Saif Ali Khan: ਪੰਜ ਦਿਨਾਂ ਬਾਅਦ ਲੀਲਾਵਤੀ ਹਸਪਤਾਲ ਤੋਂ ਬਾਹਰ ਆਏ ਸੈਫ ਅਲੀ ਖ਼ਾਨ, ਮਿਲੀ ਛੁੱਟੀ
Saif Ali Khan Discharged from Hospital: ਫਿਲਮ ਅਦਾਕਾਰ ਸੈਫ ਅਲੀ ਖਾਨ ਨੂੰ ਪੰਜ ਦਿਨਾਂ ਬਾਅਦ ਅੱਜ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਸੀ ਕਿ ਸੈਫ ਹੁਣ ਠੀਕ ਹੈ ਅਤੇ ਪਰਿਵਾਰ ਜਦੋਂ ਚਾਹੁਣ ਉਨ੍ਹਾਂ ਨੂੰ ਘਰ ਲੈ ਜਾ ਸਕਦਾ ਹੈ। 16 ਜਨਵਰੀ ਨੂੰ ਸੈਫ ਅਲੀ ਖਾਨ 'ਤੇ ਉਨ੍ਹਾਂ ਦੇ ਆਪਣੇ ਘਰ ਵਿੱਚ ਹਮਲਾ ਹੋਇਆ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਸਨ।
ਫਿਲਮ ਅਦਾਕਾਰ ਸੈਫ ਅਲੀ ਖਾਨ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ। 16 ਜਨਵਰੀ ਨੂੰ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬਾਅਦ ਵਿੱਚ, ਉਨ੍ਹਾਂ ਦੀ ਸਰਜਰੀ ਵੀ ਹੋਈ। ਮੰਗਲਵਾਰ ਨੂੰ, ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਸੀ ਕਿ ਸੈਫ ਠੀਕ ਹੋ ਰਹੇ ਹਨ ਅਤੇ ਆਪਣੇ ਆਪ ਤੁਰਨ ਦੇ ਯੋਗ ਹੈ। ਉਨ੍ਹਾਂ ਦਾ ਆਪ੍ਰੇਸ਼ਨ ਅਤੇ ਇਲਾਜ ਕਰਨ ਵਾਲੇ 4 ਡਾਕਟਰਾਂ ਦੀ ਟੀਮ ਨੇ ਸੈਫ ਦੇ ਪਰਿਵਾਰ ਨੂੰ ਉਨ੍ਹਾਂ ਨੂੰ ਘਰ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਹਾਲਾਂਕਿ, ਡਾਕਟਰਾਂ ਦੇ ਪੈਨਲ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸੈਫ ਨੂੰ ਘਰ ਕਦੋਂ ਲਿਜਾਣਾ ਹੈ ਇਹ ਪੂਰੀ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦਾ ਫੈਸਲਾ ਹੋਵੇਗਾ।
ਇਸਤੋਂ ਪਹਿਲਾਂ ਕਰੀਨਾ ਕਪੂਰ ਖਾਨ ਮੰਗਲਵਾਰ ਸਵੇਰੇ ਖੁਦ ਹਸਪਤਾਲ ਪਹੁੰਚੀ ਅਤੇ ਡਿਸਚਾਰਜ ਨਾਲ ਸਬੰਧਤ ਸਾਰੇ ਕਾਗਜ਼ਾਤ ਪੂਰੇ ਕਰਨ ਤੋਂ ਬਾਅਦ, ਉਹ ਆਪਣੀ ਭੈਣ ਕਰਿਸ਼ਮਾ ਕਪੂਰ ਨਾਲ ਵਾਪਸ ਚਲੇ ਗਈ ਸਨ। ਬਾਅਦ ਵਿੱਚ ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਉਹ ਘਰ ਚਲੇ ਗਏ। ਸੈਫ ਹੁਣ ਆਪਣੇ ਘਰ ਪਹੁੰਚ ਗਏ ਹਨ ਅਤੇ ਡਾਕਟਰਾਂ ਦੀ ਸਲਾਹ ਅਨੁਸਾਰ ਆਰਾਮ ਕਰਨਗੇ।
ਮੰਗਲਵਾਰ ਨੂੰ ਡਾਕਟਰਾਂ ਨੇ ਕਿਹਾ ਕਿ ਸੈਫ ਅਲੀ ਖਾਨ ਹੁਣ ਤੁਰਨ-ਫਿਰਨ ਦੇ ਯੋਗ ਹਨ। ਉਹ ਠੀਕ ਤਰ੍ਹਾਂ ਨਾਲ ਚੱਲ ਅਤੇ ਬੋਲ ਸਕਦੇ ਹਨ, ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ ਵਿੱਚ ਇੱਕ ਮਹੀਨਾ ਲੱਗੇਗਾ। ਖਾਸ ਕਰਕੇ ਉਨ੍ਹਾਂਦੀ ਪਿੱਠ ਦਾ ਉਹ ਹਿੱਸਾ ਜਿੱਥੇ ਮੁਲਜ਼ਮ ਨੇ ਉਨ੍ਹਾਂ ਨੂੰ ਚਾਕੂ ਮਾਰਿਆ ਸੀ ਅਤੇ ਚਾਕੂ ਦਾ ਅੱਧਾ ਹਿੱਸਾ ਟੁੱਟ ਗਿਆ ਸੀ, ਉਨ੍ਹਾਂ ਦੀ ਕਾਸਮੈਟਿਕ ਸਰਜਰੀ ਹੋਈ ਹੈ ਜਿਸ ਨੂੰ ਠੀਕ ਹੋਣ ਵਿੱਚ ਇੱਕ ਮਹੀਨਾ ਲੱਗੇਗਾ।
#WATCH | Maharashtra: Actor #SaifAliKhan reaches his residence after he was discharged from Lilavati Hospital in Mumbai.
Saif Ali Khan was admitted there after being stabbed by an intruder at his residence, in the early morning of January 16. pic.twitter.com/g2p762r3oh
ਇਹ ਵੀ ਪੜ੍ਹੋ
— ANI (@ANI) January 21, 2025
ਰੋਨਿਤ ਰਾਏ ਪਹੁੰਚੇ ਹਸਪਤਾਲ
ਸੈਫ ਅਲੀ ਖਾਨ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੀ ਏਜੰਸੀ ਬਾਲੀਵੁੱਡ ਅਦਾਕਾਰ ਰੋਨਿਤ ਰਾਏ ਦੀ ਹੈ। ਅਜਿਹੇ ਵਿੱਚ, ਰੋਨਿਤ ਰਾਏ ਵੀ ਸੈਫ ਅਲੀ ਖਾਨ ਨੂੰ ਛੁੱਟੀ ਮਿਲਣ ਤੋਂ ਪਹਿਲਾਂ ਲੀਲਾਵਤੀ ਹਸਪਤਾਲ ਪਹੁੰਚੇ ਹਨ। ਸੈਫ ਨੂੰ ਲੀਲਾਵਤੀ ਤੋਂ ਉਨ੍ਹਾਂ ਦੇ ਘਰ ਲਿਜਾਣ ਦੀ ਜ਼ਿੰਮੇਵਾਰੀ ਰੋਨਿਤ ਰਾਏ ਦੀ ਸਿਕਓਰਿਟੀ ਕੰਪਨੀ ਦੀ ਸੀ। ਇਸ ਦੌਰਾਨ ਪੁਲਿਸ ਵੀ ਉਨ੍ਹਾਂ ਦੇ ਨਾਲ ਰਹੀ।
ਡਾਕਟਰਾਂ ਨੇ ਦਿੱਤੀ ਇਹ ਸਲਾਹ
ਜਦੋਂ ਤੱਕ ਸੈਫ ਅਲੀ ਖਾਨ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਡਾਕਟਰਾਂ ਨੇ ਉਨ੍ਹਾਂ ਨੂੰ ਭਾਰ ਚੁੱਕਣ, ਜਿੰਮ ਜਾਣ ਅਤੇ ਸ਼ੂਟਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸੈਫ਼ ਨੂੰ ਕਿਹੜੀ ਦਵਾਈ ਕਦੋਂ ਲੈਣੀ ਚਾਹੀਦੀ ਹੈ? ਲੀਲਾਵਤੀ ਹਸਪਤਾਲ ਦੀ ਟੀਮ ਵੱਲੋਂ ਉਨ੍ਹਾਂ ਦਾ ਮੈਡੀਕਲ ਪ੍ਰਿਸਕ੍ਰਿਪਸ਼ਨ ਵੀ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਆਪਣੇ ਜ਼ਖ਼ਮ ਦੇ ਠੀਕ ਹੋਣ ਦੀ ਜਾਂਚ ਲਈ ਸਮੇਂ-ਸਮੇਂ ‘ਤੇ ਜਨਰਲ ਸਰਜਰੀ ਫਿਜਿਸ਼ੀਅਨ ਨੂੰ ਵੀ ਦਿਖਾਉਣਾ ਹੋਵੇਗਾ।