ਕੇਂਦਰੀ ਕਰਮਚਾਰੀਆਂ ਨੂੰ ਸਰਕਾਰ ਦਾ ਤੋਹਫ਼ਾ, ਅਗਲੇ ਸਾਲ ਤੋਂ ਲਾਗੂ ਹੋਵੇਗਾ 8ਵਾਂ ਪੇ ਕਮਿਸ਼ਨ
8th Pay Commission: ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਅੱਠਵਾਂ ਪੇ ਕਮਿਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸਨੂੰ ਅਗਲੇ ਸਾਲ ਤੋਂ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸ਼੍ਰੀਹਰੀਕੋਟਾ ਵਿੱਚ ਇੱਕ ਨਵਾਂ ਲਾਂਚ ਪੈਡ ਵੀ ਬਣਾਇਆ ਜਾਵੇਗਾ, ਜੋ ਇਸਰੋ ਦੇ ਪੁਲਾੜ ਮਿਸ਼ਨ ਨੂੰ ਹੋਰ ਹੁਲਾਰਾ ਦੇਵੇਗਾ।
ਕੇਂਦਰੀ ਕਰਮਚਾਰੀਆਂ ਨੂੰ ਸਰਕਾਰ ਦਾ ਤੋਹਫ਼ਾ, ਅਗਲੇ ਸਾਲ ਤੋਂ ਲਾਗੂ ਹੋਵੇਗਾ 8ਵਾਂ ਤਨਖਾਹ ਕਮਿਸ਼ਨ ਕੇਂਦਰੀ ਕੈਬਨਿਟ ਨੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਅੱਠਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ 2026 ਤੋਂ ਲਾਗੂ ਹੋਵੇਗਾ। ਹੁਣ ਤੱਕ ਕਰਮਚਾਰੀਆਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਤਨਖਾਹ ਮਿਲਦੀ ਸੀ। ਇਸ ਤੋਂ ਇਲਾਵਾ, ਕੈਬਨਿਟ ਨੇ ਸ਼੍ਰੀਹਰੀਕੋਟਾ ਵਿੱਚ ਇੱਕ ਨਵੇਂ ਲਾਂਚ ਪੈਡ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਭਾਰਤੀ ਪੁਲਾੜ ਖੋਜ ਸੰਗਠਨ ਦੇ ਪੁਲਾੜ ਮਿਸ਼ਨ ਨੂੰ ਹੁਲਾਰਾ ਦੇਵੇਗਾ।
ਕੈਬਨਿਟ ਮੀਟਿੰਗ ਤੋਂ ਬਾਅਦ ਇੱਕ ਬ੍ਰੀਫਿੰਗ ਵਿੱਚ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਨੂੰ ਅਗਲੇ ਸਾਲ ਤੋਂ ਲਾਗੂ ਕੀਤਾ ਜਾਣਾ ਹੈ, ਪਰ ਇਸ ਲਈ ਜਲਦੀ ਹੀ ਇੱਕ ਕਮਿਸ਼ਨ ਬਣਾਇਆ ਜਾਵੇਗਾ। ਇਸਦੇ ਚੇਅਰਮੈਨ ਅਤੇ ਦੋ ਮੈਂਬਰਾਂ ਦੇ ਨਾਵਾਂ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ।
2016 ਵਿੱਚ ਬਣਾਇਆ ਗਿਆ ਸੀ7ਵਾਂ ਤਨਖਾਹ ਕਮਿਸ਼ਨ
ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਇਸ ਵੇਲੇ 2016 ਵਿੱਚ ਗਠਿਤ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਦਿੱਤੀ ਜਾਂਦੀ ਹੈ। ਹੁਣ 8ਵਾਂ ਤਨਖਾਹ ਕਮਿਸ਼ਨ 2026 ਤੋਂ ਲਾਗੂ ਹੋਵੇਗਾ। ਇਸ ਲਈ ਸਮੇਂ ਸਿਰ ਸੁਝਾਅ, ਸਿਫ਼ਾਰਸ਼ਾਂ ਆਦਿ ਆਉਣੀਆਂ ਚਾਹੀਦੀਆਂ ਹਨ, ਇਸ ਲਈ ਇਸਨੂੰ ਜਲਦੀ ਹੀ ਬਣਾਇਆ ਜਾਵੇਗਾ। ਇਸ ਵਿੱਚ ਇੱਕ ਚੇਅਰਮੈਨ ਅਤੇ ਦੋ ਮੈਂਬਰ ਹੋਣਗੇ ਜਿਨ੍ਹਾਂ ਦੇ ਨਾਵਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਸ਼੍ਰੀਹਰੀਕੋਟਾ ਵਿਖੇ ਤੀਜੇ ਲਾਂਚ ਪੈਡ ਨੂੰ ਮਨਜੂਰੀ
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕੈਬਨਿਟ ਨੇ ਸ਼੍ਰੀਹਰੀਕੋਟਾ ਵਿਖੇ ਤੀਜੇ ਲਾਂਚ ਪੈਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਆਧੁਨਿਕ ਹੋਵੇਗਾ। ਇਹ ਨੈਕਸਟ ਜੈਨ ਲਾਂਚ ਵਹੀਕਲ ਲਈ ਮਦਦਗਾਰ ਹੋਵੇਗਾ। ਰਾਕੇਟ ਨੂੰ ਇਸ ਲਾਂਚ ਪੈਡ ‘ਤੇ ਲਿਟਾ ਕੇ ਅਸੈਂਬਲ ਕਰਕੇ ਵਾਪਸ ਸਿੱਧਾ ਖੜਾਕੀਤਾ ਜਾ ਸਕੇਗਾ ਅਤੇ ਫਿਰ ਸਿੱਧਾ ਖੜ੍ਹਾ ਕੀਤਾ ਜਾ ਸਕੇਗਾ। ਇਸਦੀ ਲਾਗਤ 3985 ਕਰੋੜ ਰੁਪਏ ਹੋਵੇਗੀ। ਇਸਦੀ ਸਮਰੱਥਾ ਪਿਛਲੇ ਦੋ ਲਾਂਚ ਪੈਡਾਂ ਨਾਲੋਂ ਵੱਧ ਹੋਵੇਗੀ।
48 ਮਹੀਨਿਆਂ ਵਿੱਚ ਪੂਰਾ ਹੋਵੇਗਾ ਕੰਮ
ਕੇਂਦਰੀ ਮੰਤਰੀ ਦੇ ਅਨੁਸਾਰ, ਸ਼੍ਰੀਹਰੀਕੋਟਾ ਵਿਖੇ ਤੀਜੇ ਲਾਂਚ ਪੈਡ ਦਾ ਕੰਮ ਅਗਲੇ 48 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਇਸਨੂੰ ਅਗਲੇ 30 ਸਾਲਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾਵੇਗਾ। ਭਵਿੱਖ ਵਿੱਚ, ਇਸਰੋ ਮਨੁੱਖੀ ਚੰਦਰਯਾਨ ਮਿਸ਼ਨ ਲਾਂਚ ਕਰਨ ਜਾ ਰਿਹਾ ਹੈ, ਇਸ ਲਾਂਚ ਪੈਡ ਦੀ ਵਰਤੋਂ ਉਸ ਵਿੱਚ ਵੀ ਕੀਤੀ ਜਾਵੇਗੀ।