ਦਰਬਾਰ ਸਾਹਿਬ ਪਹੁੰਚੇ ਅਦਾਕਾਰ ਗੱਗੁ ਗਿੱਲ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

lalit-sharma
Updated On: 

17 Apr 2025 18:15 PM

Gaggu Gill In Golden Temple: ਅਦਾਕਾਰ ਨੇ ਕਿਹਾ ਕਿ ਉਹਨਾਂ ਦੀਆਂ ਕਈ ਸੁਪਰ ਹਿਟ ਫਿਲਮਾਂ ਹੋ ਚੁੱਕੀਆਂ ਹਨ ਜਿਵੇਂ ਸਿਕੰਦਰਾ, ਬਦਲਾ ਜੱਟੀ ਦਾ, ਜੱਟ ਤੇ ਜਮੀਨ, ਅਤੇ ਉਹਨਾਂ ਦੀ ਪਸੰਦੀਦਾ ਫਿਲਮਾਂ ਹਨ ਜਿਸ ਵਿੱਚ ਉਹਨਾਂ ਬਹੁਤ ਵੱਖ-ਵੱਖ ਕਿਰਦਾਰ ਨਿਭਾਇਆ ਹਨ। ਉਹਨਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਫਿਲਮ ਕਰਨ ਦੀ ਤਮੰਨਾ ਹੋਈ ਤੇ ਉਹ ਚਾਹੁੰਦੇ ਹਨ ਕਿ ਸਿੱਖ ਇਤਿਹਾਸ ਨਾਲ ਜੁੜੀ ਹਰੀ ਸਿੰਘ ਨਲਵੇ ਦੇ ਉੱਪਰ ਫਿਲਮ ਬਣਾਉਣ।

ਦਰਬਾਰ ਸਾਹਿਬ ਪਹੁੰਚੇ ਅਦਾਕਾਰ ਗੱਗੁ ਗਿੱਲ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
Follow Us On

Gaggu Gill: ਪੰਜਾਬੀ ਫਿਲਮੀ ਅਦਾਕਾਰ ਤੇ ਕਈ ਸੁਪਰ ਹਿਟ ਫਿਲਮਾਂ ਦੇ ਚੁੱਕੇ ਅਦਾਕਾਰ ਗੱਗੂ ਗਿੱਲ ਵੀਰਵਾਰ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦੇ ਲਈ ਪਹੁੰਚੇ। ਇਸ ਮੌਕੇ ਉਹਨਾਂ ਗੁਰੂ ਘਰ ‘ਚ ਮੱਥਾ ਟੇਕਿਆ ‘ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਨਾਲ ਹੀ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।

ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕਾਫੀ ਦੇਰ ਤੋਂ ਦਿਲੀ ਤਮੰਨਾ ਸੀ ਕਿ ਉਹ ਗੁਰੂ ਘਰ ਵਿੱਚ ਮੱਥਾ ਟੇਕਣ। ਅੱਜ ਉਹਨਾਂ ਨੂੰ ਮੌਕਾ ਮਿਲਿਆ ਹੈ ਅਤੇ ਉਹ ਗੁਰੂ ਘਰ ਵਿੱਚ ਮੱਥਾ ਟੇਕਣ ਆਏ। ਉਹਨਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ ਤੇ ਵਾਹਿਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ। ਉਹਨਾਂ ਕਿਹਾ ਕਿ 16 ਮਈ ਨੂੰ ਉਨਾਂ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ‘ਸ਼ੌਂਕੀ ਸਰਦਾਰਾ’ ਜਿਸ ਵਿੱਚ ਉਹ ਅਦਾਕਾਰ ਬੱਬੂ ਮਾਨ ਅਤੇ ਗੁਰੂ ਰੰਧਾਵਾ ਦੇ ਨਾਲ ਨਜ਼ਰ ਆਉਣਗੇ।

ਹਰੀ ਸਿੰਘ ਨਲਵਾ ਦਾ ਕਿਰਦਾਰ ਨਿਭਾਉਣ ਦੀ ਹੈ ਇੱਛਾ

ਅਦਾਕਾਰ ਨੇ ਕਿਹਾ ਕਿ ਉਹਨਾਂ ਦੀਆਂ ਕਈ ਸੁਪਰ ਹਿਟ ਫਿਲਮਾਂ ਹੋ ਚੁੱਕੀਆਂ ਹਨ ਜਿਵੇਂ ਸਿਕੰਦਰਾ, ਬਦਲਾ ਜੱਟੀ ਦਾ, ਜੱਟ ਤੇ ਜਮੀਨ, ਅਤੇ ਉਹਨਾਂ ਦੀ ਪਸੰਦੀਦਾ ਫਿਲਮਾਂ ਹਨ ਜਿਸ ਵਿੱਚ ਉਹਨਾਂ ਬਹੁਤ ਵੱਖ-ਵੱਖ ਕਿਰਦਾਰ ਨਿਭਾਇਆ ਹਨ। ਉਹਨਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਫਿਲਮ ਕਰਨ ਦੀ ਤਮੰਨਾ ਹੋਈ ਤੇ ਉਹ ਚਾਹੁੰਦੇ ਹਨ ਕਿ ਸਿੱਖ ਇਤਿਹਾਸ ਨਾਲ ਜੁੜੀ ਹਰੀ ਸਿੰਘ ਨਲਵੇ ਦੇ ਉੱਪਰ ਫਿਲਮ ਬਣਾਉਣ। ਇਸ ਦਾ ਕਿਰਦਾਰ ਉਹ ਬੜੀ ਖੁਸ਼ੀ ਨਾਲ ਨਿਭਾਉਣਗੇ।

ਨਾਲ ਹੀ ਗੱਗੁ ਗਿੱਲ ਨੇ ਕਿਹਾ ਕਿ ਪੰਜਾਬ ‘ਚ ਨੌਜਵਾਨਾਂ ਵਿੱਚ ਨਸ਼ੇ ਤੋਂ ਬਚਣਾ ਚਾਹੀਦਾ ਹੈ। ਨਸ਼ਾ ਉਹਨਾਂ ਦੀ ਰਗ-ਰਗ ਵਿੱਚ ਵੜ ਰਿਹਾ ਹੈ। ਇਸ ਕਰਕੇ ਮਾਂ-ਪਿਓ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਗਾਉਣ ਅਤੇ ਖੇਡਾਂ ਵਿੱਚ ਪਾਉਣ। ਇਸ ਨਾਲ ਚੰਗਾ ਸਮਾਜ ਦੇ ਵਿੱਚ ਉਹਨਾਂ ਦਾ ਯੋਗਦਾਨ ਹਾਸਲ ਹੋ ਸਕੇ। ਉਹਨਾਂ ਕਿਹਾ ਕਿ ਇਕੱਲੀਆਂ ਸਰਕਾਰਾਂ ਤੇ ਸਮਾਜ ਸੇਵਕ ਸੰਸਥਾਵਾਂ ਦੇ ਨਾਲ ਕੁਝ ਨਹੀਂ ਹੋਣਾ, ਜਿੰਨੀ ਦੇਰ ਤੱਕ ਲੋਕ ਖ਼ੁਦ ਨਹੀਂ ਜਾਗਰਕ ਹੋਣਗੇ। ਲੋਕ ਜਾਗਰੂਕ ਹੋਣਗੇ ਤਾਂ ਹੀ ਉਹ ਨਸ਼ੇ ਤੋਂ ਪਿੱਛਾ ਛੁਡਵਾ ਸਕਦੇ ਹਨ।