Live Updates: ਜਪਾਨ ਵਿੱਚ ਫਿਰ ਭੂਚਾਲ ਦੇ ਝਟਕੇ, 6.5 ਰਹੀ ਤੀਬਰਤਾ

Updated On: 

10 Dec 2025 23:42 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਜਪਾਨ ਵਿੱਚ ਫਿਰ ਭੂਚਾਲ ਦੇ ਝਟਕੇ, 6.5 ਰਹੀ ਤੀਬਰਤਾ

Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 10 Dec 2025 10:03 PM (IST)

    ਜਪਾਨ ਵਿੱਚ ਫਿਰ ਭੂਚਾਲ ਦੇ ਝਟਕੇ, 6.5 ਰਹੀ ਤੀਬਰਤਾ

    ਜਾਪਾਨ ਵਿੱਚ ਇੱਕ ਬਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.5 ਮਾਪੀ ਗਈ। ਦੋ ਦਿਨ ਪਹਿਲਾਂ, ਜਪਾਨ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ।

  • 10 Dec 2025 04:13 PM (IST)

    ਲੂਥਰਾ ਭਰਾਵਾਂ ਦੀ ਅਗਾਊਂ ਜ਼ਮਾਨਤ ‘ਤੇ ਕੱਲ੍ਹ ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਸੁਣਵਾਈ

    ਲੂਥਰਾ ਭਰਾਵਾਂ ਦੀ ਅਗਾਊਂ ਜ਼ਮਾਨਤ ਦੀ ਸੁਣਵਾਈ ਕੱਲ੍ਹ ਦੁਪਹਿਰ ਨੂੰ ਹੋਵੇਗੀ। ਦੋਵੇਂ ਭਰਾ ਗੋਆ ਨਾਈਟ ਕਲੱਬ ਘਟਨਾ ਦੇ ਮੁੱਖ ਮੁਲਜ਼ਮ ਹਨ। ਰੋਹਿਣੀ ਅਦਾਲਤ ਨੇ ਜਵਾਬ ਦਾਇਰ ਕਰਨ ਲਈ ਸਮਾਂ ਦਿੱਤਾ।

  • 10 Dec 2025 02:12 PM (IST)

    ਅਜਮੇਰ ਦਰਗਾਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ


    ਰਾਜਸਥਾਨ
    ਚ ਅਜਮੇਰ ਦਰਗਾਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਤੋਂ ਬਾਅਦ ਪੁਲਿਸ ਹੁਣ ਹਰਕਤ ਚ ਆ ਗਈ ਹੈ।

  • 10 Dec 2025 12:24 PM (IST)

    ਐਮਾਜ਼ਾਨ ਭਾਰਤ ‘ਚ ਕਰੇਗੀ 35 ਬਿਲੀਅਨ ਡਾਲਰ ਦਾ ਨਿਵੇਸ਼

    ਅਮਰੀਕੀ ਈ-ਕਾਮਰਸ ਦਿੱਗਜ ਐਮਾਜ਼ਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ 2030 ਤੱਕ ਭਾਰਤ ਚ ਆਪਣੇ ਕਾਰਜਾਂ ਦਾ ਵਿਸਥਾਰ ਕਰਨ ਅਤੇ ਆਪਣੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਲਈ 35 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।

  • 10 Dec 2025 10:51 AM (IST)

    ਨਾਟੋ ਦੇ ਖਿਲਾਫ਼ ਅਮਰੀਕਾ ਦੀ ਸੰਸਦ ‘ਚ ਇੱਕ ਪ੍ਰਸਤਾਵ ਪੇਸ਼

    ਅਮਰੀਕੀ ਸੰਸਦ ਚ ਨਾਟੋ ਵਿਰੁੱਧ ਇੱਕ ਮਤ ਪੇਸ਼ ਕੀਤਾ ਗਿਆ ਹੈ। ਟਰੰਪ ਦੀ ਪਾਰਟੀ ਦੇ ਮੈਂਬਰ, ਸੰਸਦ ਥਾਮਸ ਮੈਸੀ ਨੇ ਬਿੱਲ ਪੇਸ਼ ਕੀਤਾ ਹੈ। ਬਿੱਲ ਚ ਅਮਰੀਕਾ ਨੂੰ ਨਾਟੋ ਤੋਂ ਪਿੱਛੇ ਹਟਣ ਦੀ ਮੰਗ ਕੀਤੀ ਗਈ ਹੈ।

  • 10 Dec 2025 09:11 AM (IST)

    ਲੀਗਲ ਨੋਟਿਸ ਦਾ ਨਵਜੋਤ ਕੌਰ ਸਿੱਧੂ ਨੇ ਦਿੱਤਾ ਜਵਾਬ

    ਗੁਰਦਾਸਪੁਰ ਦੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਲੀਗਲ ਨੋਟਿਸ ਭੇਜਿਆ ਸੀ। ਇਸ ਦੇ ਜਵਾਬ ਚ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਇਹ ਉਨ੍ਹਾਂ ਦਾ ਫਰੀਡਮ ਆਫ਼ ਸਪੀਚ (ਬੋਲਣ ਦਾ ਅਧਿਕਾਰ) ਹੈ। ਜੇਕਰ ਰੰਧਾਵਾ ਨੋਟਿਸ ਵਾਪਸ ਨਹੀਂ ਲੈਂਦੇ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।

Follow Us