Heart Care: ਸਰਦੀਆਂ ਦੇ ਮੌਸਮ ਵਿੱਚ ਇੰਝ ਰੱਖੋ ਦਿਲ ਦੀ ਦੇਖਭਾਲ ਕਰੋ, ਅਪਣਾਓ ਇਹ ਆਸਾਨ ਟਿਪਸ

Published: 

18 Nov 2023 08:47 AM

Heart Care: ਜੇਕਰ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਸਰਦੀਆਂ ਦੇ ਮੌਸਮ ਵਿੱਚ ਵੀ ਆਪਣੇ ਸਰੀਰ ਨੂੰ ਐਕਟਿਵ ਰੱਖੋ। ਤਦ ਹੀ ਤੁਸੀਂ ਆਪਣੇ ਸਰੀਰ ਦੀ ਚੰਗੀ ਦੇਖਭਾਲ ਕਰ ਸਕੋਗੇ। ਸਰੀਰ ਨੂੰ ਐਕਟਿਵ ਰੱਖਣ ਨਾਲ ਖੂਨ ਦਾ ਸੰਚਾਰ ਵੀ ਬਿਹਤਰ ਹੋਵੇਗਾ। ਇਸ ਨਾਲ ਤੁਹਾਡੇ ਦਿਲ ਦੀ ਸਿਹਤ ਵੀ ਠੀਕ ਰਹੇਗੀ। ਆਓ ਜਾਣਦੇ ਹਾਂ ਸਰਦੀਆਂ ਵਿੱਚ ਦਿਲ ਦੀ ਸਿਹਤ ਦਾ ਧਿਆਨ ਰੱਖਣ ਦੇ ਤਰੀਕੇ।

Heart Care: ਸਰਦੀਆਂ ਦੇ ਮੌਸਮ ਵਿੱਚ ਇੰਝ ਰੱਖੋ ਦਿਲ ਦੀ ਦੇਖਭਾਲ ਕਰੋ, ਅਪਣਾਓ ਇਹ ਆਸਾਨ ਟਿਪਸ
Follow Us On

Heart Care Tips : ਸਰਦੀ ਦਾ ਮੌਸਮ ਆਉਣ ਦੇ ਨਾਲ ਹੀ ਬੀਮਾਰੀਆਂ ਵੀ ਕਹਿਰ ਮਚਾਉਣ ਲੱਗਦੀਆਂ ਹਨ। ਜ਼ੁਕਾਮ, ਖੰਘ ਅਤੇ ਬੁਖਾਰ ਤੋਂ ਕੋਈ ਨਾ ਕੋਈ ਵਿਅਕਤੀ ਪ੍ਰੇਸ਼ਾਨ ਰਹਿੰਦਾ ਹੀ ਹੈ। ਗੱਲ ਖਾਣ-ਪੀਣ ਜਾਂ ਰੁਟੀਨ ਚੈਕਅੱਪ ਦੀ ਹੋਵੇ ਤਾਂ ਕਿਸੇ ਵੀ ਤਰ੍ਹਾਂ ਲਾਪਰਵਾਹ ਰਹਿਣਾ ਠੀਕ ਨਹੀਂ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਐਕਟਿਵ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ‘ਚ ਸੁਧਾਰ ਹੋਵੇਗਾ ਅਤੇ ਦਿਲ ਦੀ ਸਿਹਤ ਵੀ ਚੰਗੀ ਰਹੇਗੀ।

ਉੱਥੇ ਹੀ ਜੇਕਰ ਅਸੀਂ ਆਪਣੇ ਘਰ ਦੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਲਈ ਜ਼ਿਆਦਾ ਸਰੀਰਕ ਕੰਮ ਕਰਨਾ ਸੰਭਵ ਨਹੀਂ ਹੈ। ਸਾਡੀ ਜੀਵਨ ਸ਼ੈਲੀ ਅਤੇ ਖੁਰਾਕ ਦਿਲ ਦੀ ਸਿਹਤ ‘ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਇਸ ਲਈ ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਅਸੀਂ ਤੁਹਾਨੂੰ ਕੁਝ ਆਸਾਨ ਹੈਲਥ ਟਿਪਸ ਦੱਸਣ ਜਾ ਰਹੇ ਹਾਂ, ਜੋ ਸਰਦੀਆਂ ਦੇ ਮੌਸਮ ‘ਚ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣਗੇ।

ਬਲੱਡ ਪ੍ਰੈਸ਼ਰ ਦੀ ਜਾਂਚ ਕਰੋ

ਹਾਈ ਬਲੱਡ ਪ੍ਰੈਸ਼ਰ ਹਰ ਘਰ ਵਿੱਚ ਇੱਕ ਸਮੱਸਿਆ ਬਣ ਗਿਆ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਇਸਦੀ ਇੰਨੀ ਆਸਾਨੀ ਨਾਲ ਪਤਾ ਨਹੀਂ ਚੱਲ ਪਾਉਂਦਾ ਹੈ। ਇਸ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਬੀਪੀ ਵਧਣ ਨਾਲ ਦਿਲ ਦੀ ਸਮੱਸਿਆ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਇਸ ਲਈ, ਨਿਯਮਿਤ ਤੌਰ ‘ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹੋ।

ਵਿਟਾਮਿਨ ਡੀ

ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਵਿਟਾਮਿਨ ਡੀ ਦੀ ਕਮੀ ਦਿਲ ਦੇ ਕੰਮਕਾਜ ‘ਤੇ ਵੀ ਅਸਰ ਪਾਉਂਦੀ ਹੈ। ਵਿਟਾਮਿਨ ਡੀ ਹੱਡੀਆਂ ਅਤੇ ਮਾਸਪੇਸ਼ੀਆਂ ਲਈ ਬਹੁਤ ਜ਼ਰੂਰੀ ਹੈ, ਸਰੀਰ ਵਿੱਚ ਇਸ ਦੀ ਕਮੀ ਦੇ ਕਾਰਨ ਦਿਲ ਨਾਲ ਸਬੰਧਤ ਬਿਮਾਰੀਆਂ ਵਧਣ ਦਾ ਖ਼ਤਰਾ ਰਹਿੰਦਾ ਹੈ। ਧੁੱਪ ਵਿਟਾਮਿਨ ਡੀ ਦਾ ਭਰਪੂਰ ਸਰੋਤ ਹੈ। ਸਾਨੂੰ ਸਰਦੀਆਂ ਵਿੱਚ ਸਮੇਂ-ਸਮੇਂ ‘ਤੇ ਵਿਟਾਮਿਨ ਡੀ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਰਹੋ ਹਾਈਡਰੇਟਿਡ

ਜ਼ਿਆਦਾਤਰ ਲੋਕ ਸਰਦੀਆਂ ਵਿੱਚ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਪਰ ਇਸ ਮੌਸਮ ਵਿਚ ਆਪਣੇ ਸਰੀਰ ਦੇ ਹਿਸਾਬ ਨਾਲ ਆਪਣੇ ਆਪ ਨੂੰ ਹਾਈਡ੍ਰੇਟ ਰੱਖੋ। ਪਾਣੀ ਪੀਣਾ ਘੱਟ ਨਾ ਕਰੋ, ਸਿਰਫ ਤਾਜ਼ਾ ਭੋਜਨ ਹੀ ਖਾਓ ਅਤੇ ਫਰਿੱਜ ਵਿਚ ਰੱਖੀ ਕਿਸੇ ਵੀ ਚੀਜ਼ ਨੂੰ ਕੁਝ ਦੇਰ ਲਈ ਬਾਹਰ ਰੱਖੋ ਅਤੇ ਫਿਰ ਖਾਓ। ਰੂਮ ਟੈਂਪਰੇਚਰ ਵਾਲਾ ਪਾਣੀ ਜੇਕਰ ਤੁਹਾਨੂੰ ਠੰਡਾ ਲੱਗ ਰਿਹਾ ਹੈ ਤਾਂ ਕੋਸਾ ਪਾਣੀ ਪੀਂਦੇ ਰਹੋ।