Live Updates: ਅਮਰੀਕਾ ਨੇ BLA ਨੂੰ ਅੱਤਵਾਦੀ ਸੰਗਠਨ ਐਲਾਨਿਆ

Updated On: 

12 Aug 2025 00:39 AM IST

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਅਮਰੀਕਾ ਨੇ BLA ਨੂੰ ਅੱਤਵਾਦੀ ਸੰਗਠਨ ਐਲਾਨਿਆ

Live Updates

Follow Us On
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 11 Aug 2025 11:17 PM (IST)

    ਅਮਰੀਕਾ ਨੇ BLA ਨੂੰ ਅੱਤਵਾਦੀ ਸੰਗਠਨ ਐਲਾਨਿਆ

    ਅਮਰੀਕਾ ਨੇ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਅਤੇ ਇਸਦੇ ਉਪਨਾਮ, ਮਜੀਦ ਬ੍ਰਿਗੇਡ ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕੀਤਾ ਹੈ। ਬੀਐਲਏ, ਜਿਸਨੂੰ ਮਜੀਦ ਬ੍ਰਿਗੇਡ ਵੀ ਕਿਹਾ ਜਾਂਦਾ ਹੈ, ਇੱਕ ਵੱਖਵਾਦੀ ਅੱਤਵਾਦੀ ਸਮੂਹ ਹੈ ਜੋ ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਦੀ ਆਜ਼ਾਦੀ ਲਈ ਲੜ ਰਿਹਾ ਹੈ। ਇਹ ਸੂਬਾ ਉੱਤਰ ਵਿੱਚ ਅਫਗਾਨਿਸਤਾਨ ਅਤੇ ਪੱਛਮ ਵਿੱਚ ਈਰਾਨ ਨਾਲ ਸਰਹੱਦਾਂ ਸਾਂਝੀਆਂ ਕਰਦਾ ਹੈ।

  • 11 Aug 2025 10:03 PM (IST)

    ਕਪੂਰਥਲਾ ਨੇੜੇ ਬਿਆਸ ਦਰਿਆ ‘ਤੇ ਬਣਿਆ ਐਡਵਾਂਸ ਡੈਮ ਟੁੱਟਿਆ

    ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਬਾਊਪੁਰ ਪਿੰਡ ਇਲਾਕੇ ਵਿੱਚ ਬਿਆਸ ਦਰਿਆ ‘ਤੇ ਬਣਿਆ ਬਨ੍ਹ ਟੁੱਟਣ ਕਾਰਨ ਕਈ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ।

  • 11 Aug 2025 05:37 PM (IST)

    ਕਲਾਕੌਰ ‘ਚ ਸਾਬਕਾ ਕਾਂਗਰਸੀ ਸਰਪੰਚ ‘ਤੇ ਫਾਇਰਿੰਗ

    ਕਲਾਨੌਰ ਦੇ ਨਜ਼ਦੀਕੀ ਪਿੰਡ ਵਡਾਲਾ ਬਾਂਗਰ ‘ਚ ਪਿੰਡ ਦਾਲਮ ਤੇ ਸਾਬਕਾ ਕਾਂਗਰਸੀ ਸਰਪੰਚ ਜੋਗਾ ਸਿੰਘ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰ ਗੋਲੀਆਂ ਮਾਰ ਕੇ ਫਰਾਰ ਹੋ ਗਏ।

  • 11 Aug 2025 04:09 PM (IST)

    ਫਿਰੋਜ਼ਪੁਰ ਪੁਲਿਸ ਨੇ 15 ਅਗਸਤ ਨੂੰ ਲੈਕੇ ਬਾਰਡਰ ਏਰੀਏ ‘ਚ ਕੱਢਿਆ ਫਲੈਗ ਮਾਰਚ

    15 ਅਗਸਤ ਨੂੰ ਲੈਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਅਲੱਗ ਅਲੱਗ ਇਲਾਕਿਆਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਹ ਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੀ ਹਿਫਾਜ਼ਤ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।

  • 11 Aug 2025 02:53 PM (IST)

    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਨਿਊ ਇਨਕਮ ਟੈਕ ਬਿੱਲ ਪੇਸ਼ ਕੀਤਾ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਆਮਦਨ ਕਰ (ਨੰਬਰ 2) ਬਿੱਲ, 2025 ਅਤੇ ਟੈਕਸੇਸ਼ਨ ਕਾਨੂੰਨ (ਸੋਧ) ਬਿੱਲ, 2025 ਪੇਸ਼ ਕੀਤੇ।

  • 11 Aug 2025 02:07 PM (IST)

    ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਨੂੰ ਸੰਸਦ ਮਾਰਗ ਪੁਲਿਸ ਸਟੇਸ਼ਨ ਲਿਜਾਇਆ ਗਿਆ

    ਦਿੱਲੀ ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਗਏ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਨੂੰ ਸੰਸਦ ਮਾਰਗ ਪੁਲਿਸ ਸਟੇਸ਼ਨ ਲਿਜਾਇਆ ਗਿਆ। ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ, “ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਉਠਾਏ ਜਾ ਰਹੇ ਸਵਾਲ ਦੇਸ਼ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਹੇ ਹਨ।”

  • 11 Aug 2025 12:41 PM (IST)

    ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਆਵਾਰਾ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਉਣ ਦੇ ਨਿਰਦੇਸ਼ ਦਿੱਤੇ

    ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਬਾਰੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਦਿੱਲੀ ਸਰਕਾਰ ਨੂੰ ਆਵਾਰਾ ਕੁੱਤਿਆਂ ਲਈ ਸ਼ੈਲਟਰ ਹੋਮ (ਆਸਰਾ ਘਰ) ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਆਵਾਰਾ ਕੁੱਤਿਆਂ ਨੂੰ ਫੜਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

  • 11 Aug 2025 10:52 AM (IST)

    ਦਿੱਲੀ ‘ਚ ਪੀਐਮ ਮੋਦੀ ਨੇ ਸੰਸਦ ਮੈਂਬਰਾਂ ਲਈ ਫਲੈਟ ਬਣਾਉਣ ਵਾਲੇ ਮਜ਼ਦੂਰਾਂ ਨਾਲ ਕੀਤੀ ਗੱਲ

    ਦਿੱਲੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਬਾ ਖੜਕ ਸਿੰਘ ਮਾਰਗ ‘ਤੇ ਸੰਸਦ ਮੈਂਬਰਾਂ ਲਈ ਟਾਈਪ-VII ਬਹੁ-ਮੰਜ਼ਿਲਾ ਫਲੈਟ ਬਣਾਉਣ ਵਾਲੇ ਮਜ਼ਦੂਰਾਂ ਨਾਲ ਗੱਲ ਕੀਤੀ।

  • 11 Aug 2025 09:50 AM (IST)

    ਸੰਜੇ ਸਿੰਘ ਨੇ ਰਾਜ ਸਭਾ ‘ਚ SIR ‘ਤੇ ਚਰਚਾ ਕਰਨ ਲਈ ਦਿੱਤਾ ਨੋਟਿਸ

    ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਬਿਹਾਰ ਵਿੱਚ SIR ਦੇ ਸੰਵਿਧਾਨਕ ਤੇ ਚੋਣ ਪ੍ਰਭਾਵ ‘ਤੇ ਚਰਚਾ ਕਰਨ ਲਈ ਨਿਯਮ 267 ਦੇ ਤਹਿਤ ਨੋਟਿਸ ਦਿੱਤਾ।

  • 11 Aug 2025 09:16 AM (IST)

    ਚੋਣ ਕਮਿਸ਼ਨ ਨੇ ਜੈਰਾਮ ਰਮੇਸ਼ ਨੂੰ ਅੱਜ ਦੁਪਹਿਰ 12 ਵਜੇ ਗੱਲਬਾਤ ਲਈ ਬੁਲਾਇਆ

    ਭਾਰਤ ਚੋਣ ਕਮਿਸ਼ਨ ਸਕੱਤਰੇਤ ਨੇ ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਵਿੱਚ ਲਿਖਿਆ ਹੈ, “ਚੋਣ ਕਮਿਸ਼ਨ ਨੇ ਅੱਜ ਦੁਪਹਿਰ 12:00 ਵਜੇ ਗੱਲਬਾਤ ਲਈ ਸਮਾਂ ਦਿੱਤਾ ਹੈ। ਬੇਨਤੀ ਕੀਤੀ ਜਾਂਦੀ ਹੈ ਕਿ ਜਗ੍ਹਾ ਦੀ ਘਾਟ ਕਾਰਨ, ਕਿਰਪਾ ਕਰਕੇ ਵੱਧ ਤੋਂ ਵੱਧ 30 ਵਿਅਕਤੀਆਂ ਦੇ ਨਾਮ ਦੱਸੋ।” ਹੁਣ ਤੱਕ, ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।

  • 11 Aug 2025 08:40 AM (IST)

    ਇੰਡੀਆ ਬਲਾਕ ਦਾ ਅੱਜ ਸੰਸਦ ਤੋਂ ਚੋਣ ਕਮਿਸ਼ਨ ਤੱਕ ਮਾਰਚ

    ਵੋਟ ਹੇਰਾਫੇਰੀ ਦੇ ਦੋਸ਼ਾਂ ਵਿਚਕਾਰ, ਇੰਡੀਆ ਬਲਾਕ ਦੇ ਲਗਭਗ 300 ਲੋਕ ਸਭਾ ਤੇ ਰਾਜ ਸਭਾ ਸੰਸਦ ਮੈਂਬਰ ਅੱਜ ਸੰਸਦ ਤੋਂ ਨਿਰਵਾਚਨ ਸਦਨ ਤੱਕ ਮਾਰਚ ਕਰਨਗੇ। ਵਿਰੋਧੀ ਧਿਰ ਦੇ ਸੰਸਦ ਮੈਂਬਰ ਸਵੇਰੇ 11:30 ਵਜੇ ਸੰਸਦ ਭਵਨ ਦੇ ਮਕਰ ਦੁਆਰ ਤੋਂ ਟਰਾਂਸਪੋਰਟ ਭਵਨ ਰਾਹੀਂ ਨਿਰਵਾਚਨ ਸਦਨ (ਚੋਣ ਕਮਿਸ਼ਨ) ਤੱਕ ਮਾਰਚ ਕਰਨਗੇ।