Live Updates: ਜਲੰਧਰ ‘ਚ ਡਾਕਟਰ ‘ਤੇ ਫਾਈਰਿੰਗ, ਸੀਸੀਟੀਵੀ ‘ਚ ਕੈਦ ਤਸਵੀਰਾਂ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਜਲੰਧਰ ‘ਚ ਡਾਕਟਰ ‘ਤੇ ਫਾਈਰਿੰਗ, ਸੀਸੀਟੀਵੀ ‘ਚ ਕੈਦ ਤਸਵੀਰਾਂ
ਜਲੰਧਰ ‘ਚ ਡਾਕਟਰ ‘ਤੇ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਹਨ।
-
ਉਦਯੋਗਾਂ ਨੂੰ ਮਿਲਣਗੀਆਂ ਵੱਧ ਸਹੂਲਤਾਂ, ਨਵੀਆਂਨੀਤੀਆਂ ਹੋਣਗੀਆਂ ਲਾਗੂ: ਅਰੋੜਾ
ਮੰਤਰੀ ਸੰਜੀਵ ਅਰੋੜਾ ਨੇ ਅੰਮ੍ਰਿਤਸਰ ਚ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਚੋਂ ਉਨ੍ਹਾਂ ਉਦਯੋਗਾਂ ਨੂੰ ਵੱਧ ਸਹੂਲਤਾਂ ਦੇਣ ਲਈ ਨਵੀਆਂ ਨੀਤੀਆਂ ਲਾਗੂ ਕਰਨ ਦਾ ਐਲਾਨ ਕੀਤਾ ਹੈ।
-
ਮੋਹਾਲੀ ਸਮੇਤ ਪੰਜਾਬ ਦੇ ਕਈ ਸ਼ਹਿਰਾਂ ‘ਚ ਭਾਰੀ ਮੀਂਹ
ਮੋਹਾਲੀ ਸਮੇਤ ਪੰਜਾਬ ਦੇ ਕਈ ਸ਼ਹਿਰਾਂ ‘ਚ ਤੇਜ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਇਸ ਨਾਲ ਤਾਪਮਾਨ ਚ ਗਿਰਾਵਟ ਦਰਜ ਕੀਤੀ ਗਈ ਹੈ, ਦੂਜੇ ਪਾਸੇ ਕਈ ਇਲਾਕਿਆਂ ‘ਚ ਪਾਣੀ ਭਰਨ ਨਾਲ ਪ੍ਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ।
-
ਔਨਲਾਈਨ ਗੇਮਿੰਗ ਬਿੱਲ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਿਲੀ: ਸੂਤਰ
ਸੂਤਰਾਂ ਅਨੁਸਾਰ, ਔਨਲਾਈਨ ਗੇਮਿੰਗ ਬਿੱਲ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਨਵੇਂ ਬਿੱਲ ਵਿੱਚ ਔਨਲਾਈਨ ਗੇਮਾਂ ‘ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ।
-
ਸੰਸਦ ‘ਚ ਉੱਠਿਆ SGPC ਚੋਣਾਂ ਦਾ ਮੁੱਦਾ, ਕਾਂਗਰਸ ਐਮਪੀ ਸੁਖਜਿੰਦਰ ਰੰਧਾਵਾ ਨੇ ਚੁੱਕਿਆ ਸਵਾਲ
ਸੰਸਦ ‘ਚ ਐਮਪੀ ਸੁਖਜਿੰਦਰ ਰੰਧਾਵਾ ਨੇ ਐਸਜੀਪੀਸੀ ਚੋਣਾਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਇਸ ਦੀ ਪ੍ਰਕਿਰਿਆ ਕੀ ਹੈ ਤੇ ਚੋਣਾਂ ਕਦੋਂ ਹੋਣਗੀਆਂ। ਇਸ ਤੋਂ ਬਾਅਦ ਗ੍ਰਹਿ ਰਾਜ ਮੰਤਰੀ ਨੇ ਜਵਾਬ ਦਿੱਤਾ ਕਿ ਅਸੀਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਇਸ ਨੂੰ ਲੈ ਕੇ ਵੋਟਿੰਗ ਪ੍ਰੋਸੈਸ ਵੀ ਸ਼ੁਰੂ ਹੋ ਗਿਆ ਸੀ, ਇਸ ਤੋਂ ਬਾਅਦ ਵੋਟਿੰਗ ਪ੍ਰੋਸੈਸ ਲਗਭਗ ਪੂਰਾ ਹੋ ਗਿਆ ਸੀ। ਐਸਜੀਪੀਸੀ ਨੇ ਚੋਣ ਨੂੰ ਲੈ ਕੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਇਸ ‘ਤੇ ਸਟੇਅ ਲੱਗ ਗਿਆ ਸੀ।
-
INDIA ਗਠਜੋੜ ਨੇ ਬੀ. ਸੁਦਰਸ਼ਨ ਰੈੱਡੀ ਨੂੰ ਬਣਾਇਆ ਉਪ ਰਾਸ਼ਟਰਪਤੀ ਉਮੀਦਵਾਰ
INDIA ਗਠਜੋੜ ਨੇ ਰਿਟਾਇਰਡ ਜਸਟੀਸ ਬੀ. ਸੁਦਰਸ਼ਨ ਰੈੱਡੀ ਨੂੰ ਬਣਾਇਆ ਉਪ ਰਾਸ਼ਟਰਪਤੀ ਉਮੀਦਵਾਰ ਬਣਾਇਆ ਹੈ।
-
ਚੋਣ ਕਮਿਸ਼ਨ ਲੋਕਾਂ ਦੇ ਹੱਕ ਖੋਹ ਰਿਹਾ… ਵੋਟ ਅਧਿਕਾਰ ਰੈਲੀ ‘ਚ ਬੋਲੇ ਰਾਹੁਲ ਗਾਂਧੀ
ਰਾਹੁਲ ਗਾਂਧੀ ਬਿਹਾਰ ‘ਚ ਐਸਆਈਆਰ ਤੇ ਵੋਟ ਚੋਰੀ ਨੂੰ ਲੈ ਕੇ ਵੋਟਰ ਅਧਿਕਾਰ ਯਾਤਰਾ ਕੱਢ ਰਹੇ ਹਨ। ਅੱਜ ਰਾਹੁਲ ਗਾਂਧੀ ਦੀ ਯਾਤਰਾ ਦਾ ਤੀਜਾ ਦਿਨ ਹੈ। ਯਾਤਰਾ ਨਵਾਦਾ ਪਹੁੰਚ ਗਈ ਹੈ। ਜਿੱਥੇ ਉਨ੍ਹਾਂ ਕਿਹਾ, ਚੋਣ ਕਮਿਸ਼ਨ ਲੋਕਾਂ ਦੇ ਹੱਕ ਖੋਹ ਰਿਹਾ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਭਾਜਪਾ ਤੇ ਚੋਣ ਕਮਿਸ਼ਨ ਨੂੰ ਘੇਰਿਆ।
#WATCH | Congress MP & LoP Lok Sabha Rahul Gandhi, RJD leader Tejashwi Yadav and CPI-M leader Dipankar Bhattacharya take out ‘Voter Adhikar Yatra’ in Bihar’s Nawada, against Special Intensive Revision of electoral rolls in the state pic.twitter.com/WITS87s2cb
— ANI (@ANI) August 19, 2025
-
SIR ਤੇ ਵੋਟ ਚੋਰੀ ਨੂੰ ਲੈ ਕੇ ਸੰਸਦ ‘ਚ INDIA ਗਠਜੋੜ ਦਾ ਵਿਰੋਧ ਜਾਰੀ
INDIA ਗਠਜੋੜ ਬਿਹਾਰ ਦੇ SIR ਤੇ ਵੋਟ ਚੋਰੀ ਨੂੰ ਲੈ ਕੇ ਸੰਸਦ ‘ਚ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਪ੍ਰਿਯੰਕਾ ਗਾਂਧੀ ਤੇ ਮਲਿਕਾਰੁਜਨ ਖੜਗੇ ਸਮੇਤ ਕਈ ਨੇਤਾ ਵਿਰੋਧ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ।
#WATCH | Delhi: INDIA alliance MPs protest against the Special Intensive Revision (SIR) of electoral rolls in poll-bound Bihar and allegations of ‘vote chori’ against the BJP and the Election Commission of India. pic.twitter.com/iMAMLeVa5s
— ANI (@ANI) August 19, 2025
-
ਨਹਿਰੂ ਦੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਐਨਡੀਏ ਦੀ ਮੀਟਿੰਗ ‘ਚ ਬੋਲੇ ਪ੍ਰਧਾਨ ਮੰਤਰੀ
ਐਨਡੀਏ ਸੰਸਦੀ ਪਾਰਟੀ ਦੀ ਮੀਟਿੰਗ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਨਹਿਰੂ ਨੇ ਸਿੰਧੂ ਨਦੀ ਦੇ ਪਾਣੀ ਦਾ 80 ਪ੍ਰਤੀਸ਼ਤ ਪਾਕਿਸਤਾਨ ਨੂੰ ਦਿੱਤਾ ਤੇ ਦੇਸ਼ ਨੂੰ ਦੋ ਵਾਰ ਵੰਡਿਆ। ਨਹਿਰੂ ਦੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ।
-
ਧਾਨ ਮੰਤਰੀ ਮੋਦੀ ਨੇ ਸ਼ੁਭਾਂਸ਼ੂ ਸ਼ੁਕਲਾ ਨਾਲ ਕੀਤੀ ਮੁਲਾਕਾਤ
ਧਾਨ ਮੰਤਰੀ ਮੋਦੀ ਨੇ ਸ਼ੁਭਾਂਸ਼ੂ ਸ਼ੁਕਲਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਪੂਰੀ ਵੀਡੀਓ ਵੀ ਜਾਰੀ ਕੀਤੀ ਗਈ ਹੈ।
-
ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਬੱਦਲ ਫਟਿਆ, ਲਗਘਾਟੀ ‘ਚ ਅਸਮਾਨੀ ਆਫ਼ਤ
ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਬੱਦਲ ਫਟਿਆ, ਲਗਘਾਟੀ ‘ਚ ਅਸਮਾਨੀ ਆਫ਼ਤ ਆਈ ਹੈ। ਇਸ ਨਾਲ ਦੁਕਾਨਾਂ ਤੇ ਬਾਗਾਂ ਨੂੰ ਨੁਕਸਾਨ ਪਹੁੰਚਿਆ ਹੈ।
