ਰਣਬੀਰ ਕਪੂਰ ਨੂੰ ਈਡੀ ਦਾ ਸਮਨ, ਮਹਾਦੇਵ ਗੇਮਿੰਗ ਐਪ ਮਾਮਲੇ ‘ਚ 6 ਅਕਤੂਬਰ ਨੂੰ ਹੋਵੇਗੀ ਪੁੱਛਗਿੱਛ
ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਆਨਲਾਈਨ ਗੇਮਿੰਗ ਮਾਮਲੇ 'ਚ ਈਡੀ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ ਹੈ।
ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੂੰ ਈਡੀ ਵੱਲੋਂ ਸੰਮਨ ਮਿਲਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਇਹ ਨੋਟਿਸ ਮਹਾਦੇਵ ਆਨਲਾਈਨ ਗੇਮਿੰਗ ਮਾਮਲੇ ‘ਚ ਮਿਲਿਆ ਹੈ। ਇਹ ਸੰਮਨ ਉਨ੍ਹਾਂ ਨੂੰ 6 ਅਕਤੂਬਰ ਨੂੰ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਾਦੇਵ ਆਨਲਾਈਨ ਗੇਮਿੰਗ ਮਾਮਲੇ ‘ਚ ਰਣਬੀਰ ਤੋਂ ਇਲਾਵਾ ਕੁਝ ਹੋਰ ਅਦਾਕਾਰਾਂ ਅਤੇ ਗਾਇਕਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।
ਰਣਬੀਰ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ਦੇ ਮੁਲਜ਼ਮ ਸੌਰਭ ਚੰਦਰਾਕਰ ਦੇ ਵਿਆਹ ‘ਚ ਸ਼ਿਰਕਤ ਕੀਤੀ ਸੀ। ਉਨ੍ਹਾਂ ‘ਤੇ ਹਵਾਲਾ ਰਾਹੀਂ ਕਲਾਕਾਰਾਂ ਨੂੰ ਪੈਸੇ ਦੇਣ ਦਾ ਇਲਜ਼ਾਮ ਹੈ। ਇਸ ਮਾਮਲੇ ‘ਚ ਈਡੀ 6 ਅਕਤੂਬਰ ਨੂੰ ਰਣਬੀਰ ਤੋਂ ਪੁੱਛਗਿੱਛ ਕਰੇਗੀ।
ਕੌਣ ਹੈ ਸੌਰਭ ਚੰਦਰਾਕਰ?
ਦੱਸ ਦੇਈਏ ਕਿ ਸੌਰਭ ਚੰਦਰਾਕਰ ਛੱਤੀਸਗੜ੍ਹ ਦੇ ਰਹਿਣ ਵਾਲਾ ਹੈ। ਉਹ ਆਨਲਾਈਨ ਸੱਟੇਬਾਜ਼ੀ ਐਪ ਚਲਾਉਂਦਾ ਹੈ। ਫਰਵਰੀ 2023 ਵਿੱਚ ਉਸ ਦਾ ਵਿਆਹ ਹੋਇਆ ਸੀ। ਉਸ ਨੇ ਆਪਣੇ ਵਿਆਹ ‘ਤੇ ਲਗਭਗ 200 ਕਰੋੜ ਰੁਪਏ ਖਰਚ ਕੀਤੇ ਸਨ। ਉਨ੍ਹਾਂ ਦਾ ਵਿਆਹ ਦੁਬਈ ‘ਚ ਹੋਇਆ ਸੀ, ਜਿਸ ‘ਚ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਪਰਫਾਰਮ ਕਰਨ ਲਈ ਬੁਲਾਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਈਡੀ ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੀ ਜਾਂਚ ਸ਼ੁਰੂ ਕੀਤੀ ਤਾਂ 5000 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਸਾਹਮਣੇ ਆਇਆ। ਜਾਂਚ ਵਿੱਚ 14 ਬਾਲੀਵੁੱਡ ਸਿਤਾਰਿਆਂ ਦੇ ਨਾਂ ਵੀ ਸਨ। ਹੁਣ ਇਸੇ ਮਾਮਲੇ ਵਿੱਚ ਰਣਬੀਰ ਕਪੂਰ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਈਡੀ ਦੇ ਰਡਾਰ ‘ਤੇ ਇਹ ਸਿਤਾਰੇ
ਦੱਸ ਦੇਈਏ ਕਿ ਪਿਛਲੇ ਮਹੀਨੇ ਈਡੀ ਨੇ ਮੁੰਬਈ, ਕੋਲਕਾਤਾ ਅਤੇ ਭੋਪਾਲ ਵਿੱਚ ਛਾਪੇਮਾਰੀ ਕੀਤੀ ਸੀ ਅਤੇ 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਕੁੱਲ 39 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ‘ਚ ਈਡੀ ਦੇ ਰਡਾਰ ‘ਤੇ ਕਈ ਹੋਰ ਸਿਤਾਰੇ ਹਨ, ਜਿਨ੍ਹਾਂ ‘ਚ ਆਤਿਫ ਅਸਲਮ, ਰਾਹਤ ਫਤਿਹ ਅਲੀ ਖਾਨ, ਵਿਸ਼ਾਲ ਡਡਲਾਨੀ, ਟਾਈਗਰ ਸ਼ਰਾਫ, ਨੇਹਾ ਕੱਕੜ, ਐਲੀ ਅਵਰਾਮ, ਭਾਰਤੀ ਸਿੰਘ, ਸੰਨੀ ਲਿਓਨ, ਭਾਗਿਆਸ਼੍ਰੀ, ਪੁਲਕਿਤ, ਕ੍ਰਿਤੀ ਖਰਬੰਦਾ, ਨੁਸਰਤ ਭਰੂਚਾ, ਕ੍ਰਿਸ਼ਨਾ ਅਭਿਸ਼ੇਕ ਸ਼ਾਮਲ ਹਨ। ਇਨ੍ਹਾਂ ਸਿਤਾਰਿਆਂ ਤੋਂ ਵੀ ਜਲਦੀ ਹੀ ਪੁੱਛਗਿੱਛ ਕੀਤੀ ਜਾਵੇਗੀ। ਵਿਆਹ ‘ਤੇ ਪਰਫਾਰਮ ਕਰਨ ਲਈ ਜੋ ਪੇਮੈਂਟ ਮਿਲੀ ਸੀ, ਉਸਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ
(ਜਤਿੰਦਰ ਕੁਮਾਰ ਸ਼ਰਮਾ ਦੀ ਰਿਪੋਰਟ)