ਇੱਕ ਦੂਜੇ ਦੇ ਹੋਏ Parineeti Chopra-Raghav Chadha, ਖਾਸ ਮਹਿਮਾਨਾਂ ਦੀ ਮੌਜੂਦਗੀ ‘ਚ ਹੋਈ ਮੰਗਣੀ, ਕੇਜਰੀਵਾਲ ਵੀ ਮੌਜੂਦ ਰਹੇ

Updated On: 

14 May 2023 07:08 AM

Parineeti And Raghav Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਹੁਣ 'ਆਪ' ਪਾਰਟੀ ਦੇ ਨੇਤਾ ਰਾਘਵ ਚੱਢਾ ਦੀ ਮੰਗਣੀ ਦੀ ਰਸਮ ਹੋਈ ਗਈ। ਇਸ ਸਬਪਧ ਵਿੱਚ ਕਨਾਟ ਪਲੇਸ ਵਿਖੇ ਸਮਾਗਮ ਰੱਖਿਆ ਗਿਆ ਸੀ। ਇਸ ਦੌਰਾਨ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ।

ਇੱਕ ਦੂਜੇ ਦੇ ਹੋਏ Parineeti Chopra-Raghav Chadha, ਖਾਸ ਮਹਿਮਾਨਾਂ ਦੀ ਮੌਜੂਦਗੀ ਚ ਹੋਈ ਮੰਗਣੀ, ਕੇਜਰੀਵਾਲ ਵੀ ਮੌਜੂਦ ਰਹੇ
Follow Us On

Parineeti Chopra And Raghav Chadha Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਨੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਮੰਗਣੀ ਕਰ ਲਈ ਹੈ। ਦੋਵੇਂ ਕਾਫੀ ਸਮੇਂ ਤੋਂ ਲਾਈਮਲਾਈਟ ‘ਚ ਸਨ ਅਤੇ ਕਈ ਮੌਕਿਆਂ ‘ਤੇ ਇਕੱਠੇ ਨਜ਼ਰ ਆਏ ਸਨ।

ਅਜਿਹੇ ‘ਚ ਦੋਹਾਂ ਦੇ ਰਿਸ਼ਤੇ ਦੀ ਚਰਚਾ ਜ਼ੋਰਾਂ ‘ਤੇ ਸੀ ਪਰ ਜੋੜਾ ਇਸ ਸਵਾਲ ਨੂੰ ਟਾਲਦਾ ਨਜ਼ਰ ਆ ਰਿਹਾ ਸੀ। ਹੁਣ ਦੋਹਾਂ ਦੀ ਮੰਗਣੀ ਦਾ ਸਮਾਗਮ ਦਿੱਲੀ (Delhi) ਦੇ ਕਪੂਰਥਲਾ ਹਾਊਸ ‘ਚ ਆਯੋਜਿਤ ਕੀਤਾ ਗਿਆ, ਜਿਸ ‘ਚ ਕਈ ਨਾਮੀ ਹਸਤੀਆਂ ਪਹੁੰਚੀਆਂ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੀ ਵਿਸ਼ੇਸ਼ ਤੌਰ ਤੇ ਪੁਹੰਚੇ ਸਨ। ਇਸ ਸਬੰਧ ਵਿੱਚ ਉਨ੍ਹਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਪਰਿਣੀਤੀ ਚੋਪੜਾ ਦੀ ਮੰਗਣੀ ਮੌਕੇ ਉਨ੍ਹਾਂ ਦੀ ਵੱਡੀ ਭੈਣ ਪ੍ਰਿਅੰਕਾ ਚੋਪੜਾ (Priyanka Chopra) ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਫਿਲਮ ਅਤੇ ਰਾਜਨੀਤੀ ਦੀ ਦੁਨੀਆ ਨਾਲ ਜੁੜੇ ਕਈ ਸਿਤਾਰੇ ਇਸ ਖਾਸ ਪ੍ਰੋਗਰਾਮ ਦਾ ਹਿੱਸਾ ਬਣੇ। ਮੰਗਣੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ‘ਚ ਰਾਘਵ ਅਤੇ ਪਰਿਣੀਤੀ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੋਵੇਂ ਗੁਲਾਬੀ ਰੰਗ ਦੇ ਹਲਕੇ ਅਤੇ ਸਧਾਰਨ ਪਹਿਰਾਵੇ ਵਿੱਚ ਹਨ।

ਕਨਾਟ ਪਲੇਸ ਵਿਖੇ ਹੋਇਆ ਸਮਾਗਮ

ਮੰਗਣੀ ਸਥਾਨ ਕਨਾਟ ਪਲੇਸ ਨੇੜੇ ਕਪੂਰਥਲਾ ਹਾਊਸ ਵਿਖੇ ਰੱਖਿਆ ਗਿਆ ਸੀ। ਇਹ ਸ਼ਾਹੀ ਮਹਿਲ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਦਿੱਲੀ ਆਉਂਦੇ ਹਨ ਤਾਂ ਠਹਿਰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸਮਾਗਮ ਦਾ ਹਿੱਸਾ ਬਣੇ ਅਤੇ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ‘ਤੇ ਦੇਖਿਆ ਗਿਆ। ਪਰਿਣੀਤੀ ਚੋਪੜਾ ਨੇ ਇਸ ਖਾਸ ਦਿਨ ਲਈ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਪਹਿਰਾਵਾ ਪਹਿਨਿਆ।

ਸਖ਼ਤ ਸੁਰੱਖਿਆ ਕੀਤਾ ਗਿਆ ਪ੍ਰਬੰਧ

ਮੰਗਣੀ ਵਿੱਚ ਬਾਲੀਵੁੱਡ ਥੀਮ ਸੀ ਅਤੇ ਜੋੜੇ ਨੇ ਵਿਸ਼ੇਸ਼ ਸਮਾਗਮ ਲਈ ਗੁਲਾਬੀ ਰੰਗ ਦੇ ਪਹਿਰਾਵੇ ਦੀ ਚੋਣ ਕੀਤੀ। ਦੋਵੇਂ ਸ਼ਾਮ 5 ਵਜੇ ਸਮਾਗਮ ਵਾਲੀ ਥਾਂ ‘ਤੇ ਹਾਜ਼ਰ ਹੋਏ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਇਸ ਵਿਸ਼ੇਸ਼ ਪ੍ਰੋਗਰਾਮ ਲਈ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ। ਗੋਪਨੀਯਤਾ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਸੀ ਅਤੇ ਮਹਿਮਾਨਾਂ ਨੂੰ ਨੋ ਫੋਨ ਨੀਤੀ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਸੀ।

ਖਾਸ ਰਾਤ ਦੇ ਖਾਣੇ ਦੀ ਤਿਆਰੀ

ਹੁਣ ਇੰਨਾ ਵੱਡਾ ਸਮਾਗਮ ਹੈ ਤਾਂ ਉਸ ਵਿੱਚ ਖਾਣ-ਪੀਣ ਦਾ ਪ੍ਰਬੰਧ ਕਿਵੇਂ ਹਲਕਾ ਹੋ ਸਕਦਾ ਹੈ। ਇਸ ਮੌਕੇ ਮਹਿਮਾਨਾਂ ਦਾ ਵਿਸ਼ੇਸ਼ ਖਿਆਲ ਰੱਖਣ ਤੋਂ ਇਲਾਵਾ ਉਨ੍ਹਾਂ ਲਈ ਸੁਆਦਲੇ ਪਕਵਾਨ ਤਿਆਰ ਕਰਨ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ। ਮੇਨੂ ਵਿੱਚ ਭਾਰਤੀ ਪਕਵਾਨਾਂ ਤੋਂ ਇਲਾਵਾ ਹੋਰ ਪਕਵਾਨ ਵੀ ਸ਼ਾਮਲ ਸਨ। ਇਸ ਖਾਸ ਸਮਾਰੋਹ ‘ਚ ਕਬਾਬ ਤੋਂ ਲੈ ਕੇ ਵੇਗਨ ਤੱਕ ਸਭ ਕੁੱਝ ਪਰੋਸਿਆ ਗਿਆ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਰਾਘਵ-ਪਰਿਣੀਤੀ ਦੀ ਖੁਸ਼ੀ ‘ਚ ਸ਼ਾਮਲ ਹੋਣ ਪਹੁੰਚੇ। ਇਸ ਦੌਰਾਨ ਉਸ ਦਾ ਵੀਡੀਓ ਸਾਹਮਣੇ ਆਇਆ।

ਪਰਿਣੀਤੀ-ਰਾਘਵ ਨੇ ਕਮਾਇਆ ਨਾਮ

ਪਰਿਣੀਤੀ ਅਤੇ ਰਾਘਵ ਦੋਵਾਂ ਨੇ ਆਪੋ-ਆਪਣੇ ਖੇਤਰਾਂ ਚ ਕਾਫੀ ਨਾਮ ਕਮਾਇਆ ਹੈ ਅਤੇ ਅੱਜ ਦੋਵੇਂ ਦੁਨੀਆ ਦੇ ਲੋਕ ਚਾਹੇ ਉਹ ਰਾਜਨੀਤੀ ਹੋਵੇ ਜਾਂ ਬਾਲੀਵੁੱਡ, ਉਨ੍ਹਾਂ ਦੇ ਰੁਝੇਵਿਆਂ ਚ ਪਹੁੰਚ ਕੇ ਉਨ੍ਹਾਂ ਦੀਆਂ ਖੁਸ਼ੀਆਂ ਚ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾਂ ਰਾਘਵ ਦਾ ਇੱਕ ਅੰਦਰੂਨੀ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਾਫੀ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਤੁਸੀਂ ਹੇਠਾਂ ਉਸਦੀ ਵੀਡੀਓ ਦੇਖ ਸਕਦੇ ਹੋ. ਹਾਲਾਂਕਿ ਹੁਣ ਸਾਰਿਆਂ ਨੂੰ ਮੰਗਣੀ ਦੀਆਂ ਤਸਵੀਰਾਂ ਦਾ ਇੰਤਜ਼ਾਰ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ