ਘਾਤਕ ਹੋਇਆ ਕੋਰੋਨਾ, 24 ਘੰਟਿਆਂ ‘ਚ 6 ਦੀ ਮੌਤ, ਪੰਜਾਬ ‘ਚ ਇੱਕ, ਕੇਰਲ ‘ਚ 3, ਕਰਨਾਟਕ ‘ਚ 2 ਨੇ ਤੋੜਿਆ ਦੱਮ

Updated On: 

21 Dec 2023 18:21 PM

ਕੋਰੋਨਾ ਹੌਲੀ-ਹੌਲੀ ਘਾਤਕ ਹੁੰਦਾ ਜਾ ਰਿਹਾ ਹੈ, ਪਿਛਲੇ ਦੋ ਹਫ਼ਤਿਆਂ ਵਿੱਚ ਕੋਰੋਨਾ ਸੰਕਰਮਣ ਕਾਰਨ ਮੌਤਾਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਕਾਰਨ ਮੌਤਾਂ ਦੇ 6 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 3 ਕੇਰਲ ਦੇ ਹਨ। ਦੋ ਮੌਤਾਂ ਕਰਨਾਟਕ ਅਤੇ ਇੱਕ ਪੰਜਾਬ ਤੋਂ ਹੋਈਆਂ ਹਨ। ਕੇਰਲ ਵਿੱਚ ਨਵੇਂ ਕੇਸਾਂ ਦੀ ਗਿਣਤੀ ਵਿੱਚ ਵੀ ਵੱਡਾ ਵਾਧਾ ਹੋਇਆ ਹੈ।

ਘਾਤਕ ਹੋਇਆ ਕੋਰੋਨਾ, 24 ਘੰਟਿਆਂ ਚ 6 ਦੀ ਮੌਤ, ਪੰਜਾਬ ਚ ਇੱਕ, ਕੇਰਲ ਚ 3, ਕਰਨਾਟਕ ਚ 2 ਨੇ ਤੋੜਿਆ ਦੱਮ

ਫਾਈਲ ਫੋਟੋ

Follow Us On

ਕੋਰੋਨਾ ਹੁਣ ਘਾਤਕ ਬਣਨਾ ਸ਼ੁਰੂ ਹੋ ਗਿਆ ਹੈ, ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਇਨਫੈਕਸ਼ਨ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ 3 ਮਾਮਲੇ ਇਕੱਲੇ ਕੇਰਲ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਨਫੈਕਸ਼ਨ ਕਾਰਨ ਮੌਤ ਦੇ ਦੋ ਮਾਮਲੇ ਕਰਨਾਟਕ ਅਤੇ ਇੱਕ ਪੰਜਾਬ ਵਿੱਚ ਸਾਹਮਣੇ ਆਏ ਹਨ। ਜੇਕਰ ਪਿਛਲੇ ਦੋ ਹਫਤਿਆਂ ‘ਤੇ ਨਜ਼ਰ ਮਾਰੀਏ ਤਾਂ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਨਵੇਂ ਕੇਸ ਵੀ ਵਧੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਸਾਰੀਆਂ ਸਰਗਰਮ ਹੋ ਗਈਆਂ ਹਨ। ਕੋਰੋਨਾ JN.1 ਦੇ ਨਵੇਂ ਵੇਰੀਐਂਟ ਦੀ ਟ੍ਰੈਕਿੰਗ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ।

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲਾਂਕਿ, ਕੇਰਲ ਸਭ ਤੋਂ ਵੱਧ ਡੇਂਜਰ ਜ਼ੋਨ ਵਿੱਚ ਹੈ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 358 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਕੋਰੋਨਾ ਦੇ 300 ਮਾਮਲੇ ਇਕੱਲੇ ਕੇਰਲ ਦੇ ਹਨ। ਖਾਸ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ‘ਚ ਕੋਰੋਨਾ ਕਾਰਨ 6 ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ। ਇਸ ਸਮੇਂ ਦੇਸ਼ ਵਿੱਚ 2669 ਐਕਟਿਵ ਕੇਸ ਹਨ। ਕੇਰਲ ਵਿਚ ਹੀ ਸਰਗਰਮ ਮਰੀਜ਼ ਵਧ ਕੇ 2341 ਹੋ ਗਏ ਹਨ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਮੁਤਾਬਕ ਕੇਰਲ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਨਹੀਂ ਹੈ। ਸੂਬੇ ਵਿੱਚ ਇਨਫੈਕਸ਼ਨ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।

ਇਹ ਵੀ ਪੜ੍ਹੋ – ਕੀ ਮੌਜੂਦਾ ਵੈਕਸੀਨ ਕੋਰੋਨਾ ਦੇ ਨਵੇਂ ਵੈਰੀਐਂਟ JN.1 ਤੇ ਕੰਮ ਕਰੇਗੀ? ਮਾਹਿਰਾਂ ਨੇ ਦਿੱਤਾ ਇਹ ਜਵਾਬ

ਦਿੱਲੀ-NCR ‘ਚ ਕੋਰੋਨਾ ਦੀ ਦਸਤਕ, 5 ਮਾਮਲੇ ਆਏ ਸਾਹਮਣੇ

ਦਿੱਲੀ ਅਤੇ ਐਨਸੀਆਰ ਵਿੱਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਬੁੱਧਵਾਰ ਨੂੰ ਦਿੱਲੀ ਵਿੱਚ ਤਿੰਨ ਅਤੇ ਗਾਜ਼ੀਆਬਾਦ ਵਿੱਚ ਇੱਕ ਕਰੋਨਾ ਕੇਸ ਪਾਇਆ ਗਿਆ। ਖਾਸ ਗੱਲ ਇਹ ਹੈ ਕਿ ਗਾਜ਼ੀਆਬਾਦ ਵਿੱਚ ਸੱਤ ਮਹੀਨਿਆਂ ਬਾਅਦ ਕੋਰੋਨਾ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਨੋਇਡਾ ਵਿੱਚ ਵੀ ਕੋਰੋਨਾ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਦੇ ਸਬ-ਵੇਰੀਐਂਟ JN.1 ਦੇ ਦਿੱਲੀ ਪਹੁੰਚਣ ਦੀ ਵੀ ਸੰਭਾਵਨਾ ਹੈ। ਹੁਣ ਤੱਕ ਤਿੰਨ ਰਾਜਾਂ ਵਿੱਚ ਇਸਦੀ ਪੁਸ਼ਟੀ ਹੋ ​​ਚੁੱਕੀ ਹੈ। ਹੁਣ ਤੱਕ ਮਿਲੇ ਸੰਕਰਮਿਤ ਲੋਕਾਂ ਦੇ ਨਮੂਨੇ ਵੀ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।

ਨਵੇਂ ਵੈਰੀਐਂਟ ਦੇ ਕੀ ਹਨ ਲੱਛਣ?

ਕੋਵਿਡ JN.1 ਦਾ ਨਵੇ ਰੂਪ ਵਿੱਚ ਜ਼ੁਕਾਮ, ਖੰਘ, ਸਰੀਰ ਵਿੱਚ ਦਰਦ, ਗਲੇ ਵਿੱਚ ਖਰਾਸ਼ ਅਤੇ ਬੁਖਾਰ ਆਉਂਦਾ ਹੈ। ਆਰਐਮਐਲ ਹਸਪਤਾਲ ਦੇ ਡਾਕਟਰ ਅਜੇ ਸ਼ੁਕਲਾ ਦੇ ਅਨੁਸਾਰ, ਰਿਪੋਰਟ ਕੀਤੇ ਗਏ ਸਾਰੇ ਕੋਵਿਡ ਕੇਸਾਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਜਾ ਰਹੀ ਹੈ। ਤਾਂ ਕਿ ਨਵੇਂ ਵੇਰੀਐਂਟ ਦਾ ਪਤਾ ਲਗਾਇਆ ਜਾ ਸਕੇ। ਨੋਇਡਾ ਦੇ ਸੀਐਮਓ ਡਾਕਟਰ ਸੁਨੀਲ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਇੱਥੇ ਵੀ ਇੱਕ ਕੋਵਿਡ ਕੇਸ ਪਾਇਆ ਗਿਆ ਹੈ, ਸੰਕਰਮਿਤ ਵਿਅਕਤੀ ਦੀ ਉਮਰ 58 ਸਾਲ ਹੈ, ਉਸ ਦੀ ਜੀਨੋਮ ਸੀਕਵੈਂਸਿੰਗ ਕੀਤੀ ਜਾ ਰਹੀ ਹੈ।

ਕੋਵਿਡ ਪ੍ਰੋਟੋਕੋਲ ਅਪਣਾਉਣ ਲਈ ਕਹਿ ਰਹੇ ਡਾਕਟਰ

ਸੀਨੀਅਰ ਫਿਜ਼ੀਸ਼ੀਅਨ ਡਾ: ਮੋਹਸਿਨ ਵਲੀ ਨੇ ਦੱਸਿਆ ਕਿ ਕੋਵਿਡ ਦੇ ਕੇਸਾਂ ਵਿੱਚ ਵਾਧੇ ਦਾ ਇੱਕ ਵੱਡਾ ਕਾਰਨ ਠੰਡ ਵੀ ਹੈ। ਇਸ ਲਈ ਸਾਵਧਾਨੀ ਸਭ ਤੋਂ ਜ਼ਰੂਰੀ ਹੈ। ਜੋ ਲੋਕ ਘਰਾਂ ਤੋਂ ਬਾਹਰ ਆ ਰਹੇ ਹਨ, ਉਨ੍ਹਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕ੍ਰਿਸਮਸ ਅਤੇ ਨਵੇਂ ਸਾਲ ‘ਤੇ ਭੀੜ-ਭੜੱਕੇ ਵਾਲੇ ਇਲਾਕਿਆਂ ‘ਚ ਜਾਣ ਤੋਂ ਬਚੋ। ਜੇਕਰ ਤੁਸੀਂ ਘਰੋਂ ਬਾਹਰ ਜਾ ਰਹੇ ਹੋ ਤਾਂ ਮਾਸਕ ਜ਼ਰੂਰ ਪਾਓ।

JN.1 ਨੇ ਪਸਾਰੇ ਪੈਰ, ਵਿਗਿਆਨੀ ਬੋਲੇ- ਸਾਵਧਾਨ ਰਹੋ

ਕੋਵਿਡ ਦਾ ਨਵਾਂ ਰੂਪ JN.1 ਵੀ ਦੇਸ਼ ਵਿੱਚ ਫੈਲ ਰਿਹਾ ਹੈ, ਹੁਣ ਤੱਕ ਤਿੰਨ ਰਾਜਾਂ ਵਿੱਚ 21 ਮਾਮਲਿਆਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਨਮੂਨੇ ਵੀ ਜਾਂਚ ਲਈ ਦੂਜੇ ਰਾਜਾਂ ਨੂੰ ਭੇਜੇ ਗਏ ਹਨ। ਹਾਲਾਂਕਿ, ਵਿਗਿਆਨੀਆਂ ਦਾ ਕਹਿਣਾ ਹੈ ਕਿ JN.1 ਕੋਵਿਡ ਰੂਪ ਦਾ ਉਭਰਨਾ ਨਾ ਤਾਂ ਹੈਰਾਨੀਜਨਕ ਹੈ ਅਤੇ ਨਾ ਹੀ ਚਿੰਤਾਜਨਕ ਹੈ। ਵਿਗਿਆਨੀਆਂ ਨੇ ਘਬਰਾਉਣ ਦੀ ਬਜਾਏ ਇਹਤਿਆਤੀ ਉਪਾਅ ਕਰਨ ਦੀ ਸਲਾਹ ਦਿੱਤੀ ਹੈ। ਪੀਟੀਆਈ ਨਾਲ ਗੱਲ ਕਰਦਿਆਂ, ਸੀਨੀਅਰ ਡਾਕਟਰ ਚੰਦਰਕਾਂਤ ਲਹਿਰੀਆ ਨੇ ਕਿਹਾ ਕਿ ਇਹ ਇਨਫਲੂਐਂਜ਼ਾ ਵਾਇਰਸ ਸਮੇਤ ਜ਼ਿਆਦਾਤਰ ਸਾਹ ਦੇ ਵਾਇਰਸਾਂ ਨਾਲ ਹੁੰਦਾ ਹੈ। ਸੰਚਾਰਿਤ ਵਾਇਰਸ ਬਦਲਦੇ ਰਹਿੰਦੇ ਹਨ। ਇਸ ਲਈ, SARS CoV-2 ਦਾ ਇੱਕ ਉਪ-ਰੂਪ ਬਿਲਕੁਲ ਵੀ ਹੈਰਾਨੀ ਵਾਲੀ ਗੱਲ ਨਹੀਂ ਹੈ।

ਹਵਾਈ ਅੱਡੇ ‘ਤੇ ਜਾਂਚ ਜ਼ਰੂਰੀ ਨਹੀਂ
ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਵਧਣ ਦੇ ਵਿਚਕਾਰ, ਕੇਂਦਰੀ ਸਿਹਤ ਮੰਤਰਾਲੇ ਨੇ ਹਵਾਈ ਅੱਡਿਆਂ ‘ਤੇ ਕੋਵਿਡ ਟੈਸਟਿੰਗ ਲਈ RTPCR ਟੈਸਟ ਨੂੰ ਲਾਜ਼ਮੀ ਬਣਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੰਤਰਾਲੇ ਦਾ ਮੰਨਣਾ ਹੈ ਕਿ JN.1 ਨਾਲ ਸੰਕਰਮਿਤ ਜ਼ਿਆਦਾਤਰ ਲੋਕ ਘਰ ਵਿੱਚ ਠੀਕ ਹੋ ਰਹੇ ਹਨ। ਹਾਲਾਂਕਿ ਮੰਤਰਾਲੇ ਨੇ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

Exit mobile version