ਵਿਜੇ ਦੇਵਰਕੋਂਡਾ ਅਤੇ ਰਸ਼ਮੀਕਾ ਮੰਦਾਨਾ ਨੇ ਤੇਲੰਗਾਨਾ ਵਿੱਚ 180 ਵਿਦਿਆਰਥੀਆਂ ਨੂੰ ਦਿੱਤੀ ਸਕਾਲਰਸ਼ਿਪ

Updated On: 

15 Jun 2026 13:53 PM IST

Vijay Deverakonda, Rashmika Mandanna: ਵਿਜੇ ਦੇਵਰਕੋਂਡਾ ਅਤੇ ਰਸ਼ਮੀਕਾ ਮੰਦਾਨਾ ਨੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਮਦਦ ਲਈ ਆਪਣੇ ਜੱਦੀ ਪਿੰਡ ਦਾ ਦੌਰਾ ਕੀਤਾ। ਜਾਣੋ ਕਿ ਉਨ੍ਹਾਂ ਨੇ ਆਪਣਾ ਭਾਵਨਾਤਮਕ ਵਾਅਦਾ ਕਿਵੇਂ ਪੂਰਾ ਕੀਤਾ।

ਵਿਜੇ ਦੇਵਰਕੋਂਡਾ ਅਤੇ ਰਸ਼ਮੀਕਾ ਮੰਦਾਨਾ ਨੇ ਤੇਲੰਗਾਨਾ ਵਿੱਚ 180 ਵਿਦਿਆਰਥੀਆਂ ਨੂੰ ਦਿੱਤੀ ਸਕਾਲਰਸ਼ਿਪ

ਟਾਲੀਵੁੱਡ ਸਟਾਰਸ ਵਿਜੇ ਦੇਵਰਕੋਂਡਾ ਅਤੇ ਰਸ਼ਮੀਕਾ ਮੰਦਾਨਾ ਨੇ ਐਤਵਾਰ ਨੂੰ ਤੇਲੰਗਾਨਾ ਦੇ ਅਚਮਪੇਟ ਮੰਡਲ ਦੇ ਥੁੰਮਨਪੇਟ ਪਿੰਡ ਦਾ ਦੌਰਾ ਕੀਤਾ। ਇਹ ਦੌਰਾ ਦ ਦੇਵਰਕੋਂਡਾ ਫਾਊਂਡੇਸ਼ਨ ਦੁਆਰਾ 180 ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਲਈ ਇੱਕ ਚੈਰੀਟੇਬਲ ਪਹਿਲਕਦਮੀ ਦਾ ਹਿੱਸਾ ਸੀ।

ਇਸ ਪਹਿਲ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਮਿਹਨਤੀ ਵਿਦਿਆਰਥੀਆਂ ਦੀ ਸਿੱਖਿਆ ਦੇ ਅਹਿਮ ਦੌਰ ਦੌਰਾਨ ਵਿੱਤੀ ਬੋਝ ਨੂੰ ਘਟਾਉਣਾ ਹੈ।

ਵਿਜੇ ਅਤੇ ਰਸ਼ਮੀਕਾ ਨੇ 180 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ

ਇਹ ਜਗ੍ਹਾ ਪਰਿਵਾਰ ਲਈ ਬਹੁਤ ਖਾਸ ਹੈ, ਕਿਉਂਕਿ ਥੁੰਮਨਪੇਟ ਉਹ ਜੱਦੀ ਪਿੰਡ ਹੈ ਜਿੱਥੇ ਵਿਜੇ ਦੇ ਪਿਤਾ ਦਾ ਜਨਮ ਅਤੇ ਪਾਲਣ-ਪੋਸ਼ਣ ਹੋਇਆ ਸੀ। ਸਟਾਰ ਜੋੜੇ ਨੇ ਫਰਵਰੀ ਵਿੱਚ ਆਪਣੇ ਜੱਦੀ ਸ਼ਹਿਰ ਵਿੱਚ ਆਪਣੇ ਗ੍ਰਹਿ ਪ੍ਰਵੇਸ਼ ਦੀਆਂ ਰਸਮਾਂ ਦੌਰਾਨ ਇਸ ਲੋਕ ਭਲਾਈ ਪ੍ਰੋਗਰਾਮ ਦੀ ਯੋਜਨਾ ਬਣਾਈ ਸੀ।

X ‘ਤੇ ਚੁਣੇ ਗਏ ਲਾਭਪਾਤਰੀਆਂ ਦਾ ਖੁਲਾਸਾ ਕਰਦੇ ਹੋਏ, ਵਿਜੇ ਨੇ ਆਪਣੀਆਂ ਜੜ੍ਹਾਂ ਵਿੱਚ ਵਾਪਸ ਆਉਣ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਲਿਖਿਆ, “ਅਸੀਂ ਥੁੰਮਨਪੇਟ ਜਾ ਰਹੇ ਹਾਂ। ਉਹ ਛੋਟਾ ਜਿਹਾ ਪਿੰਡ ਜਿੱਥੇ ਮੇਰੇ ਪਿਤਾ ਦਾ ਜਨਮ ਹੋਇਆ ਸੀ। ਫਰਵਰੀ ਵਿੱਚ, @iamRashmika ਅਤੇ ਮੈਂ ਆਪਣੇ ਇੱਕ ਛੋਟੇ ਜਿਹੇ ਸੁਪਨੇ ਦੀ ਸ਼ੁਰੂਆਤ ਦਾ ਐਲਾਨ ਕੀਤਾ। ਤੇਲੰਗਾਨਾ ਦੇ ਅਚਮਪੇਟ ਮੰਡਲ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਸਾਰੇ ਮਿਹਨਤੀ ਵਿਦਿਆਰਥੀਆਂ ਨੂੰ ਇਨਾਮ ਦੇਣ ਦਾ ਸੁਪਨਾ। ਇੱਥੇ 180 ਉਨ੍ਹਾਂ ਬੱਚਿਆਂ ਦੀ ਸੂਚੀ ਹੈ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਮਾਣ ਦਿਵਾਇਆ ਹੈ।”

ਸਥਾਨਕ ਸਮਾਗਮ ਵਿੱਚ ਇਕੱਠੇ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦੇ ਹੋਏ, ਵਿਜੇ ਨੇ ਇਸ ਵਿਦਿਅਕ ਪ੍ਰੋਜੈਕਟ ਨੂੰ ਵੱਡੇ ਪੱਧਰ ‘ਤੇ ਵਧਾਉਣ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ, “ਤੁਹਾਨੂੰ ਸਕਾਲਰਸ਼ਿਪ ਦਾ ਇਹ ਛੋਟਾ ਜਿਹਾ ਤੋਹਫ਼ਾ ਦੇਣਾ ਬਹੁਤ ਛੋਟੀ ਗੱਲ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਮਹੱਤਵਪੂਰਨ ਹੈ। ਮੈਂ ਤੁਹਾਡੇ ਜੀਵਨ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਹੌਲੀ-ਹੌਲੀ, ਆਪਣੇ ਪਿੰਡ ਤੋਂ ਬਾਅਦ, ਮੈਂ ਚਾਹੁੰਦਾ ਹਾਂ ਕਿ ਇਹ ਪਹਿਲ ਪੂਰੇ ਤੇਲੰਗਾਨਾ ਵਿੱਚ ਹੋਵੇ। ਇਹ ਮੇਰਾ ਸੁਪਨਾ ਹੈ। ਮੈਂ ਅਨੁਸ਼ਾਸਨ ਅਤੇ ਫੋਕਸ ਦਾ ਜਸ਼ਨ ਮਨਾਉਣਾ ਚਾਹੁੰਦਾ ਸੀ।”

ਰਸ਼ਮੀਕਾ ਨੇ ਬੱਚਿਆਂ ਨੂੰ ਵਧਾਈ ਦੇਣ ਲਈ ਵੀ ਸਟੇਜ ਸੰਭਾਲੀ। 26 ਫਰਵਰੀ ਨੂੰ ਉਦੈਪੁਰ ਵਿੱਚ ਆਪਣੇ ਨਿੱਜੀ ਸਮਾਰੋਹ ਵਿੱਚ ਵਿਆਹ ਤੋਂ ਬਾਅਦ, ਜਦੋਂ ਉਨ੍ਹਾਂ ਨੇ ਆਪਣੇ ਵਿਆਹੇ ਤੋਂ ਬਾਅਦ ਵਾਲੇ ਨਾਮ ਨਾਲ ਆਪਣੀ ਪਛਾਣ ਦਿੱਤੀ, ਤਾਂ ਭੀੜ ਨੇ ਉਨ੍ਹਾਂ ਦਾ ਜ਼ੋਰਦਾਰ ਤਾੜੀਆਂ ਅਤੇ ਚੀਅਰਸ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਅੱਜ ਘੱਟ ਬੋਲਾਂਗੀ, ਪਰ ਅੱਜ ਅਸੀਂ ‘ਦਿ ਦੇਵਰਕੋਂਡਾ ਫਾਊਂਡੇਸ਼ਨ’ ਰਾਹੀਂ ਕੁਝ ਚੰਗਾ ਸ਼ੁਰੂ ਕਰ ਰਹੇ ਹਾਂ। ਅਸੀਂ ਆਪਣੇ ਸਹੁਰੇ ਦੇ ਪਿੰਡ ਅਚੈਂਪੇਟ ਅਤੇ ਥੁਂਮਨਪੇਟ ਤੋਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਅੱਜ ਮੈਂ ਤੁਹਾਡੇ ਸਾਹਮਣੇ ਰਸ਼ਮੀਕਾ ਮੰਦਾਨਾ ਦੇਵਰਕੋਂਡਾ ਦੇ ਰੂਪ ਵਿੱਚ ਖੜ੍ਹੀ ਹਾਂ ਅਤੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਮੈਂ ਬਹੁਤ ਉਤਸ਼ਾਹਿਤ ਹਾਂ।”

ਵਿਜੇ ਨੇ ਪਰਿਵਾਰਕ ਫੋਟੋਆਂ ਸ਼ੇਅਰ ਕੀਤੀਆਂ

ਵਿਜੇ ਦੇਵਰਕੋਂਡਾ ਨੇ ਆਪਣੇ ਸਕਾਲਰਸ਼ਿਪ ਪ੍ਰੋਗਰਾਮ ਦੇ ਪਹਿਲੇ ਸਾਲ ਦੀ ਸਮਾਪਤੀ ਦਾ ਜਸ਼ਨ ਮਣਾਉਂਦਿਆਂ ਹੋਇਆਂ ਪੂਰੇ ਪਰਿਵਾਰ ਦੀਆਂ ਫੋਟੋਆਂ ਸ਼ੇਅਰ ਕੀਤੀਆਂ।

ਇਸ ਪਲ ਨੂੰ ਸ਼ੇਅਰ ਕਰਦੇ ਹੋਏ, ਉਨ੍ਹਾਂ ਨੇ X ‘ਤੇ ਲਿਖਿਆ, “ਇੱਕ ਹੋਰ ਵਧੀਆ ਦਿਨ। ਹੁਣੇ ਹੀ 45 ਸਕੂਲਾਂ ਦੇ 180 ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਪਹਿਲਾ ਸਾਲ ਪੂਰਾ ਕੀਤਾ ਹੈ। ਜੂਨ 2027 ਵਿੱਚ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਮਿਲਣ ਦੀ ਉਮੀਦ ਹੈ ❤️ ਅਸੀਂ ਇਸਨੂੰ ਹੋਰ ਵੀ ਵੱਡਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ। ਤੁਹਾਡਾ ਆਪਣਾ, ਵਿਜੇ।”

ਵਰਕ ਫਰੰਟ ਦੀ ਗੱਲ ਕਰੀਆਂ ਤਾਂ ਅਸਲ ਜ਼ਿੰਦਗੀ ਦਾ ਇਹ ਜੋੜਾ ਜਲਦੀ ਹੀ ਰਾਹੁਲ ਸੰਕ੍ਰਿਤੀਅਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ “ਰਨਬਾਲੀ” ਵਿੱਚ ਇਕੱਠੇ ਸਕ੍ਰੀਨ ਸ਼ੇਅਰ ਕਰਦਾ ਦਿਖਾਈ ਦੇਵੇਗਾ।11 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਰਹੀ “ਗੀਤਾ ਗੋਵਿੰਦਮ” (2018) ਅਤੇ “ਡੀਅਰ ਕਾਮਰੇਡ” (201 ਤੋਂ ਬਾਅਦ ਉਨ੍ਹਾਂ ਦੀ ਤੀਜੀ ਫਿਲਮ ਹੋਵੇਗੀ, ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਇਕੱਠੇ ਪਹਿਲਾ ਪ੍ਰੋਜੈਕਟ ਹੋਵੇਗਾ।

Follow Us