ਵਰਲਡ ਹੈਲਥ ਡੇਅ 2025: ਦੇਸ਼ ਵਿੱਚ ਵਧ ਰਿਹਾ ਕੈਂਸਰ ਦਾ ਖ਼ਤਰਾ, ਲੱਛਣਾਂ ਦੀ ਸਮੇਂ ਸਿਰ ਪਛਾਣ ਕਿਉਂ ਜ਼ਰੂਰੀ?
ਵਰਲਡ ਹੈਲਥ ਡੇਅ ਮੌਕੇ ਕੈਂਸਰ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਸਮੇਂ ਸਿਰ ਲੱਛਣਾਂ ਦੀ ਪਛਾਣ ਨਾ ਹੋਣ ਕਾਰਨ ਬਿਮਾਰੀ ਦਾ ਦੇਰੀ ਨਾਲ ਪਤਾ ਲੱਗ ਜਾਂਦਾ ਹੈ। ਇਸ ਕਾਰਨ ਕੈਂਸਰ ਆਪਣੇ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਜਿੱਥੇ ਮਰੀਜ਼ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਦੁਨੀਆ ਭਰ ਵਿੱਚ 7 ਅਪ੍ਰੈਲ ਨੂੰ ਵਰਲਡ ਹੈਲਥ ਡੇਅ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ ਇਸ ਸਮੇਂ ਸਭ ਤੋਂ ਵੱਡਾ ਖ਼ਤਰਾ Noncommunicable Diseases ਹਨ। ਇਹ ਉਹ ਬਿਮਾਰੀਆਂ ਹਨ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲਦੀਆਂ, ਪਰ ਭਾਰਤ ਵਿੱਚ ਗੈਰ-ਸੰਚਾਰੀ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਸ਼ੂਗਰ ਅਤੇ ਦਿਲ ਦੇ ਰੋਗ ਬੇਸ਼ੱਕ ਚਿੰਤਾ ਦਾ ਕਾਰਨ ਹਨ, ਪਰ ਹੁਣ ਜਿਸ ਤਰ੍ਹਾਂ ਕੈਂਸਰ ਦੇ ਮਾਮਲੇ ਵਧ ਰਹੇ ਹਨ, ਉਹ ਭਵਿੱਖ ਵਿੱਚ ਵੱਡੇ ਖ਼ਤਰੇ ਦਾ ਸੰਕੇਤ ਹੈ। ਹਾਲਾਂਕਿ ਜੇਕਰ ਇਸ ਬੀਮਾਰੀ ਦੀ ਸਹੀ ਸਮੇਂ ‘ਤੇ ਪਛਾਣ ਕਰ ਲਈ ਜਾਵੇ ਤਾਂ ਇਸ ‘ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ।
ਡਾਕਟਰੀ ਭਾਸ਼ਾ ਵਿੱਚ ਇਸ ਨੂੰ Early Detection ਕਿਹਾ ਜਾਂਦਾ ਹੈ। ਇਹ ਪਹੁੰਚ ਕੈਂਸਰ ਦੇ ਮਰੀਜ਼ਾਂ ਦੀਆਂ ਜਾਨਾਂ ਬਚਾ ਸਕਦੀ ਹੈ, ਖਾਸ ਤੌਰ ‘ਤੇ ਅਜਿਹੇ ਦੇਸ਼ ਵਿੱਚ ਜਿੱਥੇ ਕੈਂਸਰ ਦੇ 60% ਤੋਂ ਵੱਧ ਕੇਸਾਂ ਦਾ ਦੇਰੀ ਨਾਲ ਪਤਾ ਲਗਾਇਆ ਜਾਂਦਾ ਹੈ ਅਤੇ ਗੈਰ-ਸੰਚਾਰੀ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਬਿਮਾਰੀਆਂ ਦੀ ਕੁੱਲ ਸੰਖਿਆ ਦਾ ਲਗਭਗ 70% ਹੁੰਦੀਆਂ ਹਨ।
ਕੈਂਸਰ ਦੀ ਸਮੇਂ ‘ਤੇ ਪਛਾਣ ਕਿਵੇਂ ਹੋਵੇਗੀ?
ਏਮਜ਼ ਦਿੱਲੀ ਵਿਖੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਜੀ.ਕੇ ਰਥ ਕਹਿੰਦੇ ਹਨ। ਕੈਂਸਰ ਦੇ ਮਾਮਲਿਆਂ ਵਿੱਚ ਜਲਦੀ ਪਤਾ ਲਗਾਉਣਾ ਅਤੇ ਰੋਕਥਾਮ ਦੀ ਦੇਖਭਾਲ ਬਹੁਤ ਮਹੱਤਵਪੂਰਨ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਕੈਂਸਰ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ। ਭਾਰਤ ਵਿੱਚ ਵੀ ਇਹ ਇੱਕ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ ਪਰ ਚੰਗੀ ਗੱਲ ਇਹ ਹੈ ਕਿ ਇਸ ਦਾ ਇਲਾਜ ਸੰਭਵ ਹੈ। ਤਕਰੀਬਨ 60% ਕੈਂਸਰ ਠੀਕ ਹੋ ਜਾਂਦੇ ਹਨ ਜੇਕਰ ਸਮੇਂ ਸਿਰ ਪਤਾ ਲੱਗ ਜਾਵੇ।
ਲੱਛਣ ਦਿਖਾਈ ਦਿੰਦੇ ਹੀ ਜਾਂਚ ਕਰਾਓ
ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਰੀਰ ਵਿੱਚ ਕਿਸੇ ਵੀ ਬਿਮਾਰੀ ਜਾਂ ਗੱਠ ਦੇ ਵਿਕਾਸ ਨੂੰ ਹਲਕੇ ਵਿੱਚ ਨਾ ਲਓ। ਜੇਕਰ ਕੋਈ ਵੀ ਸਮੱਸਿਆ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਬਣੀ ਰਹੇ ਤਾਂ ਕਿਸੇ ਚੰਗੇ ਡਾਕਟਰ ਨਾਲ ਸੰਪਰਕ ਕਰੋ। ਕਦੇ ਵੀ ਖੁਦ ਦਵਾਈ ਨਾ ਲਓ ਅਤੇ ਹਰ 6 ਮਹੀਨਿਆਂ ਬਾਅਦ ਆਪਣੇ ਸਰੀਰ ਦੀ ਜਾਂਚ ਕਰਵਾਓ। ਜੇਕਰ ਕਿਸੇ ਵੀ ਬੀਮਾਰੀ ਦੇ ਲੱਛਣ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਇਸ ਮਾਮਲੇ ‘ਚ ਲਾਪਰਵਾਹ ਨਾ ਰਹੋ ਅਤੇ ਕੈਂਸਰ ਦੇ ਇਨ੍ਹਾਂ ਲੱਛਣਾਂ ਨੂੰ ਧਿਆਨ ‘ਚ ਰੱਖੋ।
ਕੀ ਹੁੰਦੇ ਹਨ ਕੈਂਸਰ ਦੇ ਲੱਛਣ
- ਅਚਾਨਕ ਬਿਨਾ ਕਿਸੇ ਕਾਰਨ ਭਾਰ ਘਟਣਾ
- ਸਰੀਰ ਵਿੱਚ ਖੂਨ ਦੀ ਕਮੀ
- ਹਮੇਸ਼ਾ ਥੱਕਿਆ ਹੋਣਾ
- ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਇੱਕ ਗੰਢ ਜੋ ਠੀਕ ਨਹੀਂ ਹੋ ਰਹੀ ਹੈ