ਹਿਜਾਬ ‘ਚ ਨਜ਼ਰ ਆਈ ਰਾਖੀ ਸਾਵਤ, ਪ੍ਰਸ਼ੰਸਕਾਂ ਨੇ ਪੁੱਛਿਆ ਕਿ ਇਸਲਾਮ ਕਬੂਲ ਕਰ ਲਿਆ

Updated On: 

16 Jan 2023 14:52 PM

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵਤ ਹਮੇਸ਼ਾ ਲਾਈਮਲਾਈਟ 'ਚ ਰਹਿਣਾ ਪਸੰਦ ਕਰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਬੁਆਏਫ੍ਰੈਂਡ ਆਦਿਲ ਖਾਨ ਨਾਲ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ।

ਹਿਜਾਬ ਚ ਨਜ਼ਰ ਆਈ ਰਾਖੀ ਸਾਵਤ, ਪ੍ਰਸ਼ੰਸਕਾਂ ਨੇ ਪੁੱਛਿਆ ਕਿ ਇਸਲਾਮ ਕਬੂਲ ਕਰ ਲਿਆ
Follow Us On

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵਤ ਹਮੇਸ਼ਾ ਲਾਈਮਲਾਈਟ ‘ਚ ਰਹਿਣਾ ਪਸੰਦ ਕਰਦੀ ਹੈ। ਹਾਲ ਹੀ ‘ਚ ਉਸ ਨੇ ਆਪਣੇ ਬੁਆਏਫ੍ਰੈਂਡ ਆਦਿਲ ਖਾਨ ਨਾਲ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ। ਜਿਸ ਕਾਰਨ ਉਸਦੇ ਚਹੇਤਿਆਂ ਨੂੰ ਉਸਦੇ ਅਤੇ ਆਦਿਲ ਦੇ ਵਿਆਹ ਦੀ ਖਬਰ ਮਿਲ ਗਈ। ਹੁਣ ਰਾਖੀ ਦੀਆਂ ਕੁਝ ਹੋਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਉਹ ਲਾਲ ਰੰਗ ਦੇ ਹਿਜਾਬ ‘ਚ ਨਜ਼ਰ ਆ ਰਹੀ ਹੈ। ਇਹ ਸਭ ਦੇਖ ਕੇ ਉਸ ਦੇ ਪ੍ਰਸ਼ੰਸਕਾਂ ਦੀ ਦਿਲਚਸਪੀ ਵਧ ਗਈ ਅਤੇ ਉਹ ਸੋਸ਼ਲ ਮੀਡੀਆ ‘ਤੇ ਪੁੱਛ ਰਹੇ ਹਨ ਕਿ ਕੀ ਰਾਖੀ ਨੇ ਇਸਲਾਮ ਕਬੂਲ ਕਰ ਲਿਆ ਹੈ।

ਦੂਜੇ ਵਿਆਹ ਬਾਰੇ ਕਿਸੇ ਨੂੰ ਨਹੀਂ ਦੱਸਿਆ

ਇੱਥੇ ਦੱਸ ਦੇਈਏ ਕਿ ਰਾਖੀ ਸਾਵੰਤ ਦਾ ਪਹਿਲਾ ਵਿਆਹ ਰਿਤੇਸ਼ ਨਾਂ ਦੇ ਵਿਅਕਤੀ ਨਾਲ ਹੋਇਆ ਸੀ। ਰਾਖੀ ਦਾ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਰਾਖੀ ਉਸ ਤੋਂ ਵੱਖ ਹੋ ਗਈ। ਹਾਲਾਂਕਿ, ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਰਾਖੀ ਅਤੇ ਰਿਤੇਸ਼ ਦਾ ਵਿਆਹ ਨਹੀਂ ਹੋਇਆ ਹੈ। ਰਾਖੀ ਨੇ ਇਹ ਸਭ ਸੁਰਖੀਆਂ ਬਟੋਰਨ ਲਈ ਕੀਤਾ। ਇਸ ਤੋਂ ਬਾਅਦ ਆਦਿਲ ਅਤੇ ਰਾਖੀ ਕਾਫੀ ਸਮੇਂ ਤੱਕ ਇਕੱਠੇ ਨਜ਼ਰ ਆਏ। ਹਾਲਾਂਕਿ ਰਾਖੀ ਨੇ ਆਪਣੇ ਦੂਜੇ ਵਿਆਹ ਨੂੰ ਗੁਪਤ ਰੱਖਿਆ ਅਤੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਲੋਕਾਂ ਨੂੰ ਉਨ੍ਹਾਂ ਦੇ ਦੂਜੇ ਵਿਆਹ ਬਾਰੇ ਉਦੋਂ ਪਤਾ ਲੱਗਾ ਜਦੋਂ ਰਾਖੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ। ਦੱਸਿਆ ਜਾਂਦਾ ਹੈ ਕਿ ਆਦਿਲ ਖਾਨ ਇਕ ਬਿਜ਼ਨੈੱਸਮੈਨ ਹੈ ਅਤੇ ਰਾਖੀ ਤੋਂ ਕਾਫੀ ਛੋਟਾ ਹੈ।

ਕੁੱਝ ਦਿਨ ਪਹਿਲਾਂ ਇਹ ਵੀਡੀਓ ਹੋਈ ਵਾਇਰਲ

ਰਾਖੀ ਸਾਵੰਤ ਨੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕੀਤਾ ਸੀ। ਇਸ ‘ਚ ਉਹ ਰੋ ਰਹੀ ਸੀ ਅਤੇ ਕਾਫੀ ਉਦਾਸ ਨਜ਼ਰ ਆ ਰਹੀ ਸੀ। ਇਸ ਦੌਰਾਨ ਰਾਖੀ ਸਾਵੰਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਸ ਦੀ ਮਾਂ ਨੂੰ ਬ੍ਰੇਨ ਟਿਊਮਰ ਹੈ ਅਤੇ ਉਹ ਗੰਭੀਰ ਸਿਹਤ ਸਮੱਸਿਆ ਤੋਂ ਪੀੜਤ ਹੈ। ਇਸ ਦੌਰਾਨ ਉਹ ਬਹੁਤ ਰੋ ਰਹੀ ਸੀ।

ਮੀਕਾ ਨਾਲ ਕੰਟਰੋਵਰਸੀ ਅਤੇ ਰਾਖੀ ਦਾ ‘ਸਵਯੰਵਰ’

ਰਾਖੀ ਅਤੇ ਮੀਕਾ ਦੀ ਕੰਟਰੋਵਰਸੀ ਬਹੁਤ ਜਿਆਦਾ ਹੋ ਗਈ ਸੀ। ਦੋਵਾਂ ਵਿਚਾਲੇ ਦਰਾਰ ਉਦੋਂ ਹੋਈ ਜਦੋਂ ਮੀਕਾ ਨੇ ਆਪਣੇ ਜਨਮਦਿਨ ‘ਤੇ ਰਾਖੀ ਸਾਵੰਤ ਨੂੰ ਉਸ ਦੀ ਮਰਜ਼ੀ ਦੇ ਖਿਲਾਫ ਸਾਰਿਆਂ ਦੇ ਸਾਹਮਣੇ ਕਿੱਸ ਕੀਤਾ। ਇਹ ਮਾਮਲਾ ਇੰਨਾ ਗਰਮ ਹੋ ਗਿਆ ਕਿ ਦੇਸ਼ ਭਰ ਦੀਆਂ ਮਹਿਲਾ ਸੰਗਠਨ ਰਾਖੀ ਦੇ ਸਮਰਥਨ ‘ਚ ਅੱਗੇ ਆ ਗਏ। ਇਸ ਤੋਂ ਬਾਅਦ ਰਾਖੀ ਨੇ ਰਿਐਲਿਟੀ ਸ਼ੋਅ ਰਾਖੀ ਦਾ ‘ਸਵਯੰਵਰ’ ਕੀਤਾ ਜੋ ਕਾਫੀ ਹਿੱਟ ਰਿਹਾ। ਇਸ ਦੇ ਨਾਲ ਹੀ ਰਾਖੀ ਨੂੰ ਅਕਸਰ ਬਿੱਗ ਬੌਸ ‘ਚ ਦੇਖਿਆ ਜਾਂਦਾ ਹੈ।