Live Updates: ਆਨਲਾਈਨ ਗੇਮਿੰਗ ਕਾਨੂੰਨ ‘ਤੇ ਰਾਸ਼ਟਰਪਤੀ ਦੀ ਮੁਹਰ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਆਨਲਾਈਨ ਗੇਮਿੰਗ ਕਾਨੂੰਨ ‘ਤੇ ਰਾਸ਼ਟਰਪਤੀ ਦੀ ਮੁਹਰ
ਆਨਲਾਈਨ ਗੇਮਿੰਗ ਕਾਨੂੰਨ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮਨਜ਼ੂਰੀ ਦੇ ਦਿੱਤੀ ਹੈ।
-
ਏਅਰ ਇੰਡੀਆ ਦੀ ਇੱਕ ਹੋਰ ਉਡਾਣ ਵਿੱਚ ਤਕਨੀਕੀ ਸਮੱਸਿਆ
ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, “ਮੁੰਬਈ ਤੋਂ ਜੋਧਪੁਰ ਜਾਣ ਵਾਲੀ ਉਡਾਣ AI645, ਇੱਕ ਸੰਚਾਲਨ ਸਮੱਸਿਆ ਕਾਰਨ ਵਾਪਸ ਪਰਤ ਗਈ। ਕਾਕਪਿਟ ਚਾਲਕ ਦਲ ਨੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (SoP) ਦੀ ਪਾਲਣਾ ਕੀਤੀ ਅਤੇ ਉਡਾਣ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਅਤੇ ਉਡਾਣ ਨੂੰ ਵਾਪਸ ਲਿਆਂਦਾ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਲਿਜਾਣ ਲਈ ਵਿਕਲਪਿਕ ਪ੍ਰਬੰਧ ਕੀਤੇ ਗਏ ਸਨ।”
-
8 ਸਤੰਬਰ ਨੂੰ ਸੁਪਰੀਮ ਕੋਰਟ ‘ਚ ਹੋਵੇਗੀ ਬਿਹਾਰ SIR ਮਾਮਲੇ ਦੀ ਸੁਣਵਾਈ
ਬਿਹਾਰ SIR ਮਾਮਲੇ ਦੀ ਸੁਣਵਾਈ ਹੁਣ 8 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਹੋਵੇਗੀ। ਅੱਜ, ਸੁਪਰੀਮ ਕੋਰਟ ਨੇ ਬਿਹਾਰ ਦੇ ਸੀਈਓ ਨੂੰ ਹੁਕਮ ਦਿੱਤਾ ਹੈ ਕਿ ਉਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੂੰ ਇਸ ਮੁੱਦੇ ‘ਤੇ ਅਦਾਲਤ ਦੇ ਹੁਕਮ ‘ਤੇ ਸਥਿਤੀ ਰਿਪੋਰਟ ਦਾਇਰ ਕਰਨ ਲਈ ਨੋਟਿਸ ਜਾਰੀ ਕਰਨ।
ਸੁਣਵਾਈ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਲਿਆ ਬਾਗਚੀ ਦੀ ਅਗਵਾਈ ਵਾਲੇ ਬੈਂਚ ਵਿੱਚ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਅਗਲੀ ਸੁਣਵਾਈ ਵਿੱਚ 12 ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਦਾਲਤ ਵਿੱਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ।
-
ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦਾ ਸੋਧਿਆ ਫੈਸਲਾ ਸਵਾਗਤਯੋਗ: ਰਾਹੁਲ ਗਾਂਧੀ
ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਬਾਰੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਇਸ ਫੈਸਲੇ ਤਹਿਤ, ਹੁਣ ਉਨ੍ਹਾਂ ਨੂੰ ਨਸਬੰਦੀ ਤੋਂ ਬਾਅਦ ਛੱਡ ਦਿੱਤਾ ਜਾਵੇਗਾ। ਸੁਪਰੀਮ ਕੋਰਟ ਦੇ ਇਸ ਫੈਸਲੇ ‘ਤੇ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਸੋਧੇ ਹੋਏ ਨਿਰਦੇਸ਼ਾਂ ਦਾ ਸਵਾਗਤ ਕਰਦਾ ਹਾਂ, ਕਿਉਂਕਿ ਇਹ ਜਾਨਵਰਾਂ ਦੀ ਭਲਾਈ ਤੇ ਜਨਤਕ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਣ ਵੱਲ ਇੱਕ ਪ੍ਰਗਤੀਸ਼ੀਲ ਕਦਮ ਹੈ।
-
ਬੱਲੂਆਣਾ ਜਾ ਰਹੇ ਸੁਨੀਲ ਜਾਖੜ ਨੂੰ ਪੁਲਿਸ ਨੇ ਰੋਕਿਆ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਪੁਲਿਸ ਨੇ ਰੋਕ ਲਿਆ ਹੈ। ਉਹ ਬੁੱਲੂਆਣਾ ਦੇ ਪਿੰਡ ਰਾਏਪੁਰ ਜਾ ਰਹੇ ਸਨ, ਜਿੱਥੇ ਉਹ ਕੈਂਪ ‘ਚ ਹਿੱਸੇ ਲੈਣ ਵਾਲੇ ਸਨ। ਉਨ੍ਹਾਂ ਨੂੰ ਅਬੋਹਰ ਡਬਵਾਲੀ ਰੋਡ ‘ਤੇ ਕਾਲਾ ਟਿੱਬਾ ਟੋਲ ਪਲਾਜ਼ਾ ‘ਤੇ ਰੋਕਿਆ ਗਿਆ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਇਨ੍ਹਾਂ ਕੈਂਪਾ ਰਾਹੀਂ ਲੋਕਾਂ ਦੀ ਨਿੱਜੀ ਜਾਣਕਾਰੀ ਲੈਣਾ ਚਾਹੁੰਦੀ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ‘ਚ ਕਿਸੇ ਨੂੰ ਵੀ ਨਿੱਜੀ ਜਾਣਕਾਰੀ ਨਾ ਦੇਣ ਦੇ ਹੁਕਮ ਦਿੱਤੇ ਗਏ ਸਨ। ਸਿਰਫ਼ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਅਧਿਕਾਰੀਆਂ ਨੂੰ ਹੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ। ਸਰਕਾਰ ਦਾ ਕਹਿਣ ਹੈ ਕਿ ਕਈ ਪ੍ਰਾਈਵੇਟ ਅਧਾਰੇ ਇਸ ਨਾਲ ਲੋਕਾਂ ਦਾ ਡਾਟਾ ਚੋਰੀ ਕਰਕੇ ਗੈਰ-ਕਾਨੂੰਨੀ ਕੰਮ ਕਰਦੇ ਹਨ।
-
ਗਯਾ ਦੌਰੇ ‘ਤੇ ਪ੍ਰਧਾਨ ਮੰਤਰੀ ਮੋਦੀ, ਕੁਝ ਦੇਰ ‘ਚ ਕਰਨਗੇ ਸੰਬੋਧਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਗਯਾ ਪਹੁੰਚ ਗਏ ਹਨ। ਇੱਥੇ ਉਹ ਅੱਜ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਉਹ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।
-
ਸੰਸਦ ਦੀ ਸੁਰੱਖਿਆ ਵਿੱਚ ਉਲੰਘਣਾ, ਵਿਅਕਤੀ ਕੰਧ ਟੱਪ ਕੇ ਗਰੁੜ ਦੁਆਰ ਪਹੁੰਚਿਆ
ਸੰਸਦ ਦੀ ਸੁਰੱਖਿਆ ਵਿੱਚ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ, ਇੱਕ ਵਿਅਕਤੀ ਸਵੇਰੇ ਲਗਭਗ 6:30 ਵਜੇ ਇੱਕ ਦਰੱਖਤ ਦੀ ਮਦਦ ਨਾਲ ਕੰਧ ਟੱਪ ਕੇ ਸੰਸਦ ਭਵਨ ਵਿੱਚ ਦਾਖਲ ਹੋਇਆ। ਉਹ ਰੇਲ ਭਵਨ ਵਾਲੇ ਪਾਸੇ ਤੋਂ ਕੰਧ ਟੱਪ ਕੇ ਨਵੀਂ ਸੰਸਦ ਭਵਨ ਦੇ ਗਰੁੜ ਦੁਆਰ ਪਹੁੰਚਿਆ। ਸੰਸਦ ਭਵਨ ਵਿੱਚ ਮੌਜੂਦ ਸੁਰੱਖਿਆ ਕਰਮੀਆਂ ਨੇ ਦੋਸ਼ੀ ਨੂੰ ਫੜ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
-
ਭੱਲਾ ਦੀ ਮੌਤ ਤੇ ਮਨੀਸ਼ ਸਿਸੋਦੀਆ ਨੇ ਟਵੀਟ ਕਰਦੇ ਹੋਏ ਦੁੱਖ ਕੀਤਾ ਪ੍ਰਗਟ
ਭੱਲਾ ਦੀ ਮੌਤ ਤੇ ਮਨੀਸ਼ ਸਿਸੋਦੀਆ ਨੇ ਟਵੀਟ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਹੈ।
पंजाब के मशहूर कॉमेडियन जसविंदर भल्ला जी के निधन की ख़बर बेहद दुखद है।
उन्होंने अपनी कला से लाखों लोगों के चेहरों पर मुस्कान बिखेरी। मैं ईश्वर से प्रार्थना करता हूँ कि दिवंगत आत्मा को शांति दे और परिवार को इस कठिन समय में शक्ति प्रदान करे।
ॐ शांति 🙏 pic.twitter.com/8s10zG1djo— Manish Sisodia (@msisodia) August 22, 2025
-
ਅਮਰੀਕਾ ‘ਚ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ‘ਤੇ 8.0 ਦੀ ਤੀਬਰਤਾ
ਦੱਖਣੀ ਅਮਰੀਕਾ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸਦੀ ਤੀਬਰਤਾ 8.0 ਮਾਪੀ ਗਈ। ਇਸ ਤੀਬਰਤਾ ਦੇ ਭੂਚਾਲ ਦੀ ਸਥਿਤੀ ‘ਚ, ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ। USGS ਦੇ ਅਨੁਸਾਰ, ਇਸ ਭੂਚਾਲ ਦੀ ਡੂੰਘਾਈ 10.8 ਕਿਲੋਮੀਟਰ ਦੱਸੀ ਜਾ ਰਹੀ ਹੈ।
