Parineeti-Raghav ਦੀ ਰਿੰਗ ਸੈਰੇਮਨੀ ਦੀਆਂ ਤਿਆਰੀਆਂ ਸ਼ੁਰੂ, ਇਸ ਹਫਤੇ ਦਿੱਲੀ ‘ਚ ਹੋਵੇਗੀ ਮੰਗਣੀ!

Updated On: 

04 Apr 2023 12:57 PM

Parineeti Raghav Ring Ceremony: ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਜਲਦ ਹੀ ਮੰਗਣੀ ਕਰਨ ਜਾ ਰਹੇ ਹਨ। ਖਬਰ ਹੈ ਕਿ ਦੋਵੇਂ ਇਸ ਹਫਤੇ ਮੰਗਣੀ ਕਰ ਸਕਦੇ ਹਨ। ਪਰਿਣੀਤੀ ਅਤੇ ਰਾਘਵ ਦੀ ਮੰਗਣੀ 'ਚ ਖਾਸ ਦੋਸਤ ਅਤੇ ਰਿਸ਼ਤੇਦਾਰ ਸ਼ਾਮਲ ਹੋਣਗੇ। ਜਾਣੋ ਕਿੱਥੇ ਹੋਵੇਗੀ ਰਿੰਗ ਸੈਰੇਮਨੀ।

Parineeti-Raghav ਦੀ ਰਿੰਗ ਸੈਰੇਮਨੀ ਦੀਆਂ ਤਿਆਰੀਆਂ ਸ਼ੁਰੂ, ਇਸ ਹਫਤੇ ਦਿੱਲੀ ਚ ਹੋਵੇਗੀ ਮੰਗਣੀ!
Follow Us On

Parineeti Chopra Raghav Chadha Wedding: ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ (Parineeti Chopra) ਅਤੇ ‘ਆਪ’ ਸਾਂਸਦ ਰਾਘਵ ਚੱਢਾ ਦੇ ਰਿਸ਼ਤੇ ਦੀਆਂ ਖਬਰਾਂ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਲੰਚ ਅਤੇ ਡਿਨਰ ਤੋਂ ਬਾਅਦ ਹੁਣ ਗੱਲ ਮੰਗਣੀ ਤੱਕ ਪਹੁੰਚ ਗਈ ਹੈ। ਖਬਰ ਹੈ ਕਿ ਦੋਵੇਂ ਜਲਦ ਹੀ ਮੰਗਣੀ ਕਰਨ ਵਾਲੇ ਹਨ। ਪਰਿਣੀਤੀ ਅਤੇ ਰਾਘਵ ਇਸ ਹਫਤੇ ਮੰਗਣੀ ਕਰਨ ਜਾ ਰਹੇ ਹਨ। ਸਗਾਈ ਦੇ ਸਮਾਗਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਖਾਸ ਦੋਸਤ ਹੀ ਸ਼ਾਮਲ ਹੋਣਗੇ।

ਪਰਿਣੀਤੀ-ਰਾਘਵ ਦੀ ਮੰਗਣੀ ਕਦੋਂ ਅਤੇ ਕਿੱਥੇ ਹੋਵੇਗੀ?

ਖਬਰ ਹੈ ਕਿ ਪਰਿਣੀਤੀ ਅਤੇ ਰਾਘਵ ਚੱਢਾ (Raghav Chadha) 5 ਅਪ੍ਰੈਲ ਤੋਂ ਬਾਅਦ ਕਦੇ ਵੀ ਮੰਗਣੀ ਕਰ ਸਕਦੇ ਹਨ। ਮੰਗਣੀ ਇਸ ਹਫਤੇ ਹੋਵੇਗੀ। ਰਾਘਵ ਚੱਢਾ ਦਿੱਲੀ ‘ਚ ਰਹਿਣ ਕਾਰਨ ਮੰਗਣੀ ਦਾ ਸਮਾਗਮ ਦਿੱਲੀ ‘ਚ ਹੀ ਰੱਖਿਆ ਗਿਆ ਹੈ। ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਦਿੱਲੀ ‘ਚ ਹੈ। ਰਾਘਵ ਚੱਢਾ ਖੁਦ ਏਅਰਪੋਰਟ ‘ਤੇ ਆਪਣੀ ਹੋਣ ਵਾਲੀ ਪਤਨੀ ਨੂੰ ਰਿਸੀਵ ਕਰਨ ਪਹੁੰਚੇ ਸਨ। ਜਿੱਥੇ ਅਭਿਨੇਤਰੀ ਫੁੱਲ ਬਲੈਕ ਆਊਟਫਿਟ ‘ਚ ਨਜ਼ਰ ਆਈ ਅਤੇ ਰਾਘਵ ਕੈਜ਼ੂਅਲ ਲੁੱਕ ‘ਚ ਨਜ਼ਰ ਆਏ।

ਇਹ ਲੋਕ ਪਰਿਣੀਤੀ-ਰਾਘਵ ਦੀ ਮੰਗਣੀ ‘ਚ ਸ਼ਾਮਿਲ ਹੋਣਗੇ

ਪਰਿਣੀਤੀ ਅਤੇ ਰਾਘਵ ਚੱਢਾ ਦੀ ਮੰਗਣੀ ‘ਚ ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ। ਅਦਾਕਾਰਾ ਪ੍ਰਿਯੰਕਾ ਚੋਪੜਾ (Priyanka Chopra) ਜੋਨਸ ਅਤੇ ਉਨ੍ਹਾਂ ਦੀ ਬੇਟੀ ਮਾਲਤੀ ਵੀ ਪਰਿਣੀਤੀ ਦੀ ਮੰਗਣੀ ‘ਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਮੀਰਾ ਚੋਪੜਾ ਅਤੇ ਖਾਸ ਦੋਸਤ ਵੀ ਮੰਗਣੀ ਸਮਾਰੋਹ ‘ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਪਰਿਵਾਰ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਰਾਘਵ ਦੇ ਪਿਆਰ ‘ਚ ਪਰਿਣੀਤੀ ਦਾ ਅੰਦਾਜ਼ ਬਦਲ ਗਿਆ

ਪਰਿਣੀਤੀ ਨੇ ਆਪਣੀ ਲੇਟੈਸਟ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਕੈਪਸ਼ਨ ‘ਚ ‘ਚਸ਼ਮਿਸ਼’ ਲਿਖਿਆ ਹੈ। ਪਰਿਣੀਤੀ ਨੇ ਬਲੈਕ ਟਰਾਊਜ਼ਰ, ਚਿੱਟੇ ਹਾਈਨੇਕ ਅਤੇ ਬਲੂ ਕ੍ਰੌਪ ਸ਼ਰਟ ਸਟਾਈਲ ਦਾ ਟਾਪ ਪਾਇਆ ਹੋਇਆ ਹੈ। ਪਰਿਣੀਤੀ ਦੀ ਇਸ ਪੋਸਟ ‘ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ। ਯੂਜ਼ਰਸ ਪੁੱਛ ਰਹੇ ਹਨ ਕਿ ਕੀ ਰਾਘਵ ਚੱਢਾ ਨੇ ਉਨ੍ਹਾਂ ਨੂੰ ਇਹ ਨਵਾਂ ਨਾਂ ਦਿੱਤਾ ਹੈ?

ਪਰਿਣੀਤੀ ਦੀਆਂ ਆਉਣ ਵਾਲੀਆਂ ਫਿਲਮਾਂ

ਪਰਿਣੀਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਸੂਰਜ ਬੜਜਾਤਿਆ ਦੀ ਫਿਲਮ (Film) ‘ਉੱਚਾਈ’ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਪਰਿਣੀਤੀ ਦੀ ਭੂਮਿਕਾ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਪਹਿਲਾਂ ਪਰਿਣੀਤੀ ਦੀ ਫਿਲਮ ‘ਕੋਡ ਨੇਮ ਤਿਰੰਗਾ’ ਰਿਲੀਜ਼ ਹੋਈ ਸੀ। ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ‘ਚਮਕਿੱਲਾ’ ਅਤੇ ‘ਕੈਪਸੂਲ ਗਿੱਲ’ ‘ਚ ਨਜ਼ਰ ਆਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ