Health News : ਬੱਚਿਆਂ ਦੇ ਸਹੀ ਵਿਕਾਸ ਅਤੇ ਤੇਜ ਦਿਮਾਗ ਲਈ ਦਿਓ ਇਹ ਭੋਜਨ

Updated On: 

21 Feb 2023 13:09 PM

Healthy Diet for Children Growth : ਬੱਚਿਆਂ ਦੇ ਸਹੀ ਵਿਕਾਸ ਲਈ ਸਹੀ ਖੁਰਾਕ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਸਹੀ ਖੁਰਾਕ ਦੀ ਅਣਹੋਂਦ ਕਰਕੇ ਬੱਚੇ ਸਰੀਰਿਕ ਤੌਰ ਤੇ ਕਮਜੋਰ ਰਹਿ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿੱਖਿਆ ਅਤੇ ਹੋਰ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ।

Health News : ਬੱਚਿਆਂ ਦੇ ਸਹੀ ਵਿਕਾਸ ਅਤੇ ਤੇਜ ਦਿਮਾਗ ਲਈ ਦਿਓ ਇਹ ਭੋਜਨ

ਬੱਚਿਆਂ ਦੇ ਸਹੀ ਵਿਕਾਸ ਅਤੇ ਤੇਜ ਦਿਮਾਗ ਲਈ ਦਿਓ ਇਹ ਭੋਜਨ/ Good food for proper development and sharp brain of children

Follow Us On

ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਬੱਚਿਆਂ ਦੇ ਸਹੀ ਵਿਕਾਸ ਲਈ ਬਹੁਤ ਜਰੂਰੀ ਹੈ। ਸਹੀ ਖੁਰਾਕ (Healthy Diet) ਸਾਡੇ ਬੱਚਿਆਂ ਨੂੰ ਜੀਵਨ ਭਰ ਲਈ ਮਜ਼ਬੂਤ ਸਰੀਰ ਅਤੇ ਤੇਜ ਦਿਮਾਗ ਪ੍ਰਦਾਨ ਕਰਦੀ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਰਗਰਮ ਅਤੇ ਸਿਹਤਮੰਦ ਹੋਣ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅਜਿਹਾ ਭੋਜਨ ਦੇਇਏ ਤਾਂ ਜੋ ਉਹ ਸਿੱਖਣ ਵਿੱਚ ਤੇਜ ਹੋਣ ਅਤੇ ਬਿਹਤਰ ਧਿਆਨ ਕੇਂਦਰਿਤ ਕਰਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੱਚਿਆਂ ਨੂੰ ਬਿਹਤਰ ਸਰੀਰਕ ਵਿਕਾਸ ਅਤੇ ਤੇਜ਼ ਦਿਮਾਗ ਲਈ ਸਾਨੂੰ ਕਿਹੋ ਜਿਹਾ ਭੋਜਨ ਦੇਣਾ ਚਾਹੀਦਾ ਹੈ।

ਪੋਸ਼ਕ ਤੱਤਾਂ ਨਾਲ ਭਰਪੂਰ ਆਂਡਾ

ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਿਹਤ ਮਾਹਿਰ ਸਾਨੂੰ ਬੱਚਿਆਂ ਨੂੰ ਆਂਡੇ ਖੁਆਉਣ ਦੀ ਸਲਾਹ ਦਿੰਦੇ ਹਨ, ਅਸਲ ਵਿੱਚ ਆਂਡੇ ਵਿੱਚ ਕੋਲੀਨ, ਵਿਟਾਮਿਨ-ਬੀ12, ਪ੍ਰੋਟੀਨ ਅਤੇ ਸੇਲੇਨੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਕੋਲੀਨ ਇੱਕ ਵਿਟਾਮਿਨ ਹੈ ਜੋ ਦਿਮਾਗ ਦੇ ਵਿਕਾਸ ਲਈ ਜ਼ਰੂਰੀ ਹੈ। ਆਂਡੇ ਖਾਣ ਨਾਲ ਜਿੱਥੇ ਬੱਚਿਆਂ ਦਾ ਸਰੀਰ ਤੰਦਰੁਸਤ ਰਹੇਗਾ, ਉੱਥੇ ਦਿਮਾਗ ਦਾ ਵੀ ਵਿਕਾਸ ਹੋਵੇਗਾ।

ਸਿਹਤਮੰਦ ਦਿਮਾਗ ਲਈ ਦਹੀਂ ਦਾ ਸੇਵਨ ਜ਼ਰੂਰੀ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਦਿਮਾਗ ਦੇ ਸਹੀ ਕੰਮ ਕਰਨ ਲਈ ਚਰਬੀ ਵੀ ਜ਼ਰੂਰੀ ਹੈ। ਉੱਚ ਪ੍ਰੋਟੀਨ ਅਤੇ ਚਰਬੀ ਨਾਲ ਭਰਪੂਰ ਦਹੀਂ ਤੁਹਾਡੇ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਇਸ ਵਿਚ ਪੌਲੀਫੇਨੌਲ ਵੀ ਹੁੰਦੇ ਹਨ, ਜੋ ਦਿਮਾਗ ਨੂੰ ਤੇਜ਼ ਰੱਖਣ ਲਈ ਖੂਨ ਦੇ ਪ੍ਰਵਾਹ ਨੂੰ ਵਧਾ ਕੇ ਕੰਮ ਕਰਦੇ ਹਨ।

ਹਰੀਆਂ ਪੱਤੇਦਾਰ ਸਬਜ਼ੀਆਂ

ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਚੰਗੀ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਅਤੇ ਦਿਮਾਗ ਨੂੰ ਸਿਹਤਮੰਦ ਰੱਖਦੇ ਹਨ। ਬੱਚਿਆਂ ਨੂੰ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਖੁਆਉਣਾ ਬਹੁਤ ਫਾਇਦੇਮੰਦ ਹੁੰਦਾ ਹੈ। ਸਾਨੂੰ ਆਪਣੇ ਬੱਚਿਆਂ ਵਿੱਚ ਬਚਪਨ ਤੋਂ ਹੀ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਇਨ੍ਹਾਂ ਵਿਚ ਫੋਲੇਟ, ਫਲੇਵੋਨੋਇਡ, ਕੈਰੋਟੀਨੋਇਡ ਅਤੇ ਵਿਟਾਮਿਨ-ਈ ਅਤੇ ਕੇ1 ਹੁੰਦੇ ਹਨ, ਜੋ ਦਿਮਾਗ ਦੀ ਰੱਖਿਆ ਕਰਦੇ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਨਾਲ ਭਰਪੂਰ ਖੁਰਾਕ ਬੱਚਿਆਂ ਦੀ ਦਿਮਾਗੀ ਸਿਹਤ ਨੂੰ ਸੁਧਾਰਦੀ ਹੈ।

ਸੰਤਰਾ ਵੀ ਇੱਕ ਬਿਹਤਰ ਖੁਰਾਕ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਸੰਤਰਾ ਖੁਆਉਣਾ ਚਾਹੀਦਾ ਹੈ। ਸੰਤਰਾ ਇੱਕ ਆਮ ਨਿੰਬੂ ਜਾਤੀ ਦਾ ਫਲ ਹੈ, ਜੋ ਕਿ ਆਪਣੇ ਮਿੱਠੇ ਅਤੇ ਖੱਟੇ ਸੁਆਦ ਕਾਰਨ ਬੱਚਿਆਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਬੱਚਿਆਂ ਦੀ ਖੁਰਾਕ ‘ਚ ਸੰਤਰੇ ਨੂੰ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਦਿਮਾਗੀ ਸਿਹਤ ਵਧੇਗੀ। ਸੰਤਰੇ’ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਦਿਮਾਗ ਦੇ ਕੰਮਕਾਜ ਲਈ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਜੋ ਲੋਕ ਆਪਣੇ ਪਰਿਵਾਰ ਵਿੱਚ ਮਾਸਾਹਾਰੀ ਭੋਜਨ ਦੀ ਵਰਤੋਂ ਕਰਦੇ ਹਨ, ਉਹ ਆਪਣੇ ਬੱਚਿਆਂ ਨੂੰ ਮੱਛੀ ਆਦਿ ਵੀ ਦੇ ਸਕਦੇ ਹਨ। ਮੱਛੀ ਦੇ ਸੇਵਨ ਨਾਲ ਬੱਚਿਆਂ ਦਾ ਦਿਮਾਗ ਵੀ ਮਜ਼ਬੂਤ ਹੁੰਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ