Lemon is Beneficial: ਨਿੰਬੂ ਐਸੀਡਿਟੀ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ, ਇਸ ਤਰ੍ਹਾਂ ਕਰੋ ਵਰਤੋਂ

Updated On: 

19 Mar 2023 18:43 PM

Acidity: ਅਜੋਕੇ ਸਮੇਂ ਵਿੱਚ ਐਸਿਡਿਟੀ ਇੱਕ ਆਮ ਸਮੱਸਿਆ ਬਣ ਗਈ ਹੈ। ਜੇਕਰ ਅਸੀਂ ਕੁਝ ਮਸਾਲੇਦਾਰ ਜਾਂ ਕੁਝ ਮਾਤਰਾ 'ਚ ਖਾਂਦੇ ਹਾਂ ਤਾਂ ਸਾਨੂੰ ਐਸੀਡਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਐਸੀਡਿਟੀ ਦੀ ਵਜ੍ਹਾ ਨਾਲ ਵਿਅਕਤੀ ਨੂੰ ਪੇਟ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Lemon is Beneficial: ਨਿੰਬੂ ਐਸੀਡਿਟੀ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ, ਇਸ ਤਰ੍ਹਾਂ ਕਰੋ ਵਰਤੋਂ
Follow Us On

Health News: ਅਜੋਕੇ ਸਮੇਂ ਵਿੱਚ ਐਸਿਡਿਟੀ ਇੱਕ ਆਮ ਸਮੱਸਿਆ ਬਣ ਗਈ ਹੈ। ਜੇਕਰ ਅਸੀਂ ਕੁਝ ਮਸਾਲੇਦਾਰ (Spicy) ਜਾਂ ਕੁਝ ਮਾਤਰਾ ‘ਚ ਖਾਂਦੇ ਹਾਂ ਤਾਂ ਸਾਨੂੰ ਐਸੀਡਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਐਸੀਡਿਟੀ ਦੀ ਵਜ੍ਹਾ ਨਾਲ ਵਿਅਕਤੀ ਨੂੰ ਪੇਟ ‘ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਪੇਟ ਫੁੱਲਣਾ, ਮਤਲੀ, ਗੈਸ, ਦਿਲ ਵਿੱਚ ਜਲਨ ਦੇ ਨਾਲ-ਨਾਲ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਸੀਡਿਟੀ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਐਸੀਡਿਟੀ ਤੋਂ ਬਚਣ ਦਾ ਬਹੁਤ ਹੀ ਆਸਾਨ ਅਤੇ ਕਾਰਗਰ ਤਰੀਕਾ ਦੱਸ ਰਹੇ ਹਾਂ। ਜਿਸ ਦੀ ਵਰਤੋਂ ਨਾਲ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।

ਨਿੰਬੂ ਐਸੀਡਿਟੀ ਤੋਂ ਰਾਹਤ ਦਿੰਦਾ ਹੈ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਐਸੀਡਿਟੀ ਦੀ ਸਥਿਤੀ ਵਿੱਚ ਨਿੰਬੂ (Lemon) ਦਾ ਸੇਵਨ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਉਨ੍ਹਾਂ ਦੇ ਅਨੁਸਾਰ ਨਿੰਬੂ ਦੇ ਰਸ ਵਿੱਚ ਅਲਕਲਾਈਜ਼ਿੰਗ ਪ੍ਰਭਾਵ ਹੁੰਦਾ ਹੈ, ਜੋ ਪੇਟ ਦੇ ਐਸਿਡ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਦਿਲ ਵਿੱਚ ਜਲਨ ਅਤੇ ਬਦਹਜ਼ਮੀ ਵਰਗੇ ਲੱਛਣ ਘੱਟ ਹੋ ਸਕਦੇ ਹਨ। ਹਾਲਾਂਕਿ ਇਸ ‘ਤੇ ਅਜੇ ਹੋਰ ਖੋਜ ਦੀ ਲੋੜ ਹੈ। ਨਿੰਬੂ ਦੇ ਰਸ ਦਾ pH ਲੈਵਲ 3 ਹੁੰਦਾ ਹੈ, ਇਸ ਲਈ ਇਸ ਨੂੰ ਪਾਣੀ ‘ਚ ਮਿਲਾ ਕੇ ਪੀਣਾ ਚਾਹੀਦਾ ਹੈ, ਤਾਂ ਕਿ pH ਪੱਧਰ ਨੂੰ ਸੰਤੁਲਿਤ ਰੱਖਿਆ ਜਾ ਸਕੇ। ਪਰ ਤੁਹਾਨੂੰ ਪਾਣੀ ਅਤੇ ਨਿੰਬੂ ਦੇ ਰਸ ਦੀ ਮਾਤਰਾ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਐਸਿਡਿਟੀ ਹੋਣ ‘ਤੇ ਨਿੰਬੂ ਦੀ ਵਰਤੋਂ ਕਿਵੇਂ ਕਰੀਏ

ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਇੱਕ ਚਮਚ ਤਾਜ਼ੇ ਨਿੰਬੂ ਦਾ ਰਸ 250 ਮਿਲੀਲੀਟਰ ਪਾਣੀ ਵਿੱਚ ਮਿਲਾ ਕੇ ਪੀਣਾ ਚਾਹੀਦਾ ਹੈ। ਇਹ ਨਿੰਬੂ ਦੇ ਰਸ ਦੇ pH ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ। ਤੁਸੀਂ ਚਾਹੋ ਤਾਂ ਇਸ ‘ਚ ਸ਼ਹਿਦ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ। ਅਜਿਹਾ ਕਰਨ ਨਾਲ ਸਾਨੂੰ ਐਸੀਡਿਟੀ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਨਿੰਬੂ ਦਾ ਰਸ ਪੀਣ ਨਾਲ ਸਾਡੇ ਸ਼ਰੀਰ ਵਿੱਚ ਕਈਂ ਪੋਸ਼ਕ ਤੱਤਾਂ ਦੀ ਭਰਭਾਈ ਹੁੰਦੀ ਹੈ । ਖਾਸ ਕਰਕੇ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਡਾਕਟਰ ਸਾਨੂੰ ਇਸ ਦੇ ਰਸ ਦਾ ਰੂਟੀਨ ਵਿੱਚ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ