Benefits of Fruits: ਫਲ ਖਾਣ ਦੇ ਵੀ ਹਨ ਕੁੱਝ ਜਰੂਰੀ ਨਿਯਮ ਕਿ ਤੁਸੀਂ ਜਾਣਦੇ ਹੋ?
ਫਲ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹਨ। ਫਲ ਖਾਣ ਨਾਲ ਜਿੱਥੇ ਸਰੀਰ ਨੂੰ ਊਰਜਾ ਮਿਲਦੀ ਹੈ, ਉੱਥੇ ਇਹ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦੇ ਹਨ । ਇਹ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ।
ਫਲ ਖਾਣ ਦੇ ਵੀ ਹਨ ਕੁੱਝ ਜਰੂਰੀ ਨਿਯਮ ਕਿ ਤੁਸੀਂ ਜਾਣਦੇ ਹੋ? | Important rules for eating fruits
ਸਵੇਰੇ ਖਾਲੀ ਪੇਟ ਫਲ ਖਾਣਾ ਨੁਕਸਾਨਦੇਹ ਹੈ
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਾਨੂੰ ਸਵੇਰੇ ਖਾਲੀ ਪੇਟ ਫਲ ਨਹੀਂ ਖਾਣੇ ਚਾਹੀਦੇ। ਇਹ ਸਾਡੇ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਵੇਰੇ 6-10 ਵਜੇ ਤੱਕ ਦਾ ਸਮਾਂ ਕਫ ਕਾਲ ਹੁੰਦਾ ਹੈ। ਇਸ ਸਮੇਂ ਦੌਰਾਨ ਸਾਡੀ ਪਾਚਨ ਕਿਰਿਆ ਬਹੁਤ ਹੌਲੀ ਹੋ ਜਾਂਦੀ ਹੈ। ਇਸ ਲਈ ਇਸ ਸਮੇਂ ਦੌਰਾਨ ਫਲਾਂ ਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਸਾਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।ਫਲ ਦੀ ਬਜਾਏ ਇਹ ਖਾਣਾ ਚੰਗਾ ਹੋਵੇਗਾ
ਆਯੁਰਵੇਦ ਦੇ ਅਨੁਸਾਰ, ਨਾਸ਼ਤਾ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਸਾਡਾ ਸਰੀਰ ਇਸਨੂੰ ਆਸਾਨੀ ਨਾਲ ਪਚਾ ਸਕੇ ਅਤੇ ਸਾਨੂੰ ਪੂਰੇ ਦਿਨ ਲਈ ਊਰਜਾ ਪ੍ਰਦਾਨ ਕਰੇ। ਅਜਿਹੀ ਸਥਿਤੀ ‘ਚ ਨਾਸ਼ਤੇ ਲਈ ਖਿਚੜੀ ਜਾਂ ਦਲੀਆ ਨੂੰ ਸਹੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਨਾਸ਼ਤੇ ‘ਚ ਫਲ ਖਾਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਦਾਲਚੀਨੀ ਜਾਂ ਸੁੱਕਾ ਅਦਰਕ ਵਰਗੇ ਮਸਾਲੇ ਪਾ ਕੇ ਖਾ ਸਕਦੇ ਹੋ। ਸਰਦੀ ਦੇ ਮੌਸਮ ਵਿੱਚ ਸਾਨੂੰ ਨਾਸ਼ਤੇ ਵਿੱਚ ਫਲਾਂ ਨੂੰ ਸ਼ਾਮਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਫਲਾਂ ਨੂੰ ਗਲਤ ਤਰੀਕੇ ਨਾਲ ਨਹੀਂ ਖਾਣਾ ਚਾਹੀਦਾ
ਫਲ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ। ਪਰ ਜੇਕਰ ਫਲਾਂ ਦਾ ਸਹੀ ਤਰੀਕੇ ਨਾਲ ਸੇਵਨ ਨਾ ਕੀਤਾ ਜਾਵੇ ਤਾਂ ਅਸੀਂ ਮੁਸੀਬਤ ਵਿੱਚ ਪੈ ਸਕਦੇ ਹਾਂ। ਸਾਨੂੰ ਕਦੇ ਵੀ ਮਿੱਠੇ ਅਤੇ ਖੱਟੇ ਫਲਾਂ ਨੂੰ ਮਿਲਾ ਕੇ ਨਹੀਂ ਖਾਣਾ ਚਾਹੀਦਾ। ਕਿਉਂਕਿ ਖੱਟੇ ਅਤੇ ਮਿੱਠੇ ਫਲਾਂ ਵਿੱਚ ਵਿਰੋਧੀ ਤੱਤ ਹੁੰਦੇ ਹਨ। ਇਹ ਸਾਡੇ ਸਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਦੇ ਨਾਲ ਹੀ ਸਾਨੂੰ ਫਲ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
