ਸਾਈਲੈਂਟ ਹਾਰਟ ਅਟੈਕ ਤੋਂ ਬਚਣਾ ਹੈ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਦਿਲ ਦੇ ਦੌਰੇ ਦੇ ਕਾਰਨ: ਪਿਛਲੇ ਕੁਝ ਮਹੀਨਿਆਂ ਤੋਂ ਹਾਰਟ ਅਟੈਕ (ਦਿਲ ਦੇ ਦੌਰੇ) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿੰਮ ਅਤੇ ਡਾਂਸ ਦੌਰਾਨ ਵੀ ਨੌਜਵਾਨਾਂ 'ਚ ਵੀ ਸਾਈਲੈਂਟ ਹਾਰਟ ਅਟੈਕ ਦੇ ਮਾਮਲੇ ਸਾਹਮਣੇ ਆਏ ਹਨ। ਕਈ ਕੇਸਾਂ ਵਿੱਚ ਹਾਰਟ ਅਟੈਕ ਪੈਣ ਕਾਰਨ ਮਰੀਜ਼ ਮੌਕੇ ਤੇ ਹੀ ਦਮ ਤੋੜ ਦਿੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਅਚਾਨਰ ਪਿਆ ਦਿਲ ਦਾ ਦੌਰਾ ਇੱਕ ਤਰ੍ਹਾਂ ਦਾ ਸਾਈਲੈਂਟ ਹਾਰਟ ਅਟੈਕ ਹੈ, ਜੋ ਬਿਨਾਂ ਕਿਸੇ ਲੱਛਣ ਦੇ ਹੁੰਦਾ ਹੈ।
ਸਾਈਲੈਂਟ ਹਾਰਟ ਅਟੈਕ ਦੀ ਪਛਾਣ
ਡਾ. ਗੇਰਾ ਦੱਸਦੇ ਹਨ ਕਿ ਸਾਈਲੈਂਟ ਹਾਰਟ ਅਟੈਕ ਦੀ ਪਛਾਣ ਕਾਰਡਿਕ ਸੀਟੀ ਸਕੈਨ ਦੀ ਮਦਦ ਨਾਲ ਕੀਤੀ ਜਾ ਸਕਦੀ ਹੈ। ਇਹ ਟੈਸਟ ਈਸੀਜੀ ਨਾਲੋਂ ਵਧੀਆ ਹੈ। ਈਸੀਜੀ ‘ਚ ਸਾਈਲੈਂਟ ਬਲਾਕੇਜ ਦੀ ਸਹੀ ਜਾਣਕਾਰੀ ਨਹੀਂ ਆਉਂਦੀ। ਅਜਿਹੀ ਸਥਿਤੀ ਵਿੱਚ ਸਾਈਲੈਂਟ ਹਾਰਟ ਅਟੈਕ ਦੀ ਪਛਾਣ ਨਹੀਂ ਕੀਤੀ ਜਾ ਸਕਦੀ।ਦੇਖਭਾਲ ਦੀ ਜਰੂਰਤ
ਡਾ. ਗੇਰਾ ਅਨੁਸਾਰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਸਿਗਰਟਨੋਸ਼ੀ, ਹਾਈ ਕੋਲੈਸਟ੍ਰੋਲ ਅਤੇ ਮੋਟਾਪੇ ਤੋਂ ਪੀੜਤ ਮਰੀਜ਼ਾਂ ਨੂੰ ਸਾਈਲੈਂਟ ਹਾਰਟ ਅਟੈਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ | ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹਨ ਤਾਂ ਤੁਹਾਨੂੰ ਨਿਯਮਿਤ ਤੌਰ ‘ਤੇ ਆਪਣੇ ਦਿਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੇ ਲਈ ਲਿਪਿਡ ਪ੍ਰੋਫਾਈਲ ਟੈਸਟ ਕਰਵਾਓ। ਜੋ ਲੋਕ ਸ਼ੂਗਰ ਤੋਂ ਪੀੜਤ ਹਨ, ਉਹ ਦਿਲ ਦੀ ਬੀਮਾਰੀ ਦੀ ਪਛਾਣ ਕਰਨ ਲਈ ਸੀਟੀ ਕੈਲਸ਼ੀਅਮ ਸਕੋਰ ਟੈਸਟ ਕਰਵਾ ਸਕਦੇ ਹਨ।
Follow Us
