Live Updates: ਬੁਨਿਆਦੀ ਢਾਂਚਾ ਤੇ ਊਰਜਾ ਕਿਸੇ ਵੀ ਰਾਜ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ: PM ਮੋਦੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਬੁਨਿਆਦੀ ਢਾਂਚਾ ਤੇ ਊਰਜਾ ਕਿਸੇ ਵੀ ਰਾਜ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ: PM ਮੋਦੀ
ਮਾਲਦੀਵ ਤੋਂ ਬਾਅਦ ਤਾਮਿਲਨਾਡੂ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਬੁਨਿਆਦੀ ਢਾਂਚਾ ਅਤੇ ਊਰਜਾ ਕਿਸੇ ਵੀ ਰਾਜ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਪਿਛਲੇ 11 ਸਾਲਾਂ ਵਿੱਚ ਬੁਨਿਆਦੀ ਢਾਂਚਾ ਅਤੇ ਊਰਜਾ ‘ਤੇ ਸਾਡਾ ਧਿਆਨ ਦਰਸਾਉਂਦਾ ਹੈ ਕਿ ਤਾਮਿਲਨਾਡੂ ਦਾ ਵਿਕਾਸ ਸਾਡੇ ਲਈ ਕਿੰਨੀ ਵੱਡੀ ਤਰਜੀਹ ਹੈ। ਅੱਜ ਦੇ ਸਾਰੇ ਪ੍ਰੋਜੈਕਟ ਥੂਥੁਕੁੜੀ ਅਤੇ ਤਾਮਿਲਨਾਡੂ ਨੂੰ ਸੰਪਰਕ, ਸਾਫ਼ ਊਰਜਾ ਅਤੇ ਨਵੇਂ ਮੌਕਿਆਂ ਦਾ ਕੇਂਦਰ ਵੀ ਬਣਾਉਣਗੇ।
-
ਮਾਲਦੀਵ ਦੇ 60ਵੇਂ ਆਜ਼ਾਦੀ ਦਿਵਸ ਸਮਾਰੋਹ ਵਿੱਚ PM ਮੋਦੀ ਨੇ ਕੀਤੀ ਸ਼ਿਰਕਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੇ ਦੇ ਰਿਪਬਲਿਕ ਸਕੁਏਅਰ ਵਿਖੇ ਮਾਲਦੀਵ ਦੇ 60ਵੇਂ ਆਜ਼ਾਦੀ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਵੀ ਮੌਜੂਦ ਸਨ। ਮੁਈਜ਼ੂ ਨੇ ਕਿਹਾ ਕਿ ਸਾਰੇ ਮਾਲਦੀਵ ਵਾਸੀਆਂ ਵੱਲੋਂ, ਮੈਂ ਇਸ ਮਹੱਤਵਪੂਰਨ ਇਤਿਹਾਸਕ ਮੌਕੇ ‘ਤੇ ਮਾਲਦੀਵ ਆਉਣ ਦੇ ਮੇਰੇ ਸੱਦੇ ਨੂੰ ਸਵੀਕਾਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਾ ਹਾਂ।
-
ਚਰਨਜੀਤ ਚੰਨੀ ਨੂੰ ਮਿਲਿਆ ‘ਸੰਸਦ ਰਤਨ ਐਵਾਰਡ’, ਜਲੰਧਰ ਦੇ ਲੋਕਾਂ ਦਾ ਕੀਤਾ ਧੰਨਵਾਦ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਪੁਰਸਕਾਰ ਮਿਲਿਆ। ‘ਸੰਸਦ ਰਤਨ’ ਪੁਰਸਕਾਰ ਪ੍ਰਾਪਤ ਕਰਨ ‘ਤੇ ਚੰਨੀ ਨੇ ਕਿਹਾ ਕਿ ਮੈਂ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਬਦੌਲਤ ਮੈਂ ਸੰਸਦ ਦੀ ਯਾਤਰਾ ਸ਼ੁਰੂ ਕੀਤੀ ਹੈ।
-
ਕੰਗਨਾ ਰਣੌਤ ਦੇ ਡਰੱਗ ਵਾਲੇ ਬਿਆਨ ‘ਤੇ ਕਾਂਗਰਸ ਆਗੂ ਪਰਗਟ ਸਿੰਘ ਦਾ ਨਿਸ਼ਾਨਾ
Blaming Punjab for Himachals drug crisis is not just ignorance-it reveals BJPs dangerous agenda to defame Punjabis and Sikhs.
MP @KanganaTeam ji, Punjab is a victim, not the source. Drugs worth ₹21,000 Cr were seized via Gujarat ports-key supply points for drugs entering all pic.twitter.com/ICyEiovhT3
— Pargat Singh (@PargatSOfficial) July 25, 2025
-
PM ਮੋਦੀ ਨੇ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨਾਲ ਮੁਲਾਕਾਤ ਕੀਤੀ
ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਮਾਲਦੀਵ ਦੇ ਦੌਰੇ ‘ਤੇ ਹਨ। ਇਸ ਦੌਰਾਨ, ਪ੍ਰਧਾਨ ਮੰਤਰੀ ਨੇ ਮਾਲੇ ਵਿੱਚ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨਾਲ ਮੁਲਾਕਾਤ ਕੀਤੀ।
-
ਸੋਨਪ੍ਰਯਾਗ ‘ਚ ਜ਼ਮੀਨ ਖਿਸਕਣ ਕਾਰਨ ਰੋਕੀ ਗਈ ਕੇਦਾਰਨਾਥ ਯਾਤਰਾ
ਸੋਨਪ੍ਰਯਾਗ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਸ ਤੋਂ ਬਾਅਦ ਕੇਦਾਰਨਾਥ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ।
-
ਜੰਮੂ-ਕਸ਼ਮੀਰ ‘ਚ ਮਹਿਸੂਸ ਕੀਤੇ ਭੂਚਾਲ ਦੇ ਤੇਜ਼ ਝਟਕੇ
ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ।
-
ਅਨਿਲ ਅੰਬਾਨੀ ਦੇ ਦਫ਼ਤਰ ‘ਤੇ ਲਗਾਤਾਰ ਤੀਜੇ ਦਿਨ ED ਦਾ ਛਾਪਾ
ਅਨਿਲ ਅੰਬਾਨੀ ਦੇ ਦਫ਼ਤਰ ‘ਤੇ ਲਗਾਤਾਰ ਤੀਜੇ ਦਿਨ ED ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।
-
NSA ਖਿਲਾਫ਼ ਸੁਪਰੀਮ ਕੋਰਟ ਜਾਣਗੇ ਸਾਂਸਦ ਅੰਮ੍ਰਿਤਪਾਲ
ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਜਲਦੀ ਹੀ ਆਪਣੇ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਜਾ ਰਹੇ ਹਨ। ਇਸ ਲਈ ਉਨ੍ਹਾਂ ਦੇ ਵਕੀਲਾਂ ਦੀ ਟੀਮ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਉਨ੍ਹਾਂ ਨੂੰ ਮਿਲਣ ਆਈ ਸੀ।
