ਵਧਦੇ ਭਾਰ ਅਤੇ ਮੋਟਾਪੇ ਤੋਂ ਚਾਹੁੰਦੇ ਹੋ ਮੁਕਤੀ ਤਾਂ ਅੱਜ ਤੋਂ ਹੀ ਬਦਲੋ ਇਹ ਆਦਤਾਂ
ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮੱਸਿਆ ਪਿੱਛੇ ਸਾਡੀ ਰੁਟੀਨ ਅਤੇ ਖਾਣ-ਪੀਣ ਦੀਆਂ ਆਦਤਾਂ ਹਨ।
ਬਦਲਦੀ ਜੀਵਨ ਸ਼ੈਲੀ ਨਾਲ ਅਸੀਂ ਆਸਾਨੀ ਨਾਲ ਕੁਝ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਇਹਨਾਂ ਵਿੱਚੋਂ ਸਭ ਤੋਂ ਆਮ ਮੋਟਾਪਾ ਜਾਂ ਵਧਦਾ ਭਾਰ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮੱਸਿਆ ਪਿੱਛੇ ਸਾਡੀ ਰੁਟੀਨ ਅਤੇ ਖਾਣ-ਪੀਣ ਦੀਆਂ ਆਦਤਾਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸਾਡੀਆਂ ਆਦਤਾਂ ਇਸ ਹੱਦ ਤੱਕ ਵਿਗੜ ਚੁੱਕੀਆਂ ਹਨ ਕਿ ਸਵੇਰੇ ਉੱਠਦੇ ਹੀ ਅਸੀਂ ਅਜਿਹੇ ਕੰਮ ਕਰਨ ਲੱਗ ਜਾਂਦੇ ਹਾਂ ਜਿਸ ਦਾ ਸਿੱਧਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਅਸੀਂ ਸਵੇਰੇ ਉੱਠਦੇ ਹੀ ਆਪਣੀਆਂ ਆਦਤਾਂ ਨੂੰ ਸੁਧਾਰਦੇ ਹੋਏ ਕੁਝ ਗੱਲਾਂ ਵੱਲ ਧਿਆਨ ਦੇਈਏ ਤਾਂ ਅਸੀਂ ਨਿਸ਼ਚਿਤ ਤੌਰ ‘ਤੇ ਅਜਿਹੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ।
7-8 ਘੰਟੇ ਤੋਂ ਵੱਧ ਨਹੀਂ ਸੌਣਾ ਚਾਹੀਦਾ
ਨੀਂਦ ਆਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਸਿਹਤਮੰਦ ਜੀਵਨ ਜਿਊਣ ਲਈ ਤੁਹਾਡੇ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਸ ਤੋਂ ਘੱਟ ਸੌਂ ਰਹੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਹੈ। ਜੇਕਰ ਤੁਸੀਂ ਅੱਠ ਘੰਟੇ ਤੋਂ ਜ਼ਿਆਦਾ ਸੌਂ ਰਹੇ ਹੋ ਤਾਂ ਇਸ ਦਾ ਤੁਹਾਡੇ ਭਾਰ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਕ ਰਿਸਰਚ ‘ਚ ਡਾਕਟਰਾਂ ਨੇ ਸਾਬਤ ਕੀਤਾ ਹੈ ਕਿ ਜੋ ਲੋਕ ਰੋਜ਼ਾਨਾ 9 ਤੋਂ 10 ਘੰਟੇ ਸੌਂਦੇ ਹਨ, ਉਨ੍ਹਾਂ ‘ਚ ਮੋਟਾਪੇ ਦਾ ਖ਼ਤਰਾ 21 ਫੀਸਦੀ ਜ਼ਿਆਦਾ ਹੁੰਦਾ ਹੈ।
ਸਵੇਰੇ ਉੱਠ ਕੇ ਕੋਸਾ ਪਾਣੀ ਜ਼ਰੂਰ ਪੀਓ
ਕੁਝ ਲੋਕ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ। ਇਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਕਾਰਨ ਸਾਡਾ ਭਾਰ ਤੇਜ਼ੀ ਨਾਲ ਵਧਦਾ ਹੈ। ਇਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਕੋਸੇ ਪਾਣੀ ਨਾਲ ਕਰੀਏ। ਅਜਿਹਾ ਕਰਨ ਨਾਲ ਸਾਡੇ ਸਰੀਰ ਵਿਚੋਂ ਸਾਰੇ ਮਾੜੇ ਪਦਾਰਥ ਬਾਹਰ ਨਿੱਕਲ ਜਾਂਦੇ ਹਨ । ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ ਉੱਠ ਕੇ ਇੱਕ ਜਾਂ ਦੋ ਗਿਲਾਸ ਕੋਸਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
ਆਪਣੇ ਨਾਸ਼ਤੇ ਨੂੰ ਪ੍ਰੋਟੀਨ ਨਾਲ ਭਰਪੂਰ ਬਣਾਓ
ਚੰਗੀ ਸਿਹਤ ਦੇ ਨਾਲ-ਨਾਲ ਜੇਕਰ ਤੁਸੀਂ ਭਾਰ ਵਧਣ ਤੋਂ ਬਚਣਾ ਚਾਹੁੰਦੇ ਹੋ ਤਾਂ ਸਵੇਰ ਦੇ ਨਾਸ਼ਤੇ ‘ਚ ਪ੍ਰੋਟੀਨ ਨਾਲ ਭਰਪੂਰ ਉਹ ਚੀਜ਼ਾਂ ਜ਼ਰੂਰ ਸ਼ਾਮਲ ਕਰੋ। ਆਪਣੇ ਭੋਜਨ ਵਿੱਚ ਚਰਬੀ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਤੋਂ ਪਰਹੇਜ਼ ਕਰੋ। ਸਵੇਰੇ ਜਿਆਦਾ ਫੈਟ ਅਤੇ ਜਿਆਦਾ ਸੋਡੀਅਮ ਵਾਲਾ ਨਾਸ਼ਤਾ ਛੱਡਣਾ ਤੁਹਾਡੇ ਪੇਟ ਨੂੰ ਦਿਨ ਭਰ ਆਰਾਮ ਦੇਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਕੋਸ਼ਿਸ਼ ਕਰੋ ਕਿ ਸਵੇਰੇ ਉੱਠ ਕੇ ਬਹੁਤ ਸਾਰੀਆਂ ਫਾਈਬਰ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ, ਇਸ ਨਾਲ ਦਿਨ ਭਰ ਤੁਹਾਡੇ ਪੇਟ ਵਿੱਚ ਗੈਸ ਬਣ ਸਕਦੀ ਹੈ।
ਸਵੇਰੇ ਸੈਰ ਕਰੋ ਜਾਂ ਕਸਰਤ ਕਰੋ
ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਸੈਰ ਜਾਂ ਕਸਰਤ ਲਈ ਸਮਾਂ ਨਹੀਂ ਕੱਢਦੇ। ਇਸ ਨਾਲ ਤੁਹਾਡਾ ਭਾਰ ਅਤੇ ਕਮਰ ਦਾ ਆਕਾਰ ਵਧਦਾ ਹੈ। ਕਿਉਂਕਿ ਸਵੇਰੇ ਉੱਠਣ ਤੋਂ ਬਾਅਦ ਤੁਹਾਨੂੰ ਦਫ਼ਤਰ ਵਿੱਚ ਲੰਮਾ ਸਮਾਂ ਬੈਠ ਕੇ ਕੰਮ ਕਰਨਾ ਪੈਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਵੇਰੇ ਘੱਟੋ-ਘੱਟ 45 ਮਿੰਟ ਤੇਜ਼ ਸੈਰ ਕਰੋ ਜਾਂ ਕਸਰਤ ਕਰੋ ਤਾਂ ਜੋ ਤੁਹਾਡੇ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਘੱਟ ਕੀਤਾ ਜਾ ਸਕੇ। ਜੇਕਰ ਤੁਸੀਂ ਅੱਜ ਅਜਿਹੀ ਸਾਵਧਾਨੀ ਵਰਤੋਗੇ, ਤਾਂ ਤੁਸੀਂ ਯਕੀਨੀ ਤੌਰ ‘ਤੇ ਮੋਟਾਪੇ ਅਤੇ ਕਮਰ ‘ਤੇ ਵਧ ਰਹੀ ਚਰਬੀ ਤੋਂ ਛੁਟਕਾਰਾ ਪਾ ਸਕੋਗੇ।