Protein Supplements: ਬਾਡੀ ਬਣਾਉਣ ਲਈ ਖਾਂਦੇ ਹੋ ਪ੍ਰੋਟੀਨ ਸਪਲੀਮੈਂਟਸ ਤਾਂ ਹੋ ਜਾ ਜਾਵੋ ਸਾਵਧਾਨ, 70% ਉਤਪਾਦ ਨਿਕਲੇ ਨਕਲੀ | 70% protein powders sold and consumed in India contain toxins Says New Study full detail in punjabi Punjabi news - TV9 Punjabi

Protein Supplements: ਬਾਡੀ ਬਣਾਉਣ ਲਈ ਖਾਂਦੇ ਹੋ ਪ੍ਰੋਟੀਨ ਸਪਲੀਮੈਂਟਸ ਤਾਂ ਹੋ ਜਾ ਜਾਵੋ ਸਾਵਧਾਨ, 70% ਉਤਪਾਦ ਨਿਕਲੇ ਨਕਲੀ

Updated On: 

12 Apr 2024 14:28 PM

Study on Protein Supplements: ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, ਟੈਸਟ ਕੀਤੇ ਗਏ 36 ਉਤਪਾਦਾਂ ਵਿੱਚੋਂ 70% ਵਿੱਚ ਪ੍ਰੋਡੇਕਟ ਉਹੋ ਜਿਹੇ ਨਹੀਂ ਹਨ, ਜਿਸਦਾ ਉਹ ਦਾਅਵਾ ਕਰਦੇ ਹਨ, ਜਦੋਂ ਕਿ 14% ਵਿੱਚ ਹਾਨੀਕਾਰਕ ਜ਼ਹਿਰੀਲੇ ਪਦਾਰਥ ਪਾਏ ਗਏ। ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟੈਸਟ ਕੀਤੇ ਗਏ ਉਤਪਾਦਾਂ ਵਿੱਚੋਂ 8% ਵਿੱਚ ਕੀਟਨਾਸ਼ਕ ਵੀ ਪਾਏ ਗਏ ਸਨ।

Protein Supplements: ਬਾਡੀ ਬਣਾਉਣ ਲਈ ਖਾਂਦੇ ਹੋ ਪ੍ਰੋਟੀਨ ਸਪਲੀਮੈਂਟਸ ਤਾਂ ਹੋ ਜਾ ਜਾਵੋ ਸਾਵਧਾਨ, 70% ਉਤਪਾਦ ਨਿਕਲੇ ਨਕਲੀ

ਪ੍ਰੋਟੀਨ ਸਪਲੀਮੈਂਟ ਲੈਣ ਵਾਲਿਆਂ ਲਈ ਖ਼ਬਰ

Follow Us On

Protein Supplements: ਸਰੀਰ ਵਿੱਚ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ, ਅੱਜ-ਕੱਲ੍ਹ ਲੋਕ ਪ੍ਰੋਟੀਨ ਪਾਊਡਰ, ਗੋਲੀਆਂ ਅਤੇ ਸ਼ੇਕ ਦੇ ਰੂਪ ਵਿੱਚ ਬਾਜ਼ਾਰ ਵਿੱਚ ਉਪਲਬਧ ਕਈ ਤਰ੍ਹਾਂ ਦੇ ਸਪਲੀਮੈਂਟਸ ਲੈਂਦੇ ਹਨ। ਪਰ ਹੁਣ ਇੱਕ ਅਧਿਐਨ ਵਿੱਚ, ਭਾਰਤ ਵਿੱਚ ਵਰਤੋ ਜਾ ਰਹੇ ਪ੍ਰੋਟੀਨ ਸਪਲੀਮੈਂਟਾਂ ਦੀ ਲੇਬਲਿੰਗ ਅਤੇ ਸੁਰੱਖਿਆ ‘ਤੇ ਵੱਡੇ ਸਵਾਲ ਚੁੱਕੇ ਗਏ ਹਨ।

ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, ਟੈਸਟ ਕੀਤੇ ਗਏ 36 ਉਤਪਾਦਾਂ ਵਿੱਚੋਂ 70% ਵਿੱਚ ਪ੍ਰੋਡੇਕਟ ਉਹੋ ਜਿਹੇ ਨਹੀਂ ਹਨ, ਜਿਸਦਾ ਉਹ ਦਾਅਵਾ ਕਰਦੇ ਹਨ, ਜਦੋਂ ਕਿ 14% ਵਿੱਚ ਹਾਨੀਕਾਰਕ ਜ਼ਹਿਰੀਲੇ ਪਦਾਰਥ ਪਾਏ ਗਏ। ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟੈਸਟ ਕੀਤੇ ਗਏ ਉਤਪਾਦਾਂ ਵਿੱਚੋਂ 8% ਵਿੱਚ ਕੀਟਨਾਸ਼ਕ ਵੀ ਪਾਏ ਗਏ ਸਨ।

ਘਟਿਆ ਕੁਆਲਿਟੀ

ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਕੈਂਸਰ ਲਈ ਜ਼ਿੰਮੇਵਾਰ ਮੰਨੇ ਜਾਂਦੇ ਇਨ੍ਹਾਂ ਸਪਲੀਮੈਂਟਸ ‘ਚ ਲੇਡ ਅਤੇ ਆਰਸੈਨਿਕ ਵਰਗੇ ਬੇਹੱਦ ਖਤਰਨਾਕ ਤੱਤ ਪਾਏ ਗਏ। ਭਾਰਤ ਵਿੱਚ ਜ਼ਿਆਦਾਤਰ ਹਰਬਲ ਪ੍ਰੋਟੀਨ ਸਪਲੀਮੈਂਟਸ ਬੇਅਸਰ ਅਤੇ ਮਾੜੀ ਗੁਣਵੱਤਾ ਵਾਲੇ ਹਨ।

ਗਲਤ ਲੇਬਲਿੰਗ

ਅਧਿਐਨ ਵਿੱਚ ਸਾਹਮਣੇ ਆਇਆ ਕਿ 9 ਉਤਪਾਦਾਂ ਵਿੱਚ ਪ੍ਰੋਟੀਨ ਦੀ ਮਾਤਰਾ 40% ਤੋਂ ਘੱਟ ਪਾਈ ਗਈ। ਜਦੋਂ ਕਿ, ਬਾਕੀ ਚੀਜਾਂ ਦਾ ਫੀਸਦ 60 ਤੋਂ ਉੱਪਰ ਸੀ। 69.4% ਜਾਂ 25 ਪ੍ਰੋਟੀਨ ਸਪਲੀਮੈਂਟਸ ਦੀ ਗਲਤ ਲੇਬਲਿੰਗ ਕੀਤੀ ਗਈ ਸੀ।

ਕੀ ਹੈ whey protein?

ਮਾਹਿਰਾਂ ਦੇ ਅਨੁਸਾਰ, ਬਾਡੀ ਬਣਾਉਣ ਲਈ ਲੋਕਾਂ ਦਾ ਪਸੰਦੀਦਾ ਅਤੇ ਖੁਰਾਕ ਸਪਲੀਮੈਂਟ ਹੋਣ ਦੇ ਬਾਵਜੂਦ, ਪਨੀਰ ਬਣਾਉਣ ਦੀ ਪ੍ਰਕਿਰਿਆ ਦੌਰਾਨ ਦੁੱਧ ਤੋਂ ਵੱਖ ਹੋਣ ਵਾਲਾ ਤਰਲ ਪਦਾਰਥ ਵੇਅ ਪ੍ਰੋਟੀਨ ਫਿਲਟਰ ਕਰਕੇ ਰਿਫਾਇੰਡ ਹੁੰਦਾ ਹੈ ਅਤੇ ਇਸਨੁੂੰ ਸੁਕਾ ਕੇ ਵੇਅ ਪ੍ਰੋਟੀਨ ਪਾਊਡਰ ਵਿੱਚ ਤਬਦੀਲ ਕੀਤਾ ਜਾਂਦਾ ਹੈ – ਉਹ ਬਹੁਤ ਜ਼ਿਆਦਾ ਪੌਸ਼ਟਿਕ ਹੁੰਦਾ ਹੈ।

ਵੇ ਪ੍ਰੋਟੀਨ ਦੀਆਂ ਤਿੰਨ ਮੁੱਖ ਕਿਸਮਾਂ ਹਨ, ਅਤੇ ਇਨ੍ਹਾਂ ਵਿਚਾਲੇ ਦਾ ਫਰਕ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਨ੍ਹਾਂ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਕਿਸ ਤਰ੍ਹਾਂ ਨਾਲ ਅਪਨਾਈ ਜਾਂਦੀ ਹੈ।

ਇਹ ਵੀ ਪੜ੍ਹੋ – FDA ਨੇ ਮੀਥੇਨੌਲ ਵਾਲੇ ਜ਼ਹਿਰੀਲੇ ਹੈਂਡ ਸੈਨੀਟਾਈਜ਼ਰਸ ਨੂੰ ਲਿਆ ਵਾਪਸ, ਅੰਨ੍ਹੇਪਣ, ਕੋਮਾ ਦਾ ਵੱਧ ਰਿਹਾ ਖਤਰਾ

Whey ਪ੍ਰੋਟੀਨ ਕੰਸਟ੍ਰੈਟ

ਇਸ ਵਿੱਚ ਦੁੱਧ ਵਿੱਚ ਪਾਏ ਜਾਣ ਵਾਲੇ ਲੈਕਟੋਜ਼ ਤੋਂ ਇਲਾਵਾ ਫੈਟ ਅਤੇ ਮਿਨਰਲਜ਼ ਤੋਂ ਇਲਾਵਾ ਲਗਭਗ 35-80 ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ।

Whey ਪ੍ਰੋਟੀਨ ਆਇਸੋਲੇਟ

ਇਸ ਵਿੱਚ 90-96 ਪ੍ਰਤੀਸ਼ਤ ਪ੍ਰੋਟੀਨ ਅਤੇ ਬਹੁਤ ਘੱਟ ਲੈਕਟੋਜ਼ ਜਾਂ ਫੈਟ ਹੁੰਦਾ ਹੈ।

Whey ਪ੍ਰੋਟੀਨ ਹਾਈਡ੍ਰੋਲਾਈਜ਼ੇਟ

ਇਹ ਫਾਰਮ ਪ੍ਰੀ-ਡਾਇਜੈਸੇਟੇਡ ਹੁੰਦੀ ਹੈ, ਜੋ ਇਸ ਨੂੰ ਤੇਜ਼ੀ ਨਾਲ ਐਬਜ਼ਾਰਬ ਕਰਨ ਵਿੱਚ ਤੁਹਾਡੇ ਸਰੀਰ ਦੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਅਥਲੀਟਾਂ ਨੂੰ ਮਸਲਸ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਇਹ ਤੁਹਾਨੂੰ ਕਸਰਤ ਤੋਂ ਬਾਅਦ ਹੋਣ ਵਾਲੀ ਥਕਾਨ ਤੋਂ ਰਿਕਵਰ ਕਰਨ ਅਤੇ ਇੱਕ ਰੈਸੀਸਟੈਂਸ ਟ੍ਰੇਨਿੰਗ ਰੁਟੀਨ ਦੇ ਹਿੱਸੇ ਵਜੋਂ ਸਟ੍ਰੈਂਥ ਵਧਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਅਧਿਐਨ ਕਹਿੰਦੇ ਹਨ ਕਿ ਵੇਅ ਪ੍ਰੋਟੀਨ ਵਜ਼ਨ ਘਟਾਉਣ ਵਿੱਚ ਵੀ ਮਦਦ ਕਰਦਾ ਹੈ।

ਵਧੇਰੇ ਪ੍ਰੋਟੀਨ ਦਾ ਸੇਵਨ ਕਰਨ ਨਾਲ ਲੋਕਾਂ ਨੂੰ ਪੇਟ ਭਰਿਆ ਮਹਿਸੂਸ ਹੁੰਦਾ ਹੈ, ਜਿਸ ਨਾਲ ਜਲਦੀ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ।

ਸੁਰੱਖਿਆ ਨੂੰ ਲੈ ਕੇ ਚਿੰਤਿੰਤ ਮਾਹਰ

ਪ੍ਰੋਟੀਨ ਪਾਊਡਰ ਸਿਹਤ ਲਈ ਕਈ ਮਾਇਨਿਆਂ ਵਿੱਚ ਫਾਇਦੇਮੰਦ ਹੈ ਤਾਂ ਨਾਲ ਹੀ ਮਾਹਰ ਇਸਦੀ ਸੇਫਟੀ ਨੂੰ ਲੈ ਕੇ ਵੀ ਕਾਫੀ ਚਿੰਤਤ ਹਨ।

ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪਾਚਨ ਸੰਬੰਧੀ ਸਮੱਸਿਆਵਾਂ, ਐਲਰਜੀ, ਕਬਜ਼, ਪੋਸ਼ਣ ਦੀ ਕਮੀ ਦਾ ਕਾਰਨ ਬਣ ਸਕਦਾ ਹੈ ਅਤੇ ਤੁਹਾਡੀਆਂ ਕਿਡਨੀਜ਼ ਅਤੇ ਲੀਵਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

Exit mobile version