ਬੀਜੇਪੀ ਨੇ ਨਿਯੁਕਤ ਕੀਤੇ ਅਧਿਕਾਰੀ

    ਭਾਜਪਾ ਨੇ 3 ਸੂਬਿਆਂ ਵਿੱਚ ਇੰਚਾਰਜਾਂ ਦੀ ਚੋਣ ਲਈ ਅਧਿਕਾਰੀ ਨਿਯੁਕਤ ਕੀਤੇ ਹਨ। ਭਾਜਪਾ ਨੇ ਮਹਾਰਾਸ਼ਟਰ ਵਿੱਚ ਸੂਬਾ ਪ੍ਰਧਾਨ ਦੀ ਚੋਣ ਲਈ ਕਿਰੇਨ ਰਿਜੀਜੂ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਹੈ। ਹਰਸ਼ ਮਲਹੋਤਰਾ ਨੂੰ ਉੱਤਰਾਖੰਡ ਅਤੇ ਰਵੀ ਸ਼ੰਕਰ ਪ੍ਰਸਾਦ ਨੂੰ ਪੱਛਮੀ ਬੰਗਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

  • 27 Jun 2025 03:06 PM (IST)

    ਕੇਰਲ: ਤ੍ਰਿਸੂਰ ਵਿੱਚ ਇਮਾਰਤ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ

    ਕੇਰਲ ਦੇ ਤ੍ਰਿਸੂਰ ਵਿੱਚ ਇੱਕ ਇਮਾਰਤ ਡਿੱਗ ਗਈ ਹੈ। ਇਮਾਰਤ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

  • 27 Jun 2025 01:47 PM (IST)

    ਤਰਨਤਾਰਨ ਦੇ MLA ਦਾ ਡਾ. ਕਸ਼ਮੀਰ ਸਿੰਘ ਦਾ ਦਿਹਾਂਤ, ਸੀਐਮ ਨੇ ਪ੍ਰਗਟਾਇਆ ਦੁੱਖ

    ਤਰਨਤਾਰਨ ਦੇ ਐਮਐਲਏ ਡਾ. ਕਸ਼ਮੀਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਉਨ੍ਹਾਂ ਨੇ ਆਖਿਰੀ ਸਾਹ ਲਏ।

  • 27 Jun 2025 01:17 PM (IST)

    SSOC ਨੇ ਬੱਬਰ ਖਾਲਸਾ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

    ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਮੋਹਾਲੀ ਨੇ ਪਾਕਿਸਤਾਨ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ, ਜਿਸਨੂੰ ਯੂਕੇ ਅਧਾਰਤ ਨਿਸ਼ਾਨ ਸਿੰਘ ਅਤੇ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਰਿੰਦਾ ਦੁਆਰਾ ਚਲਾਇਆ ਜਾ ਰਿਹਾ ਸੀ। ਇੱਕ ਨਾਬਾਲਗ ਸਮੇਤ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

  • 27 Jun 2025 12:09 PM (IST)

    ਅਹਿਮਦਾਬਾਦ: ਜਗਨਨਾਥ ਰੱਥ ਯਾਤਰਾ ਦੌਰਾਨ ਬੇਕਾਬੂ ਹੋਇਆ ਹਾਥੀ

    ਅਹਿਮਦਾਬਾਦ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਇੱਕ ਹਾਥੀ ਕਾਬੂ ਤੋਂ ਬਾਹਰ ਹੋ ਗਿਆ। ਇਸ ਤੋਂ ਤੁਰੰਤ ਬਾਅਦ, ਜੰਗਲਾਤ ਵਿਭਾਗ ਦੀ ਇੱਕ ਟੀਮ ਹਾਥੀ ਨੂੰ ਕਾਬੂ ਕਰਨ ਲਈ ਪਹੁੰਚੀ।

  • 27 Jun 2025 11:36 AM (IST)

    ਸਾਰਿਆਂ ਨੂੰ ਖੁਸ਼ੀ ਅਤੇ ਖੁਸ਼ਹਾਲੀ ਮਿਲੇ… ਪ੍ਰਧਾਨ ਮੰਤਰੀ ਮੋਦੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ ‘ਤੇ ਬੋਲੇ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ‘ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਸ਼ੁਭ ਮੌਕੇ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਮੈਂ ਕਾਮਨਾ ਕਰਦਾ ਹਾਂ ਕਿ ਵਿਸ਼ਵਾਸ ਅਤੇ ਸ਼ਰਧਾ ਦਾ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖੁਸ਼ੀ, ਖੁਸ਼ਹਾਲੀ, ਚੰਗੀ ਕਿਸਮਤ ਅਤੇ ਚੰਗੀ ਸਿਹਤ ਲਿਆਵੇ। ਜੈ ਜਗਨਨਾਥ!’

  • 27 Jun 2025 10:51 AM (IST)

    ਖੇਤੀਬਾੜੀ ਮੰਤਰੀ ਨੇ 7 ਅਧਿਕਾਰੀਆਂ ਨੂੰ ਖ਼ਰਾਬ ਪ੍ਰਦਰਸ਼ਨ ਦੇ ਚੱਲਦੇ ਕਾਰਨ ਦੱਸੋ ਨੋਟਿਸ ਭੇਜਿਆ

    ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 7 ਜ਼ਿਲ੍ਹਿਆਂ ਦੇ ਸੀਏਓ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਇਹ ਨੋਟਿਸ ਖ਼ਰਾਬ ਪ੍ਰਦਰਸ਼ਨ ਦੇ ਚੱਲਦੇ ਭੇਜਿਆ ਹੈ।

  • 27 Jun 2025 10:33 AM (IST)

    ਦਿੱਲੀ ਦੇ ਬਵਾਨਾ ਦੇ ਇੰਡਸਟਰੀ ਏਰੀਆ ਵਿੱਚ ਇੱਕ ਪਲਾਸਟਿਕ ਫੈਕਟਰੀ ਵਿੱਚ ਲੱਗੀ ਅੱਗ

    ਦਿੱਲੀ ਦੇ ਬਵਾਨਾ ਦੇ ਇੰਡਸਟਰੀ ਏਰੀਆ ਵਿੱਚ ਇੱਕ ਪਲਾਸਟਿਕ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਫਿਲਹਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।