Live Updates: ਬੰਗਲਾਦੇਸ਼ ‘ਚ ਇੱਕ ਹੋਰ ਹਿੰਦੂ ਨੌਜਵਾਨ ਦਾ ਕਤਲ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਬੰਗਲਾਦੇਸ਼ ‘ਚ ਇੱਕ ਹੋਰ ਹਿੰਦੂ ਨੌਜਵਾਨ ਦਾ ਕਤਲ
ਬੰਗਲਾਦੇਸ਼ ‘ਚ ਇੱਕ ਹੋਰ ਹਿੰਦੂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। 28 ਸਾਲਾ ਸਮੀਰ ਕੁਮਾਰ ਦਾਸ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਤੋਂ ਬਾਅਦ ਕੱਟੜਪੰਥੀਆਂ ਨੇ ਉਸ ਦਾ ਆਟੋ-ਰਿਕਸ਼ਾ ਖੋਹ ਲਿਆ।
-
ਕੈਨੇਡਾ ‘ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਸਿੰਘ ਧਾਲੀਵਾਲ ਦਾ ਕਤਲ
ਕੈਨੇਡਾ ‘ਚ ਬ੍ਰਿਟਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ‘ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 9 ਜਨਵਰੀ ਦੁਪਹਿਰ ਦੇ ਸਮੇਂ ਬਦਮਾਸ਼ਾਂ ਨੇ ਘਰ ‘ਚ ਵੜ ਕੇ ਉਸ ਨੂੰ ਗੋਲੀ ਮਾਰੀ। ਕੈਨੇਡਾ ਦੀ ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਸ਼ਨੀਵਾਰ ਨੂੰ ਮ੍ਰਿਤਕ ਦੀ ਪਹਿਚਾਣ ਜਨਤਕ ਕੀਤੀ।
-
ਸਾਬਕਾ ਰਾਸ਼ਟਰਪਤੀ ਜਗਦੀਪ ਧਨਖੜ ਦੀ ਤਬੀਅਤ ਵਿਗੜੀ
ਸਾਬਕਾ ਰਾਸ਼ਟਰਪਤੀ ਜਗਦੀਪ ਧਨਖੜ ਦੀ ਤਬੀਅਤ ਅਚਾਨਕ ਸੋਮਵਾਰ ਨੂੰ ਖਰਾਬ ਹੋ ਗਈ, ਜਿਸਤੋਂ ਬਾਅਦ ਉਨ੍ਹਾਂ ਨੂੰ AIIMS ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਸਾਹ ਚੜ੍ਹਣ ਦੀ ਸਮੱਸਿਆ ਦੱਸੀ ਜਾ ਰਹੀ ਹੈ।
-
350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿਖੇਗੀ ਪੰਜਾਬ ਦੀ ਝਾਕੀ
ਇਸ ਵਾਰ ਦਿੱਲੀ ਵਿੱਚ 26 ਜਨਵਰੀ ਦੀ ਪਰੇਡ ਦੌਰਾਨ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਦੀ ਝਾਕੀ ਦਿਖੇਗੀ । ਪੰਜਾਬ ਸਰਕਾਰ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ।
-
ਰਾਣਾ ਬਲਾਚੌਰਿਆਂ ਕਤਲ ਮਾਮਲੇ ਵਿੱਚ 2 ਸ਼ੂਟਰ ਗ੍ਰਿਫਤਾਰ
ਕਬੱਡੀ ਪ੍ਰਮੋਟਰ ਰਾਣਾ ਬਲਾਚੌਰਿਆਂ ਕਤਲ ਮਾਮਲੇ ਵਿੱਚ ਪੱਛਮੀ ਬੰਗਾਲ ਤੋਂ 2 ਸ਼ੂਟਰ ਗ੍ਰਿਫਤਾਰ ਕੀਤੇ ਗਏ ਹਨ। ਹੁਣ ਇਨ੍ਹਾਂ ਨੂੰ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
-
ਲੁਧਿਆਣਾ ਦੇ ਹੈਬੋਵਾਲ ਵਿੱਚ ਵੱਡਾ ਐਨਕਾਉਂਟਰ,
ਲੁਧਿਆਣਾ ਦੇ ਹੈਬੋਵਾਲ ਵਿੱਚ ਵੱਡਾ ਐਨਕਾਉਂਟਰ ਹੋਇਆ ਹੈ। ਗੈਂਗਸਟਰ ਰੋਹਿਤ ਗੋਦਾਰਾ ਦੇ ਗੁਰਗਿਆਂ ਨਾਲ ਪੁਲਿਸ ਦੀ ਮੁਠਭੇੜ ਦੀ ਖਬਰ ਆ ਰਹੀ ਹੈ। ਦੋਵਾਂ ਪਾਸਿਓ ਫਾਈਰਿੰਗ ਤੋਂ ਬਾਅਦ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਕੋਲੋਂ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਹੋਏ ਹਨ।
-
ਹੁਣ 22 ਜਨਵਰੀ ਤੋਂ ਸ਼ੁਰੂ ਹੋਵੇਗੀ ਸੀਐਮ ਸਿਹਤ ਬੀਮਾ ਯੋਜਨਾ
ਸੀਐਮ ਸਿਹਤ ਬੀਮਾ ਯੋਜਨਾ ਹੁਣ 22 ਜਨਵਰੀ ਤੋਂ ਸ਼ੁਰੂ ਹੋਵੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਪਹਿਲਾਂ ਇਹ ਯੋਜਨਾ 15 ਜਨਵਰੀ ਤੋਂ ਸ਼ੁਰੂ ਹੋਣੀ ਸੀ।
-
ਪੰਜਾਬ ‘ਚ ਛੁੱਟੀਆਂ ਵਧਾਉਣ ਦਾ ਆਨਲਾਈਨ ਸਰਵੇ
ਕੜਾਕੇ ਦੀ ਠੰਢ ਨੂੰ ਵੇਖਦਿਆਂ ਟੀਚਰ 20 ਜਨਵਰੀ ਤੱਕ ਛੁੱਟੀ ਦੀ ਮੰਗ ਕਰ ਰਹੇ ਹਨ। ਟੀਚਰ ਆਪੋ-ਆਪਣੇ ਵਾਟਸਐਪ ਗਰੁੱਪਸ ਵਿੱਚ ਔਨਲਾਈਨ ਸਰਵੇਖਣ ਰਾਹੀਆਂ ਮਾਪਿਆਂ ਅਤੇ ਵਿਦਿਆਰਥੀਆਂ ਦੀ ਰਾਏ ਲੈ ਰਹੀ ਹੈ।
-
ਸਰਪੰਚ ਕਤਲਕਾਂਡ ਮਾਮਲੇ ‘ਚ ਡੀਜੀਪੀ ਦੀ ਪ੍ਰੈੱਸ ਕਾਨਫਰੰਸ
ਆਪ ਸਰਪੰਚ ਕਤਲ ਮਾਮਲੇ ‘ਚ ਪੁਲਿਸ ਨੇ ਬੀਤੀ ਦਿਨ ਦੋ ਸ਼ੂਟਰਾਂ ਨੂੰ ਛੱਤੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਪੁਲਿਸ ਦੇ ਡੀਜੀਪੀ ਇਸ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕਰ ਰਹੇ ਹਨ।
-
ਸੀਐਮ ਮਾਨ ਅੱਜ ਜਲੰਧਰ ‘ਚ ਸਟਾਰਟਅੱਪ ਪੰਜਾਬ ਕਨਕਲੇਵ ‘ਚ ਹਿੱਸਾ ਲੈਣਗੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦਾ ਦੌਰਾ ਕਰਨਗੇ। ਉਹ ਸਟਾਰਟਅੱਪ ਪੰਜਾਬ ਕਨਕਲੇਵ ‘ਚ ਹਿੱਸਾ ਲੈਣਗੇ, ਜਿਸ ‘ਚ ਸੂਬੇ ਦੇ ਕਈ ਪ੍ਰਮੁੱਖ ਕਾਰੋਬਾਰੀ ਤੇ ਉਦਯੋਗਪਤੀ ਸ਼ਾਮਲ ਹੋਣਗੇ। ਉਨ੍ਹਾਂ ਵੱਲੋਂ ਸੰਮੇਲਨ ‘ਚ ਨੌਜਵਾਨ ਉੱਦਮੀਆਂ ਲਈ ਨਵੇਂ ਸਟਾਰਟਅੱਪ ਤੇ ਨਿਵੇਸ਼ਾਂ ਦਾ ਐਲਾਨ ਕਰਨ ਦੀ ਉਮੀਦ ਹੈ।
-
77ਵੇਂ ਗਣਤੰਤਰ ਦਿਵਸ ਪਰੇਡ ਦੀ ਕਰਤੱਵਯ ਪਥ ‘ਤੇ ਰਿਹਰਸਲ
#WATCH | Delhi: Rehearsals for the 77th Republic Day parade are currently underway at Kartavya Path. pic.twitter.com/HIgrXbbqCp
— ANI (@ANI) January 12, 2026
