‘ਕਲੂ ਬੇਸਡ’ ਕੇਸ ਅਤੇ ਢੁਕਵੇ ਸਬੂਤ… ਸੈਫ ਅਲੀ ਖਾਨ ਕੇਸ ਵਿੱਚ ਕਿੱਥੇ ਪਹੁੰਚੀ ਜਾਂਚ? ਮੁੰਬਈ ਪੁਲਿਸ ਨੇ ਦੱਸਿਆ

Published: 

28 Jan 2025 18:35 PM

Saif Ali Khan: ਬਾਲੀਵੁੱਡ ਐਕਟਰ ਸੈਫ ਅਲੀ ਖਾਨ 'ਤੇ ਹੋਏ ਹਮਲੇ ਦਾ ਰਹੱਸ ਸੁਲਝਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਐਕਟਰ 'ਤੇ 16 ਜਨਵਰੀ ਨੂੰ ਹਮਲਾ ਹੋਇਆ ਸੀ। ਇੱਕ ਹਮਲਾਵਰ ਦੇਰ ਰਾਤ ਉਨ੍ਹਾਂ ਦੇ ਬਾਂਦਰਾ ਅਪਾਰਟਮੈਂਟ ਵਿੱਚ ਦਾਖਲ ਹੋਇਆ ਅਤੇ ਉਨ੍ਹਾਂ ਨੂੰ ਕਈ ਵਾਰ ਚਾਕੂ ਮਾਰਿਆ। ਇਸ ਤੋਂ ਬਾਅਦ ਸੈਫ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ, ਪੁਲਿਸ ਨੇ ਆਰੋਪੀ ਨੂੰ 3 ਦਿਨਾਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ। ਮੁੰਬਈ ਪੁਲਿਸ ਇਸ ਮਾਮਲੇ ਵਿੱਚ ਮੀਡੀਆ ਨੂੰ ਬ੍ਰੀਫਿੰਗ ਕਰ ਰਹੀ ਹੈ।

ਕਲੂ ਬੇਸਡ ਕੇਸ ਅਤੇ ਢੁਕਵੇ ਸਬੂਤ... ਸੈਫ ਅਲੀ ਖਾਨ ਕੇਸ ਵਿੱਚ ਕਿੱਥੇ ਪਹੁੰਚੀ ਜਾਂਚ? ਮੁੰਬਈ ਪੁਲਿਸ ਨੇ ਦੱਸਿਆ

'ਕਲੂ ਬੇਸਡ' ਕੇਸ ਤੇ ਪੁਖ਼ਤਾ ਸਬੂਤ, ਸੈਫ ਕੇਸ 'ਚ ਕਿੱਥੇ ਪਹੁੰਚੀ ਪੁਲਿਸ ਦੀ ਜਾਂਚ?

Follow Us On

ਬਾਲੀਵੁੱਡ ਐਕਟਰ ਸੈਫ ਅਲੀ ਖਾਨ ‘ਤੇ 16 ਜਨਵਰੀ ਨੂੰ ਹਮਲਾ ਹੋਇਆ ਸੀ। ਇੱਕ ਹਮਲਾਵਰ ਦੇਰ ਰਾਤ ਉਨ੍ਹਾਂ ਦੇ ਬਾਂਦਰਾ ਅਪਾਰਟਮੈਂਟ ਵਿੱਚ ਦਾਖਲ ਹੋਇਆ ਅਤੇ ਅਦਾਕਾਰ ‘ਤੇ ਕਈ ਵਾਰ ਹਮਲਾ ਕੀਤਾ। ਇਸ ਤੋਂ ਬਾਅਦ ਅਦਾਕਾਰ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪੁਲਿਸ ਨੇ 60 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਵੇਲੇ, ਮੁੰਬਈ ਪੁਲਿਸ ਇਸ ਮਾਮਲੇ ਵਿੱਚ ਮੀਡੀਆ ਨੂੰ ਜਾਣਕਾਰੀ ਦਿੱਤੀ।

ਮੁੰਬਈ ਪੁਲਿਸ ਦੇ ਅਧਿਕਾਰੀ ਪਰਮਜੀਤ ਸਿੰਘ ਦਹੀਆ ਨੇ ਜਾਂਚ ਟੀਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਦੱਸਿਆ ਕਿ ਮਾਮਲੇ ਵਿੱਚ ਕਾਫ਼ੀ ਸਬੂਤ ਮਿਲੇ ਹਨ। ਉਨ੍ਹਾਂ ਨੇ ਇਸਨੂੰ ‘ਕਲੂ ਬੇਸਡ’ ਕੇਸ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ, ਪੁਲਿਸ ਨੂੰ ਅਜੇ ਤੱਕ ਫਿੰਗਰਪ੍ਰਿੰਟ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਮੁੰਬਈ ਪੁਲਿਸ ਨੇ ਸੈਫ ਅਲੀ ਖਾਨ ‘ਤੇ ਹੋਏ ਹਮਲੇ ਸਬੰਧੀ ਕਈ ਹੋਰ ਮਹੱਤਵਪੂਰਨ ਖੁਲਾਸੇ ਕੀਤੇ ਹਨ।

ਮੁੱਖ ਆਰੋਪੀ ਵਿਰੁੱਧ ਪੁਖ਼ਤਾ ਸਬੂਤ

ਅਧਿਕਾਰੀ ਪਰਮਜੀਤ ਸਿੰਘ ਦਹੀਆ ਨੇ ਕਿਹਾ ਕਿ ਪੁਲਿਸ ਕੋਲ ਮੁੱਖ ਆਰੋਪੀ ਵਿਰੁੱਧ “ਪੱਕੇ ਸਬੂਤ” ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜੇ ਤੱਕ ਕਿਸੇ ਹੋਰ ਆਰੋਪੀ ਦੀ ਪਛਾਣ ਨਹੀਂ ਹੋਈ ਹੈ ਅਤੇ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਹੀ ਅਸਲ ਦੋਸ਼ੀ ਹੈ। ਦਹੀਆ ਨੇ ਕਿਹਾ ਕਿ ਮਾਮਲੇ ਵਿੱਚ ਭੌਤਿਕ, ਤਕਨੀਕੀ ਅਤੇ ਮੌਖਿਕ ਸਬੂਤ ਇਕੱਠੇ ਕੀਤੇ ਗਏ ਹਨ, ਜਿਸ ਵਿੱਚ ਚਿਹਰੇ ਦੀ ਪਛਾਣ ਪ੍ਰਕਿਰਿਆ ਵੀ ਸ਼ਾਮਲ ਹੈ।

ਹਸਪਤਾਲ ਪਹੁੰਚਣ ਦੇ ਸਮੇਂ ‘ਤੇ ਸਸਪੈਂਸ ਖਤਮ

ਪੁਲਿਸ ਨੇ ਸੈਫ ਅਲੀ ਖਾਨ ਦੇ ਲੀਲਾਵਤੀ ਹਸਪਤਾਲ ਪਹੁੰਚਣ ਦੇ ਸਮੇਂ ਸੰਬੰਧੀ ਭੰਬਲਭੂਸਾ ਵੀ ਦੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੈਫ਼ ਸਵੇਰੇ 3 ਵਜੇ ਪਹੁੰਚੇ ਸਨ, ਨਾ ਕਿ 4:11 ਵਜੇ ਜਿਵੇਂ ਕਿ ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਰੋਪੀ ਬੰਗਲਾਦੇਸ਼ ਤੋਂ ਆਇਆ ਸੀ ਅਤੇ ਕੁਝ ਸਮੇਂ ਲਈ ਕੋਲਕਾਤਾ ਵਿੱਚ ਰਿਹਾ ਸੀ। ਇਸ ਕਰਕੇ, ਪੱਛਮੀ ਬੰਗਾਲ ਵਿੱਚ ਵੀ ਇੱਕ ਪੁਲਿਸ ਟੀਮ ਜਾਂਚ ਕਰ ਰਹੀ ਹੈ।

ਮੁਲਜ਼ਮ ਦੀ ਹਿਰਾਸਤ 29 ਜਨਵਰੀ ਤੱਕ ਵਧੀ

ਸੈਫ ਅਲੀ ਖਾਨ ‘ਤੇ ਹਮਲੇ ਦੇ ਆਰੋਪੀ ਦੀ ਪੁਲਿਸ ਹਿਰਾਸਤ 29 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਮੁੰਬਈ ਪੁਲਿਸ ਨੇ ਆਰੋਪੀ ਸ਼ਰੀਫੁਲ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਨੇ ਕਿਹਾ ਕਿ ਆਰੋਪੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ, ਸੀਸੀਟੀਵੀ ਫੁਟੇਜ ਰਾਹੀਂ ਚਿਹਰੇ ਦੀ ਪਛਾਣ ਦੀ ਪ੍ਰਕਿਰਿਆ ਕਰਨੀ ਪਵੇਗੀ।

ਆਰੋਪੀ ਨੂੰ 19 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਚੋਰੀ ਦੇ ਇਰਾਦੇ ਨਾਲ ਬਾਂਦਰਾ ਸਥਿਤ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਣ ਅਤੇ ਉਸ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕਰਨ ਦਾ ਆਰੋਪ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

Related Stories
Saif Ali Khan Case: ਪਹਿਲਾਂ ਕਾਨੂੰਨ ਪੜ੍ਹੋ… ਮੁਲਜ਼ਮ ਸ਼ਰੀਫੁਲ ਦਾ ਰਿਮਾਂਡ ਮੰਗਣ ‘ਤੇ ਅਦਾਲਤ ਨੇ ਮੁੰਬਈ ਪੁਲਿਸ ਨੂੰ ਲਗਾਈ ਫਟਕਾਰ
ਕੋਈ ਵੀ ਸਮਝਦਾਰ ਇਨਸਾਨ ਅਜਿਹਾ ਨਹੀਂ ਕਰ ਸਕਦਾ… ਬਦੋ-ਬਦੀ ਸਿੰਗਰ ਚਾਹਤ ਫਤਿਹ ਅਲੀ ਖਾਨ ਦੇ ਵਿਵਹਾਰ ਤੋਂ ਨਾਰਾਜ਼ ਹੋਸਟ ਨੇ ਲਗਾਈ ਕਲਾਸ
ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸੰਗਮ ‘ਚ ਲਗਾਈ ਡੁਬਕੀ, ਮਹਾਂਕੁੰਭ ਦੀ ਵੀਡੀਓ ਸਾਂਝੀ ਕਰ ਕਹੀ ਇਹ ਵੱਡੀ ਗੱਲ
ਅਕਸ਼ੈ ਕੁਮਾਰ ਨੇ ਕਾਮੇਡੀ ਛੱਡ ਕੇ ਦੇਸ਼ ਭਗਤੀ ਦੀਆਂ ਫਿਲਮਾਂ ‘ਤੇ ਖੇਡਿਆ ਦਾਅ, ਜਾਣੋ ਬਾਕਸ ਆਫਿਸ ‘ਤੇ ਕੀ ਹਾਲ ਰਿਹਾ?
ਪੁਰਾਣੀ ਜ਼ਿੰਦਗੀ ਨੂੰ ਪਿੱਛੇ ਛੱਡ ਕੀਤਾ ਪਿੰਡ ਦਾਨ … ਮਮਤਾ ਕੁਲਕਰਨੀ ਹੁਣ ਕਹੀ ਜਾਵੇਗੀ ਮਹਾਮੰਡੇਲਸ਼ਵਰ ਸ਼੍ਰੀ ਯਮਾਈ ਮਮਤਾ ਨੰਦ ਗਿਰੀ
ਸੈਫ ਅਲੀ ਖਾਨ ਕੇਸ ਨਾਲ ਜੁੜੇ ਉਹ 12 ਸਵਾਲ, ਜਿਨ੍ਹਾਂ ਨੂੰ ਪੁਲਿਸ 9 ਦਿਨਾਂ ਬਾਅਦ ਵੀ ਨਹੀਂ ਕਰ ਸਕੀ ਹੱਲ