ਖਾਣ ਵਾਲੀ ਨਲੀ ਵਿੱਚ ਵੀ ਹੋ ਸਕਦਾ ਹੈ ਕੈਂਸਰ, ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਹੋ ਜਾਓ ਸੁਚੇਤ
ਕੈਂਸਰ ਇੱਕ ਅਜਿਹੀ ਭਿਆਨਕ ਬਿਮਾਰੀ ਹੈ ਜੋ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ। ਇਨ੍ਹਾਂ ਵਿੱਚੋਂ ਹੀ ਇੱਕ ਹੈ ਭੋਜਨ ਨਲੀ (ਇਸੋਫੈਗਸ) ਦਾ ਕੈਂਸਰ। ਬਦਕਿਸਮਤੀ ਨਾਲ, ਜ਼ਿਆਦਾਤਰ ਲੋਕਾਂ ਨੂੰ ਇਸ ਦੇ ਸ਼ੁਰੂਆਤੀ ਲੱਛਣਾਂ ਬਾਰੇ ਪਤਾ ਨਹੀਂ ਹੁੰਦਾ, ਜਿਸ ਕਾਰਨ ਇਹ ਬਿਮਾਰੀ ਅਖੀਰਲੀ ਸਟੇਜ 'ਤੇ ਪਹੁੰਚ ਜਾਂਦੀ ਹੈ।
ਖਾਣ ਵਾਲੀ ਨਲੀ ਵਿੱਚ ਵੀ ਹੋ ਸਕਦਾ ਹੈ ਕੈਂਸਰ, ਇਹ ਲੱਛਣ 'ਚ ਹੋ ਜਾਓ ਸੁਚੇਤ
ਕੈਂਸਰ ਇੱਕ ਅਜਿਹੀ ਭਿਆਨਕ ਬਿਮਾਰੀ ਹੈ ਜੋ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ। ਇਨ੍ਹਾਂ ਵਿੱਚੋਂ ਹੀ ਇੱਕ ਹੈ ਭੋਜਨ ਨਲੀ (ਇਸੋਫੈਗਸ) ਦਾ ਕੈਂਸਰ। ਬਦਕਿਸਮਤੀ ਨਾਲ, ਜ਼ਿਆਦਾਤਰ ਲੋਕਾਂ ਨੂੰ ਇਸ ਦੇ ਸ਼ੁਰੂਆਤੀ ਲੱਛਣਾਂ ਬਾਰੇ ਪਤਾ ਨਹੀਂ ਹੁੰਦਾ, ਜਿਸ ਕਾਰਨ ਇਹ ਬਿਮਾਰੀ ਅਖੀਰਲੀ ਸਟੇਜ ‘ਤੇ ਪਹੁੰਚ ਜਾਂਦੀ ਹੈ। ਦੇਰੀ ਨਾਲ ਪਤਾ ਲੱਗਣ ਕਾਰਨ ਇਲਾਜ ਬਹੁਤ ਮੁਸ਼ਕਲ ਹੋ ਜਾਂਦਾ ਹੈ। ਆਓ ਸਮਝਦੇ ਹਾਂ ਕਿ ਇਹ ਕੈਂਸਰ ਕੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਕਿਉਂ ਹੁੰਦਾ ਹੈ ਭੋਜਨ ਨਲੀ ਦਾ ਕੈਂਸਰ?
ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਦਾ ਸੇਵਨ ਹੈ। ਤੰਬਾਕੂ ਵਿੱਚ ਮੌਜੂਦ ਹਾਨੀਕਾਰਕ ਤੱਤ ਭੋਜਨ ਨਲੀ ਦੀ ਅੰਦਰੂਨੀ ਪਰਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਕੈਂਸਰ ਸੈੱਲ ਵਿਕਸਿਤ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਮਾਹਿਰਾਂ ਅਨੁਸਾਰ, ਜਿਹੜੇ ਲੋਕ ਤੰਬਾਕੂ ਦੇ ਨਾਲ-ਨਾਲ ਸ਼ਰਾਬ ਦਾ ਵੀ ਸੇਵਨ ਕਰਦੇ ਹਨ, ਉਨ੍ਹਾਂ ਵਿੱਚ ਇਸ ਕੈਂਸਰ ਦੇ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ।
ਖ਼ਰਾਬ ਖੁਰਾਕ ਅਤੇ ਹੋਰ ਰਿਸਕ ਫੈਕਟਰ
ਦਿੱਲੀ ਦੇ ਅਪੋਲੋ ਹਸਪਤਾਲ ਦੇ ਓਨਕੋਲੋਜੀ ਵਿਭਾਗ ਦੇ ਡਾ. ਅਕਸ਼ਤ ਮਲਿਕ ਅਨੁਸਾਰ, ਲੰਬੇ ਸਮੇਂ ਤੱਕ ਰਹਿਣ ਵਾਲੀ ਐਸੀਡਿਟੀ ਦੀ ਸਮੱਸਿਆ ਯਾਨੀ ਗੈਸਟਰੋਈਸੋਫੇਗਲ ਰਿਫਲਕਸ ਡਿਜ਼ੀਜ਼ (GERD) ਅਤੇ ‘ਬੈਰੇਟਸ ਇਸੋਫੈਗਸ’ ਇਸ ਕੈਂਸਰ ਦਾ ਮੁੱਖ ਕਾਰਨ ਬਣ ਸਕਦੇ ਹਨ। ਇਸ ਤੋਂ ਇਲਾਵਾ, ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਕਮੀ ਵਾਲੀ ਖੁਰਾਕ ਅਤੇ ਕੁਪੋਸ਼ਣ ਵੀ ਇਸ ਦੇ ਵੱਡੇ ਕਾਰਨ ਹਨ। ਭਾਰਤ ਵਿੱਚ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਇਸ ਬਿਮਾਰੀ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਇਸੋਫੈਗਸ ਕੈਂਰ ਦੇ ਮੁੱਖ ਲੱਛਣ
ਸ਼ੁਰੂਆਤੀ ਦੌਰ ਵਿੱਚ ਮਰੀਜ਼ਾਂ ਨੂੰ ਕੁਝ ਅਜਿਹੇ ਲੱਛਣ ਮਹਿਸੂਸ ਹੁੰਦੇ ਹਨ ਜਿਨ੍ਹਾਂ ਨੂੰ ਅਕਸਰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ:
ਖਾਣਾ ਨਿਗਲਣ ਵਿੱਚ ਮੁਸ਼ਕਲ: ਸ਼ੁਰੂਆਤ ਵਿੱਚ ਹਲਕੀ ਦਿੱਕਤ ਹੁੰਦੀ ਹੈ ਜੋ ਹੌਲੀ-ਹੌਲੀ ਵਧਦੀ ਜਾਂਦੀ ਹੈ।
ਇਹ ਵੀ ਪੜ੍ਹੋ
ਭਾਰ ਦਾ ਤੇਜ਼ੀ ਨਾਲ ਘਟਣਾ: ਬਿਨਾਂ ਕਿਸੇ ਕਾਰਨ ਵਜ਼ਨ ਘਟਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਗਲੇ ਵਿੱਚ ਦਰਦ: ਲਗਾਤਾਰ ਗਲੇ ਵਿੱਚ ਦਰਦ ਜਾਂ ਜਲਣ ਮਹਿਸੂਸ ਹੋਣਾ।
ਛਾਤੀ ਵਿੱਚ ਜਲਣ: ਐਸੀਡਿਟੀ ਵਰਗੀ ਮਹਿਸੂਸ ਹੋਣ ਵਾਲੀ ਜਲਣ ਜੋ ਦਵਾਈ ਨਾਲ ਠੀਕ ਨਾ ਹੋਵੇ।
ਇਨ੍ਹਾਂ ਲੱਛਣਾਂ ਦੀ ਸਮਾਨਤਾ ‘ਹੈੱਡ ਐਂਡ ਨੈੱਕ ਕੈਂਸਰ’ ਨਾਲ ਹੋਣ ਕਾਰਨ ਲੋਕ ਭੁਲੇਖੇ ਵਿੱਚ ਰਹਿ ਜਾਂਦੇ ਹਨ। ਜੇਕਰ ਅਜਿਹਾ ਕੋਈ ਵੀ ਲੱਛਣ ਦਿਖਾਈ ਦੇਵੇ, ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਬਚਾਅ ਦੇ ਉਪਾਅ
ਡਾਕਟਰਾਂ ਅਨੁਸਾਰ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਇਸ ਖ਼ਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ:
ਤੰਬਾਕੂ ਤੋਂ ਦੂਰੀ: ਕਿਸੇ ਵੀ ਰੂਪ ਵਿੱਚ (ਸਿਗਰਟ, ਬੀੜੀ, ਗੁਟਖਾ) ਤੰਬਾਕੂ ਦਾ ਸੇਵਨ ਨਾ ਕਰੋ।
ਸ਼ਰਾਬ ਦਾ ਤਿਆਗ: ਸ਼ਰਾਬ ਪੀਣ ਦੀ ਆਦਤ ਨੂੰ ਪੂਰੀ ਤਰ੍ਹਾਂ ਛੱਡ ਦਿਓ।
ਸਿਹਤਮੰਦ ਖੁਰਾਕ: ਆਪਣੀ ਰੋਜ਼ਾਨਾ ਖੁਰਾਕ ਵਿੱਚ ਤਾਜ਼ੇ ਫਲ, ਹਰੀਆਂ ਸਬਜ਼ੀਆਂ ਅਤੇ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰੋ।
ਨਿਯਮਿਤ ਕਸਰਤ: ਰੋਜ਼ਾਨਾ ਕਸਰਤ ਕਰੋ ਤਾਂ ਜੋ ਸਰੀਰ ਦੀ ਪ੍ਰਤੀਰੋਧਕ ਸਮੱਰਥਾ ਬਣੀ ਰਹੇ।
ਸਮੇਂ ਸਿਰ ਜਾਂਚ: ਜੇਕਰ ਐਸੀਡਿਟੀ ਦੀ ਸਮੱਸਿਆ ਲੰਬੇ ਸਮੇਂ ਤੋਂ ਹੈ, ਤਾਂ ਇਸ ਦਾ ਸਹੀ ਇਲਾਜ ਕਰਵਾਓ।
