ਪਾਸਤਾ ਖਾਣ ਦੇ ਹੋ ਸ਼ੌਕੀਨ ਤਾਂ ਹੋ ਜਾਓ ਸਾਵਧਾਨ

Updated On: 

03 Feb 2023 13:27 PM

ਆਧੁਨਿਕ ਜੀਵਨ ਸ਼ੈਲੀ ਵਿੱਚ, ਸੁਆਦ ਨਾਲ ਭਰਪੂਰ ਭੋਜਨ ਨੇ ਸਾਡੀ ਥਾਲੀ ਵਿੱਚ ਪੌਸ਼ਟਿਕ ਭੋਜਨ ਦੀ ਥਾਂ ਲੈ ਲਈ ਹੈ। ਅਸੀਂ ਉਹ ਭੋਜਨ ਖਾਂਦੇ ਹਾਂ ਜੋ ਦੇਖਣ ਵਿਚ ਸੁੰਦਰ ਅਤੇ ਖਾਣ ਵਿਚ ਸਵਾਦ ਵਾਲਾ ਹੁੰਦਾ ਹੈ।

ਪਾਸਤਾ ਖਾਣ ਦੇ ਹੋ ਸ਼ੌਕੀਨ ਤਾਂ ਹੋ ਜਾਓ ਸਾਵਧਾਨ
Follow Us On

ਆਧੁਨਿਕ ਜੀਵਨ ਸ਼ੈਲੀ ਵਿੱਚ, ਸੁਆਦ ਨਾਲ ਭਰਪੂਰ ਭੋਜਨ ਨੇ ਸਾਡੀ ਥਾਲੀ ਵਿੱਚ ਪੌਸ਼ਟਿਕ ਭੋਜਨ ਦੀ ਥਾਂ ਲੈ ਲਈ ਹੈ। ਅਸੀਂ ਉਹ ਭੋਜਨ ਖਾਂਦੇ ਹਾਂ ਜੋ ਦੇਖਣ ਵਿਚ ਸੁੰਦਰ ਅਤੇ ਖਾਣ ਵਿਚ ਸਵਾਦ ਵਾਲਾ ਹੁੰਦਾ ਹੈ। ਅਸੀਂ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਅਜਿਹੇ ਭੋਜਨ ਦਾ ਸਾਡੀ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਅੱਜ ਕੱਲ੍ਹ ਅਸੀਂ ਸਾਦੇ ਅਤੇ ਰਵਾਇਤੀ ਭੋਜਨ ਨੂੰ ਛੱਡ ਕੇ ਫਾਸਟ ਫੂਡ ਵੱਲ ਤੇਜ਼ੀ ਨਾਲ ਦੌੜ ਰਹੇ ਹਾਂ। ਇਹ ਉਹ ਭੋਜਨ ਹਨ ਜੋ ਜਲਦੀ ਤਿਆਰ ਹੁੰਦੇ ਹਨ ਅਤੇ ਖਾਣ ਵਿੱਚ ਸਵਾਦੀ ਹੁੰਦੇ ਹਨ ਪਰ ਇਹ ਸਿਰਫ ਸਾਡਾ ਢਿੱਡ ਭਰਦੇ ਹਨ ਅਤੇ ਸਾਨੂੰ ਪੌਸ਼ਟਿਕ ਤੱਤ ਨਹੀਂ ਦਿੰਦੇ ਹਨ। ਇਸ ਸਮੇਂ ਜਿਨ੍ਹਾਂ ਫਾਸਟ ਫੂਡਜ਼ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਪਾਸਤਾ ਇਨ੍ਹਾਂ ਵਿੱਚੋਂ ਇੱਕ ਹੈ। ਇਹ ਬਹੁਤ ਹੀ ਸਵਾਦੀ ਬਣਦਾ ਹੈ ਅਤੇ ਕੁਝ ਸਮੇਂ ਵਿੱਚ ਤਿਆਰ ਹੋ ਜਾਂਦਾ ਹੈ। ਇਸੇ ਕਰਕੇ ਨੌਜਵਾਨ ਪੀੜ੍ਹੀ ਸਮੇਂ ਦੀ ਘਾਟ ਕਾਰਨ ਪਾਸਤਾ ਖਾਣ ਦੀ ਆਦਤ ਪਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਜ਼ਿਆਦਾ ਸੇਵਨ ਨਾਲ ਕਈ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਪਾਸਤਾ ਨੂੰ ਲਗਾਤਾਰ ਖਾਣ ਨਾਲ ਨਾ ਸਿਰਫ ਭਾਰ ਵਧ ਸਕਦਾ ਹੈ, ਸਗੋਂ ਇਸ ਨਾਲ ਸ਼ੂਗਰ ਦੀ ਸਮੱਸਿਆ ਵੀ ਵਧ ਸਕਦੀ ਹੈ। ਜੇਕਰ ਤੁਸੀਂ ਉਨ੍ਹਾਂ ਲੋਕਾਂ ‘ਚੋਂ ਹੋ ਜੋ ਅਕਸਰ ਪਾਸਤਾ ਖਾਂਦੇ ਹਨ ਤਾਂ ਇਸ ਦੇ ਨੁਕਸਾਨਾਂ ਬਾਰੇ ਜ਼ਰੂਰ ਜਾਣ ਲਓ।

ਸਰੀਰ ਵਿੱਚ ਪੌਸ਼ਟਿਕ ਤੱਤ ਦੀ ਕਮੀ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਪਾਸਤਾ ਖਾਂਦੇ ਹੋ ਤਾਂ ਇਹ ਨੁਕਸਾਨਦੇਹ ਨਹੀਂ ਹੈ। ਅਸੀਂ ਆਪਣੇ ਭੋਜਨ ਦਾ ਸੁਆਦ ਬਦਲਣ ਲਈ ਅਜਿਹਾ ਕਰ ਸਕਦੇ ਹਾਂ। ਪਰ ਜੇਕਰ ਅਸੀਂ ਪਾਸਤਾ ਜ਼ਿਆਦਾ ਖਾ ਰਹੇ ਹਾਂ ਤਾਂ ਇਹ ਸਾਡੇ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਵੇਗਾ। ਪਾਸਤਾ ਲਗਾਤਾਰ ਖਾਣ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਅਸਲ ‘ਚ ਪਾਸਤਾ ਨਾਲ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਨਹੀਂ ਮਿਲਦੇ, ਜਿਸ ਕਾਰਨ ਨਾ ਸਿਰਫ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ, ਸਗੋਂ ਕਈ ਬੀਮਾਰੀਆਂ ਵੀ ਹੋ ਸਕਦੀਆਂ ਹਨ।

ਡਾਇਬਟੀਜ਼ ਦਾ ਰੋਗੀ ਬਣਾ ਸਕਦਾ ਹੈ ਪਾਸਤਾ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਪਾਸਤਾ ਵਿਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਦੇ ਲਗਾਤਾਰ ਸੇਵਨ ਨਾਲ ਸਰੀਰ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਅਤੇ ਅਸੀਂ ਸ਼ੂਗਰ ਦੇ ਰੋਗੀ ਹੋ ਸਕਦੇ ਹਾਂ। ਇਸ ਲਈ ਸਾਨੂੰ ਇਸ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਦਿਲ ‘ਤੇ ਮਾੜਾ ਅਸਰ ਪਾ ਸਕਦਾ ਹੈ ਪ੍ਰੋਸੈਸਡ ਪਾਸਤਾ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਪਾਸਤਾ ਸਿਹਤ ਲਈ ਚੰਗਾ ਨਹੀਂ ਹੈ। ਦੂਜੇ ਪਾਸੇ, ਜੇਕਰ ਤੁਸੀਂ ਬਹੁਤ ਜ਼ਿਆਦਾ ਪ੍ਰੋਸੈਸਡ ਪਾਸਤਾ ਖਾ ਰਹੇ ਹੋ, ਤਾਂ ਇਹ ਤੁਹਾਡੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਖਾਸ ਕਰਕੇ ਸਫੇਦ ਪਾਸਤਾ ਖਾਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਦਰਅਸਲ, ਜ਼ਿਆਦਾ ਪ੍ਰੋਸੈਸਡ ਫੂਡ ਖਾਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਇਹ ਤੁਹਾਡਾ ਭਾਰ ਤੇਜ਼ੀ ਨਾਲ ਵਧਾਉਂਦਾ ਹੈ। ਇਸ ਲਈ ਜੇਕਰ ਤੁਸੀਂ ਪਾਸਤਾ ਖਾਣ ਦੇ ਸ਼ੌਕੀਨ ਹੋ ਤਾਂ ਇਸ ਨੂੰ ਘੱਟ ਤੋਂ ਘੱਟ ਮਾਤਰਾ ‘ਚ ਖਾਓ ਤਾਂ ਜੋ ਤੁਸੀਂ ਸਿਹਤਮੰਦ ਜੀਵਨ ਜੀ ਸਕੋ।

Exit mobile version