ਪੰਜਾਬੀ ਫਿਲਮ ‘ਬੂਹੇ-ਬਾਰੀਆਂ’ ਦੀ ਟੀਮ ਦੀ ਕੋਰਟ ‘ਚ ਪੇਸ਼ੀ, ਕੀ ਹੈ ਵਿਵਾਦ, ਜਾਣੋ…
Buhe Bariyan: ਅਦਾਲਤ ਵਿੱਚ ਪੇਸ਼ੀ ਲਈ ਪਹੁੰਚੀ ਸੀ। ਜਿਸ ਨੂੰ ਲੈ ਕੇ ਫਿਲਮ ਦੇ ਲੇਖਕ ਜਗਦੀਪ ਵੜਿੰਗ ਨੇ ਕਿਹਾ ਕਿ ਸਾਡੀ ਫਿਲਮ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਅਸੀਂ ਮੁਆਫੀ ਮੰਗ ਲਈ ਹੈ। ਇਸ ਤੋਂ ਪਹਿਲਾਂ ਵੀ ਅਸੀਂ ਸੋਸ਼ਲ ਮੀਡੀਆ ਰਾਹੀਂ ਮੁਆਫੀ ਮੰਗੀ ਸੀ। ਹਾਲਾਂਕਿ ਇਸ ਦੌਰਾਨ ਅਦਾਕਾਰਾ ਨੀਰੂ ਬਾਜਵਾ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਗਈ ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਨੂੰ ਗੁਰੇਜ਼ ਕੀਤਾ ਗਿਆ।
ਫਿਲਮ ‘ਬੂਹੇ-ਬਾਰੀਆਂ’ ਦੇ ਵਿਵਾਦਾਂ ਲੈ ਕੇ ਫਿਲਮ ਦੇ ਲੇਖਕ ਜਗਦੀਪ ਵੜਿੰਗ, ਡਾਇਰੈਕਟਰ ਉਦੈਪ੍ਰਤਾਪ ਸਿੰਘ ਅਤੇ ਅਦਾਕਾਰਾ ਨੀਰੂ ਬਾਜਵਾ ਨੂੰ ਕੁਝ ਰਾਹਤ ਮਿਲੀ ਹੈ। ਵਿਵਾਦਾਂ ਦੇ ਚੱਲਦੇ ਫਿਲਮ ਦੀ ਟੀਮ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ੀ ਲਈ ਪਹੁੰਚੀ ਸੀ। ਜਿੱਥੇ ਮਾਨਯੋਗ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਫਿਲਮ ਦੀ ਨਿਰਮਾਤਾ ਅਤੇ ਅਦਾਕਾਰਾ ਨੀਰੂ ਬਾਜਵਾ, ਪ੍ਰੋਡਿਊਸਰ ਅਤੇ ਲੇਖਕ ਨੂੰ ਪਾਵਨ ਵਾਲਮਿਕੀ ਤੀਰਥ ‘ਤੇ ਜਾ ਕੇ ਮੁਆਫੀ ਮੰਗਣ। ਸ਼ਿਕਾਇਤ ਕਰਤਾ ਵੱਲੋਂ ਇਹੀ ਮੰਗ ਵੀ ਰੱਖੀ ਗਈ ਸੀ।
ਫਿਲਮ ਦੇ ਲੇਖਕ ਜਗਦੀਪ ਸਿੰਘ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਸੀਂ ਅਣਜਾਣੇ ਵਿੱਚ ਹੋਈ ਗਲਤੀ ਲਈ ਮੁਆਫੀ ਮੰਗੀ ਹੈ। ਸ਼ਿਕਾਇਤ ਕਰਤਾ ਪਾਰਟੀ ਵੱਲੋਂ ਜੋ ਮੰਗ ਰੱਖੀ ਗਈ ਅਸੀਂ ਪੂਰੀ ਕੀਤੀ ਅਤੇ ਉਨ੍ਹਾਂ ਨੇ ਵੀ ਸਾਨੂੰ ਵੱਡਾ ਦਿਲ ਕਰਕੇ ਮੁਆਫੀ ਦੇ ਦਿੱਤੀ ਹੈ। ਸਾਡੀ ਫਿਲਮ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਫਿਲਮ ਬੂਹੇ ਬਾਰੀਆਂ ਦੇ ਲੇਖਕ ਜਗਦੀਪ ਸਿੰਘ ਵੜਿੰਗ ਵੀ ਰਹੇ ਕੋਰਟ ‘ਚ ਮੌਜੂਦ, ਕਿਹਾ- “ਅਸੀਂ ਮੁਆਫੀ ਮੰਗ ਲਈ ਹੈ, ਸਾਡੀ ਫਿਲਮ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।”#BuheBariyan #Punjabi pic.twitter.com/xOiLTMSExK
— TV9 Punjab-Himachal Pradesh-J&K (@TV9Punjab) March 18, 2024
ਇਹ ਵੀ ਪੜ੍ਹੋ
ਹਾਲਾਂਕਿ ਅਦਾਕਾਰਾ ਨੀਰੂ ਬਾਜਵਾ ਨੇ ਇਸ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ। ਵਕੀਲ ਧਰੁਵ ਨੇ ਦੱਸਿਆ ਕਿ- ਦੋਵੇਂ ਪਾਰਟੀਆਂ ਵਿਚਾਲੇ ਸਹਿਮਤੀ ਬਣ ਗਈ ਹੈ। ਜੋ ਸ਼ਿਕਾਇਤ ਕਰਤਾ ਵੱਲੋਂ ਸ਼ਰਤ ਰੱਖੀ ਗਈ ਸੀ ਫਿਲਮ ਦੀ ਟੀਮ ਨੇ ਉਸਨੂੰ ਪੂਰਾ ਕਰ ਦਿੱਤਾ ਹੈ ਅਤੇ ਕੋਰਟ ਵੱਲੋਂ ਵੀ ਇਹੀ ਨਿਰਦੇਸ਼ ਦਿੱਤੇ ਗਏ ਸਨ।
ਵਕੀਲ ਧਰੂਵ ਨੇ ਕਿਹਾ- ” ਫਿਲਮ ਦੇ ਲੇਖਕ, ਪ੍ਰੋਡਿਊਸਰ ਅਤੇ ਅਦਾਕਾਰਾ ਨੀਰੂ ਬਾਜਵਾ ਨੂੰ ਵਾਲਮੀਕੀ ਤੀਰਥ ‘ਤੇ ਨਤਮਸਤਕ ਹੋਣ ਲਈ ਕੋਰਟ ਵੱਲੋਂ ਹੁਕਮ ਦਿੱਤੇ ਗਏ ਹਨ। ਦੋਵੇਂ ਪਾਰਟੀਆਂ ਇਸ ਫੈਸਲੇ ਤੋਂ ਸੰਤੁਸ਼ਟ ਹਨ।” pic.twitter.com/QEi9OusfZT
— TV9 Punjab-Himachal Pradesh-J&K (@TV9Punjab) March 18, 2024
ਕੀ ਸੀ ਮਾਮਲਾ?
ਫਿਲਮ ‘ਬੂਹੇ-ਬਾਰੀਆਂ’ 15 ਸਤੰਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਸਿਮਰਨਜੀਤ ਕੌਰ ਨੇ ਅੰਮ੍ਰਿਤਸਰ ਵਿੱਚ ਐਫਆਈਆਰ ਦਰਜ਼ ਕਰਵਾਈ ਸੀ। ਉਨ੍ਹਾਂ ਵੱਲੋਂ ਆਰੋਪ ਲਾਇਆ ਗਿਆ ਸੀ ਕਿ ਫਿਲਮ ਵਿੱਚ ਦਲਿਤ ਭਾਈਚਾਰੇ ਦੀਆਂ ਔਰਤਾਂ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਜਿਸ ਤੋਂ ਬਾਅਦ ਟੀਮ ਵੱਲੋਂ ਸੋਸ਼ਲ ਮੀਡੀਆ ‘ਤੇ ਮੁਆਫੀ ਵੀ ਮੰਗੀ ਗਈ ਸੀ।
ਅਦਾਕਾਰਾ ਨੀਰੂ ਬਾਜਵਾ ਅੱਜ ਅੰਮ੍ਰਿਤਸਰ ਅਦਾਲਤ ‘ਚ ਹੋਈ ਪੇਸ਼, ਫਿਲਮ ਬੂਹੇ ਬਾਰੀਆਂ ‘ਤੇ ਹੋਏ ਕੇਸ ਦੀ ਸੀ ਤਰੀਕ।#NeeruBajwa #BuheBariyan pic.twitter.com/IUZjraz7Di
— TV9 Punjab-Himachal Pradesh-J&K (@TV9Punjab) March 18, 2024
ਸ਼ਿਕਾਇਤ ਕਰਤਾ ਨੇ ਕੀ ਕਿਹਾ?
ਸਿਮਰਨਜੀਤ ਕੌਰ, ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਨੇ ਐਫਆਈਆਰ ਦਰਜ਼ ਕਰਵਾਈ ਸੀ ਅਦਾਕਾਰਾ ਨੀਰੂ ਬਾਜਵਾ ਨੂੰ ਲੈ ਕੇ ਸਾਡੀ ਮੰਗ ਸੀ ਕਿ ਉਹ ਪਾਵਨ ਵਾਲਮਿਕੀ ਤੀਰਥ ਤੇ ਆ ਕੇ ਆਪਣਾ ਸਿਰ ਝੁਕਾਉਣ ਅਤੇ ਮੁਆਫੀ ਮੰਗਣ। ਸਾਡੀ ਲੋਕਾਂ ਨੂੰ ਅਪੀਲ ਹੈ ਅਤੇ ਇੰਡਸਟਰੀ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਅਜਿਹੀ ਕੋਈ ਵੀ ਟਿੱਪਣੀ ਨਾ ਕਰਨ, ਜਿਸ ਨਾਲ ਕਿਸੇ ਖਾਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।
“ਸਾਡੀ ਲੋਕਾਂ ਨੂੰ ਅਪੀਲ ਹੈ ਅਤੇ ਇੰਡਸਟਰੀ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਅਜਿਹੀ ਕੋਈ ਵੀ ਟਿੱਪਣੀ ਨਾ ਕਰਨ, ਜਿਸ ਨਾਲ ਕਿਸੇ ਖਾਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।”#BuheBariyan #Pollywood pic.twitter.com/3IPtXWA6ac
— TV9 Punjab-Himachal Pradesh-J&K (@TV9Punjab) March 18, 2024