ਪ੍ਰੀਟੀ ਜ਼ਿੰਟਾ ਨੇ “ਸਨੋ ਗਰਲ” ਬਣਾ ਕੇ ਤਾਜਾ ਕੀਤੀਆਂ ਸ਼ਿਮਲਾ ਦੀਆਂ ਯਾਦਾਂ, ਲਿਖਿਆ ਭਾਵੁਕ ਪੋਸਟ, “ਸਮਾਂ ਤੇਜ਼ੀ ਨਾਲ ਨਿਕਲ ਰਿਹਾ”

Published: 

27 Jan 2026 16:23 PM IST

Preity Zinta Share Childhood Memories: ਸ਼ਿਮਲਾ ਜ਼ਿਲ੍ਹੇ ਦੀ ਰਹਿਣ ਵਾਲੀ ਪ੍ਰੀਟੀ ਜ਼ਿੰਟਾ ਨੂੰ ਅਕਸਰ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਨਜਰ ਆਉਂਦੀ ਹੈ। ਭਾਵੇਂ ਸੋਸ਼ਲ ਮੀਡੀਆ 'ਤੇ ਹੋਵੇ ਜਾਂ ਜਨਤਕ ਮੰਚਾਂ 'ਤੇ, ਉਹ ਹਮੇਸ਼ਾ ਆਪਣੇ ਪਹਾੜੀ ਬਚਪਨ, ਸੱਭਿਆਚਾਰ ਅਤੇ ਕੁਦਰਤੀ ਸੁੰਦਰਤਾ ਦੀਆਂ ਯਾਦਾਂ ਨੂੰ ਮਾਣ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀ ਇਹ ਪੋਸਟ ਵੀ ਇਸ ਸਬੰਧ ਨੂੰ ਦਰਸਾਉਂਦੀ ਹੈ।

ਪ੍ਰੀਟੀ ਜ਼ਿੰਟਾ ਨੇ ਸਨੋ ਗਰਲ ਬਣਾ ਕੇ ਤਾਜਾ ਕੀਤੀਆਂ ਸ਼ਿਮਲਾ ਦੀਆਂ ਯਾਦਾਂ, ਲਿਖਿਆ ਭਾਵੁਕ ਪੋਸਟ, ਸਮਾਂ ਤੇਜ਼ੀ ਨਾਲ ਨਿਕਲ ਰਿਹਾ

Photo Credit: @Preity G Zinta

Follow Us On

ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਧੀ, ਪ੍ਰੀਟੀ ਜ਼ਿੰਟਾ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਬਰਫ਼ ਦੇ ਵਿਚਕਾਰ ਬਿਤਾਏ ਆਪਣੇ ਖਾਸ ਪਲਾਂ ਨੂੰ ਯਾਦ ਕੀਤਾ ਹੈ। ਜੋ ਹੁਣ ਵਾਇਰਲ ਹੋ ਰਿਹਾ ਹੈ।

ਪੰਜਾਬ ਕਿੰਗਜ਼ ਟੀਮ ਦੀ ਸਹਿ-ਮਾਲਕ, ਪ੍ਰੀਟੀ ਜ਼ਿੰਟਾ ਨੇ ਲਿਖਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਵਾਰ “ਸਨੋ ਮੈਨ” ਬਣਾਏ ਹਨ, ਪਰ ਇਸ ਵਾਰ, ਉਨ੍ਹਾਂਨੇ ਆਪਣੇ ਬੱਚਿਆਂ ਨਾਲ ਕੁਝ ਵੱਖਰਾ ਕੀਤਾ। ਇਸ ਵਾਰ, ਉਨ੍ਹਾਂ ਨੇ ਬਰਫ਼ ਤੋਂ ਇੱਕ “ਸਨੋ ਗਰਲ” ਬਣਾਈ, ਉਹ ਵੀ ਸੁੰਦਰ ਸਨੋ ਸਕਰਟ ਦੇ ਨਾਲ। ਇਹ ਛੋਟਾ ਜਿਹਾ ਪਲ ਉਨ੍ਹਾਂ ਦੇ ਲਈ ਬਹੁਤ ਖਾਸ ਸਾਬਤ ਹੋਇਆ ਅਤੇ ਉਨ੍ਹਾਂ ਨੂੰ ਆਪਣੇ ਬਚਪਨ ਦੇ ਦਿਨਾਂ ਵਿੱਚ ਵਾਪਸ ਲੈ ਗਿਆ।

ਪ੍ਰੀਟੀ ਬੋਲੀ, “ਸਮਾਂ ਤੇਜ਼ੀ ਨਾਲ ਨਿਕਲ ਰਿਹਾ”

ਪ੍ਰੀਟੀ ਨੇ ਲਿਖਿਆ ਕਿ ਇਹ ਦ੍ਰਿਸ਼ ਉਨ੍ਹਾਂਨੂੰ ਯਾਦ ਦਿਵਾਉਂਦਾ ਹੈ ਜਦੋਂ ਉਹ ਸ਼ਿਮਲਾ ਵਿੱਚ ਛੋਟੀ ਬੱਚੀ ਹੋਇਆ ਕਰਦੀ ਸੀ ਅਤੇ ਚਾਰੋਂ ਪਾਸਿਓਂ ਬਰਫ਼ ਹੀ ਬਰਫ ਆਉਂਦੀ ਸੀ। ਉਨ੍ਹਾਂਨੂੰ ਅਹਿਸਾਸ ਹੋਇਆ ਕਿ ਸਮਾਂ ਕਿੰਨੀ ਜਲਦੀ ਨਿਕਲ ਜਾਂਦਾ ਹੈ ਅਤੇ ਜ਼ਿੰਦਗੀ ਕਿਵੇਂ ਇੱਕ ਪੂਰਾ ਚੱਕਰ ਪੂਰਾ ਕਰ ਲੈਂਦੀ ਹੈ। ਬਚਪਨ ਵਿੱਚ ਉਨ੍ਹਾਂ ਨੇ ਜੋ ਖੁਸ਼ੀਆਂ ਅਤੇ ਭਾਵਨਾਵਾਂ ਅਨੁਭਵ ਕੀਤੀਆਂ ਸਨ ਉਹ ਵਾਪਸ ਆ ਗਈਆਂ ਹਨ, ਸਿਵਾਏ ਇਸਦੇ ਕਿ ਭੂਮਿਕਾਵਾਂ ਬਦਲ ਗਈਆਂ ਹਨ।

ਸ਼ਿਮਲਾ ਜ਼ਿਲ੍ਹੇ ਨਾਲ ਸਬੰਧ ਰੱਖਦੀ ਹੈ ਪ੍ਰੀਟੀ

ਸ਼ਿਮਲਾ ਜ਼ਿਲ੍ਹੇ ਦੀ ਰਹਿਣ ਵਾਲੀ ਪ੍ਰੀਟੀ ਜ਼ਿੰਟਾ ਨੂੰ ਅਕਸਰ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਨਜਰ ਆਉਂਦੀ ਹੈ। ਭਾਵੇਂ ਸੋਸ਼ਲ ਮੀਡੀਆ ‘ਤੇ ਹੋਵੇ ਜਾਂ ਜਨਤਕ ਮੰਚਾਂ ‘ਤੇ, ਉਹ ਹਮੇਸ਼ਾ ਆਪਣੇ ਪਹਾੜੀ ਬਚਪਨ, ਸੱਭਿਆਚਾਰ ਅਤੇ ਕੁਦਰਤੀ ਸੁੰਦਰਤਾ ਦੀਆਂ ਯਾਦਾਂ ਨੂੰ ਮਾਣ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀ ਇਹ ਪੋਸਟ ਵੀ ਇਸ ਸਬੰਧ ਨੂੰ ਦਰਸਾਉਂਦੀ ਹੈ।

ਹਿਮਾਚਲ ਵਿੱਚ ਹਾਲ ਹੀ ਵਿੱਚ ਆਈ ਕੁਦਰਤੀ ਆਫ਼ਤ ਦੌਰਾਨ, ਪ੍ਰੀਟੀ ਨੇ 30 ਲੱਖ ਦਾ ਯੋਗਦਾਨ ਪਾਇਆ ਸੀ। ਕੁੱਲ ਮਿਲਾ ਕੇ, ਪ੍ਰੀਟੀ ਜ਼ਿੰਟਾ ਦਾ ਇਹ ਸੰਦੇਸ਼ ਨਾ ਸਿਰਫ਼ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਜ਼ਿੰਦਗੀ ਕਿੰਨੀ ਵੀ ਦੂਰ ਕਿਉਂ ਨਾ ਜਾਵੇ, ਜੜ੍ਹਾਂ ਨਾਲ ਜੁੜੀਆਂ ਯਾਦਾਂ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੀਆਂ ਹਨ।