News Live Updates: ਲੁਧਿਆਣਾ ‘ਚ ਇੱਕ ਗੱਡੀ ਤੇ ਮੋਟਰਸਾਈਕਲ ਦੀ ਟੱਕਰ, ਇੱਕ ਨੌਜਵਾਨ ਦੀ ਮੌਤ

Updated On: 

11 Feb 2026 23:30 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

News Live Updates: ਲੁਧਿਆਣਾ ਚ ਇੱਕ ਗੱਡੀ ਤੇ ਮੋਟਰਸਾਈਕਲ ਦੀ ਟੱਕਰ, ਇੱਕ ਨੌਜਵਾਨ ਦੀ ਮੌਤ

Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 11 Feb 2026 08:51 PM (IST)

    ਲੁਧਿਆਣਾ ‘ਚ ਇੱਕ ਗੱਡੀ ਤੇ ਮੋਟਰਸਾਈਕਲ ਦੀ ਟੱਕਰ, ਇੱਕ ਨੌਜਵਾਨ ਦੀ ਮੌਤ

    ਲੁਧਿਆਣਾ ‘ਚ ਇੱਕ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਹੋਈ ਹੈ। ਇਸ ਰੋਡ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਉਕਤ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

  • 11 Feb 2026 06:17 PM (IST)

    ਜੰਮੂ-ਕਸ਼ਮੀਰ ‘ਚ ਬਾਰੂਦੀ ਸੁਰੰਗ ਧਮਾਕੇ ‘ਚ ਇੱਕ ਜਵਾਨ ਜ਼ਖਮੀ

    ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਕੰਟਰੋਲ ਰੇਖਾ ਦੇ ਨਾਲ ਇੱਕ ਬਾਰੂਦੀ ਸੁਰੰਗ ਧਮਾਕਾ ਹੋਇਆ। ਇੱਕ ਫੌਜੀ ਜਵਾਨ ਜ਼ਖਮੀ ਹੋ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।

  • 11 Feb 2026 05:17 PM (IST)

    ਥਾਈਲੈਂਡ ਦੇ ਸਕੂਲ ‘ਚ ਅੰਨ੍ਹੇਵਾਹ ਗੋਲੀਬਾਰੀ, ਕਈ ਲੋਕਾਂ ਨੂੰ ਬਣਾਇਆ ਬੰਧਕ

    ਥਾਈਲੈਂਡ ਦੇ ਇੱਕ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਨੇ ਸਨਸਨੀ ਫੈਲਾ ਦਿੱਤੀ ਹੈ। ਹਮਲਾਵਰਾਂ ਨੇ ਕਈ ਲੋਕਾਂ ਨੂੰ ਬੰਧਕ ਬਣਾ ਲਿਆ ਹੈ।

  • 11 Feb 2026 04:54 PM (IST)

    ਬਠਿੰਡਾ ‘ਚ ਸੂਟਕੇਸ ਵਿੱਚੋਂ ਮਿਲੀ ਕੁੜੀ ਦੀ ਲਾਸ਼

    ਪੰਜਾਬ ਦੇ ਬਠਿੰਡਾ ਦੇ ਪਿੰਡ ਬਾਹਮਣ ਦੀਵਾਨਾ ਨੇੜੇ ਇੱਕ 20 ਸਾਲਾ ਲੜਕੀ ਦੀ ਲਾਸ਼ ਇੱਕ ਲਾਲ ਸੂਟਕੇਸ ਵਿੱਚੋਂ ਮਿਲੀ। ਅਵਾਰਾ ਕੁੱਤਿਆਂ ਵੱਲੋਂ ਸੂਟਕੇਸ ਨੂੰ ਘਸੀਟਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਲੜਕੀ ਦੇ ਸਰੀਰ ‘ਤੇ “ਕਾਕੂ” ਨਾਮ ਦਾ ਟੈਟੂ ਸੀ, ਜਿਸ ਨੂੰ ਉਸਦੀ ਪਛਾਣ ਦਾ ਮੁੱਖ ਸੁਰਾਗ ਮੰਨਿਆ ਜਾ ਰਿਹਾ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

  • 11 Feb 2026 03:51 PM (IST)

    ਭਾਰਤ ਦਾ ਡੇਟਾ ਬਹੁਤ ਮਜ਼ਬੂਤ- ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ

    ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ, “ਭਾਰਤ ਦਾ ਡੇਟਾ ਇੱਕ ਬਹੁਤ ਹੀ ਮਜ਼ਬੂਤ ​​ਕਾਨੂੰਨੀ ਢਾਂਚੇ ਦੇ ਅਧੀਨ ਹੈ, ਜੋ ਡਿਜੀਟਲ ਨਿੱਜੀ ਡੇਟਾ ਸੁਰੱਖਿਆ ਐਕਟ ਦੇ ਅਧੀਨ ਆਉਂਦਾ ਹੈ। ਭਾਰਤ ਦੇ ਸਾਰੇ ਸੰਵੇਦਨਸ਼ੀਲ ਖੇਤਰਾਂ ਦੇ ਆਪਣੇ ਨਿਯਮ ਹਨ, ਅਤੇ ਅਜਿਹੇ ਦੋਸ਼ ਲਗਾਉਣ ਤੋਂ ਪਹਿਲਾਂ ਚੀਜ਼ਾਂ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ।”

  • 11 Feb 2026 02:41 PM (IST)

    ਅੰਮ੍ਰਿਤਸਰ ‘ਚ IED, ਪਿਸਤੌਲ ਤੇ ਵੱਡੀ ਮਾਤਰਾ ‘ਚ ਗੋਲਾ ਬਾਰੂਦ ਨਾਲ ਮੁਲਜ਼ਮ ਕਾਬੂ

    ਇੱਕ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ‘ਚ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਅੰਮ੍ਰਿਤਸਰ ਨੇ ਪਾਕਿਸਤਾਨ-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਕੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਕਾਰਵਾਈ ਦੌਰਾਨ, ਪੁਲਿਸ ਨੇ ਇੱਕ ਰਿਮੋਟ-ਕੰਟਰੋਲ IED, ਇੱਕ ਵਿਦੇਸ਼ੀ-ਬਣਾਇਆ ਪਿਸਤੌਲ ਤੇ ਵੱਡੀ ਮਾਤਰਾ ‘ਚ ਗੋਲਾ ਬਾਰੂਦ ਬਰਾਮਦ ਕੀਤਾ, ਜਦੋਂ ਕਿ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

  • 11 Feb 2026 01:46 PM (IST)

    ਅੰਮ੍ਰਿਤਸਰ ‘ਚ 5 ਪਿਸਟਲ ਸਮੇਤ 2 ਮੁਲਜ਼ਮ ਕਾਬੂ

    ਇੱਕ ਵੱਡੀ ਸਫਲਤਾ ‘ਚ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਦੇ ਕਬਜ਼ੇ ‘ਚੋਂ ਪੰਜ ਆਧੁਨਿਕ ਪਿਸਤੌਲ ਬਰਾਮਦ ਕੀਤੇ। ਬਰਾਮਦ ਕੀਤੇ ਗਏ ਹਥਿਆਰਾਂ ‘ਚ ਗਲੋਕ 9 ਐਮਐਮ ਅਤੇ .30 ਬੋਰ ਪਿਸਤੌਲ ਸ਼ਾਮਲ ਸਨ।

  • 11 Feb 2026 12:14 PM (IST)

    ਇੱਕ ਸਾਲ ‘ਚ ਹੀ ਦਿੱਲੀ ਦਾ ਕਰ ਦਿੱਤਾ ਸਤਿਆਨਾਸ: ਕੇਜਰੀਵਾਲ

    ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ‘ਚ ਰੇਖਾ ਗੁਪਤਾ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਨੇ ਸਿਰਫ਼ ਇੱਕ ਸਾਲ ‘ਚ ਦਿੱਲੀ ਨੂੰ ਤਬਾਹ ਸਤਿਆਨਾਸ ਕਰ ਦਿੱਤਾ ਹੈ। ਉਨ੍ਹਾਂ ਨੂੰ ਲੋਕਾਂ ਦੀ ਜਾਨ ਦੀ ਵੀ ਪਰਵਾਹ ਨਹੀਂ ਹੈ।

  • 11 Feb 2026 11:12 AM (IST)

    ਲੱਕੀ ਓਬਰਾਏ ਕਤਲਕਾਂਡ: ਸ਼ੂਟਰ ਬਦਲ ਰਿਹਾ ਆਪਣੀ ਲੋਕੇਸ਼ਨ, ਪੁਲਿਸ ਵੱਲੋਂ ਭਾਲ ਜਾਰੀ

    ਜਲੰਧਰ ਪੁਲਿਸ ਕਮਿਸ਼ਨਟ ਧਨਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਸ਼ੂਟਰ ਦੀ ਭਾਲ ਜਾਰੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸ਼ੂਟਰ ਆਪਣੀ ਲੋਕੇਸ਼ਨ ਬਦਲ ਰਿਹਾ ਹੈ।

  • 11 Feb 2026 09:43 AM (IST)

    ਮੋਹਾਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

    ਮੋਹਾਲੀ ‘ਚ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਨੂੰ ਫੌਰੀ ਤੌਰ ‘ਤੇ ਖਾਲੀ ਕਰਵਾ ਦਿੱਤਾ ਗਿਆ ਹੈ। ਬੱਚਿਆਂ ਨੂੰ ਛੁੱਟ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਘਰ ਭੇਜਿਆ ਜਾ ਰਿਹਾ ਹੈ । ਸ਼ਿਵਾਲਿਕ ਪਬਲਿਕ ਸਕੂਲ, ਪੈਰਾਗੋਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮਾਨਵ ਮੰਗਲ , ਇਨਫਿਟ ਜੀਸਸ ਸਮੇਤ ਕਈ ਸਕੂਲਾਂ ਨੂੰ ਮਿਲੀ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।

  • 11 Feb 2026 08:38 AM (IST)

    ਕੈਨੇਡਾ ਦੇ ਸੈਕੰਡਰੀ ਸਕੂਲ ‘ਚ ਗੋਲੀਬਾਰੀ, 7 ​​ ਦੀ ਮੌਤ, ਕਈ ਜ਼ਖਮੀ

    ਕੈਨੇਡਾ ਦੇ ਟੰਬਲਰ ਰਿਜ ਸੈਕੰਡਰੀ ਸਕੂਲ ‘ਚ ਗੋਲੀਬਾਰੀ ‘ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ 27 ਜ਼ਖਮੀ ਹੋ ਗਏ। ਇੱਕ ਘਰ ਦੇ ਅੰਦਰੋਂ ਦੋ ਹੋਰ ਲਾਸ਼ਾਂ ਮਿਲੀਆਂ ਹਨ, ਇਸ ਮਾਮਲੇ ਦਾ ਆਪਸ ‘ਚ ਜੁੜੇ ਹੋਣ ਦਾ ਸ਼ੱਕ ਹੈ।

Follow Us