ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋਏ ਰਾਜ ਕੁੰਦਰਾ, ਫਿਲਸ ਦੀ ਸਫਲਤਾ ਲਈ ਕੀਤੀ ਅਰਦਾਸ

Published: 

19 Oct 2023 21:56 PM

ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਜਲਦ ਹੀ ਉਨ੍ਹਾਂ ਦੇ ਜੀਵਨ ਤੇ ਅਧਾਰਿਤ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਟ੍ਰੇਲਰ ਲਾਂਚ ਕਰ ਦਿੱਤਾ ਗਿਆ ਹੈ। ਉਨ੍ਹਾਂ ਇਸ ਫਿਲਮ ਦੀ ਸਫਲਤਾ ਲਈ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਅਰਦਾਸ ਕੀਤੀ। ਇਸ ਫਿਲਮ 'ਚ ਉਨ੍ਹਾਂ ਦਾ ਸੰਘਰਸ਼ ਵਿਖਾਇਆ ਗਿਆ ਹੈ। ਇਸ ਫਿਲਮ ਦਾ ਨਾਂਅ UT 69 ਹੈ।

ਸ੍ਰੀ ਦਰਬਾਰ ਸਾਹਿਬ ਚ ਨਤਮਸਤਕ ਹੋਏ ਰਾਜ ਕੁੰਦਰਾ, ਫਿਲਸ ਦੀ ਸਫਲਤਾ ਲਈ ਕੀਤੀ ਅਰਦਾਸ
Follow Us On

ਬਾਲੀਵੁੱਡ ਸਟਾਰ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅੱਜ ਅੰਮ੍ਰਿਤਸਰ (Amritsar) ਪਹੁੰਚੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਸ੍ਰੀ ਦਰਬਾਰ ਸਾਹਿਬ ਪਹੁੰਚੇ ਕੇ ਉਨ੍ਹਾਂ ਕੀਰਤਨ ਸੁਣਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਰਾਜ ਕੁੰਦਰਾ ਦੀ ਜਲਦ ਹੀ ਫਿਲਮ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫਿਲਮ ਉਨ੍ਹਾਂ ਦੀ ਜਿੰਦਗੀ ‘ਤੇ ਅਧਾਰਿਤ ਹੈ ਅਤੇ ਟ੍ਰੇਲਰ ‘ਚ ਰਾਜ ਕੁੰਦਰਾ ਦੀ ਜ਼ਿੰਦਗੀ ਦਾ ਸੰਘਰਸ਼ ਦਿਖਾਇਆ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜ ਕੁੰਦਰਾ ਨੇ ਕਿਹਾ ਰੂਹਾਨੀਅਤ ਦੇ ਇਸ ਕੇਂਦਰ ‘ਤੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਹਨਾਂ ਨੇ ਆਪਣੀ ਆਣ ਵਾਲੀ ਫਿਲਮ ਦੀ ਸਫਲਤਾ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple) ਵਿਖੇ ਅਰਦਾਸ ਵੀ ਕੀਤੀ ਹੈ। ਇਸ ਮੋਕੇ ਉਨ੍ਹਾਂ ਨਾਲ ਹਰਮੀਤ ਸਲੂਜਾ ਵੀ ਨਾਲ ਸਨ।

ਦੱਸ ਦਈਏ ਕੀ ਜਲਦ ਰਿਲੀਜ਼ ਹੋਣ ਵਾਲੀ ਇਹ ਫਿਲਮ ਉਨ੍ਹਾਂ ਦੇ ਜੀਵਨ ‘ਤੇ ਆਧਾਰਿਤ ਹੈ । ਇਸ ਫਿਲਮ ਦਾ ਨਾਂਅ UT 69 ਰੱਖਿਆ ਗਿਆ ਹੈ। ਟ੍ਰੇਲਰ ‘ਚ ਰਾਜ ਕੁੰਦਰਾ ਦੀ ਜ਼ਿੰਦਗੀ ਦਾ ਸੰਘਰਸ਼ ਦਿਖਾਇਆ ਗਿਆ ਹੈ। ਸ਼ਿਲਪਾ ਸ਼ੈੱਟੀਨੇ ਇਸ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਰਾਜ ਕੁੰਦਰਾ ਦਾ ਹੌਸਲਾ ਵਧਾਇਆ ਹੈ।


ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਨੂੰ ਦੇਖਣ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਇਹ ਫਿਲਮ ਰਾਜ ਕੁੰਦਰਾ ਦੇ ਉਸ ਕੇਸ ਨੂੰ ਦੇਖਦੇ ਹੋਏ ਬਣਾਈ ਗਈ ਹੈ, ਜਿਸ ‘ਚ ਉਹ ਸਾਲ 2021 ‘ਚ ਫਸ ਗਏ ਸਨ। ਉਨ੍ਹਾਂ ‘ਤੇ ਅਸ਼ਲੀਲ ਵੀਡੀਓ ਬਣਾਉਣ ਦੇ ਇਲਜ਼ਾਮ ਲੱਗੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਨਾਲ ਵੀ ਉਨ੍ਹਾਂ ਦੇ ਰਿਸ਼ਤੇ ਵਿਗੜ ਗਏ ਸਨ। ਟ੍ਰੇਲਰ ਵਿੱਚ ਦਿਖਾਇਆ ਗਿਆ ਸੀ ਕਿ ਰਾਜ ਕੁੰਦਰਾ ਨੂੰ ਜੇਲ੍ਹ ਵਿੱਚ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।