ਵੱਧ ਰਹੇ ਭਾਰ ਨੂੰ ਇਸ ਤਰਾਂ ਕਰੋ ਕੰਟਰੋਲ

Updated On: 

11 Feb 2023 13:55 PM

ਮੌਜੂਦਾ ਸਮੇਂ ਵਿੱਚ ਅਸੀਂ ਆਪਣੇ ਸ਼ਰੀਰ ਨਾਲ ਜੁੜੀ ਜਿਸ ਸਮੱਸਿਆ ਤੋਂ ਸਬ ਤੋਂ ਜਿਆਦਾ ਪਰੇਸ਼ਾਨ ਹਾਂ ਉਹ ਹੈ ਮੋਟਾਪੇ ਦੀ ਸਮੱਸਿਆ । ਮੋਟਾਪੇ ਨੂੰ ਸਾਰੀਆਂ ਬਿਮਾਰੀਆਂ ਦੀ ਜੜ ਵੀ ਕਿਹਾ ਜਾਂਦਾ ਹੈ।

ਵੱਧ ਰਹੇ ਭਾਰ ਨੂੰ ਇਸ ਤਰਾਂ ਕਰੋ ਕੰਟਰੋਲ

ਵਜ਼ਨ ਘਟਾਉਣ ਲਈ ਕਈ ਟ੍ਰਿਕਸ ਜਾਂ ਤਰੀਕੇ ਅਜਮਾਏ ਜਾਂਦੇ ਹਨ। ਇਹ ਇੱਕ ਚੰਗੀ ਆਦਤ ਹੈ ਪਰ ਜੇਕਰ ਗਲਤਫਹਿਮੀਆਂ ਜਾਂ ਮਿੱਥ ਹੋਣ ਤਾਂ ਇਸ ਦੇ ਕਈ ਨੁਕਸਾਨ ਵੀ ਹਨ। ਜਾਣੋਂ ਕਿਵੇਂ

Follow Us On

ਮੌਜੂਦਾ ਸਮੇਂ ਵਿੱਚ ਅਸੀਂ ਆਪਣੇ ਸ਼ਰੀਰ ਨਾਲ ਜੁੜੀ ਜਿਸ ਸਮੱਸਿਆ ਤੋਂ ਸਬ ਤੋਂ ਜਿਆਦਾ ਪਰੇਸ਼ਾਨ ਹਾਂ ਉਹ ਹੈ ਮੋਟਾਪੇ ਦੀ ਸਮੱਸਿਆ । ਮੋਟਾਪੇ ਨੂੰ ਸਾਰੀਆਂ ਬਿਮਾਰੀਆਂ ਦੀ ਜੜ ਵੀ ਕਿਹਾ ਜਾਂਦਾ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮੱਸਿਆ ਪਿੱਛੇ ਸਾਡੀ ਰੁਟੀਨ ਅਤੇ ਖਾਣ-ਪੀਣ ਦੀਆਂ ਆਦਤਾਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅੱਜ ਅਸੀਂ ਪੋਸ਼ਟਿਕ ਭੋਜਨ ਨਾ ਖਾ ਕੇ ਸਵਾਦ ਦੇ ਚੱਕਰ ਵਿੱਚ ਫਸ ਗਏ ਹਾਂ । ਅਸੀਂ ਬਾਜਾਰੀ ਖਾਣਾ ਬੜੇ ਸ਼ੌਂਕ ਨਾਲ ਖਾਂਦੇ ਹਾਂ । ਇਹ ਸਿਰਫ ਸਾਡੀ ਜੀਬ ਨੂੰ ਹੀ ਸਵਾਦ ਦਿੰਦਾ ਹੈ । ਬਾਕੀ ਸਾਰੇ ਸ਼ਰੀਰ ਨੂੰ ਬੀਮਾਰੀ। ਮੋਟਾਪਾ ਵੱਧਣ ਦਾ ਸੱਬ ਤੋਂ ਵੱਡਾ ਕਾਰਣ ਸਾਡਾ ਭੋਜਨ ਹੀ ਹੈ। ਦੂਜਾ ਕਾਰਣ ਸਾਡਾ ਲਾਈਫ ਸਟਾਈਲ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਕੁੱਝ ਅਹਿਮ ਗੱਲਾਂ ਵੱਲ ਧਿਆਨ ਦੇਵੀਏ ਤਾਂ ਅਸੀਂ ਮੋਟਾਪੇ ਦੀ ਸਮੱਸਿਆ ਤੋਂ ਬੱਚ ਸਕਦੇ ਹਾਂ ।

7-8 ਘੰਟੇ ਤੋਂ ਵੱਧ ਨਹੀਂ ਸੌਣਾ ਚਾਹੀਦਾ

ਨੀਂਦ ਆਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਸਿਹਤਮੰਦ ਜੀਵਨ ਜਿਊਣ ਲਈ ਤੁਹਾਡੇ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਸ ਤੋਂ ਘੱਟ ਸੌਂ ਰਹੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਹੈ। ਜੇਕਰ ਤੁਸੀਂ ਅੱਠ ਘੰਟੇ ਤੋਂ ਜ਼ਿਆਦਾ ਸੌਂ ਰਹੇ ਹੋ ਤਾਂ ਇਸ ਦਾ ਤੁਹਾਡੇ ਭਾਰ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਕ ਰਿਸਰਚ ‘ਚ ਡਾਕਟਰਾਂ ਨੇ ਸਾਬਤ ਕੀਤਾ ਹੈ ਕਿ ਜੋ ਲੋਕ ਰੋਜ਼ਾਨਾ 9 ਤੋਂ 10 ਘੰਟੇ ਸੌਂਦੇ ਹਨ, ਉਨ੍ਹਾਂ ‘ਚ ਮੋਟਾਪੇ ਦਾ ਖ਼ਤਰਾ 21 ਫੀਸਦੀ ਜ਼ਿਆਦਾ ਹੁੰਦਾ ਹੈ।

ਸਵੇਰੇ ਉੱਠ ਕੇ ਕੋਸਾ ਪਾਣੀ ਜ਼ਰੂਰ ਪੀਓ

ਕੁਝ ਲੋਕ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ। ਇਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਕਾਰਨ ਸਾਡਾ ਭਾਰ ਤੇਜ਼ੀ ਨਾਲ ਵਧਦਾ ਹੈ। ਇਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਕੋਸੇ ਪਾਣੀ ਨਾਲ ਕਰੀਏ। ਅਜਿਹਾ ਕਰਨ ਨਾਲ ਸਾਡੇ ਸਰੀਰ ਵਿਚੋਂ ਸਾਰੇ ਮਾੜੇ ਪਦਾਰਥ ਬਾਹਰ ਨਿੱਕਲ ਜਾਂਦੇ ਹਨ । ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ ਉੱਠ ਕੇ ਇੱਕ ਜਾਂ ਦੋ ਗਿਲਾਸ ਕੋਸਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।

ਆਪਣੇ ਨਾਸ਼ਤੇ ਨੂੰ ਪ੍ਰੋਟੀਨ ਨਾਲ ਭਰਪੂਰ ਬਣਾਓ

ਚੰਗੀ ਸਿਹਤ ਦੇ ਨਾਲ-ਨਾਲ ਜੇਕਰ ਤੁਸੀਂ ਭਾਰ ਵਧਣ ਤੋਂ ਬਚਣਾ ਚਾਹੁੰਦੇ ਹੋ ਤਾਂ ਸਵੇਰ ਦੇ ਨਾਸ਼ਤੇ ‘ਚ ਪ੍ਰੋਟੀਨ ਨਾਲ ਭਰਪੂਰ ਉਹ ਚੀਜ਼ਾਂ ਜ਼ਰੂਰ ਸ਼ਾਮਲ ਕਰੋ। ਆਪਣੇ ਭੋਜਨ ਵਿੱਚ ਚਰਬੀ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਤੋਂ ਪਰਹੇਜ਼ ਕਰੋ। ਸਵੇਰੇ ਜਿਆਦਾ ਫੈਟ ਅਤੇ ਜਿਆਦਾ ਸੋਡੀਅਮ ਵਾਲਾ ਨਾਸ਼ਤਾ ਛੱਡਣਾ ਤੁਹਾਡੇ ਪੇਟ ਨੂੰ ਦਿਨ ਭਰ ਆਰਾਮ ਦੇਣ ਵਿੱਚ ਮਦਦ ਕਰਦਾ ਹੈ।

ਸਵੇਰੇ ਸੈਰ ਕਰੋ ਜਾਂ ਕਸਰਤ ਕਰੋ

ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਸੈਰ ਜਾਂ ਕਸਰਤ ਲਈ ਸਮਾਂ ਨਹੀਂ ਕੱਢਦੇ। ਇਸ ਨਾਲ ਤੁਹਾਡਾ ਭਾਰ ਅਤੇ ਕਮਰ ਦਾ ਆਕਾਰ ਵਧਦਾ ਹੈ। ਕਿਉਂਕਿ ਸਵੇਰੇ ਉੱਠਣ ਤੋਂ ਬਾਅਦ ਤੁਹਾਨੂੰ ਦਫ਼ਤਰ ਵਿੱਚ ਲੰਮਾ ਸਮਾਂ ਬੈਠ ਕੇ ਕੰਮ ਕਰਨਾ ਪੈਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਵੇਰੇ ਘੱਟੋ-ਘੱਟ 45 ਮਿੰਟ ਤੇਜ਼ ਸੈਰ ਕਰੋ ਜਾਂ ਕਸਰਤ ਕਰੋ ਤਾਂ ਜੋ ਤੁਹਾਡੇ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਘੱਟ ਕੀਤਾ ਜਾ ਸਕੇ।