Year Ender 2025: ਕੋਈ ਹਾਦਸੇ ਦਾ ਹੋਇਆ ਸ਼ਿਕਾਰ ਤਾਂ ਕਿਸੇ ਦੀ ਬਿਮਾਰੀ ਨੇ ਲਈ ਜਾਨ…ਉਹ ਪੰਜਾਬੀ ਕਲਾਕਾਰ ਜੋ 2025 ਵਿਚ ਦੁਨੀਆ ਨੂੰ ਕਹਿ ਗਏ ਅਲਵਿਦਾ

Updated On: 

25 Dec 2025 16:14 PM IST

Punjabi Actor Singer Left the World in 2025: ਪਾਲੀਵੁੱਡ ਯਾਨੀ ਪੰਜਾਬੀ ਫਿਲਮ ਇੰਡਸਟਰੀ ਨੂੰ ਇਸ ਵਾਰ ਕਈ ਵੱਡੇ ਸਦਮੇ ਲੱਗੇ। ਕਈ ਵੱਡੇ ਕਲਾਕਾਰ ਸਾਲ 2025 ਵਿੱਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਜਿੱਥੇ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਹੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਵੀ ਭਾਰੀ ਸੋਗ ਹੈ। ਅਜਿਹੇ ਹੀ ਕੁਝ ਦਿੱਗਜ ਅਦਾਕਾਰਾਂ ਅਤੇ ਗਾਇਕਾਂ ਬਾਰੇ ਦੱਸ ਰਹੀ ਹੈ ਸਾਡੀ ਇਹ ਖਾਸ ਰਿਪੋਰਟ...

Year Ender 2025: ਕੋਈ ਹਾਦਸੇ ਦਾ ਹੋਇਆ ਸ਼ਿਕਾਰ ਤਾਂ ਕਿਸੇ ਦੀ ਬਿਮਾਰੀ ਨੇ ਲਈ ਜਾਨ...ਉਹ ਪੰਜਾਬੀ ਕਲਾਕਾਰ ਜੋ 2025 ਵਿਚ ਦੁਨੀਆ ਨੂੰ ਕਹਿ ਗਏ ਅਲਵਿਦਾ
Follow Us On

ਪੰਜਾਬੀ ਸਿਨੇਮਾ ਲਈ ਸਾਲ 2025 ਕਾਫੀ ਦੁਖਦਾਈ ਰਿਹਾ ਹੈ। ਇਸ ਸਾਲ ਕਈ ਦਿੱਗਜ ਅਤੇ ਉਭਰਦੇ ਪੰਜਾਬੀ ਸਿਤਾਰੇ ਸਦਾ ਲਈ ਇਸ ਨਸ਼ਵਰ ਸੰਸਾਰ ਨੂੰ ਅਲਵਿਦਾ ਕਹਿ ਗਏ। ਪਰ ਉਨ੍ਹਾਂ ਦੀ ਬੇਮਿਸਾਲ ਅਦਾਕਾਰੀ, ਉਨ੍ਹਾਂ ਦੇ ਗੀਤ ਅਤੇ ਸੰਗੀਤ ਹਮੇਸ਼ਾ ਸਾਡੇ ਦਿਲਾਂ ਦੀ ਧੜਕਣ ਬਣ ਕੇ ਧੜਕਦੇ ਰਹਿਣਗੇ। ਇਨ੍ਹਾਂ ਸਾਰੇ ਕਲਾਕਾਰਾਂ ਨੇ ਨਾ ਸਿਰਫ ਪੰਜਾਬੀ ਬੋਲੀ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ…ਸਗੋਂ ਪੰਜਾਬ ਅਤੇ ਦੇਸ਼ ਦਾ ਝੰਡਾ ਵੀ ਬੜੀ ਹੀ ਸ਼ਾਨ ਨਾਲ ਬੁਲੰਦ ਕੀਤਾ। ਅੱਜ ਅਸੀਂ ਅਜਿਹੇ ਹੀ ਕੁਝ ਕਲਾਕਾਰਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਸਾਲ 2025 ਵਿਚ ਸਾਨੂੰ ਸਰੀਰਕ ਵਿਛੋੜਾ ਦੇ ਦਿੱਤਾ।

ਉਸਤਾਦ ਪੂਰਨ ਸ਼ਾਹ ਕੋਟੀ

ਸਾਲ 2025 ਦੇ ਅੰਤ ਵਿਚ ਪੰਜਾਬੀ ਸੰਗੀਤ ਜਗਤ ਦੀ ਮਹਾਨ ਸ਼ਖਸੀਅਤ ਉਸਤਾਦ ਪੂਰਨ ਸ਼ਾਹ ਕੋਟੀ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। 23 ਦਸੰਬਰ ਨੂੰ ਉਨ੍ਹਾਂ ਦੀ ਦੁਖਦਾਈ ਖ਼ਬਰ ਨੇ ਸਾਰੇ ਪੰਜਾਬੀ ਸੰਗੀਤ ਜਗਤ ਨੂੰ ਝਜੋੜ ਕੇ ਰੱਖ ਦਿਤਾ ਸੀ। ਉਸਤਾਦ ਪੂਰਨ ਸ਼ਾਹ ਕੋਟੀ ਦੇ ਸ਼ਾਗਿਦਰਾ ਵਿਚੋ ਇੱਕ ਹੰਸ ਰਾਜ ਹੰਸ ਵੀ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੀ ਸ਼ੂਰੁਆਤੀ ਸਿੱਖਿਆ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਹੀ ਲਈ ਸੀ। ਇਸ ਤੋਂ ਇਲਾਵਾ ਜਸਬੀਰ ਜੱਸੀ ਅਤੇ ਮਾਸਟਰ ਸਲੀਮ ਵਰਗੇ ਫਰਕਾਰ ਵੀ ਇਸੇ ਸ਼ਖਸੀਅਤ ਨੇ ਹੀ ਸੰਗੀਤ ਜਗਤ ਨੂੰ ਦਿੱਤੇ। ਉਸਤਾਦ ਪੂਰਨ ਸ਼ਾਹ ਕੋਟੀ ਜੀ ਸਦਾ ਆਪਣੇ ਚਾਉਣ ਵਾਲੀਆਂ ਦੇ ਦਿਲਾਂ ਵਿਚ ਜਿੰਦਾ ਰਹਿਣਗੇ।

ਧਰਮਿੰਦਰ

ਪੰਜਾਬ ਦੇ ਪੁੱਤਰ ਅਤੇ ਹਿੰਦੂਸਤਾਨ ਦੇ ਸਭ ਤੋਂ ਖੂਬਸੁਰਤ ਅਦਾਕਾਰਾਂ ਚੋਂ ਇਕ ਧਰਮਿੰਦਰ ਹਮੇਸ਼ਾਂ ਲੋਕਾਂ ਦੇ ਦਿਲਾਂ ਵਿਚ ਜਿੰਦਾ ਰਹਿਣਗੇ। ਆਪਣੀ ਜਿੰਦਾਦਿਲੀ ਲਈ ਜਾਣੇ ਜਾਂਦੇ ਧਰਮਿੰਦਰ ਨੇ ਕਈ ਫਿਲਮਾਂ ਵਿਚ ਕੰਮ ਕੀਤਾ, ਉਨ੍ਹਾਂ ਦੀ ਅਦਾਕਾਰੀ ਤੋਂ ਇਲਾਵਾ ਲੋਕ ਉਨ੍ਹਾਂ ਦੀ ਮਹਿਫ਼ਿਲ ਦੇ ਵੀ ਦੀਵਾਨੇ ਸਨ। ਧਰਮਿੰਦਰ ਦਾ ਜਨਮ ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿਚ ਪੈਂਦੇ ਪਿੰਡ ਨਸਰਾਲੀ ਵਿਚ ਹੋਇਆ ਸੀ। ਲੁਧਿਆਣਾ ਦੇ ਛੋਟੇ ਜਿਹੇ ਪਿੰਡ ਤੋ ਨਿਕਲੇ ਧਰਮਿੰਦਰ ਨੇ ਮੁੰਬਈ ਵਰਗੇ ਵੱਡੇ ਸ਼ਹਿਰ ਵਿਚ ਜਾ ਕੇ ਨਾਮ ਕਮਾਇਆ ਅਤੇ ਇਨ੍ਹਾਂ ਆਪਣੇ ਮਿਲਾਪੜੇ ਸੁਭਾਅ ਨਾਲ ਪੂਰੇ ਦੇਸ਼ ਨੂੰ ਆਪਣਾ ਪਰਿਵਾਰ ਬਣਾ ਲਿਆ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੂਰੁਆਤ 1960 ਵਿਚ ਫਿਲਮ ‘ਦਿਲ ਭੀ ਤੇਰਾ ਹਮ ਭਈ ਤੇਰੇ’ ਤੋਂ ਕੀਤੀ ਸੀ। ਉਸ ਤੋਂ ਬਾਅਦ ਸਿਲਸਿਲਾ ਚਲਦਾ ਗਿਆ ਅਤੇ ਅੰਤਿਮ ਸਮੇਂ ਤੱਕ ਚਲਦਾ ਰਿਹਾ। ਉਨ੍ਹਾਂ ਦੀ ਆਖਰੀ ਫਿਲਮ Ikkis ਸੀ, ਜੋ ਇਸੇ ਮਹੀਨੇ ਰਿਲੀਜ ਹੋਈ ਹੈ। 24 ਨਵੰਬਰ 2025 ਨੂੰ ਧਰਮਿੰਦਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।

ਅਦਾਕਾਰ ਜਸਵਿੰਦਰ ਭੱਲਾ

ਪੰਜਾਬੀ ਸਿਨੇਮਾ ਵਿੱਚ ਕਾਮੇਡੀ ਅਤੇ ਅਦਾਕਾਰੀ ਦੇ ਦਿੱਗਜ ਜਸਵਿੰਦਰ ਭਲਾ ਆਪਣੀ ਵਿਲਖਣ ਅਦਾਕਾਰੀ ਨਾਲ ਸਦਾ ਪੰਜਾਬੀਆਂ ਦੇ ਦਿਲਾਂ ਵਿਚ ਧੜਕਦੇ ਰਹਿਣਗੇ। ਜਸਵਿੰਦਰ ਭੱਲਾ ਨੇ ਕਾਫੀ ਲੰਬਾ ਸਮਾਂ ਪੰਜਾਬੀ ਇੰਡਸਟਰੀ ਵਿਚ ਕੰਮ ਕੀਤਾ। ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਛਣਕਾਟਾ ਤੋਂ ਆਪਣੇ ਕੈਰੀਅਰ ਦੀ ਸ਼ੂਰੁਆਤ ਕੀਤੀ ਸੀ। ਉਸ ਤੋਂ ਬਾਅਦ ਉਹ ਫਿਲਮਾਂ ਵਿਚ ਕੰਮ ਕਰਨ ਲਗੇ, ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਰ ਪੰਜਾਬੀ ਫਿਲਮ ਵਿਚ ਉਨ੍ਹਾਂ ਦੀ ਮੌਜੂਦਗੀ ਉਨ੍ਹਾਂ ਦੀ ਅਦਾਕਾਰੀ ਦੀ ਮਿਸਾਲ ਬਣੀ। ਕੈਰੀ ਆਨ ਜੱਟਾ, ਦੁੱਲਾ ਭੱਟੀ, ਜੱਟ ਐਂਡ ਜੂਲੀਅਟ, ਮਿਸਟਰ ਐਂਡ ਮਿਸੇਜ 420, ਵਧਾਈਆਂ ਜੀ ਵਧਾਈਆਂ, ਡੈਡੀ ਕੂਲ ਮੁੰਡੇ ਫੂਲ ਵਰਗੀਆਂ ਫਿਲਮਾਂ ਵਿਚ ਨਜ਼ਰ ਆਏ। 23 ਅਗਸਤ ਨੂੰ ਲੰਬੀ ਬੀਮਾਰੀ ਤੋਂ ਬਾਅਦ ਉਨ੍ਹਾਂ ਦਾ ਮੋਹਾਲੀ ਦੇ ਫੌਰਟਿਸ ‘ਚ ਦੇਹਾਂਤ ਹੋ ਗਿਆ ਸੀ।

ਰਾਜਵੀਰ ਜਵੰਦਾ

ਪੰਜਾਬ ਦੇ ਸਟੇਜ਼ਾਂ ਦਾ ਸ਼ਿੰਗਾਰ ਰਾਜਵੀਰ ਜਵੰਦਾ ਦੇ ਗੀਤ ਹਮੇਸ਼ਾ ਪੰਜਾਬੀ ਲੋਕਾਂ ਦੇ ਦਿਲਾਂ ਵਿਚ ਗੁੰਜਦੇ ਰਹਿਣਗੇ। ਪੰਜਾਬ ਪੁਲਿਸ ਦੇ ਸਿਪਾਹੀ ਤੋਂ ਲੈ ਕੇ ਪੰਜਾਬੀ ਸੰਗੀਤ ਜਗਤ ਵਿਚ ਨਾਮ ਕਮਾਉਣ ਵਾਲੇ ਰਾਜਵੀਰ ਜਵੰਦਾ ਇਸੇ ਸਾਲ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਬਾਅਦ ਵਿਚ ਉਨ੍ਹਾਂ ਦਾ ਕਈ ਦਿਨਾਂ ਤੱਕ ਮੋਹਾਲੀ ਵਿਚ ਇਲਾਜ ਚਲਦਾ ਰਿਹਾ ਪਰ ਸ਼ਾਇਦ ਪਰਮਾਤਰਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 35 ਸਾਲ ਦੇ ਰਾਜਵੀਰ ਜਵੰਦਾ ਨੇ 8 ਅਕਤੂਬਰ ਨੂੰ ਮੋਹਾਲੀ ਆਖਿਰੀ ਸਾਹ ਲਏ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਸਦਾ ਲਈ ਸਰੀਰਕ ਵਿਛੋੜਾ ਦੇ ਗਏ। ਉਨ੍ਹਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਸਕੂਨ, ਜੰਮੇ ਨਾਲ ਦੇ, ਮਾਵਾਂ, ਜੋਗੀਆਂ, ਬਾਬਾ ਨਾਨਕ, ਕਵਿਤਾ ਵਰਗੇ ਗੀਤ ਦਰਸ਼ਕਾਂ ਵਿਚ ਬਹੁਤ ਜ਼ਿਆਦਾ ਮਕਬੂਲ ਹੋਏ।

ਵਰਿੰਦਰ ਸਿੰਘ ਘੂੰਮਣ

ਸ਼ਾਕਾਰਾਹੀ ਬਾਡੀ ਬਿਲਡਰ ਵਜੋਂ ਪੂਰੇ ਦੇਸ਼ ਵਿਚ ਮਸ਼ਹੂਰ ਅਦਾਕਾਰ ਵਰਿੰਦਰ ਸਿੰਘ ਘੁੰਮਣ ਵੀ ਇਸ ਸਾਲ ਅਚਾਨਕ ਅਕਾਲ ਚਲਾਣਾ ਕਰ ਗਏ। ਬਾਡੀ ਬਿਲਡਿੰਗ ਵਿਚ ਨਾਮ ਕਮਾਉਣ ਤੋਂ ਬਾਅਦ ਵਰਿੰਦਰ ਘੁੰਮਣ ਨੇ ਫਿਲਮੀ ਦੁਨੀਆਂ ਵਿਚ ਕਦਮ ਰੱਖਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੂਰੁਆਤ ਪੰਜਾਬੀ ਫਿਲਮ ਕੱਬਡੀ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਹਿੰਦੀ ਫਿਲਮਾਂ ਵਿਚ ਵੀ ਦੇਖਿਆ ਗਿਆ। ਉਹ ਮਰਜਾਵਾਂ, Roar ਅਤੇ Tiger 3 ਵਰਗੀਆਂ ਵੱਡੀਆਂ ਫਿਲਮਾਂ ਵਿਚ ਨਜ਼ਰ ਆਏ। ਵਰਿੰਦਰ ਦਾ ਜਨਮ ਗੁਰਦਾਸਪੁਰ ਦੇ ਪਿੰਡ ਤਲਵੰਡੀ ਝੂਗਲਾ ਵਿਚ ਹੋਇਆ ਸੀ ਬਾਅਦ ਵਿਚ ਉਹ ਜਲੰਧਰ ਆ ਕੇ ਰਹਿਣ ਲੱਗੇ। 9 ਅਕਤੂਬਰ ਵਰਿੰਦਰ ਜਦੋਂ ਛੋਟੇ ਜਿਹੇ ਆਪਰੇਸ਼ਨ ਲਈ ਹਸਪਤਾਲ ਪਹੁੰਚੇ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ ਅਚਾਨਕ ਚਲੇ ਜਾਣ ਦਾ ਦੁੱਖ ਹਾਲੇ ਵੀ ਪਰਿਵਾਰ ਅਤੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਤਾਜਾ ਹੈ।

ਚਰਨਜੀਤ ਅਹੂਜਾ

ਪੰਜਾਬੀ ਸੰਗੀਤਕ ਜਗਤ ਦੇ ਮਹਾਨ ਸੰਗੀਤਕਾਰ ਚਰਨਜੀਤ ਅਹੂਜਾ ਵੱਲੋਂ ਗੀਤਾਂ ਨੂੰ ਦਿੱਤਾ ਸੰਗੀਤ ਹਮੇਸ਼ਾ ਅਮਰ ਰਹੇਗਾ। ਚਰਨਜੀਤ ਅਹੂਜਾ ਨੇ ਕਈ ਵੱਡੇ ਪੰਜਾਬੀ ਸਿੰਗਰਾਂ ਦੇ ਗੀਤਾਂ ਨੂੰ ਸੰਗੀਤ ਦਿੱਤਾ ਅਤੇ ਬੁੰਲਦਿਆਂ ਤੱਕ ਪਰੁੰਚਾਇਆ। ਜਿਨ੍ਹਾਂ ਵਿਚੋਂ ਸਰਦੂਲ ਸਿਕੰਦਰ, ਗੁਰਦਾਸ ਮਾਨ, ਹੰਸ ਰਾਜ ਹੰਸ ਅਤੇ ਹੋਰ ਵੀ ਕਈ ਵੱਡੇ ਨਾਮ ਇਸ ਲਿਸਟ ਵਿਚ ਸ਼ਾਮਲ ਹਨ। ਤਵਿਆ ਤੋਂ ਸਪੀਕਰਾਂ ਅਤੇ ਸਪੀਕਰਾਂ ਤੋਂ ਨਵੇਂ ਮੋਡਰਨ ਸੰਗੀਤ ਤੱਕ ਉਨ੍ਹਾਂ ਨੇ ਵਿਲਖਣ ਮਿਸਾਲ ਪੇਸ਼ ਕੀਤੀ। ਕੈਂਸਰ ਵਰਗੀ ਬਿਮਾਰੀ ਤੋਂ ਪੀੜਤ ਚਲ ਰਹੇ ਇਸ ਮਹਾਨ ਸੰਗੀਤਕਾਰ ਨੇ 21 ਸਤੰਬਰ ਨੂੰ ਅੰਤਿਮ ਸਾਹ ਲਏ। ਉਨ੍ਹਾਂ ਦਾ ਚਲੇ ਜਾਣਾ ਸੰਗੀਤ ਜਗਤ ਲਈ ਕੱਦੇ ਨਾ ਪੂਰਾ ਹੋਣਾ ਵਾਲਾ ਘਾਟਾ ਹੈ।

Photo: Social Media

ਹਰਮਨ ਸਿੱਧੂ

ਗਾਇਕ ਹਰਮਨ ਸਿੱਧੂ ਦੀ ਮੌਤ ਨੇ ਪੰਜਾਬੀ ਮਨੋਰੰਜਨ ਜਗਤ ਨੂੰ ਹਿੱਲਾਂ ਕੇ ਰੱਖ ਦਿੱਤਾ ਸੀ। ਉਨ੍ਹਾਂ ਦੀ ਇਸ ਤਰ੍ਹਾਂ ਚਲੇ ਜਾਣਾ ਸਭ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਹਰਮਨ ਸਿੱਧੂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾਦੇ ਜਿਲ੍ਹੇ ਮਾਨਸਾ ਦੇ ਪਿੰਡ ਖਿਆਲ ਕਲਾਂ ਦੇ ਰਹਿਣ ਵਾਲੇ ਸਨ। ਹਰਮਨ ਨੇ ਮਿਸ ਪੂਜਾ ਨਾਲ ਕਈ ਹਿੱਟ ਗੀਤ ਗਾਏ ਸਨ। ਪੇਪਰ ਜਾਂ ਪਿਆਰ ਗੀਤ ਸਮੇਤ ਹੋਰ ਕਈ ਗੀਤ ਲੋਕਾਂ ਦੇ ਦਿਲਾਂ ਵਿਚ ਧੜਕਦੇ ਰਹਿਣਗੇ। ਮਾਨਸਾ ਪਟਿਆਲਾ ਰੋਡ ਤੇ ਇੱਕ ਹਾਦਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

Photo: Social Media

ਗੀਤਕਾਰ ਨਿੰਮਾ ਨੋਹਾਰਕਾ

ਪੰਜਾਬ ਦੇ ਮਾਣ ਮੱਤੇ ਗੀਤਕਾਰਾਂ ਵਿਚ ਸ਼ੁਮਾਰ ਨਿੰਮਾ ਲੋਹਾਰਕਾ ਵੀ ਇਸ ਸਾਲ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਲਿੱਖੇ ਗੀਤ ਹਮੇਸ਼ਾ ਲੋਕਾਂ ਦੇ ਮਨਾ ਵਿਚ ਤਾਜ਼ਾ ਰਹਿਣਗੇ। ਦੇਸ਼ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਲੋਹਾਰਕੇ ਦੇ ਜੰਮ ਪਲ ਨਿੰਮੇ ਦੇ ਗੀਤ ਕਈ ਮਸ਼ਹੂਰ ਪੰਜਾਬੀ ਸਿੰਗਰਾਂ ਨੇ ਗਾਏ, ਜਿਨ੍ਹਾਂ ਵਿਚ ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ, ਰਵਿੰਦਰ ਗਰੇਵਾਲ, ਫਿਰੋਜ਼ ਖਾਨ, ਨਛੱਤਰ ਗਿੱਲ ਅਤੇ ਹੋਰ ਵੀ ਕਈ ਵੱਡੇ ਨਾਮੀ ਸਿੰਗਰਾ ਨੇ ਉਨ੍ਹਾਂ ਦੀਆਂ ਲਿੱਖੀਆਂ ਰਚਨਾਵਾਂ ਨੂੰ ਜੀਵੰਤ ਰੂਪ ਦਿੱਤਾ। 15 ਨਵੰਬਰ 2025 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਲਿੱਖੇ ਗੀਤ ਹਮੇਸ਼ਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ।

Photo: Social Media

ਮੂਕੁਲ ਦੇਵ

ਮੁਕੁਲ ਦੇਵ ਦਾ ਜਨਮ ਦਿੱਲੀ ਦੇ ਇਕ ਪੰਜਾਬੀ ਪਰਿਵਾਰ ਵਿਚ ਹੋਇਆ ਸੀ, ਉਨ੍ਹਾਂ ਦੇ ਪੁਰਖੇ ਜਲੰਧਰ ਤੋਂ ਸਬੰਧਿਤ ਸਨ। ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੂਰੁਆਤ ਟੀਵੀ ਤੋਂ ਕੀਤੀ ਸੀ, ਪਰ ਹੌਲੀ-ਹੌਲੀ ਉਨ੍ਹਾਂ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਕਈ ਫਿਲਮਾਂ ਵਿਚ ਨਜਰ ਆਏ। ਆਪਣੇ ਫਿਲਮੀ ਕਰੀਅਰ ਦੀ ਸ਼ੂਰੁਆਤ ਉਨ੍ਹਾਂ ਨੇ ਅਮਿਤਾਭ ਬੱਚਨ ਦੀ ਕੰਪਨੀ ਏਬੀਸੀਐਲ ਤੋਂ ‘ਨਾਮ ਕਿਆ ਹੈ’ ਫਿਲਮ ਤੋਂ ਕੀਤੀ। ਇਸ ਤੋਂ ਬਾਅਦ ਮੁਕੁਲ ਕਿਲਾ, ਵਜੂਦ, ਕੋਹਰਾਮ ਅਤੇ ਸਨ ਆਫ ਸਰਦਾਰ ਵਰਗੀਆਂ ਫਿਲਮਾਂ ਵਿਚ ਵੀ ਨਜ਼ਰ ਆਏ। ਰਾਹੁਲ ਦੇਵ ਉਨ੍ਹਾਂ ਦੇ ਵੱਡਾ ਭਰਾ ਹੈ ਜੋ ਇਕ ਮਾਡਲ ਅਤੇ ਅਦਾਕਾਰ ਹਨ। 54 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

Related Stories
ਹੁਣ ਰਣਵੀਰ ਸਿੰਘ ਕਰਨਗੇ ਸਾਰਿਆਂ ਦੀ ਛੁੱਟੀ, ਧੁਰੰਧਰ ਦੇ 900 ਕਰੋੜ ਕਮਾਉਂਦੇ ਹੀ Makers ਨੇ ਚੁੱਕਿਆ ਵੱਡਾ ਕਦਮ
ਹਨੀ ਸਿੰਘ ਦੀ ਵਧੀਆਂ ਮੁਸ਼ਕਿਲਾਂ, ਭਾਜਪਾ ਆਗੂ ਨੇ ਸਿੰਗਰ ਖਿਲਾਫ਼ ਡੀਜੀਪੀ ਨੂੰ ਦਿੱਤੀ ਸ਼ਿਕਾਇਤ
ਪੰਜਾਬੀ ਗਾਇਕਾ ਨੂਰੀ ਨੂੰ ਧਮਕੀ ਤੋਂ ਬਾਅਦ ਮਿਲੀ ਸੁਰੱਖਿਆ, ਪੁਲਿਸ ਨੇ 3 ਲੋਕਾਂ ਨੂੰ ਕੀਤਾ ਰਾਊਂਡਅਪ
Punjab 95: ਆਪਣੇ ਇਤਿਹਾਸ ਤੋਂ ਡਰਦੇ ਹਨ… ਸੈਂਸਰ ਬੋਰਡ ਕੋਲ ਤਿੰਨ ਸਾਲਾਂ ਤੋਂ ਅਟਕੀ ਹੈ ਦਿਲਜੀਤ ਦੋਸਾਂਝ ਦੀ ‘ਪੰਜਾਬ 95’, ਡਾਇਰੈਕਟਰ ਦਾ ਝਲਕਿਆ ਦਰਦ
“ਪੁੱਤਰ ਨੂੰ ਕਹੋ, ਗਾਣਾ ਬੰਦ ਕਰੇ, ਨਹੀਂ ਤਾਂ…”, ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ,” ਫੋਨ ਕਰਨ ਵਾਲੇ ਨੇ ਖੁਦ ਨੂੰ ਦੱਸਿਆ ਇੰਸਪੈਕਟਰ
ਮੂਸੇਵਾਲਾ ਦੇ ‘ਬਰੋਟਾ’ ਗੀਤ ਨੂੰ ਮਿਲੇ 60 ਮਿਲੀਅਨ ਵਿਊਜ਼ ਤੇ 5 ਕਰੋੜ ਕਮੈਂਟ, ਨਵੇਂ ਸਾਲ ‘ਚ ਹੋਵੇਗਾ ਹੋਲੋਗ੍ਰਾਮ ਵਰਲਡ ਟੂਰ