Malaika Arora’s Father Dies by Suicide: ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਛੱਤ ਤੋਂ ਛਾਲ ਮਾਰ ਕੇ ਦਿੱਤੀ ਜਾਨ
Malaika Arora's Father Committed Suicide: ਮਲਾਇਕਾ ਅਰੋੜਾ ਦੇ ਪਿਤਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਲਾਇਕਾ ਅਰੋੜਾ ਦੇ ਪਿਤਾ ਨੇ ਆਪਣੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪਤਾ ਲੱਗਾ ਹੈ ਕਿ ਮਲਾਇਕਾ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਫਿਲਹਾਲ ਲਾਸ਼ ਨੂੰ ਹਸਪਤਾਲ 'ਚ ਰੱਖਿਆ ਗਿਆ ਹੈ। ਪਰਿਵਾਰ ਬੁਰੀ ਤਰ੍ਹਾਂ ਸਦਮੇ ਵਿੱਚ ਹੈ।
Malaika Arora Father Death: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਅਦਾਕਾਰਾ ਦੇ ਪਿਤਾ ਅਨਿਲ ਅਰੋੜਾ ਦਾ ਦੇਹਾਂਤ ਹੋ ਗਿਆ ਹੈ। ਮਲਾਇਕਾ ਅਰੋੜਾ ਦੇ ਪਿਤਾ ਬਾਰੇ ਖਬਰ ਆ ਰਹੀ ਹੈ ਕਿ ਉਨ੍ਹਾਂ ਨੇ ਬਾਂਦਰਾ ਸਥਿਤ ਆਪਣੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪੂਰੀ ਘਟਨਾ ਅੱਜ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਅਦਾਕਾਰਾ ਪੁਣੇ ‘ਚ ਸੀ, ਜਿਵੇਂ ਹੀ ਉਨ੍ਹਾਂ ਨੂੰ ਇਹ ਹੈਰਾਨ ਕਰਨ ਵਾਲੀ ਖਬਰ ਮਿਲੀ ਤਾਂ ਉਹ ਹਸਪਤਾਲ ਲਈ ਰਵਾਨਾ ਹੋ ਗਈ। ਅਦਾਕਾਰਾ ਦੇ ਪਿਤਾ ਦੀ ਲਾਸ਼ ਨੂੰ ਹਸਪਤਾਲ ‘ਚ ਰੱਖਿਆ ਗਿਆ ਹੈ।
बॉलीवुड एक्ट्रेस मलाइका अरोड़ा के पिता ने अपने घर की छत से कूदकर अपनी जान दे दी है. पता चला है कि मलाइका के पिता की मौत हो गई हैं और फिलहाल शव को अस्पताल में रखा गया है. परिवार बुरी तरह से सदमे में है pic.twitter.com/TM5UgtCj7I
— KUSUM CHOPRA (@kusumchopra2001) September 11, 2024
ਜਿਵੇਂ ਹੀ ਅਰਬਾਜ਼ ਖਾਨ ਨੂੰ ਇਹ ਖਬਰ ਮਿਲੀ ਤਾਂ ਉਹ ਪਰਿਵਾਰ ਸਮੇਤ ਮੌਕੇ ‘ਤੇ ਪਹੁੰਚ ਗਏ। ਮਲਾਇਕਾ ਦੇ ਪਿਤਾ ਦਾ ਘਰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਤੋਂ ਸਿਰਫ 5 ਮਿੰਟ ਦੀ ਦੂਰੀ ‘ਤੇ ਹੈ। ਖੁਦਕੁਸ਼ੀ ਕਰਨ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਅਰਬਾਜ਼ ਖਾਨ ਦੇ ਨਾਲ-ਨਾਲ ਸੀਨੀਅਰ ਇੰਸਪੈਕਟਰ ਮਰਾਠੇ ਅਤੇ ਡੀਸੀਪੀ ਸਮੇਤ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ
ਪੁਲਿਸ ਨੂੰ ਅਜੇ ਤੱਕ ਕੋਈ ਸੁਸਾਈਡ ਨੋਟ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਨਿਲ ਅਰੋੜਾ ਪਿਛਲੇ ਸਾਲ ਬਿਮਾਰ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਫਾਜ਼ਿਲਕਾ ਦੇ ਰਹਿਣ ਵਾਲੇ ਸਨ ਅਨਿਲ ਅਰੋੜਾ
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਨਿਲ ਅਰੋੜਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬਿਮਾਰ ਚੱਲ ਰਹੇ ਸਨ। ਅਨਿਲ ਅਰੋੜਾ ਦੀ ਖੁਦਕੁਸ਼ੀ ਦੀ ਖਬਰ ਮਿਲਦੇ ਹੀ ਸਿਤਾਰੇ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਮਲਾਇਕਾ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਹ ਸਮਾਂ ਬਹੁਤ ਮੁਸ਼ਕਲ ਹੈ। ਇਸ ਔਖੀ ਘੜੀ ‘ਚ ਅਦਾਕਾਰਾ ਦੇ ਸਾਬਕਾ ਪਤੀ ਅਰਬਾਜ਼ ਖਾਨ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ।ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚਣ ਵਾਲੇ ਅਰਬਾਜ਼ ਹੀ ਹਨ। ਉਹ ਲਗਾਤਾਰ ਪੁਲਿਸ ਨਾਲ ਵੀ ਗੱਲ ਕਰ ਰਹੇ ਹਨ। ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਪੰਜਾਬੀ ਹਿੰਦੂ ਪਰਿਵਾਰ ਤੋਂ ਸਨ। ਅਨਿਲ ਅਰੋੜਾ ਦਾ ਪਰਿਵਾਰ ਸਰਹੱਦ ‘ਤੇ ਸਥਿਤ ਫਾਜ਼ਿਲਕਾ ਜ਼ਿਲ੍ਹੇ ਦਾ ਵਸਨੀਕ ਸੀ। ਅਨਿਲ ਇੰਡੀਅਨ ਮਰਚੈਂਟ ਨੇਵੀ ਵਿੱਚ ਕੰਮ ਕਰ ਚੁੱਕੇ ਹਨ।
ਅਨਿਲ ਅਰੋੜਾ ਨੇ ਜੋਇਸ ਪੋਲੀਕਾਰਪ ਨਾਲ ਵਿਆਹ ਕੀਤਾ, ਜੋ ਮਲਿਆਲੀ ਈਸਾਈ ਪਰਿਵਾਰ ਤੋਂ ਹਨ। ਅਰਬਾਜ਼ ਖਾਨ ਮਲਾਇਕਾ ਅਤੇ ਉਨ੍ਹਾਂਦੇ ਪਰਿਵਾਰ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਇਸ ਮੁਸ਼ਕਲ ਸਮੇਂ ‘ਚ ਹਰ ਕੋਈ ਮਲਾਇਕਾ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਿਹਾ ਹੈ।