ਵਿਆਹੁਤਾ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਸ਼ੂਗਰ ਰੋਗ Punjabi news - TV9 Punjabi

ਵਿਆਹੁਤਾ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਸ਼ੂਗਰ ਰੋਗ

Updated On: 

13 Feb 2023 14:05 PM

ਸ਼ੂਗਰ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਿਡਨੀ, ਲੀਵਰ ਅਤੇ ਨਰਵਸ ਸਿਸਟਮ ਦੇ ਨਾਲ-ਨਾਲ ਯੌਨ ਸ਼ਕਤੀ 'ਤੇ ਵੀ ਇਸ ਦਾ ਬੁਰਾ ਅਸਰ ਪੈ ਸਕਦਾ ਹੈ।

ਵਿਆਹੁਤਾ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਸ਼ੂਗਰ ਰੋਗ
Follow Us On

ਡਾਕਟਰੀ ਖੋਜਾਂ ਤੋਂ ਇਹ ਸਾਬਤ ਹੋ ਚੁੱਕਿਆ ਹੈ ਕਿ ਅੱਜ ਨਾ ਸਿਰਫ ਪੂਰੀ ਦੁਨੀਆ ਬਲਕਿ ਭਾਰਤ ਵਿੱਚ ਵੀ ਵੱਡੇ ਪੱਧਰ ਤੇ ਲੋਕ ਸ਼ੂਗਰ ਦੀ ਲਪੇਟ ਵਿੱਚ ਆ ਚੁੱਕੇ ਹਨ। ਇਹ ਬਿਮਾਰੀ ਤੇਜੀ ਨਾਲ ਸਾਡੀ ਤੰਦਰੁਸਤੀ ਨੂੰ ਪ੍ਰਭਾਵਿਤ ਕਰ ਰਹੀ ਹੈ। ਸ਼ੂਗਰ ਸਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹ ਸਾਡੀ ਕਿਡਨੀ, ਲੀਵਰ ਅਤੇ ਨਰਵਸ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਪਰ ਜੋ ਗੱਲ ਤੁਸੀਂ ਨਹੀਂ ਜਾਣਦੇ ਹੋਵੋਗੇ ਉਹ ਇਹ ਹੈ ਕਿ ਇਸ ਦਾ ਸਾਡੀ ਯੌਨ ਸ਼ਕਤੀ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਹ ਬਿਮਾਰੀ ਉਨ੍ਹਾਂ ਤਰੰਗਾਂ ਨੂੰ ਨਸ਼ਟ ਕਰ ਦਿੰਦੀ ਹੈ ਜੋ ਸਾਡੇ ਸੈਕਸ ਅੰਗਾਂ ਅਤੇ ਸਰੀਰ ਵਿੱਚ ਜਿਨਸੀ ਇੱਛਾ ਪੈਦਾ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਅਜਿਹੀ ਪਰੇਸ਼ਾਨੀ ਤੋਂ ਕਿਵੇਂ ਬਚ ਸਕਦੇ ਹੋ।

ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਕਰੋ ਬਦਲਾਅ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਤੁਸੀਂ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਦਵਾਈਆਂ ਅਤੇ ਇਨਸੁਲਿਨ ਲੈਣ ਦੇ ਨਾਲ ਆਪਣੀ ਖੁਰਾਕ ਵਿੱਚ ਉਹ ਚੀਜ਼ਾਂ ਸ਼ਾਮਲ ਕਰੋ ਜਿਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੋਵੇ ਅਤੇ ਜਿਨ੍ਹਾਂ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੋਵੇ, ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਸਲਾਦ, ਗਾਜਰ, ਬੀਨਜ਼, ਮਟਰ, ਬਰੋਕਲੀ, ਐਸਪੈਰਗਸ, ਤਾਜ਼ੇ ਫਲ।

ਰੋਜਾਨਾ ਕਸਰਤ ਜਾਂ ਸੈਰ ਜਰੂਰੀ

ਡਾਕਟਰਾਂ ਦਾ ਮੰਨਣਾ ਹੈ ਕਿ ਜਿੱਥੇ ਸੁਸਤ ਜੀਵਨ ਸ਼ੈਲੀ ਸਾਡੇ ਸਰੀਰ ਨੂੰ ਬਿਮਾਰੀਆਂ ਦਾ ਘਰ ਬਣਾਉਂਦੀ ਹੈ, ਉੱਥੇ ਇਹ ਸਾਡੀਆਂ ਸੈਕਸ ਸਮੱਸਿਆਵਾਂ ਵੀ ਪੈਦਾ ਕਰਦੀ ਹੈ। ਇਸ ਲਈ ਸਾਨੂੰ ਸੁਸਤ ਜੀਵਨ ਸ਼ੈਲੀ ਨੂੰ ਛੱਡ ਕੇ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਜਾਂ ਘੱਟੋ-ਘੱਟ 45 ਮਿੰਟ ਸੈਰ ਕਰਨੀ ਚਾਹੀਦੀ ਹੈ। ਸਾਨੂੰ ਦਿਨ ਭਰ ਅੱਠ ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਅਲਕੋਹਲ, ਸਿਗਰੇਟ ਅਤੇ ਕੈਫੀਨ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਜੇਕਰ ਪੁਰਸ਼ਾਂ ਵਿੱਚ ਨਪੁੰਸਕਤਾ ਅਤੇ ਔਰਤਾਂ ਵਿੱਚ ਯੋਨੀਨਿਸਮਸ, ਜਿਸ ਨੂੰ ਯੋਨੀ ਸੰਕੁਚਨ ਵੀ ਕਿਹਾ ਜਾਂਦਾ ਹੈ, ਤਾਂ ਇਸ ਕਿਸਮ ਦੇ ਜਿਨਸੀ ਰੋਗ ਲਈ ਕਿਸੇ ਯੋਗ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਨਿੱਜੀ ਸਫਾਈ ਦਾ ਰੱਖੋ ਧਿਆਨ

ਔਰਤਾਂ ‘ਚ ਇਨਫੈਕਸ਼ਨ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ, ਇਸ ਤੋਂ ਬਚਣ ਲਈ ਪ੍ਰਾਈਵੇਟ ਪਾਰਟਸ ਦੀ ਸਫਾਈ ਦਾ ਖਾਸ ਧਿਆਨ ਰੱਖੋ। ਸਰੀਰ ਦੇ ਇਨ੍ਹਾਂ ਅੰਗਾਂ ਦੀ ਸਫਾਈ ਲਈ ਬਾਜਾਰ ਚ ਵੀ ਕਈ ਤਰ੍ਹਾਂ ਦੇ ਚੰਗੇ ਉੱਤਪਾਦ ਮੌਜੂਦ ਹਨ। ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਹਾਨੂੰ ਆਪਣਾ ਇਲਾਜ ਕਿਸੇ ਯੋਗ ਡਾਕਟਰ ਤੋਂ ਜਰੂਰ ਕਰਵਾਉਣਾ ਚਾਹੀਦਾ ਹੈ। ਇਹ ਇੱਕ ਅਜਿਹੀ ਬਿਮਾਰੀ ਹੈ ਜੋ ਥੋੜੀ ਜਿਹੀ ਲਾਪਰਵਾਹੀ ਨਾਲ ਵੀ ਸਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਡਾਕਟਰ ਦੀ ਸਲਾਹ ਮੁਤਾਬਕ ਦਵਾਈ ਲੈਂਦੇ ਰਹੋ।

Exit mobile version