Saif Ali Khan: ਸੈਫ ਅਲੀ ਖਾਨ ਕੇਸ ਵਿੱਚ ਫੜਿਆ ਗਿਆ ਸ਼ੱਕੀ, ਸ਼ਾਹਰੁਖ ਖਾਨ ਦੇ ਘਰ ਵੀ ਹੋਈ ਸੀ ਰੇਕੀ
Saif Ali Khan Case Update: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ਖਸ ਫੜਿਆ ਗਿਆ ਹੈ। ਪੁਲਿਸ ਨੇ ਉਸ ਸ਼ਖਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੁਣ ਪੁਲਿਸ ਹਮਲਾਵਰ ਤੋਂ ਪੁੱਛਗਿੱਛ ਕਰੇਗੀ। 16 ਜਨਵਰੀ ਨੂੰ ਇੱਕ ਸ਼ਖਸ ਨੇ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜੇਕਰ ਪੁਲਿਸ ਦੀ ਮੰਨੀਏ ਤਾਂ ਹਮਲਾਵਰ ਨੇ ਸ਼ਾਹਰੁਖ ਖਾਨ ਦੇ ਘਰ ਮੰਨਤ ਦੀ ਵੀ ਰੇਕੀ ਕੀਤੀ ਸੀ।
ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਸ਼ਖਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਪਿਛਲੇ ਦਿਨ ਤੋਂ ਹੀ ਹਮਲਾਵਰ ਦੀ ਲਗਾਤਾਰ ਭਾਲ ਕਰ ਰਹੀ ਸੀ। 16 ਜਨਵਰੀ ਨੂੰ ਇੱਕ ਆਦਮੀ ਸੈਫ-ਕਰੀਨਾ ਕਪੂਰ ਦੇ ਘਰ ਦਾਖਲ ਹੋਇਆ, ਜਿਸ ਤੋਂ ਬਾਅਦ ਉਸ ਸ਼ਖਸ ਅਤੇ ਸੈਫ ਵਿਚਕਾਰ ਝਗੜਾ ਹੋ ਗਿਆ। ਚੋਰੀ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਇਆ ਇਸ ਸ਼ਖਸ ਨੇ ਸੈਫ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਮਾਮਲੇ ਵਿੱਚ, ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ, ਹਮਲਾਵਰ ਪਹਿਲਾਂ ਸ਼ਾਹਰੁਖ ਖਾਨ ਦੇ ਘਰ ਪਹੁੰਚਿਆ ਸੀ।
ਸੈਫ ਅਲੀ ਖਾਨ ਦਾ ਇਲਾਜ ਲੀਲਾਵਤੀ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਦੌਰਾਨ, ਪਰਿਵਾਰਕ ਮੈਂਬਰ ਸੈਫ ਦੀ ਸਿਹਤਯਾਬੀ ਬਾਰੇ ਜਾਣਨ ਲਈ ਆ ਰਹੇ ਹਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਦੀ ਪਛਾਣ ਸੈਫ-ਕਰੀਨਾ ਕਪੂਰ ਦੇ ਘਰ ਦੀ ਇਮਾਰਤ ਦੇ ਸੀਸੀਟੀਵੀ ਫੁਟੇਜ ਤੋਂ ਹੋਈ ਹੈ, ਪਰ ਉਹ ਅਜੇ ਤੱਕ ਫੜਿਆ ਨਹੀਂ ਗਿਆ ਸੀ। ਪੁਲਿਸ ਮਾਮਲੇ ਦੇ ਹਰ ਪਹਿਲੂ ‘ਤੇ ਬਾਰੀਕੀ ਨਾਲ ਵਿਚਾਰ ਕਰ ਰਹੀ ਹੈ।
ਸ਼ਾਹਰੁਖ ਖਾਨ ਦੇ ਘਰ ਦੀ ਵੀ ਕੀਤੀ ਸੀ ਰੇਕੀ
ਇਹ ਵੀ ਸਾਹਮਣੇ ਆਇਆ ਹੈ ਕਿ ਸੈਫ ‘ਤੇ ਹਮਲਾ ਕਰਨ ਵਾਲੇ ਆਰੋਪੀ ਨੇ ਸ਼ਾਹਰੁਖ ਖਾਨ ਦੇ ਘਰ ਦੀ ਵੀ ਰੇਕੀ ਕੀਤੀ ਸੀ। ਸੂਤਰਾਂ ਅਨੁਸਾਰ ਹਮਲਾਵਰ ਨੇ ਪਹਿਲਾਂ ਸ਼ਾਹਰੁਖ ਖਾਨ ਦੇ ਘਰ ਦੀ ਰੇਕੀ ਕੀਤੀ ਸੀ। ਇਹ ਕਾਫ਼ੀ ਹੈਰਾਨ ਕਰਨ ਵਾਲੀ ਗੱਲ ਹੈ। ਇਸ ਜਾਣਕਾਰੀ ਤੋਂ ਬਾਅਦ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਦਾ ਘਰ ਵੀ ਹਮਲਾਵਰ ਦਾ ਨਿਸ਼ਾਨਾ ਹੋ ਸਕਦਾ ਹੈ। ਹਾਲਾਂਕਿ, ਸ਼ਾਹਰੁਖ ਖਾਨ ਦੇ ਘਰ ਦੀ ਸਖ਼ਤ ਸੁਰੱਖਿਆ ਤੋਂ ਬਚਣਾ ਇੰਨਾ ਆਸਾਨ ਨਹੀਂ ਹੈ।
ਇਹ ਵੀ ਪੜ੍ਹੋ
ਖ਼ਤਰੇ ਤੋਂ ਬਾਹਰ ਹਨ ਸੈਫ਼ ਅਲੀ ਖਾਨ
ਸ਼ਾਹਰੁਖ ਖਾਨ ਦੇ ਘਰ ਦੀ ਸੁਰੱਖਿਆ ਕਈ ਲੇਅਰ ਵਿੱਚ ਹੈ। ਸ਼ਾਹਰੁਖ ਕੋਲ ਨਿੱਜੀ ਗਾਰਡਾਂ ਦੀ ਇੱਕ ਟੀਮ ਹੈ। ਉਨ੍ਹਾਂ ਦੇ ਕੋਲ ਨਿੱਜੀ ਪਰਸਨਲ ਬਾਡੀਗਾਰਡ ਦੀ ਟੀਮ ਹੈ। ਇਸ ਤੋਂ ਇਲਾਵਾ, ਮੰਨਤ ਦੇ ਹਰ ਕੋਨੇ ਵਿੱਚ ਕੈਮਰੇ ਵੀ ਲਗਾਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ 16 ਜਨਵਰੀ ਨੂੰ ਫੜਿਆ ਗਿਆ ਵਿਅਕਤੀ ਸੈਫ ਅਤੇ ਕਰੀਨਾ ਦੇ ਪੁੱਤਰ ਜੇਹ ਦੇ ਕਮਰੇ ਵਿੱਚ ਦਾਖਲ ਹੋਇਆ ਸੀ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਿਅਕਤੀ ਨੇ 1 ਕਰੋੜ ਰੁਪਏ ਦੀ ਮੰਗ ਵੀ ਕੀਤੀ ਸੀ। ਜਦੋਂ ਸੈਫ਼ ਨੇ ਹਮਲਾਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਇੱਕ ਤੋਂ ਬਾਅਦ ਇੱਕ ਉਨ੍ਹਾਂ ਨੂੰ 6 ਚਾਕੂ ਮਾਰ ਦਿੱਤੇ। ਸੈਫ਼ ਨੂੰ ਦੋ ਗੰਭੀਰ ਸੱਟਾਂ ਲੱਗੀਆਂ ਹਨ। ਅਦਾਕਾਰ ਦੀ ਸਰਜਰੀ ਹੋਈ ਹੈ ਅਤੇ ਹੁਣ ਉਹ ਖ਼ਤਰੇ ਤੋਂ ਬਾਹਰ ਹਨ।