HIV ਟੀਕੇ ਦਾ ਪਹਿਲਾ ਟ੍ਰਾਇਲ ਸਫਲ, ਨਵੀਂ mRNA ਤਕਨਾਲੋਜੀ ਨੇ ਜਗਾਈ ਉਮੀਦ

Updated On: 

01 Aug 2025 19:37 PM IST

ਨਵਾਂ HIV ਟੀਕਾ ਅਮਰੀਕਾ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਟ੍ਰਾਇਲ ਕੀਤਾ ਗਿਆ ਸੀ। ਲਗਭਗ 108 ਸਿਹਤਮੰਦ ਲੋਕਾਂ ਨੂੰ ਇਹ ਟੀਕਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸਰੀਰ ਦੀ ਪ੍ਰਤੀਕਿਰਿਆ ਦੀ ਜਾਂਚ ਕੀਤੀ ਗਈ ਸੀ। ਇਸ ਟੀਕੇ ਦੀ ਖਾਸ ਗੱਲ ਇਹ ਸੀ ਕਿ ਇਹ mRNA ਤਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ, ਉਹੀ ਤਕਨਾਲੋਜੀ ਜਿਸ ਨਾਲ COVID-19 ਟੀਕੇ ਬਣਾਏ ਗਏ ਸਨ। ਪਰ HIV ਬਹੁਤ ਤੇਜ਼ੀ ਨਾਲ ਬਦਲਦਾ ਰਹਿੰਦਾ ਹੈ,ਯਾਨੀ ਕਿ ਇਹ ਆਪਣਾ ਰੂਪ ਬਦਲਦਾ ਰਹਿੰਦਾ ਹੈ।

HIV ਟੀਕੇ ਦਾ ਪਹਿਲਾ ਟ੍ਰਾਇਲ ਸਫਲ, ਨਵੀਂ mRNA ਤਕਨਾਲੋਜੀ ਨੇ ਜਗਾਈ ਉਮੀਦ
Follow Us On
ਦੁਨੀਆ ਭਰ ਦੇ ਵਿਗਿਆਨੀ ਪਿਛਲੇ ਕਈ ਸਾਲਾਂ ਤੋਂ HIV ਵਰਗੀ ਖ਼ਤਰਨਾਕ ਬਿਮਾਰੀ ਨਾਲ ਲੜਨ ਲਈ ਇੱਕ ਪ੍ਰਭਾਵਸ਼ਾਲੀ ਟੀਕੇ ਦੀ ਭਾਲ ਕਰ ਰਹੇ ਹਨ। ਪਰ ਹੁਣ ਇਸ ਦਿਸ਼ਾ ਵਿੱਚ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਹਾਲ ਹੀ ਵਿੱਚ ਇੱਕ ਪ੍ਰਯੋਗਾਤਮਕ ਟੀਕੇ ‘ਤੇ ਇੱਕ ਟੈਸਟ ਕੀਤਾ ਗਿਆ ਸੀ ਜਿਸ ਦੇ ਸ਼ੁਰੂਆਤੀ ਨਤੀਜੇ ਬਹੁਤ ਸਕਾਰਾਤਮਕ ਰਹੇ। ਪਰ ਕੀ ਇਹ ਟੀਕਾ ਪੂਰੀ ਤਰ੍ਹਾਂ ਸਫਲ ਹੋਵੇਗਾ? ਇਸ ਬਾਰੇ ਜਾਣਨ ਲਈ, ਤੁਹਾਨੂੰ ਪੂਰੀ ਕਹਾਣੀ ਨੂੰ ਸਮਝਣਾ ਪਵੇਗਾ। ਇਹ ਨਵਾਂ HIV ਟੀਕਾ ਅਮਰੀਕਾ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਟ੍ਰਾਇਲ ਕੀਤਾ ਗਿਆ ਸੀ। ਲਗਭਗ 108 ਸਿਹਤਮੰਦ ਲੋਕਾਂ ਨੂੰ ਇਹ ਟੀਕਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸਰੀਰ ਦੀ ਪ੍ਰਤੀਕਿਰਿਆ ਦੀ ਜਾਂਚ ਕੀਤੀ ਗਈ ਸੀ। ਇਸ ਟੀਕੇ ਦੀ ਖਾਸ ਗੱਲ ਇਹ ਸੀ ਕਿ ਇਹ mRNA ਤਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ, ਉਹੀ ਤਕਨਾਲੋਜੀ ਜਿਸ ਨਾਲ COVID-19 ਟੀਕੇ ਬਣਾਏ ਗਏ ਸਨ। ਪਰ HIV ਬਹੁਤ ਤੇਜ਼ੀ ਨਾਲ ਬਦਲਦਾ ਰਹਿੰਦਾ ਹੈ,ਯਾਨੀ ਕਿ ਇਹ ਆਪਣਾ ਰੂਪ ਬਦਲਦਾ ਰਹਿੰਦਾ ਹੈ। ਇਸ ਲਈ, ਇੱਕ ਮਜ਼ਬੂਤ ਅਤੇ ਵੱਖਰੀ ਕਿਸਮ ਦੀ ਇਮਿਊਨਿਟੀ ਦੀ ਲੋੜ ਹੁੰਦੀ ਹੈ ਅਤੇ ਇਹੀ bnAb ਐਂਟੀਬਾਡੀਜ਼ ਪ੍ਰਦਾਨ ਕਰ ਸਕਦੇ ਹਨ।

bnAb ਐਂਟੀਬਾਡੀ ਕੀ ਹੈ?

bnAb ਦਾ ਅਰਥ ਹੈ ਵਿਆਪਕ ਤੌਰ ‘ਤੇ ਨਿਰਪੱਖ ਐਂਟੀਬਾਡੀ, ਸਰਲ ਭਾਸ਼ਾ ਵਿੱਚ, ਜਦੋਂ ਕਿਸੇ ਵੀ ਕਿਸਮ ਦਾ ਵਾਇਰਸ (HIV ਵਾਇਰਸ) ਸਰੀਰ ਵਿੱਚ ਦਾਖਲ ਹੁੰਦਾ ਹੈ, ਤਾਂ ਸਾਡਾ ਇਮਿਊਨ ਸਿਸਟਮ ਇਸਦੇ ਵਿਰੁੱਧ ਐਂਟੀਬਾਡੀਜ਼ ਬਣਾਉਂਦਾ ਹੈ। ਪਰ HIV ਵਾਇਰਸ ਦੇ ਮਾਮਲੇ ਵਿੱਚ, ਇਮਿਊਨ ਸਿਸਟਮ ਆਮ ਐਂਟੀਬਾਡੀਜ਼ ਨੂੰ ਪਛਾਣਨ ਵਿੱਚ ਅਸਮਰੱਥ ਹੁੰਦਾ ਹੈ ਅਤੇ ਵਾਇਰਸ ਸਰੀਰ ਵਿੱਚ ਫੈਲਦਾ ਰਹਿੰਦਾ ਹੈ ਕਿਉਂਕਿ ਇਹ ਵਾਇਰਸ ਆਪਣਾ ਰੂਪ ਬਦਲਦਾ ਰਹਿੰਦਾ ਹੈ ਯਾਨੀ ਇਹ ਮਿਊਟੈਂਟ ਬਣਾਉਂਦਾ ਹੈ। ਇੱਥੇ bnAb ਕੰਮ ਕਰਦਾ ਹੈ। bnAb ਇੱਕ ਅਜਿਹਾ ਐਂਟੀਬਾਡੀ ਹੈ ਜੋ HIV ਵਾਇਰਸ ਦੇ ਵੱਖ-ਵੱਖ ਰੂਪਾਂ ਨੂੰ ਪਛਾਣਦਾ ਹੈ ਅਤੇ ਉਹਨਾਂ ਨੂੰ ਖਤਮ ਕਰਨ ਦੇ ਸਮਰੱਥ ਹੈ।

Trial ਵਿਚ ਕੀ ਸਾਹਮਣੇ ਆਇਆ ?

ਹਰ ਚੀਜ਼ ਕੁਝ ਆਪਣੀਆਂ ਚੁਣੌਤੀਆਂ ਲੈ ਕੇ ਆਉਂਦੀ ਹੈ। ਪਹਿਲੇ ਪੜਾਅ ਦੇ ਟ੍ਰਾਇਲ ‘ਚ ਕੁਝ ਅਜਿਹੇ ਸੰਕੇਤ ਮਿਲੇ ਜਿਨ੍ਹਾਂ ਨੂੰ ਟ੍ਰਾਇਲ ਦੇ ਇੱਕ ਵੱਖਰੇ ਟ੍ਰਾਇਲ ਦੀ ਜ਼ਰੂਰਤ ਸੀ। ਪਹਿਲੇ ਟ੍ਰਾਇਲ ਚ ਜਿਨ੍ਹਾਂ ਲੋਕਾਂ ਨੂੰ mRNA-ਨੈਨੋਪਾਰਟੀਕਲ ਟੀਕਾ ਦਿੱਤਾ ਗਿਆ, ਉਨ੍ਹਾਂ ‘ਚ 80% ਲੋਕਾਂ ਨੂੰ ਨਿਊਟਰਲਾਈਜ਼ਿੰਗ ਐਂਟੀਬਾਡੀਜ਼ ਬਣੀ, ਜਿਸਦਾ ਅਰਥ ਹੈ ਕਿ ਇਹ ਟੀਕਾ ਇਮਿਊਨ ਮੈਮੋਰੀ ਬਣਾਈ ਰੱਖਣ ਵਿੱਚ ਅਸਰਦਾਰ ਹੈ । ਪਰ ਇਸ ਦੇ ਨਾਲ,ਬਹੁਤ ਸਾਰੇ ਲੋਕਾਂ ਵਿੱਚ ਚਮੜੀ ਸੰਬਧੀ ਸਮੱਸਿਆ ਦੇਖੀ ਗਈ,ਹਾਲਾਂਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਸੀ, ਪਰ ਵਿਗਿਆਨੀ ਇਸ ਨੂੰ ਲੈ ਕੇ ਸੰਚੇਤ ਹੋ ਗਏ ਅਤੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ

HIV ਟੀਕੇ ਨਾਲ ਜੁੜੇ ਸਵਾਲ

ਇਸ ਤੋਂ ਇਲਾਵਾ, ਕੁਝ ਸਵਾਲ ਹਨ ਜਿਨ੍ਹਾਂ ਦੇ ਜਵਾਬ ਆਉਣ ਵਾਲੇ ਪੜਾਵਾਂ ਵਿੱਚ ਪਤਾ ਲੱਗ ਜਾਣਗੇ। ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਸਰੀਰ ਵਿੱਚ ਬਣਨ ਵਾਲੇ ਐਂਟੀਬਾਡੀਜ਼ ਕਿੰਨੇ ਸਮੇਂ ਤੱਕ ਰਹਿਣਗੇ? ਕੀ ਇੱਕ ਵੱਖਰੀ ਬੂਸਟਰ ਖੁਰਾਕ ਦੀ ਲੋੜ ਪਵੇਗੀ? ਕੀ ਇਹ ਟੀਕਾ ਪਹਿਲਾਂ ਤੋਂ ਸੰਕਰਮਿਤ ਲੋਕਾਂ ‘ਤੇ ਕੰਮ ਕਰੇਗਾ ਜਾਂ ਨਹੀਂ ਜਾਂ ਕੀ ਇਹ ਟੀਕਾ ਪਹਿਲਾਂ ਤੋਂ ਹੀ ਲਿਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਬਿਮਾਰੀ ਦਾ ਖ਼ਤਰਾ ਨਾ ਰਹੇ।

ਕਿਹੜੀ ਕੰਪਨੀ HIV ਟੀਕਾ ਬਣਾ ਰਹੀ ਹੈ?

ਹਾਲ ਹੀ ਵਿਚ ਇਸ ਟੀਕੇ ਦਾ ਪਹਿਲੇ ਫੇਜ ਦਾ ਟ੍ਰਾਇਲ ਹੋਇਆ ਹੈ, ਜਿਸ ਤੋਂ ਇਹ ਪਤਾ ਚਲਦਾ ਹੈ ਕਿ ਕੋਈ ਟੀਕਾ ਕਿਨ੍ਹਾਂ ਸੁਰੱਖਿਅਤ ਹੈ ਜਾਂ ਨਹੀਂ | ਇਸ ਦੇ ਅਸਲ ਨਤੀਜੇ ਦੁਸਰੇ ਅਤੇ ਤੀਸਰੇ ਟ੍ਰਾਇਲ ਤੋਂ ਬਾਅਦ ਹੀ ਪਤਾ ਲੱਗ ਸਕਣਗੇ । ਚੇਨਸਿਨ ਅਤੇ Moderna ਵਰਗੀਆਂ ਕੰਪਨੀਆਂ ਇਸ ਦੇ ਦੁਸਰੇ ਟ੍ਰਾਇਲ ਦੀ ਤਿਆਰੀ ਕਰ ਰਹੀਆਂ ਹਨ, ਤਾਂ ਜੋ ਭੱਵਿਖ ਵਿਚ ਇੱਕ ਅਸਰਦਾਰ ਟੀਕਾ ਤਿਆਰ ਕੀਤਾ ਜਾ ਸਕੇ |

HIV ਟੀਕਾ ਬਾਜ਼ਾਰ ਵਿੱਚ ਕਦੋਂ ਆਵੇਗਾ?

ਟੀਕੇ ਨੂੰ ਲੈ ਕੇ ਹਲ੍ਹੇ ਤੱਕ ਜਿਨ੍ਹੀਂ ਵੀ ਜਾਣਕਾਰੀ ਸਾਹਮਣੇ ਆਈ ਹੈ, ਉਸ ਤੋਂ ਇਹ ਜਾਪਦਾ ਕਿ mRNA ਤਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਰਿਹਾ ਟੀਕਾ HIV ਨਾਲ ਲੜਨ ਲਈ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ। ਜੇਕਰ ਵਿਗਿਆਨੀ ਆਉਣ ਵਾਲੇ ਟ੍ਰਾਇਲਾਂ ਵਿੱਚ ਸਫਲ ਹੋ ਜਾਂਦੇ ਹਨ, ਤਾਂ HIV ਵਰਗੀਆਂ ਘਾਤਕ ਬਿਮਾਰੀਆਂ ਦੀ ਰੋਕਥਾਮ ਦਾ ਰਾਹ ਖੁੱਲ੍ਹ ਜਾਵੇਗਾ।