Zinda Banda Song: ਸ਼ਾਹਰੁਖ ਖਾਨ ਦੇ ਜਵਾਨ ਦਾ ਗੀਤ ਜ਼ਿੰਦਾ ਬੰਦਾ ਰਿਲੀਜ਼, ਸ਼ਾਇਰ ਵਸੀਮ ਬਰੇਲਵੀ ਨਾਲ ਹੈ ਖਾਸ ਸਬੰਧ

Published: 

31 Jul 2023 13:44 PM

Shah Rukh Khan Jawan First Song: ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦਾ ਪਹਿਲਾ ਗੀਤ 'ਜ਼ਿੰਦਾ ਬੰਦਾ' ਰਿਲੀਜ਼ ਹੋ ਗਿਆ ਹੈ। ਗੀਤ ਨੂੰ ਦੇਖ ਕੇ ਕਿੰਗ ਖਾਨ ਦੇ ਪ੍ਰਸ਼ੰਸਕ 'ਜਵਾਨ' ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ।

Zinda Banda Song: ਸ਼ਾਹਰੁਖ ਖਾਨ ਦੇ ਜਵਾਨ ਦਾ ਗੀਤ ਜ਼ਿੰਦਾ ਬੰਦਾ ਰਿਲੀਜ਼, ਸ਼ਾਇਰ ਵਸੀਮ ਬਰੇਲਵੀ ਨਾਲ ਹੈ ਖਾਸ ਸਬੰਧ
Follow Us On

‘ਪਠਾਨ’ ‘ਚ ਆਪਣਾ ਦਮਦਾਰ ਐਕਸ਼ਨ ਦਿਖਾਉਣ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ (Shahrukh Khan) ਹੁਣ ‘ਜਵਾਨ’ ‘ਚ ਖਲਨਾਇਕ ਦੇ ਰੂਪ ‘ਚ ਧਮਾਕਾ ਕਰਨ ਲਈ ਤਿਆਰ ਹਨ। ਜਵਾਨ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ’ (Zinda Banda) ਅੱਜ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਵਾਨ ਦੇ ਪ੍ਰੀਵਿਊ ‘ਚ ਫਿਲਮ ਦੇ ਟਾਈਟਲ ਗੀਤ ‘ਕਿੰਗ ਖਾਨ’ ਦੀ ਝਲਕ ਦੇਖਣ ਨੂੰ ਮਿਲੀ ਸੀ। ਗੀਤ ਨੂੰ ਸੁਣਨ ਤੋਂ ਬਾਅਦ ਕਿੰਗ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ਜਵਾਨ ਨੂੰ ਲੈ ਕੇ ਹੋਰ ਵੀ ਉਤਸ਼ਾਹਿਤ ਹੋ ਗਏ ਹਨ।

‘ਜ਼ਿੰਦਾ ਬੰਦਾ’ ਦੀ ਕੋਰੀਓਗ੍ਰਾਫੀ ਸ਼ਾਨਦਾਰ ਹੈ। ਗੀਤ ‘ਚ ਸ਼ਾਹਰੁਖ ਖਾਨ 1000 ਡਾਂਸਰਾਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਗੀਤ ਨੂੰ ਹਿੰਦੀ, ਤਮਿਲ ਅਤੇ ਤੇਲਗੂ ‘ਚ ਰਿਲੀਜ਼ ਕੀਤਾ ਗਿਆ ਹੈ। ਗੀਤ ਵਿੱਚ ਪ੍ਰਸਿੱਧ ਸ਼ਾਇਰ ਵਸੀਮ ਬਰੇਲਵੀ ਸਾਬ ਦੇ ਸ਼ੇਰ ਉਸੂਲੋਂ ਪਰ ਜਹਾਂ ਆਂਚ ਆਏ ਤਕਰਾਨਾ ਜ਼ਰੂਰੀ ਹੈ, ਜੋ ਜ਼ਿੰਦਾ ਹੋ ਤੋ ਫਿਰ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ ਨੂੰ ਥੋੜ੍ਹੇ ਜਿਹੇ ਬਦਲਾਅ ਨਾਲ ਵਰਤਿਆ ਗਿਆ ਹੈ।

ਸ਼ਾਹਰੁਖ ਖਾਨ ਦੇ ਜਵਾਨ ਦਾ ਗੀਤ ‘ਜ਼ਿੰਦਾ ਬੰਦਾ’ ਰਿਲੀਜ਼

ਜ਼ਿੰਦਾ ਬੰਦਾ ‘ਚ ਸ਼ਾਹਰੁਖ ਖਾਨ ਦਾ ਸ਼ਾਨਦਾਰ ਡਾਂਸ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਹੈ। ਗੀਤ ਦੀ ਪਹਿਲੀ ਝਲਕ ਦੇਖਣ ਤੋਂ ਬਾਅਦ ਤੁਹਾਨੂੰ ਸਾਊਥ ਦੇ ਗੀਤ ਕਾਫੀ ਹੱਦ ਤੱਕ ਯਾਦ ਹੋਣਗੇ। ਸ਼ਾਹਰੁਖ ਖਾਨ ਆਪਣੀ ਗਰਲ ਗੈਂਗ ਨਾਲ ਜ਼ਬਰਦਸਤ ਡਾਂਸ ਪਰਫਾਰਮੈਂਸ ਦੇ ਰਹੇ ਹਨ। ਸਾਨਿਆ ਮਲਹੋਤਰਾ (Sania Malhotra) ਵੀ ਗੀਤ ‘ਚ ਜ਼ਬਰਦਸਤ ਡਾਂਸ ਕਰ ਰਹੀ ਹੈ। ਗੀਤ ਦੇ ਬੋਲ ਇਰਸ਼ਾਦ ਕਾਮਿਲ ਦੇ ਹਨ ਅਤੇ ਸੰਗੀਤ ਅਨਿਰੁਧ ਨੇ ਦਿੱਤਾ ਹੈ।

‘ਜਵਾਨ’ ਨਾਲ ਧਮਾਕਾ ਕਰਨ ਨੂੰ ਤਿਆਰ ਕਿੰਗ ਖਾਨ

‘ਪਠਾਨ’ ਬਣ ਕੇ ਦੁਨੀਆ ਭਰ ‘ਚ ਮਸ਼ਹੂਰ ਹੋਏ ਸ਼ਾਹਰੁਖ ਖਾਨ ਹੁਣ ‘ਜਵਾਨ‘ ‘ਚ ਧਮਾਕਾ ਕਰਨ ਲਈ ਤਿਆਰ ਹਨ। ਦੱਖਣ ਦੇ ਮਸ਼ਹੂਰ ਨਿਰਦੇਸ਼ਕ ਐਲਟੀ ਕੁਮਾਰ ਦੇ ਨਿਰਦੇਸ਼ਨ ‘ਚ ਬਣ ਰਹੀ ‘ਜਵਾਨ’ ‘ਚ ਨਯਨਤਾਰਾ ਅਤੇ ਸ਼ਾਹਰੁਖ ਖਾਨ ਦੀ ਜੋੜੀ ਨਜ਼ਰ ਆਵੇਗੀ। ਸਾਊਥ ‘ਚ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਹੈ।

ਸਾਊਥ ਦੇ ਵੱਡੇ ਸੁਪਰਸਟਾਰ ਹਨ ਸ਼ਾਮਲ

‘ਜਵਾਨ’ ‘ਚ ਸਾਊਥ ਦੇ ਸੁਪਰਸਟਾਰ ਕਮਲ ਹਾਸਨ ਤੋਂ ਲੈ ਕੇ ਦਿੱਗਜ ਅਭਿਨੇਤਾ ਵਿਜੇ ਸੇਤੂਪਤੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਪ੍ਰੀਵਿਊ ‘ਚ ਸਾਨਿਆ ਮਲਹੋਤਰਾ ਅਤੇ ਦੀਪਿਕਾ ਪਾਦੁਕੋਣ ਦੀਆਂ ਝਲਕੀਆਂ ਵੀ ਦੇਖਣ ਨੂੰ ਮਿਲੀਆਂ ਹਨ। ‘ਜਵਾਨ’ ‘ਚ ਸ਼ਾਹਰੁਖ ਖਾਨ ਇਕ ਵੱਖਰੇ ਅਵਤਾਰ ‘ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ